Thursday, December 03, 2020
FOLLOW US ON

Poem

ਤੂੰ ਤੇ ਮੈਂ ਤੋਂ - ਸਹਿਜ ਬਰਨਾਲਾ

October 29, 2020 09:36 PMਮੰਜ਼ਿਲ ਸਾਹਮਣੇ ਹੀ ਹੈ
ਪਰ ਸਫਰ ਮੀਲਾਂ ਦਾ ਏ
ਤੂੰ ਤੇ ਮੈਂ ਤੋਂ
`ਅਸੀਂ´ ਹੋਣ ਦਾ
ਗੁਜਰਨਾ ਪੈਣਾ ਏ
ਪਹਾੜਾਂ ਨਦੀਆਂ ਝੀਲਾਂ ਮਾਰੂ ਥਲਾਂ
ਜੰਗਲਾਂ ਨੂੰ ਚੀਰਦੇ ਹੋਏ
ਬੇਪਰਵਾਹ ਹੋ ਜਮਾਨੇ ਤੋਂ
ਮਸਤ ਤੇ ਪਾਣੀ ਵਾਂਗ ਆਪਣਾ ਰਾਸਤਾ
ਬਣਾਉਂਦੇ ਹੋਏ
ਰੂਹ ਦੇ ਗੁਆਢੀ ਸੱਜਣਾ
ਐਨਾ ਸੌਖਾ ਨੀ ਆਸ਼ਿਕੀ ਚ ਮੁਕਾਮ ਹਾਸਿਲ ਕਰਨਾ
ਇੱਕ ਆਸ਼ਿਕ ਹੋਣ ਦਾ
ਓਹ ਵੀ ਰੂਹ ਦਾ,ਜਿਸਮ ਦਾ ਨਹੀਂ
ਸਫਰ ਦੌਰਾਨ
ਲੋਆਂ ਚ ਸੜ ਵੀ ਸਕਦਾਂ ਏ
ਪਾਣੀ ਚ ਡੁੱਬ ਵੀ ਸਕਦਾਂ ਏ
ਬਗ਼ਾਵਤ ਹੱਥੇ ਚੜ ਕੱਟਿਆ ਵੱਢਿਆ ਵੀ ਜਾ ਸਕਦਾ ਏ
ਹਰ ਪ੍ਰਕਾਰ ਦਾ ਤਸੀਹਾ ਚੇਤੇ ਰੱਖੀਂ
ਅੰਤ ਨੂੰ ਕੁਰਬਾਨੀ ਵੀ ਦੇਣੀ ਪੈ ਸਕਦੀ ਏ
ਕਿਉਂਕਿ ਇਹ ਰਾਸਤਾ ਹੀ ਬਿਖੜਾ
ਤੂੰ ਤੇ ਮੈਂ ਤੋਂ
`ਅਸੀਂ´
ਹੋਣ ਦਾ

                ਸਹਿਜ ਬਰਨਾਲਾ

Have something to say? Post your comment