Thursday, December 03, 2020
FOLLOW US ON

News

ਪੰਜਾਬ ਦੇ ਕਿਸਾਨ ਤੇ ਮਜ਼ਦੂਰ ਸੜਕਾਂ ਤੇ  ਗੂੰਗਾ ਤੇ ਬਹਿਰਾ ਦੂਰਦਰਸ਼ਨ ਪੰਜਾਬੀ 

October 29, 2020 09:41 PM
  ਪ੍ਰਸਾਰ ਭਾਰਤੀ ਦਾ ਲੋਕ ਪ੍ਰਸਾਰਨ ਸੇਵਾ ਸਾਡੇ ਲਈ ਦੂਰਦਰਸ਼ਨ ਪੰਜਾਬੀ ਜਲੰਧਰ ਵਿਖੇ ਕੇਂਦਰ ਮੌਜੂਦ ਹੈ। ਲੋਕ ਪ੍ਰਸਾਰਨ ਸੇਵਾਵਾਂ ਸਾਡੇ ਲਈ ਮਨੋਰੰਜਨ ਤੇ ਜਾਣਕਾਰੀ ਦਾ ਹਰ ਤਰ੍ਹਾਂ ਦਾ ਪ੍ਰਸਾਰਣ ਹਰ ਸਮੇਂ ਤੇ ਚੌਵੀ ਘੰਟੇ ਲਈ ਪ੍ਰਸਾਰਤ ਕੀਤਾ ਜਾਂਦਾ ਸੀ। ਇੱਥੇ ਜ਼ਰੂਰੀ ਗੱਲ ਵਿਚਾਰਨ ਵਾਲੀ ਹੈ, ਦੂਰਦਰਸ਼ਨ ਤੇ ਆਕਾਸ਼ਵਾਣੀ ਪੂਰੇ ਦੇਸ਼ ਵਿਚ ਇਸ ਦੇ ਕੇਂਦਰ ਮੌਜੂਦ ਹਨ। ਜਨਸੰਖਿਆ ਦੇ ਹਿਸਾਬ ਨਾਲ ਹਰ ਸੂਬੇ ਵਿਚ ਕੇਂਦਰ ਗਿਣਤੀ ਦੇ ਹਿਸਾਬ ਨਾਲ ਮੌਜੂਦ ਹਨ, ਪਰ ਖ਼ਬਰਾਂ ਦਾ ਪ੍ਰਸਾਰਨ ਜੋ ਪ੍ਰਸਾਰ ਭਾਰਤੀ ਦਾ ਖਾਸ ਕਾਨੂੰਨ ਹੈ ਹਰ ਰਾਜ ਦੀ ਰਾਜਧਾਨੀ ਤੋਂ ਕੀਤਾ ਜਾਂਦਾ ਹੈ।ਇਕ ਖਾਸ ਵਿਚਾਰ ਅੰਤਰਰਾਸ਼ਟਰੀ ਤੇ ਰਾਸ਼ਟਰੀ ਸਮਾਚਾਰ ਆਕਾਸ਼ਵਾਣੀ ਜਲੰਧਰ ਤੇ ਦਿੱਲੀ ਕੇਂਦਰ ਤੋਂ ਪ੍ਰਸਾਰਤ ਪੰਜਾਬੀ ਵਿੱਚ ਕੀਤੇ ਜਾਂਦੇ ਹਨ, ਪ੍ਰਦੇਸ਼ਕ ਸਮਾਚਾਰ ਆਕਾਸ਼ਵਾਣੀ ਚੰਡੀਗੜ੍ਹ ਤੋਂ ਸਾਡੇ ਅਕਾਸ਼ਵਾਣੀ ਦੇ ਕੇਂਦਰ ਜਲੰਧਰ ਪਟਿਆਲਾ ਬਠਿੰਡਾ ਪ੍ਰਸਾਰਤ ਕਰਦੇ ਹਨ। ਇੱਥੇ ਇਕ ਅਨੋਖੀ ਗੱਲ ਵਿਚਾਰਨ ਵਾਲੀ ਹੈ, ਦੂਰਦਰਸ਼ਨ ਪੰਜਾਬੀ ਜਦੋਂ ਸਥਾਪਤ ਹੋਇਆ ਰਾਜਨੀਤਕ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਖ਼ਬਰਾਂ ਦਾ ਵਿਭਾਗ ਤੇ ਪ੍ਰਸਾਰਨ ਇਸ ਕੇਂਦਰ ਤੋਂ ਹੀ ਚਾਲੂ ਕਰ ਦਿੱਤਾ ਗਿਆ।ਜੋ ਪ੍ਰਸਾਰ ਭਾਰਤੀ ਦੇ ਬਣਾਏ ਖ਼ਾਸ ਕਾਨੂੰਨਾਂ ਦੀ ਉਲੰਘਣਾ ਹੈ ਪ੍ਰਦੇਸ਼ਿਕ ਸਮਾਚਾਰ ਹੁਣ ਵੀ ਚੰਡੀਗੜ੍ਹ ਤੋਂ ਦੂਰਦਰਸ਼ਨ ਪੰਜਾਬੀ ਕੇਂਦਰ ਪ੍ਰਸਾਰਤ ਕਰਦਾ ਹੈ।ਪਰ ਦੂਰਦਰਸ਼ਨ ਪੰਜਾਬੀ ਕੇਂਦਰ ਤੋਂ ਸਮਾਚਾਰ ਵਿਭਾਗ ਕਿਸ ਖੇਤਰ ਦੀਆਂ ਖ਼ਬਰਾਂ ਸੁਣਾਉਂਦਾ ਹੈ ਇਹ ਇਕ ਅਣਬੁੱੱਝੀ ਬੁਝਾਰਤ ਹੈ।ਕੇਂਦਰ ਸਰਕਾਰ ਨੇ ਖੇਤੀ ਸਬੰਧੀ ਕੁਝ ਖ਼ਾਸ ਬਿਲ ਪਾਸ ਕੀਤੇ, ਬਿੱਲ ਪਾਸ ਹੋਣ ਤੋਂ ਬਾਅਦ ਹਰ ਰੋਜ਼ ਕਿਸੇ ਨਾ ਕਿਸੇ ਰੂਪ ਵਿੱਚ ਖ਼ਬਰਾਂ ਵਿੱਚ ਉਸ ਬਿੱਲ ਦੀ ਮਹਾਨਤਾ ਸਬੰਧੀ ਦੱਸਿਆ ਜਾਂਦਾ ਹੈ।  ਇਸ ਖ਼ਬਰ ਦਾ ਦੂਸਰਾ ਪੱਖ ਹੈ ਇਹ ਸਾਰੇ ਬਿਲ ਕਿਰਸਾਨੀ ਪੱਖ ਦੇ ਨਹੀ ਹਨ।ਸਾਡੇ ਪੰਜਾਬ ਦੇ ਕਿਸਾਨ ਅਤੇ ਮਜ਼ਦੂਰ ਭੈਣਾਂ ਭਰਾਵਾਂ ਦੇ ਹੱਕ ਵਿੱਚ ਨਾ ਹੋਣ ਤੇ ਉਨ੍ਹਾਂ ਵੱਲੋਂ ਵੱਖ ਵੱਖ ਥਾਵਾਂ ਤੇ ਧਰਨੇ ਲਗਾਏ ਹੋਏ ਹਨ।ਇਸ ਸਬੰਧੀ ਦੂਰਦਰਸ਼ਨ ਪੰਜਾਬੀ ਤੋਂ ਕੋਈ ਵੀ ਖ਼ਬਰ ਨਹੀਂ ਵਿਖਾਈ ਜਾ ਰਹੀ। ਸਾਡੇ ਪੰਜਾਬ ਨਿਵਾਸੀਆਂ ਨੇ ਆਪਣੇ ਮਜ਼ਦੂਰਾਂ ਤੇ ਕਿਸਾਨਾਂ ਨਾਲ ਮਿਲ ਕੇ ਇਸ ਵਾਰ ਦੁਸਹਿਰੇ ਨੂੰ ਨਵੇਂ ਰੂਪ ਵਿਚ ਮਨਾਇਆ ਗਿਆ।ਪ੍ਰਧਾਨ ਮੰਤਰੀ ਮੋਦੀ ਤੇ ਖੇਤੀਬਾੜੀ ਨੂੰ ਹੜੱਪਣ ਵਾਲੇ ਵਪਾਰੀ ਵਰਗ ਦੇ ਪੁੱਤਲੇ ਇਸ ਵਾਰ ਸ਼ਹਿਰਾਂ ਦੇ ਨਾਲ ਪਿੰਡਾਂ ਵਿੱਚ ਵੀ  ਜਲਾਏ ਗਏ।ਪਰ ਦੂਰਦਰਸ਼ਨ ਪੰਜਾਬੀ ਦੇ ਪੱਤਰਕਾਰਾਂ ਨੂੰ ਉਹ ਵਿਖਾਈ ਨਹੀਂ ਦਿੱਤੇ ਅੱਗ ਲਗਾਉਣ ਤੇ ਬਹੁਤ ਜ਼ੋਰ ਨਾਲ ਅਵਾਜ਼ ਦੇ ਪਟਾਖੇ ਸੁਣਾਈ ਨਹੀਂ ਦਿੱਤੇ  ਲੋਕ ਪ੍ਰਸਾਰਨ ਸੇਵਾ ਲੋਕਾਂ ਦਾ ਪੱਲਾ ਛੱਡ ਕੇ ਪਤਾ ਨਹੀਂ ਕਿੱਥੇ ਛੂ ਮੰਤਰ ਹੋ ਗਈ।ਖ਼ਬਰਾਂ ਵਿਚ ਇਸ ਨਵੇਂ ਰੂਪ ਦੇ ਦੁਸਹਿਰੇ ਦਾ ਕੋਈ ਵਰਨਣ ਨਹੀਂ ਕੀਤਾ ਗਿਆ।                                                                            ਗੋਦੀ ਮੀਡੀਆ ਅੱਜ ਕੱਲ੍ਹ ਭਾਰਤਵਰਸ਼ ਵਿਚ ਕੀ ਕਰ ਰਿਹਾ ਹੈ, ਹਰ ਕੋਈ ਜਾਣਦਾ ਹੈ। ਲੋਕ ਪ੍ਰਸਾਰਨ ਸੇਵਾ ਦੂਰਦਰਸ਼ਨ ਪੰਜਾਬੀ ਵੀ ਆਪਣਾ ਆਧਾਰ ਭੁੱਲ ਚੁੱਕਿਆ ਹੈ  ਸਵੇਰੇ" ਖਾਸ ਖ਼ਬਰ ਇੱਕ ਨਜ਼ਰ" ਪ੍ਰੋਗਰਾਮ ਹੁੰਦਾ ਹੈ, ਜਿਸ ਵਿੱਚ ਪੰਜਾਬੀ ਅਖਬਾਰਾਂ ਦੀਆਂ ਖ਼ਬਰਾਂ ਤੇ ਵਿਚਾਰ ਚਰਚਾ ਕੀਤੀ ਜਾਂਦੀ ਹੈ। ਖ਼ਬਰਾਂ ਜੋ ਪ੍ਰਸਾਰਤ ਕੀਤੀਆਂ ਜਾਂਦੀਆਂ ਹਨ ਉਨ੍ਹਾਂ ਨੂੰ ਅਖਵਾਰਾ ਵਾਲਿਆ ਨੇ ਕਈ ਸਾਂਚਿਆਂ ਵਿੱਚ ਦੀ ਕੱਢਿਆ ਹੁੰਦਾ ਹੈ। ਤੇ ਵੱਖ ਵੱਖ ਥਾਵਾਂ ਤੇ ਪਕਾਇਆ ਜਾਂਦਾ ਹੈ, ਹਰ ਕੋਈ ਜਾਣਦਾ ਹੈ। ਪਰ ਇਸ ਪ੍ਰੋਗਰਾਮ ਦਾ ਸਬੰਧ ਸਿੱਧਾ ਅਖ਼ਬਾਰ ਦੀਆਂ ਖ਼ਬਰਾਂ ਨਾਲ ਹੈ, ਪੰਜਾਬ ਦੇ ਹਰ ਅਖ਼ਬਾਰ ਤੇ ਪਹਿਲੀ ਖ਼ਬਰ ਹਰ ਰੋਜ਼ ਕਿਸਾਨਾਂ ਦੇ ਵੱਖ ਵੱਖ ਧਰਨਿਆਂ ਤੇ ਮੀਟਿੰਗਾਂ ਸਬੰਧੀ ਹੁੰਦੀ ਹੈ। ਇਸ ਪ੍ਰੋਗਰਾਮ ਦੇ ਕਰਤਾ ਧਰਤਾ ਪ੍ਰੋਗਰਾਮ ਮੁਖੀ ਸ੍ਰੀ ਪੁਨੀਤ ਸਹਿਗਲ ਜੀ ਹਨ ਉਨ੍ਹਾਂ ਦੇ ਇਸ ਵਿਭਾਗ ਨੂੰ ਉਹ ਖ਼ਬਰਾਂ ਵਿਖਾਈ ਹੀ ਨਹੀਂ ਦਿੰਦੀਆ, ਬਿੱਲੀ ਤੇ ਕਬੂਤਰ ਵਾਲਾ ਕਾਰਨਾਮਾ ਹੁੰਦਾ ਹੈ। ਸਾਡੇ ਕਿਸਾਨ ਅੱਜ ਕੱਲ੍ਹ ਕੀ ਦੁੱਖ ਭੋਗ ਰਹੇ ਹਨ,ਸਾਰੀ ਦੁਨੀਆਂ ਚੰਗੀ ਤਰ੍ਹਾਂ ਜਾਣਦੀ ਹੈ, ਦੂਰਦਰਸ਼ਨ ਪੰਜਾਬੀ ਹੁਣ ਡਿਜੀਟਲ ਹੋ ਗਿਆ ਹੈ। ਲੱਗਦਾ ਹੈ ਇਸ ਦੇ ਅਧਿਕਾਰੀ ਤੇ ਕਰਮਚਾਰੀ ਰੋਟੀ ਵੀ ਗੂਗਲ ਵਿੱਚੋਂ ਹੀ ਕੱਢ ਲੈਂਦੇ ਹੋਣਗੇ।ਇਸੇ ਲਈ ਤਾਂ ਉਨ੍ਹਾਂ ਨੂੰ ਧਰਨਿਆਂ ਤੇ ਬੈਠੇ ਕਿਸਾਨ ਮਜ਼ਦੂਰ ਤੇ ਉਨ੍ਹਾਂ ਦੇ ਪਰਿਵਾਰ ਅਤੇ ਬੱਚਿਆਂ ਦੀਆਂ ਫੋਟੋਆ ਅਖਵਾਰ ਤੇ ਵਿਖਾਈ ਨਹੀਂ ਦਿੰਦੀਆਂ। ਖ਼ਬਰਾਂ ਨੂੰ ਪੜਨਾ੍ ਤਾਂ ਬਹੁਤ ਦੂਰ ਦੀ ਗੱਲ ਹੈ।ਇਸ ਪ੍ਰੋਗਰਾਮ ਵਿੱਚ ਵਿਚਾਰ ਚਰਚਾ ਕਰਨ ਲਈ ਉੱਚ ਕੋਟੀ ਦੇ ਪੱਤਰਕਾਰ ਹੋਣੇ ਜ਼ਰੂਰੀ ਹੁੰਦੇ ਹਨ। ਪਰ ਪ੍ਰੋਗਰਾਮ ਮੁਖੀ ਸਾਹਿਬ ਨੇ ਪਹਿਲਾਂ ਆਪਣੇ ਦੋਸਤਾਂ ਦਾ ਪੱਖ ਪੂਰਿਆ ਹੁਣ ਲਖਵਿੰਦਰ ਜੌਹਲ ਜੀ ਜੋ ਪਹਿਲਾਂ ਪ੍ਰੋਫੈਸਰ ਦੀ ਨੌਕਰੀ ਕਰਦੇ ਸਨ, ਫਿਰ ਦੂਰਦਰਸ਼ਨ ਵਿਚ ਨਿਰਮਾਤਾ ਦੀ ਨੌਕਰੀ ਕੀਤੀ।ਇਸੇ ਤਰ੍ਹਾਂ ਕਮਲੇਸ਼ ਦੁੱਗਲ ਜੀ ਹਨ, ਜਿਨ੍ਹਾਂ ਨੇ ਪੱਤਰਕਾਰੀ ਵਿਭਾਗ ਦੇ ਪ੍ਰੋਫੈਸਰ ਦੀ ਨੌਕਰੀ ਕੀਤੀ ਸੀ, ਜੋ ਸੇਵਾਮੁਕਤ ਹੋ ਚੁੱਕੇ ਹਨ।