News

ਨਵੇਂ ਖੇਤੀ ਕਾਨੂੰਨ ਹਰੇ ਇਨਕਲਾਬ ਦੀ ਹੀ ਤੀਸਰੀ ਲਹਿਰ ਹੈ, ਜਿਹੜੀ ਸ਼ੁੱਧ ਵਪਾਰੀਕਰਨ ਨਾਲ ਜੁੜੀ ਹੋਈ ਹੈ- ਲਖਵਿੰਦਰ ਸਿੰਘ ਜੌਹਲ -

November 16, 2020 08:48 PM

 ਨਵੇਂ ਖੇਤੀ ਕਾਨੂੰਨ ਹਰੇ ਇਨਕਲਾਬ ਦੀ ਹੀ ਤੀਸਰੀ ਲਹਿਰ ਹੈ, ਜਿਹੜੀ ਸ਼ੁੱਧ ਵਪਾਰੀਕਰਨ ਨਾਲ ਜੁੜੀ ਹੋਈ ਹੈ- ਲਖਵਿੰਦਰ ਸਿੰਘ ਜੌਹਲ -

ਕਾਰਪੋਰੇਟ ਖੇਤੀ ਦਾ ਸਰਕਾਰ ਵਲੋਂ ਲਿਆਂਦਾ ਜਾ ਰਿਹਾ  ਮਾਡਲ ਵਿਕਾਸਸ਼ੀਲ ਦੇਸ਼ਾਂ ਵਿੱਚ ਵੀ ਫੇਲ੍ਹ ਹੋ ਚੁੱਕਾ ਹੈ- ਮੰਚ

ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਨੇ "ਹਰੀ ਕ੍ਰਾਂਤੀ ਤੋਂ ਕਿਸਾਨ ਸੰਘਰਸ਼ ਤੱਕ "ਵਿਸ਼ੇ 'ਤੇ ਕਰਵਾਈ ਵਿਚਾਰ-ਚਰਚਾ

