Thursday, December 03, 2020
FOLLOW US ON
BREAKING NEWS
ਉੱਤਰ ਪ੍ਰਦੇਸ਼ ਦੇ ਕੌਸ਼ੰਬੀ ਵਿੱਚ ਖੜੀ ਕਾਰ ਉੱਤੇ ਰੇਤ ਨਾਲ ਭਰੇ ਟਰੱਕ ਦੇ ਪਲਟ ਜਾਣ ਕਾਰਨ 8 ਦੀ ਮੌਤ ।ਕਿਸਾਨਾਂ ਦੇ ਵਿਰੋਧ ਕਾਰਨ ਦਿੱਲੀ ਨੋਇਡਾ ਬਾਰਡਰ ਬੰਦ ਹੋਇਆ। ਸੁੱਖੇ, ਐਮੀ ਵਿਰਕ ਅਤੇ ਸਰਗੁਣ ਮਹਿਤਾ ਨੇ ਕਿਸਾਨੀ ਵਿਰੋਧ ਪ੍ਦਰਸ਼ਨ ਉੱਤੇ ਕੰਗਨਾ ਰਣੌਤ ਦੀ ਮਾੜੀਆਂ ਟਿੱਪਣੀਆਂ ਲਈ ਬਾਈਕਾਟ ਕੰਗਨਾ ਕਿਹਾ। ਟੈਕਸਾਸ ਦੇ ਡਾਕਟਰ ਦੀ ਬਜ਼ੁਰਗ ਕੋਵਿਡ ਮਰੀਜ਼ ਨੂੰ ਦਿਲਾਸਾ ਦੇਣ ਵਾਲੀ ਇੱਕ ਦਿਲ ਨੂੰ ਖੁਸ਼ ਕਰਨ ਵਾਲੀ ਤਸਵੀਰ ਵਾਇਰਲ ਹੋਈ ।ਯੂਕੇ ਨੇ ਫਾਈਜ਼ਰ-ਬਾਇਉਨਟੈਕ ਕੋਵਿਡ -19 ਟੀਕੇ ਨੂੰ ਮਨਜ਼ੂਰੀ ਦਿੱਤੀ ।ਮੰਤਰੀਆਂ ਨਾਲ ਹੋਣ ਵਾਲੀ ਕਲ ਦੀ ਮੀਟਿੰਗ ਬੇਸਿਟਾ ਰਹਿਣ ਤੇ 5 ਦਸੰਬਰ ਨੂੰ ਦੇਸ਼ ਦੇ ਸਾਰੇ ਪਿੰਡਾਂ ਵਿੱਚ ਪ੍ਰਧਾਨ ਮੰਤਰੀ ਮੋਦੀ, ਮੁਕੇਸ਼ ਅੰਬਾਨੀ, ਗੌਤਮ ਅਡਾਨੀ ਦੇ ਪੁਤਲੇ ਸਾੜੇ ਜਾਣਗੇ: ਕਿਸਾਨ ਆਗੂ  7 ਦਸੰਬਰ ਨੂੰ, ਖਿਡਾਰੀ ਅਤੇ ਸੇਵਾ ਮੁਕਤ ਸਿਪਾਹੀ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਆਪਣੇ ਸਾਰੇ ਤਮਗੇ ਅਤੇ ਯਾਦਗਾਰਾਂ ਕੇਂਦਰ ਸਰਕਾਰ ਨੂੰ ਵਾਪਸ ਕਰਨਗੇ