ਹਰ ਹਫਤੇ ਇਨ੍ਹਾਂ ਨੂੰ ਖ਼ਬਰਾਂ ਦੀ ਵਿਚਾਰ ਚਰਚਾ ਲਈ ਬੁਲਾਇਆ ਜਾਂਦਾ ਹੈ ਕੋਈ ਪੁੱਛ ਕੇ ਦੇਖੇ,ਪ੍ਰੋਗਰਾਮ ਮੁਖੀ ਜੀ ਕੀ ਕਦੇ ਇਹ ਦੋਨੋਂ" ਕਿਸੇ ਅਖ਼ਬਾਰ ਦੇ ਦਫ਼ਤਰ ਅੱਗੋਂ ਦੀ ਕੱਟਾ ਲੈ ਕੇ ਲੰਘੇ ਹਨ।" "ਖ਼ਾਸ ਖ਼ਬਰ ਇੱਕ ਨਜ਼ਰ"ਆਪਣੇ ਦੋਸਤਾਂ ਮਿੱਤਰਾਂ ਦੇ ਚਾਹ ਪਾਣੀ ਦੇ ਬੰਦੋ- ਵਸਤ ਲਈ ਚਾਲੂ ਕੀਤਾ ਗਿਆ ਹੈ। ਕਿਹੜੀ ਇਨਾ੍ਂ ਨੇ ਸੱਚੀਆ  ਖ਼ਬਰਾਂ ਦੀ ਛਿੱਲ ਉਧੇੜਨੀ ਹੁੰਦੀ ਹੈ।ਪੰਜਾਬ ਤੋਂ ਇਲਾਵਾ ਪੂਰੀ ਦੁਨੀਆ ਵਿਚ ਜੋ ਵੀ ਪੰਜਾਬੀ ਅਖ਼ਬਾਰ ਛਪਦੇ ਹਨ, ਸਭ ਉੱਚ ਕੋਟੀ ਦੇ ਹਨ।ਉਨ੍ਹਾਂ ਦੀਆਂ ਖਬਰਾਂ ਦੇ ਕਿਹੜੇ ਵਾਲ ਦੀ ਖੱਲ ਉਧੇੜਨੀ ਹੁੰਦੀ ਹੈ।ਸਰੋਤੇ ਇਨ੍ਹਾਂ ਖਬਰਾਂ ਵਾਰੇ ਸਭ ਕੁਝ ਪਹਿਲਾਂ ਹੀ ਚੰਗੀ ਤਰ੍ਹਾਂ ਪੜ੍ਹ ਚੁੱਕੇ ਹੁੰਦੇ ਹਨ। ਦੂਰਦਰਸ਼ਨ ਦੇ ਅਧਿਕਾਰੀ ਕਰਮਚਾਰੀਆਂ ਤੇ ਖ਼ਬਰਾਂ ਉਪਰ ਚਰਚਾ ਲਈ ਆਏ ਮਹਿਮਾਨ ਦਾ ਇਕੱਠੇ ਬੈਠ ਕੇ ਸਵੇਰੇ ਚਾਹ ਪਾਣੀ ਦਾ ਚੰਗਾ ਜੁਗਾੜ ਹੋ ਜਾਂਦਾ ਹੈ।
  ਮੇਰੇ ਪਿਆਰੇ ਪਾਠਕੋ,ਦੂਰਦਰਸ਼ਨ ਪੰਜਾਬੀ ਦੀ ਪਰਦੇ ਪਿੱਛੇ ਇਕ ਬਹੁਤ ਵੱਡੀ ਨਾਟਕ- ਕਾਰੀ ਹੁੰਦੀ ਹੈ। ਜਦੋਂ ਲੋਹੜੇ ਦੀ ਗਰਮੀ ਪੈਂਦੀ ਹੈ ਇੱਥੇ ਖ਼ਬਰਾਂ ਪੜ੍ਹਨ ਤੇ "ਖ਼ਾਸ ਖ਼ਬਰ ਇਕ ਨਜ਼ਰ" ਵਿਚ ਆਉਣ ਵਾਲੇ ਆਪਣੇ ਐਂਕਰਜ਼ ਤੇ ਮਹਿਮਾਨਾਂ ਨੂੰ ਜੈਕਟ ਪਹਿਨ ਕੇ ਆਉਣ ਲਈ ਕਹਿੰਦੇ ਹਨ, ਕਿ ਸਾਨੂੰ ਪ੍ਰਸਾਰ ਭਾਰਤੀ ਵੱਲੋਂ ਹੁਕਮ ਹੈ,ਉਹ ਦੁਕਾਨ ਵੀ ਦੱਸ ਦਿੱਤੀ ਜਾਂਦੀ ਹੈ,ਜਿੱਥੋਂ ਜੈਕਟ ਖਰੀਦਣੀ ਹੈ। ਇਸ ਪਿੱਛੇ ਕਿਹੜਾ ਰਾਜ਼ ਹੈ? ਤੁਸੀਂ ਹਿਸਾਬ ਲਗਾ ਲਵੋ ਸਰਦੀਆਂ ਵਿੱਚ ਜੈਕਟ ਉਤਾਰੋ ਗਲੇ ਵਿਚ ਟਾਈ ਲਟਕਾਉਣੀ ਲਾਜ਼ਮੀ ਹੈ।