Thursday, December 03, 2020
FOLLOW US ON

Poem

ਚਲੋ ਕੋਈ ਤਾਂ ਆਇਆ - ਸਤਨਾਮ ਸਿੰਘ

October 29, 2020 09:39 PM
 
 
ਦੱਸ ਕੌਣ ਆ ਤੇਰੀਆਂ,ਉਦਾਸ ਅੱਖੀਆਂ ਵਿੱਚ ਨੂਰ ਭਰਨ ਵਾਲਾ। 
ਚਲੋ ਕੋਈ ਤਾਂ ਆਇਆ,ਸਾਥੋਂ ਤੈਨੂੰ ਦੂਰ ਕਰਨ ਵਾਲਾ। 
ਵਜਾ ਤਾਂ ਦੱਸਦੇ ਸਾਨੂੰ,ਬਿਨਾਂ ਗੱਲੋਂ ਜੱਚਣ ਦੀ। 
ਯਾਰਾ ਕਿਆ ਕਲਾ ਹੈ ਤੇਰੀ,ਗ਼ਮ ਛੁਪਾ ਕੇ ਹੱਸਣ ਦੀ। 
ਅਸੀਂ ਸਭ ਜਾਣਦੇ ਆ,ਤੈਨੂੰ ਲੋੜ ਨੀ ਦੱਸਣ ਦੀ। 
ਯਕੀਨਨ ਵੋ ਖ਼ੁਦਾ ਹੀ ਹੋਗਾ,ਤੇਰਾ ਇਸ਼ਕ ਹਕੀਕੀ ਮਨਜ਼ੂਰ ਕਰਨ ਵਾਲਾ। 
ਚਲੋ ਕੋਈ ਤਾਂ ਆਇਆ,ਸਾਥੋਂ ਤੈਨੂੰ ਦੂਰ ਕਰਨ ਵਾਲਾ। 
 
ਕੁੱਝ ਦਿਨਾਂ ਦਾ ਨੀਂਦ ਵਿੱਚ,ਤੂੰ ਬਹੁਤ ਕੁੱਝ ਬੋਲ ਜਾਣੈਂ। 
ਨਿੱਤ ਰਾਤ ਨੂੰ ਖ਼ਾਬਾਂ ਦੀ,ਕਿਹੜੀ ਰਾਣੀ  ਕੋਲ ਜਾਣੈਂ। 
 ਖੋਲ੍ਹ ਦਿੱਤਾ ਭੇਤ ਅੱਖ  ਨੇ,ਤੇਰੀ ਸੰਗ ਵਾਲੀ ਮੁਸਕਾਨ ਦਾ। 
ਫ਼ਿਕਰ ਨਾ ਕਰ ਮੈਂ ਨਾਂ ਨਹੀਂ ਲੈਂਦਾ,ਤੇਰੀ ਜਾਨ ਦਾ। 
ਅਕਸਰ ਸ਼ਾਇਰ ਦੇ ਤਰਫ਼ੋਂ ਤਾਂ ਸ਼ਾਇਰ ਦੀ ਕਲਮ ਬੋਲ ਜਾਂਦੀ। 
ਦੱਸ ਤੈਨੂੰ ਕਿੱਥੇ ਮਿਲਿਆ,ਤੇਰੀ ਤਰਫ਼-ਦਾਰੀ ਭਰਪੂਰ ਕਰਨ ਵਾਲਾ। 
ਚਲੋ ਕੋਈ ਤਾਂ ਆਇਆ,ਸਾਥੋਂ ਤੈਨੂੰ ਦੂਰ ਕਰਨ ਵਾਲਾ। 
 
ਮੈਂ ਖ਼ੁਦ ਨੂੰ ਬਾਹਲਾ ਸਿਆਣਾ,ਤੈਨੂੰ ਝੱਲਾ ਸਮਝਦਾ ਸੀ। 
ਤੂੰ ਬਣਾ ਗਿਆ ਜੋੜੀ,ਮੈਂ ਕੱਲਾ ਸਮਝਦਾ ਸੀ। 
ਜਿੰਨਾ ਤੈਥੋਂ ਕੱਲ ਸੜਦਾ ਸੀ,ਓਨਾਂ ਹੀ ਸੜਾਂ ਅੱਜ ਵੇ। 
ਹੱਥ ਜੋੜ ਮੈਂ ਤੈਨੂੰ,ਇੱਕ ਅਰਜ਼ ਕਰਾਂ ਅੱਜ ਵੇ। 
ਹਾੜਾ ਆਪਣੀ ਜ਼ਿੰਦਗੀ ਚੋੰ,ਸਤਨਾਮ ਨੂੰ ਕਰਦੇ ਪਰਾਂ ਅੱਜ ਵੇ। 
ਦਿਲ ਜਿੱਤ ਹੀ ਲੈਂਦਾ ਏ,ਜੀ ਹਜ਼ੂਰ ਕਰਨ ਵਾਲਾ। 
ਚਲੋ ਕੋਈ ਤਾਂ ਆਇਆ,ਸਾਥੋਂ ਤੈਨੂੰ  ਦੂਰ ਕਰਨ ਵਾਲਾ। 
 
ਮੈਂ ਡੇਢ ਸਾਲ ਤੋਂ, ਮੌਤ ਆਪਣੀ ਉਡੀਕ ਰਿਹਾ ਸੀ। 
ਹੋ ਤੂੰ ਮੇਰੇ ਕੁੱਝ ਜਿਆਦਾ ਹੀ,ਨਜ਼ਦੀਕ ਰਿਹਾ ਸੀ। 
ਤੇਰੇ ਜਿੰਨਾ ਮਾਹਿਰ ਤਾਂ ਨਹੀਂ,ਪਰ ਕਾਬਿਲ ਹੋ ਗਿਆ। 
ਦਿਵਾਨੇ ਬਾਰੇ ਲਿਖ ਕੇ,ਸ਼ਾਇਰ  ਪਾਗਲ ਹੋ ਗਿਆ। 
ਮੇਰੇ ਬੋਲ ਅੱਖਰ ਗਏ, ਯੁੱਗ ਨੂੰ ਯੁੱਗ ਟੱਕਰ ਗਏ।
ਇੱਕ ਵਾਰੀ ਤਾਂ ਧੰਨਵਾਦ ਰੱਬ ਦਾ,ਜਰੂਰ ਕਰਨ ਵਾਲਾ। 
ਚਲੋ ਕੋਈ ਤਾਂ ਆਇਆ,ਸਾਥੋਂ ਤੈਨੂੰ ਦੂਰ ਕਰਨ ਵਾਲਾ। 
 
ਸਤਨਾਮ ਸਿੰਘ
ਜਮਾਤ-ਬੀ.ਏ ਭਾਗ ਪਹਿਲਾ
ਪਿੰਡ-ਰੋੜੀ ਕਪੂਰਾ (ਫਰੀਦਕੋਟ) 
ਮੋ. 98787-15593
Have something to say? Post your comment