News

ਖਫ਼ਾ’ ਗੀਤ ਰਾਹੀਂ ਰੂ-ਬਰੂ ਹੋਣ ਜਾ ਰਹੀ ਹੈ ਮਾਨਸਾ ਜ਼ਿਲੇ ਦੀ ਨਵੀਂ ਆਵਾਜ਼ ਰਾਜਭੁਪਿੰਦਰ

October 29, 2020 09:35 PM
ਮਾਨਸਾ, 28 ਅਕਤੂਬਰ ( ਬਿਕਰਮ ਸਿੰਘ ਵਿੱਕੀ):- ਮਾਨਸਾ ਜ਼ਿਲੇ ਨਾਲ ਸਬੰਧਿਤ ਕਈ ਗਾਇਕ ਆਪਣੀ ਕਲਾ ਰਾਹੀਂ ਸੰਗੀਤਕ ਖੇਤਰ ਵਿੱਚ ਨਾਂਅ ਬਣਾ ਚੁੱਕੇ ਹਨ ਤੇ ਕਈ ਨਾਂਅ ਬਣਾਉਣਾ ਚਾਹੁੰਦੇ ਹਨ। ਇਸੇ ਦੌੜ ਵਿੱਚ ਕਾਮਯਾਬੀ ਦੀਆਂ ਬੁਲੰਦੀਆਂ ਛੂਹਣ ਲਈ ਨਵੀਂ ਗਾਇਕਾ ਜਲਦ ਸੰਗੀਤ ਖੇਤਰ ਪੈਰ ਰੱਖਣ ਜਾ ਰਹੀ ਹੈ। ਲੇਖਕ ਤੇ ਸ਼ਾਇਰ ਸੁਖਵਿੰਦਰ ਰਾਜ ਨੇ ਦੱਸਿਆ ਕਿ ਇੱਕ ਨਵੇਂ ਤੇ ਅਰਥਪੂਰਣ ਗੀਤ ਰਾਹੀਂ ਉਹ ਮਾਨਸਾ ਸ਼ਹਿਰ ਦੀ ਇੱਕ ਨਵੀਂ ਫੀਮੇਲ ਆਵਾਜ਼ ਨੂੰ ਲੋਕਾਂ ਦੇ ਰੂ-ਬ-ਰੂ ਕਰਨ ਜਾ ਰਹੇ ਹਨ, ਜਿਸ ਦਾ ਨਾਮ ਹੈ ਰਾਜਭੁਪਿੰਦਰ। ਰਾਜਭੁਪਿੰਦਰ ਯਾਦਵਿੰਦਰਾ ਕਾਲਜ ਤਲਵੰਡੀ ਸਾਬੋ ਵਿਖੇ ਸਹਾਇਕ ਪ੍ਰੋਫੈਸਰ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ ਅਤੇ ਸੰਗੀਤ ਵਿਚ ਬਚਪਨ ਤੋਂ ਉਨ੍ਹਾਂ ਦੀ ਦਿਲਚਸਪੀ ਉਨ੍ਹਾਂ ਨੂੰ ਇਸ ਮੁਕਾਮ ’ਤੇ ਲੈ ਕੇ ਆਈ ਹੈ। ਗੀਤ ਸਬੰਧੀ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਗੀਤ ਦਾ ਟਾਈਟਲ ਹੈ 'ਖਫ਼ਾ’, ਜੋ ਕਿ ਇੱਕ ਮੁੰਡੇ ਕੁੜੀ ਵਿਚਲੀ ਸਾਂਝ ਦੀ ਅਜਿਹੀ ਕਹਾਣੀ ਨੂੰ ਬਿਆਨ ਕਰਦਾ ਹੈ ਜਿਸ ਵਿਚ ਦੋਵਾਂ ਵਿਚ ਨਾਰਾਜ਼ਗੀ ਹੈ ਪ੍ਰੰਤੂ ਉਹ ਇਹ ਗੱਲ ਜੱਗ ਜ਼ਾਹਿਰ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਨ੍ਹਾਂ ਦੀ ਸਾਂਝ, ਉਨ੍ਹਾਂ ਦਾ ਪਿਆਰ ਲੋਕਾਂ ਲਈ ਮਿਸਾਲ ਸੀ। ਇਸ ਕਰਕੇ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਨਾਰਾਜ਼ਗੀ ਜੱਗ ਜ਼ਾਹਿਰ ਨਾ ਹੋਵੇ ਤਾਂ ਜੋ ਉਹ ਲੋਕਾਂ ਅੱਗੇ ਤਮਾਸ਼ਾ ਨਾ ਬਣ ਜਾਣ। ਸੁਖਵਿੰਦਰ ਨੇ ਦੱਸਿਆ ਕਿ ਗੀਤ ਉਸ ਦਾ ਆਪਣਾ ਲਿਖਿਆ ਹੈ ਅਤੇ ਸੰਗੀਤਬੱਧ ਬੀਟ ਕਰੂਜ਼ਰ ਵਾਲੇ ਜਸਵਿੰਦਰ ਸਿੰਘ ਨੇ ਕੀਤਾ ਹੈ। ਉਨ੍ਹਾਂ ਵਿਸ਼ੇਸ਼ ਸਹਿਯੋਗੀ ਹਰਜੀਤ ਸਿੰਘ (ਰਾਜੂ) ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਗੀਤ ਦਾ ਵੀਡੀਓ ਦਿਲਕਸ਼ ਲੋਕੇਸ਼ਨਾਂ ’ਤੇ ਸ਼ੂਟ ਕੀਤਾ ਜਾਵੇਗਾ ਅਤੇ ਯੂਟਿਊਬ ਚੈਨਲ ’ਤੇ ਜਲਦ ਹੀ ਸ੍ਰੋਤਿਆਂ ਦੇ ਰੂ-ਬ-ਰੂ ਹੋਵੇਗਾ।
Have something to say? Post your comment
 