ਦੂਸਰੀ ਗੱਲ ਪਿਛਲੇ ਸਾਲ ਦੀ ਇੱਕ ਖ਼ਾਸ ਦੂਰਦਰਸ਼ਨ ਪੰਜਾਬੀ ਦੇ ਅੰਦਰ ਦੀ ਗੱਲ ਹੈ,ਉਸ ਸਮੇਂ ਜੋ ਪ੍ਰੋਗਰਾਮ ਮੁਖੀ ਸੀ ਉਹ ਪੰਜਾਬੀ ਭਾਸ਼ਾ ਤੇ ਪਹਿਰਾਵੇ ਬਾਰੇ ਕੋਈ ਜਾਣਕਾਰੀ ਨਹੀਂ ਰੱਖਦੇ ਸਨ।ਐਂਕਰਜ਼ ਨੂੰ ਸਾੜੀਆਂ ਪਹਿਨ ਕੇ ਵਾਲ ਖਿਲਾਰ ਕੇ ਆਉਣ ਨੂੰ ਕਹਿੰਦੇ ਸਨ।ਇੱਕ ਮਹੀਨੇ ਲਈ ਅੱਜ ਕੱਲ੍ਹ ਦੇ ਪ੍ਰੋਗਰਾਮ ਮੁਖੀ ਪੁਨੀਤ ਸਹਿਗਲ ਨੂੰ ਪ੍ਰੋਗਰਾਮ ਮੁਖੀ ਦਾ ਚਾਰਜ ਮਿਲ ਗਿਆ,ਇਨ੍ਹਾਂ ਨੇ ਪੰਜਾਬੀ ਭਾਸ਼ਾ ਤੇ ਪਹਿਰਾਵੇ ਦਾ ਮਾਣ ਰੱਖਦੇ ਹੋਏ ਸਾਰੇ ਐਂਕਰਜ਼ ਨੂੰ ਪੰਜਾਬੀ ਭਾਸ਼ਾ ਤੇ ਪਹਿਰਾਵੇ ਨੂੰ ਮੁੱਖ ਰੱਖਣ ਲਈ ਹੁਕਮ ਕੀਤਾ।ਇਸ ਸਬੰਧੀ ਆਪਣੇ ਖ਼ਾਸ ਮਿੱਤਰ ਪ੍ਰੋਫੈਸਰ ਕੁਲਬੀਰ ਸਿੰਘ ਨੂੰ ਬੁਲਾਇਆ, ਜੋ ਟੀ ਵੀ ਸਬੰਧੀ ਇੱਕ ਅਖ਼ਬਾਰ ਵਿਚ ਕਾਲਮ ਲਿਖਦੇ ਸਨ।ਆਪਣਾ ਆਧਾਰ ਮਜ਼ਬੂਤ ਕਰਨ ਲਈ ਇੱਕ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ, ਜਿਸ ਵਿੱਚ ਲੇਖਕ ਸਾਹਿਬ ਮੁੱਖ ਮਹਿਮਾਨ ਸਨ ਉਨ੍ਹਾਂ ਨੇ ਜੋ ਕਾਲਮ ਲਿਖਿਆ ਉਸ ਦਾ ਮੁੱਖ ਵਿਸ਼ਾ ਸੀ, ਦੂਰਦਰਸ਼ਨ ਪੰਜਾਬੀ ਦਾ ਮੁਖੀ ਕੌਣ ਹੈ?ਪ੍ਰੋਗਰਾਮ ਪੇਸ਼ਕਰਤਾ ਦਾ ਪਹਿਰਾਵਾ ਦੇਖ ਕੇ ਪਤਾ ਲੱਗ ਜਾਂਦਾ ਹੈ, ਜੇ ਸਹੀ ਪੰਜਾਬੀ ਰੂਪ ਹੋਵੇ ਤਾਂ ਪ੍ਰੋਗਰਾਮ ਮੁਖੀ ਸ੍ਰੀ ਪੁਨੀਤ ਸਹਿਗਲ ਜੀ ਹਨ, ਸਾਨੂੰ ਮਾਣ ਹੈ ਸਾਡੀ ਮਾਂ ਬੋਲੀ ਪੰਜਾਬੀ ਤੇ ਵਿਰਸੇ਼ ਦਾ ਮਾਣ ਰੱਖਦੇ ਹਨ।ਛੇ ਮਹੀਨੇ ਤੋਂ ਪੁਨੀਤ ਸਹਿਗਲ ਜੀ ਪ੍ਰੋਗਰਾਮ ਮੁਖੀ ਦਾ ਪੱਕਾ ਚਾਰਜ ਲੈ ਚੁੱਕੇ ਹਨ। ਇਨ੍ਹਾਂ ਦੀ ਕਮਾਂਡ ਥੱਲੇ ਸਾਡੀਆਂ ਬੀਬੀਆਂ ਭੈਣਾਂ ਐਂਕਰਜ਼ ਵਾਲ ਇਸ ਤਰ੍ਹਾਂ ਖਿਲਾਰ ਕੇ ਬੈਠ ਜਾਂਦੀਆਂ ਹਨ ਲੱਗਦਾ ਹੈ, ਪਤਾ ਨੀ ਕੀ ਭਾਣਾ ਵਰਤ ਗਿਆ? ਪਾਠਕਾਂ ਲਈ ਇਸ ਸਬੰਧੀ ਤਾਜ਼ਾ ਫੋਟੋ ਭੇਜ ਰਿਹਾ ਹਾਂ, ਇੱਕ ਗੱਲ ਸਿੱਧ ਹੁੰਦੀ ਹੈ। ਸਾਡੇ ਪੰਜਾਬੀ ਭੈਣ ਭਾਈ ਕੁਰਸੀ ਪ੍ਰਾਪਤ ਕਰਨ ਲਈ ਹਰ ਕੋਈ ਹੀਲਾ ਤੇ ਜੁਗਾੜ ਵਰਤਦੇ ਹਨ ਜਦੋਂ ਕੁਰਸੀ ਉੱਤੇ ਬੈਠ ਜਾਂਦੇ ਹਨ ਤਾਂ ਤੂੰ ਕੌਣ?ਤੇ ਮੈਂ ਕੌਣ?ਦੂਰਦਰਸ਼ਨ ਪੰਜਾਬੀ ਦੇ ਅਧਿਕਾਰੀ ਮਾਂ ਬੋਲੀ ਪੰਜਾਬੀ ਵਿਰਸੇ ਨੂੰ ਹੀ ਭੁੱਲ ਜਾਂਦੇ ਹਨ।                                                    ਪੰਜ ਕੁ ਸਾਲ ਪਹਿਲਾਂ ਤੱਕ ਸਾਨੂੰ ਮਾਣ ਰਿਹਾ ਹੈ, ਦੂਰਦਰਸ਼ਨ ਪੰਜਾਬੀ ਦੇ ਜਿਸ ਨੇ ਸਾਡੀ ਮਾਂ ਬੋਲੀ ਪੰਜਾਬੀ ਦੀ ਰੱਜ ਕੇ ਸੇਵਾ ਕੀਤੀ ਤੇ ਸਾਡੀ ਮਾਂ ਬੋਲੀ ਦਾ ਪ੍ਰਚਾਰ ਤੇ ਪ੍ਰਸਾਰ ਬਹੁਤ ਸੋਹਣੇ ਢੰਗ ਨਾਲ ਕੀਤਾ ਅੱਜਕੱਲ੍ਹ ਸਿਰਫ਼ ਨਾਮ ਦੂਰਦਰਸ਼ਨ ਪੰਜਾਬੀ ਰਹਿ ਗਿਆ ਹੈ। ਇਨ੍ਹਾਂ ਵੱਲੋਂ ਕੋਈ ਵੀ ਪ੍ਰੋਗਰਾਮ ਪੇਸ਼ ਨਹੀਂ ਕੀਤਾ ਜਾਂਦਾ ਦਿਨ ਦਾ ਸਾਰਾ ਸਮਾਂ ਪੰਜਾਬ ਸਿੱਖਿਆ ਵਿਭਾਗ ਨੂੰ ਬੱਚਿਆਂ ਨੂੰ ਪੜ੍ਹਾਉਣ ਲਈ ਵੇਚ ਦਿੱਤਾ ਗਿਆ ਹੈ।ਅੰਮ੍ਰਿਤ ਵੇਲੇ ਦੂਰਦਰਸ਼ਨ ਪੰਜਾਬੀ ਬਾਬਿਆਂ,ਸਾਧਾਂ ਸੰਤਾਂ ਦਾ ਡੇਰੇ ਦਾ ਰੂਪ ਧਾਰ ਲੈਂਦਾ ਹੈ,ਜਦੋਂ ਕਿ ਪਤਾ ਨਹੀਂ ਕਿਹੜੀ ਬਾਣੀ ਜੰਤਰ ਮੰਤਰ ਪੜ੍ਹ ਕੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ।ਹਰ ਰੋਜ਼ ਇੱਕੋ ਹੀ ਧੁਨ ਹੈ, ਸਵੇਰ ਦਾ ਸਮਾਂ ਸਾਧਾਂ ਸੰਤਾਂ ਤੇ ਬਾਬਿਆਂ ਨੂੰ ਵੇਚ ਦਿੱਤਾ ਗਿਆ ਹੈ।ਜੋ ਮਰਜੀ ਰਾਗ ਅਲਾਪ ਦੇ ਰਹਿਣ ਕਿਉਂਕਿ ਸਮਾਂ ਆਪਣਾ ਹੈ।ਸਾ਼ਮ ਨੂੰ ਝੋਲਾ-ਛਾਪ ਡਾਕਟਰ ਕਦੇ ਵੀ ਆ ਕੇ ਪ੍ਰਗਟ ਹੋ ਜਾਂਦੇ ਹਨ ਉਨ੍ਹਾਂ ਨੇ ਵੀ ਮਹਿੰਗੇ ਸਮੇਂ ਨੂੰ ਪੈਸੇ ਨਾਲ ਖਰੀਦ ਲਿਆ ਹੈ। ਇਕ ਆਪਣੇ ਆਪ ਨੂੰ ਡਾਕਟਰ ਕਹਿੰਦਾ ਹੈ ਤੇ ਹਰ ਬੀਮਾਰੀ ਦਾ ਸ਼ਰਤੀਆ ਇਲਾਜ ਕੀਤੇ ਜਾਣ ਦਾ ਨਾਅਰਾ ਲਗਾਉਂਦਾ ਹੈ। ਰਾਤ ਨੂੰ ਇਸਾਈ ਧਰਮ ਵਿਚ ਪੈਦਾ ਹੋਏ ਬਾਬੇ ਪ੍ਰਾਰਥਨਾ ਕਰਕੇ ਲੋਕਾਂ ਦੇ ਦੁੱਖ ਤੋੜਦੇ ਹਨ। ਪੂਰੀ ਦੁਨੀਆਂ ਕਰੋਨਾ ਮਹਾਂਮਾਰੀ ਨਾਲ ਘਿਰੀ ਹੋਈ ਹੈ ਦੂਰਦਰਸ਼ਨ ਪੰਜਾਬੀ ਨੂੰ ਅਜਿਹੇ ਬਾਬੇ ਤੇ ਡਾਕਟਰ ਭੇਜ ਕੇ ਲੋਕਾਂ ਦਾ ਇਲਾਜ ਕਰਨਾ ਚਾਹੀਦਾ ਹੈ।