More News News

ਉੱਤਰ ਪ੍ਰਦੇਸ਼ ਦੇ ਕੌਸ਼ੰਬੀ ਵਿੱਚ ਖੜੀ ਕਾਰ ਉੱਤੇ ਰੇਤ ਨਾਲ ਭਰੇ ਟਰੱਕ ਦੇ ਪਲਟ ਜਾਣ ਕਾਰਨ 8 ਦੀ ਮੌਤ । ਕਿਸਾਨਾਂ ਦੇ ਵਿਰੋਧ ਕਾਰਨ ਦਿੱਲੀ ਨੋਇਡਾ ਬਾਰਡਰ ਬੰਦ ਹੋਇਆ। ਸੁੱਖੇ, ਐਮੀ ਵਿਰਕ ਅਤੇ ਸਰਗੁਣ ਮਹਿਤਾ ਨੇ ਕਿਸਾਨੀ ਵਿਰੋਧ ਪ੍ਦਰਸ਼ਨ ਉੱਤੇ ਕੰਗਨਾ ਰਣੌਤ ਦੀ ਮਾੜੀਆਂ ਟਿੱਪਣੀਆਂ ਲਈ ਬਾਈਕਾਟ ਕੰਗਨਾ ਕਿਹਾ। ਟੈਕਸਾਸ ਦੇ ਡਾਕਟਰ ਦੀ ਬਜ਼ੁਰਗ ਕੋਵਿਡ ਮਰੀਜ਼ ਨੂੰ ਦਿਲਾਸਾ ਦੇਣ ਵਾਲੀ ਇੱਕ ਦਿਲ ਨੂੰ ਖੁਸ਼ ਕਰਨ ਵਾਲੀ ਤਸਵੀਰ ਵਾਇਰਲ ਹੋਈ । ਯੂਕੇ ਨੇ ਫਾਈਜ਼ਰ-ਬਾਇਉਨਟੈਕ ਕੋਵਿਡ -19 ਟੀਕੇ ਨੂੰ ਮਨਜ਼ੂਰੀ ਦਿੱਤੀ । ਬੇਗੋਵਾਲ ਅਤੇ ਭੁਲੱਥ ਵਿੱਚ  ਸੁਸਾਇਟੀ ਦੇ ਮੈਬਰਾਂ ਦੀ ਚੋਣ ਵਿੱਚ ਅਕਾਲੀ ਦਲ ਦਾ ਰਿਹਾ ਕਬਜਾ सी बी एस ई और आई सी एस सी एफिलिएटेड स्कूल एसोसिएशन अमृतसर के पदाधिकारियों का हुआ चुनाव । ਅੰਤਰਰਾਸ਼ਟਰੀ ਇਨਕਲਾਬੀ ਮੰਚ ਵੱਲੋਂ ਕਿਸਾਨ ਸੰਘਰਸ਼ ਦੀ ਡਟਵੀਂ ਹਿਮਾਇਤ ਅਤੇ ਕੇਂਦਰ ਸਰਕਾਰ ਦੀ ਨਿਖੇਧੀ 73 ਸਾਲਾ ਬਜ਼ੁਰਗ ਮਾਤਾ ਦੇ ਬਿਨਾਂ ਬਾਈਪਾਸ ਸਰਜਰੀ ਤੋਂ ਆਧੁਨਿਕ ਤਕਨੀਕ ਰਾਹੀਂ ਸਟੰਟ ਪਾਏ  ਖੇਤੀ ਬਾੜੀ ਦੇ ਕਾਲੇ ਕਾਨੂੰਨਾਂ ਦੇ ਵਿਰੋਧ ਚ’ ਨਿਊਯਾਰਕ ਚ’ ਭਾਰਤੀ ਅੰਬੈਸੀ ਦੇ ਸਾਹਮਣੇ ਇਕ ਰੋਸ ਕਾਰ ਰੈਲੀ ਤੋ ਬਾਅਦ  ਪੰਜਾਬੀਆਂ ਨੇ ਕਿਸਾਨਾਂ ਦੇ ਹੱਕ ਚ’  ਕੀਤਾ  ਰੋਸ ਪ੍ਰਦਰਸ਼ਨ
-
-
-