ਪੰਜਾਬ ਕਲਾ ਪ੍ਰੀਸ਼ਦ ਤੋਂ ਆਪਾਂ ਨੂੰ ਹਮੇਸ਼ਾਂ ਹੀ ਉਡੀਕ ਰਹਿੰਦੀ ਹੈ ਕਿ ਮਾਂ ਬੋਲੀ ਪੰਜਾਬੀ ਵਾਰੇ ਕੁੱਝ ਕਰਨਗੇ ਪਰ ਇਨਾਂ ਨੂੰ ਕਹੇ ਕੌਣ ਕਿ ਰਾਣੀ ਅੱਗਾ ਢੱਕ ਇਨਾ ਦੇ ਨਾਲ ਮਿਲਕੇ ਇਹ ਕੁੱਝ ਹੈ 

                               ਇਸ ਸੰਸਥਾ ਦੇ ਪ੍ਰਧਾਨ ਸੁਰਜੀਤ ਪਾਤਰ ਜੀ ਆਨ ਲਾਈਨ ਦੂਰਦਰਸ਼ਨ ਪੰਜਾਬੀ ਤੇ ਕਵੀ ਦਰਬਾਰ ਕਰਦੇ ਰਹਿੰਦੇ ਹਨ। ਜਰਨਲ ਸਕੱਤਰ ਲਖਵਿੰਦਰ ਜੌਹਲ ਹੀ ਖ਼ਾਸ ਖ਼ਬਰ ਇਕ ਨਜ਼ਰ ਦੇ ਮੁੱਖ ਮਹਿਮਾਨ ਹਨ ਮਸ਼ਹੂਰੀ ਤੇ ਕਮਾਈ ਦੋਨਾਂ ਲਈ ਚੰਗਾ ਸਾਧਨ ਹੈ। ਉਨ੍ਹਾਂ ਤੋਂ ਮਾਂ ਬੋਲੀ ਪੰਜਾਬੀ ਦੀ ਸੇਵਾ ਕੀ ਲੋੜਦੇ ਹਾਂ                                      ਖ਼ਾਸ ਗੱਲ ਜਦੋਂ ਵੀ ਦੂਰਦਰਸ਼ਨ ਪੰਜਾਬੀ ਦੀ ਕਿਤੇ ਗੱਲ ਚੱਲਦੀ ਹੈ ਹਰ ਕੋਈ ਕਹਿੰਦਾ ਹੈ ਛੱਡੋ ਮੈਂ ਤਾਂ ਵੇਖਦਾ ਹੀ ਨਹੀਂ ਪ੍ਰਸਾਰ ਭਾਰਤੀ  ਸਾਡੀ ਮਾਂ ਬੋਲੀ ਪੰਜਾਬੀ ਦਾ ਪ੍ਰਸਾਰ ਤੇ ਪ੍ਰਚਾਰ ਸਹੀ ਹੋਵੇ। ਸਾਨੂੰ ਮਾਂ ਬੋਲੀ ਦੇ ਸੇਵਕਾਂ ਨੂੰ ਖ਼ੁਦ ਹੀ ਉੱਠਣਾ ਪਵੇਗਾ ਆਪਣੀ ਮਾਂ ਬੋਲੀ ਪੰਜਾਬੀ ਦੇ ਸੇਵਕ ਚੇਅਰਮੈਨ ਪ੍ਰਸਾਰ ਭਾਰਤੀ ਨੂੰ ਈ ਮੇਲ ਇਸ ਪਤੇ ਤੇ ਜ਼ਰੂਰ ਕਰਨ "chairman@parsarbharti.gov.in" ਮੇਰੇ ਪੰਜਾਬੀ ਭੈਣੋ ਤੇ ਭਰਾਵੋ ਆਪਣੇ ਮੂੰਹ ਵਿੱਚੋਂ ਰੋਟੀ ਤਾਂ ਖੋਹੀ ਜਾ ਰਹੀ ਹੈ। ਜਿਸ ਲਈ ਅੱਜ ਆਪਾਂ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ ਪੂਰੇ ਭਾਰਤ ਦੇ ਕਿਸਾਨ ਤੇ ਮਜ਼ਦੂਰ ਸਾਡੇ ਨਾਲ ਜੁੜ ਚੁੱਕੇ ਹਨ ਫਿਰ ਕਿਉਂ ਆਪਣੀ ਮਾਂ ਬੋਲੀ ਪੰਜਾਬੀ ਦਾ ਝੰਡਾ ਬੁਲੰਦ ਨਹੀਂ ਕਰਦੇ। ਸਾਡੀ ਮਾਂ ਬੋਲੀ ਪੰਜਾਬੀ ਦੇ ਪਹਿਰੇਦਾਰੋ ਸਾਡੀ ਮਾਂ ਬੋਲੀ ਅੱਜਕੱਲ ਵੈਂਟੀਲੇਟਰ ਤੇ ਹੈ।ਉੱਠੋ ਆਪਣੀ ਮਾਂ ਬੋਲੀ ਪੰਜਾਬੀ ਨੂੰ ਸੰਭਾਲੋ ਨਹੀਂ ਤਾਂ ਆਪਣੀ ਮਾਂ ਬੋਲੀ ਪੰਜਾਬੀ ਦਾ ਅੱਜ ਦੁਨੀਆਂ ਵਿੱਚ ਦਸਵਾਂ ਸਥਾਨ ਹੈ,ਪੰਜਾਬ ਵਿੱਚ ਇਸ ਦੇ ਝੰਡੇ ਕਿਉਂ ਨਹੀਂ ਝੁੱਲਣੇ ਚਾਹੀਦੇ ਦੇਰ ਨਾ ਕਰੋ ਧੰਨਵਾਦ -                        ਰਮੇਸ਼ਵਰ ਸਿੰਘ  ਸੰਪਰਕ ਨੰਬਰ -9914880392
Have something to say? Post your comment
 

More News News

ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਕੇਂਦਰ ਸਰਕਾਰ ਨੇ ਵਾਪਸ ਨਾ ਲਿਆ, ਤਾਂ ਹੋਣਗੇ ਦੇਸ਼ਵਿਆਪੀ ਰੋਸ ਪ੍ਰਦਰਸ਼ਨ: ਮਮਤਾ ਬਨਰਜੀ  ਸਿੱਖ ਕੌਮ ਦੀਆਂ ਸੰਸਥਾਵਾਂ ਦੀ ਤਬਾਹੀ  ਦੇ ਜ਼ਿੰਮੇਦਾਰ ਬਾਦਲ ਤੋਂ 'ਫਖਰ ਏ ਕੌਮ' ਸਨਮਾਨ ਵਾਪਸ ਲਿਆ ਜਾਏ: ਮਨਜੀਤ ਸਿੰਘ  ਜੀਕੇ  ਕੇ ਡੀ ਕਲੈਕਸਨ ਟਾਂਗਰਾ ਵਿਖੇ ਚੋਰਾਂ ਨੇ ਚੋਰੀ ਨੂੰ ਦਿੱਤਾ ਅੰਜਾਮ ਸਾਢੇ ਚਾਰ ਲੱਖ ਦਾ ਉਡਾਇਆ ਸਮਾਨ      ਉੱਤਰ ਪ੍ਰਦੇਸ਼ ਦੇ ਕੌਸ਼ੰਬੀ ਵਿੱਚ ਖੜੀ ਕਾਰ ਉੱਤੇ ਰੇਤ ਨਾਲ ਭਰੇ ਟਰੱਕ ਦੇ ਪਲਟ ਜਾਣ ਕਾਰਨ 8 ਦੀ ਮੌਤ । ਕਿਸਾਨਾਂ ਦੇ ਵਿਰੋਧ ਕਾਰਨ ਦਿੱਲੀ ਨੋਇਡਾ ਬਾਰਡਰ ਬੰਦ ਹੋਇਆ। ਸੁੱਖੇ, ਐਮੀ ਵਿਰਕ ਅਤੇ ਸਰਗੁਣ ਮਹਿਤਾ ਨੇ ਕਿਸਾਨੀ ਵਿਰੋਧ ਪ੍ਦਰਸ਼ਨ ਉੱਤੇ ਕੰਗਨਾ ਰਣੌਤ ਦੀ ਮਾੜੀਆਂ ਟਿੱਪਣੀਆਂ ਲਈ ਬਾਈਕਾਟ ਕੰਗਨਾ ਕਿਹਾ। ਟੈਕਸਾਸ ਦੇ ਡਾਕਟਰ ਦੀ ਬਜ਼ੁਰਗ ਕੋਵਿਡ ਮਰੀਜ਼ ਨੂੰ ਦਿਲਾਸਾ ਦੇਣ ਵਾਲੀ ਇੱਕ ਦਿਲ ਨੂੰ ਖੁਸ਼ ਕਰਨ ਵਾਲੀ ਤਸਵੀਰ ਵਾਇਰਲ ਹੋਈ । ਯੂਕੇ ਨੇ ਫਾਈਜ਼ਰ-ਬਾਇਉਨਟੈਕ ਕੋਵਿਡ -19 ਟੀਕੇ ਨੂੰ ਮਨਜ਼ੂਰੀ ਦਿੱਤੀ । ਬੇਗੋਵਾਲ ਅਤੇ ਭੁਲੱਥ ਵਿੱਚ  ਸੁਸਾਇਟੀ ਦੇ ਮੈਬਰਾਂ ਦੀ ਚੋਣ ਵਿੱਚ ਅਕਾਲੀ ਦਲ ਦਾ ਰਿਹਾ ਕਬਜਾ सी बी एस ई और आई सी एस सी एफिलिएटेड स्कूल एसोसिएशन अमृतसर के पदाधिकारियों का हुआ चुनाव ।
-
-
-