ਫਗਵਾੜਾ16 ਨਵੰਬਰ

ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਨੇ ਵੈਬੀਨਾਰਾਂ ਦੀ ਲੜੀ ਵਿੱਚ ਅਗਲੀ ਵਿਚਾਰ ਚਰਚਾ "ਹਰੀ ਕ੍ਰਾਂਤੀ ਤੋਂ ਕਿਸਾਨ ਸੰਘਰਸ਼ ਤੱਕ"ਵਿਸ਼ੇ 'ਤੇ ਕਰਵਾਈਜਿਸ ਵਿੱਚ ਮੁੱਖ ਬੁਲਾਰੇ ਦੇ ਤੌਰ ਤੇ ਪ੍ਰਸਿੱਧ ਪੱਤਰਕਾਰਲੇਖਕ ਅਤੇ ਚਿੰਤਕ ਅਤੇ ਪ੍ਰਧਾਨ ਪ੍ਰੈੱਸ ਕਲੱਬ ਜਲੰਧਰ ਡਾ: ਲਖਵਿੰਦਰ ਸਿੰਘ ਜੌਹਲ ਨੇ ਆਪਣੇ ਵਿਚਾਰ ਰੱਖੇ। ਉਹਨਾ ਨੇ ਇਸ ਵਿਸ਼ੇ ਤੇ ਬੋਲਦਿਆਂ ਕਿਹਾ ਕਿ ਹਰਾ ਇਨਕਲਾਬ  ਭਾਰਤੀ ਖੇਤੀ ਪ੍ਰਬੰਧ ਨੂੰ ਰਵਾਇਤੀ ਖੇਤੀ ਤੋਂ ਬਦਲਕੇ ਸਨੱਅਤੀ ਖੇਤੀ ਵਜੋਂ ਸਥਾਪਤ ਕਰਨ ਦਾ ਯਤਨ ਸੀ ਅਤੇ ਇਸਦਾ ਮਕਸਦ ਭਾਰਤ ਵਿੱਚ ਖਾਧ ਪਦਾਰਥਾਂ ਦੀ ਥੁੜ੍ਹ  ਦੂਰ ਕਰਨਾ ਸੀ।  ਉਹਨਾ ਨੇ ਕਿਹਾ ਕਿ ਹਰਾ-ਇਨਕਲਾਬ ਜਿਸ ਤਲਿਸਮੀ ਢੰਗ ਨਾਲ ਆਇਆ ਸੀ ਇਹ ਉਸ ਤੋਂ ਵੀ ਵੱਧ ਬੁਰੇ ਪ੍ਰਭਾਵ ਛੱਡ ਗਿਆ। ਇਹ ਸਭ ਦੇਸ਼ ਦੀ ਭੁੱਖ ਨੂੰ ਦੂਰ ਕਰਨ ਲਈ ਖੇਤੀ ਦੇ ਰਿਵਾਇਤੀ ਢੰਗ ਛੱਡ ਕੇ ਤਕਨੀਕੀ ਖੇਤੀ ਅਪਣਾਉਣ ਦਾ ਉਪਰਾਲਾ ਸੀ। ਕਣਕ ਚਾਵਲ ਵੱਧ ਮਾਤਰਾ ਵਿੱਚ ਪ੍ਰਾਪਤ ਕਰਨ ਲਈ ਜ਼ਮੀਨ 'ਤੇ ਵੱਧ ਤੋਂ ਵੱਧ ਕੈਮੀਕਲਜ਼ ਦੀ ਵਰਤੋਂ ਕੀਤੀ ਗਈਨਵੀਂ ਮਸ਼ਨੀਰੀ  ਲਿਆਂਦੀ ਗਈ ਅਤੇ ਨਵੇਂ ਅਮਰੀਕਨ ਬੀਜ ਵੀ ਵਰਤੇ ਗਏ। ਜਿਸ ਨਾਲ ਇਹਨਾ ਫ਼ਸਲਾਂ ਦੇ ਝਾੜ ਕਈ ਗੁਣਾ ਵੱਧ ਗਏ ਪਰ ਇਹ ਝਾੜ ਦੱਸ ਕੁ ਸਾਲਾਂ ਬਾਅਦ ਫਿਰ ਘੱਟ ਗਏ । ਇਥੋਂ ਹੀ ਕਿਸਾਨ ਦੀ ਬੁਰੀ ਹਾਲਤ ਦੀ ਬੁਨਿਆਦ ਰੱਖੀ ਗਈ। ਜਦੋਂ ਝਾੜ ਵਧੇ ਤੇ ਵੱਧ ਪੈਸੇ ਆਏ ਤਾਂ ਕਿਸਾਨਾਂ ਨੇ ਆਪਣੀਆਂ ਆਦਤਾਂ ਵੀ ਵਿਗਾੜ ਲਈਆਂ। ਕਿਸਾਨ ਕਿਰਤ ਨਾਲੋਂ ਟੁੱਟ ਗਏ। ਉਹ ਕੰਮ ਲਈ ਦੂਸਰਿਆਂ ਤੇ ਨਿਰਭਰ ਹੋ ਗਏ। ਖੇਤੀ ਵੀ ਇੱਕ ਵਾਈਟ ਕਾਲਰ ਜੋਬ ਬਣ ਗਈਜਿਸ ਨੇ ਕਿਸਾਨਾਂ ਦਾ ਮਿਹਨਤੀ ਸੁਭਾਅ ਖ਼ਤਮ ਕਰ ਦਿੱਤਾ। ਮਸ਼ੀਨਰੀ ਨੇ ਰੁਜ਼ਗਾਰ ਘੱਟ ਕਰ ਦਿੱਤੇ। ਮਾਨਸਿਕਤਾ ਪੈਸੇ ਨਾਲ ਜੁੜ ਗਈ । ਭਾਈਚਾਰਕ ਏਕਤਾ ਪੇਤਲੀ ਪੈ ਗਈ। ਹੌਲੀ-ਹੌਲੀ ਬੱਚੇ ਵਿਦੇਸ਼ ਜਾਣ ਦਾ ਰੁਖ ਕਰਨ ਲੱਗੇ। ਮਸ਼ੀਨਰੀ ਕਾਰਨ ਲੇਬਰ ਸਰਪਲੱਸ ਹੋ ਗਈ। ਪੰਜਾਬ ਵਿਚੋਂ ਸਨੱਅਤਾਂ ਬਾਹਰ ਚਲੇ ਗਈਆਂ। ਇਸੇ ਸਮੇਂ ਵਿੱਚ ਖੇਤੀ ਤੋਂ ਪਲਾਇਨ ਸ਼ੁਰੂ ਹੋ ਗਿਆ। ਇਸ ਸਾਰੇ ਵਰਤਾਰੇ ਨੇ ਪੰਜਾਬ ਦਾ ਸਮਾਜਿਕਆਰਥਿਕਰਾਜਨੀਤਿਕ ਜੀਵਨ ਪ੍ਰਭਾਵਿਤ ਕੀਤਾ। ਵੱਧ ਰਹੀ ਆਬਾਦੀ ਕਾਰਨ ਜੋਤਾਂ ਦਾ ਅਕਾਰ ਬਹੁਤ ਛੋਟਾ ਹੁੰਦਾ ਗਿਆ। ਪੈਦਾਵਾਰ ਇੱਕ ਵਾਰ ਵਧੀ ਤੇ ਫਿਰ ਘੱਟ ਗਈ  ਤੇ ਕਿਸਾਨ ਦੀ ਆਮਦਨੀ ਵੀ ਘੱਟ ਗਈ।  ਇਸ ਨਾਲ ਖ਼ਰਚੇ ਵੱਧ ਹੋਣ ਕਾਰਨ ਮੁਸ਼ਕਲ ਖੜੀ ਹੋ ਗਈ। ਜ਼ਮੀਨ ਦੀ ਉਪਜਾਊ ਸ਼ਕਤੀ ਖ਼ਤਮ ਹੋ ਗਈ। ਜ਼ਮੀਨ ਵੀ ਨਸ਼ਿਆਂ ਤੇ ਲੱਗ ਗਈ। ਕੀਟਨਾਸ਼ਕ ਦਵਾਈਆਂ ਕਾਰਨ ਕੀੜੇ ਵੀ ਇਹਨਾ ਦੇ ਆਦੀ ਹੋ ਗਏ।  ਦਵਾਈਆਂ ਦੀ ਵਧਾਈ ਮਿਕਦਾਰ ਵੀ ਉਹਨਾ ਨੂੰ ਖ਼ਤਮ  ਨਾ ਕਰ ਸਕੀ। ਇਸ ਤਰ੍ਹਾਂ ਪੰਜਾਬ ਦੀ ਹਵਾਪਾਣੀ ਤੇ ਜ਼ਮੀਨ ਜ਼ਹਿਰੀਲੇ ਮਾਦੇ ਨਾਲ ਭਰ ਗਏ ਜਿਸ ਕਾਰਨ ਮਾਲਵੇ ਵਿੱਚ ਕੈਂਸਰ ਰੋਗ ਬਹੁਤ ਵੱਧ ਗਿਆ। ਇਹਨਾ ਕਾਰਨਾਂ ਕਰਕੇ 1995 ਤੋਂ ਖੁਦਕੁਸ਼ੀਆਂ ਦਾ ਦੌਰ ਸ਼ੁਰੂ ਹੋ ਗਿਆ। ਜੌਹਲ ਸਾਹਿਬ ਨੇ ਇਹ ਵੀ ਦੱਸਿਆ ਕਿ ਹੁਣ ਸਰਕਾਰ ਵਲੋਂ ਲਿਆਂਦੇ ਗਏ ਕਿਸਾਨ ਵਿਰੋਧੀ ਕਾਨੂੰਨ ਵੀ ਹਰੀ ਕ੍ਰਾਂਤੀ ਦਾ ਹੀ ਤੀਸਰਾ ਦੌਰ ਹੈ। ਇਹ ਕਾਨੂੰਨ ਕਿਸਾਨ ਨੂੰ ਮਾਲਕ ਤੋਂ ਮਜ਼ਦੂਰ ਬਣਾਉਣ ਵੱਲ ਲੈ ਜਾਣਗੇ। ਕਾਰਪੋਰੇਟ ਖੇਤੀ ਦਾ ਸਰਕਾਰ ਵਲੋਂ ਲਿਆਂਦਾ ਜਾ ਰਿਹਾ  ਮਾਡਲ ਰੂਸ ਵਰਗੇ ਦੇਸ਼ਾਂ ਵਿੱਚ ਵੀ ਫੇਲ੍ਹ ਹੋ ਚੁੱਕਾ ਹੈ। ਨਵੇਂ ਕਾਨੂੰਨ ਕਿਸਾਨੀ ਦੀ ਮਾਲਕੀ ਦੀ ਸਾਇਕੀ ਦੇ ਬਿਲਕੁਲ ਵਿਰੋਧੀ ਹਨ। ਨਵੇਂ ਖੇਤੀ ਕਾਨੂੰਨ ਇਕ ਤਰ੍ਹਾਂ ਨਾਲ ਹਰੇ ਇਨਕਲਾਬ ਦੀ ਹੀ ਤੀਸਰੀ ਲਹਿਰ ਹੈਜਿਹੜੀ ਸ਼ੁੱਧ ਵਪਾਰੀਕਰਨ ਨਾਲ ਜੁੜੀ ਹੋਈ ਹੈ।  ਜਦੋਂ 2017 ਵਿੱਚ ਇਹਨਾ ਕਾਨੂੰਨਾਂ ਨੂੰ ਘੜਿਆ ਜਾ ਰਿਹਾ ਸੀ ਤਾਂ ਕਿਸਾਨਾਂ ਦੇ ਨੁਮਾਇੰਦੇ ਵੀ ਮੀਟਿੰਗਾਂ ਵਿੱਚ ਜਾਂਦੇ ਸਨ। ਉਸ ਸਮੇਂ ਕਿਸਾਨਾਂ ਵਿੱਚ ਉਹਨਾ ਵਲੋਂ ਜਾਗਰਤੀ ਪੈਦਾ ਕਰਨੀ ਚਾਹੀਦੀ ਸੀ। ਇਸੇ ਕਾਰਨ ਇਹ ਸੰਘਰਸ਼ ਬਹੁਤ ਲੇਟ ਸ਼ੁਰੂ ਕੀਤੇ ਗਏ ਹਨ। ਪੰਜਾਬ ਦੀ ਕਿਸਾਨੀ ਬਚਾਉਣ ਲਈ ਐਗਰੋ-ਇੰਡਸਟਰੀ ਲਗਾਉਣ ਦੀ ਸਖ਼ਤ ਜ਼ਰੂਰਤ ਹੈ। ਪ੍ਰਧਾਨ ਗੁਰਮੀਤ ਸਿੰਘ ਪਲਾਹੀ ਦੀ ਅਗਵਾਈ ਵਿੱਚ ਇਸੇ ਵਿਚਾਰ ਚਰਚਾ ਨੂੰ ਅੱਗੇ ਤੋਰਦਿਆਂ ਵਰਿੰਦਰ ਸ਼ਰਮਾ (ਯੂ.ਕੇ.),ਕੇਹਰ ਸ਼ਰੀਫ਼(ਜਰਮਨੀ) ਤੇ ਡਾ: ਸੁਖਪਾਲ ਸਿੰਘ ਨੇ ਆਖਿਆ ਕਿ ਹਰੇ-ਇਨਕਲਾਬ ਨੇ ਪੰਜਾਬ ਦੀ ਕਿਸਾਨੀ ਨੂੰ ਆਪਣੀ ਰਵਾਇਤਾਂ ਨਾਲੋਂ ਤੋੜ ਦਿੱਤਾ ਹੈ। ਪਾਣੀ ਬਹੁਤ ਹੇਠਾ ਚਲਾ ਗਿਆ ਹੈ। ਧਰਤੀ ਤੇ ਨੌਜਵਾਨ ਨਸ਼ਿਆਂ ਤੇ ਲੱਗ ਗਏ ਹਨ। ਉਹਨਾ ਇਹ ਵੀ ਦੱਸਿਆ ਕਿ ਪੂੰਜੀਵਾਦ ਕਦੇ ਵੀ ਲੋਕਾਂ ਦਾ ਫ਼ਾਇਦਾ ਨਹੀਂ ਵੇਖਦਾਸਗੋਂ ਉਹ ਆਪਣੇ ਮੁਨਾਫ਼ੇ ਦੀ ਗੱਲ ਅੱਗੇ ਰੱਖਦਾ ਹੈ। ਇਸ ਇਨਕਲਾਬ ਦੇ ਰਿਜ਼ਲਟ  ਵੀ ਪਹਿਲਾ ਹੀ ਪਤਾ ਸਨ ਪਰ ਇਹ ਮਾਡਲ ਫਿਰ ਵੀ ਲਾਗੂ ਕੀਤਾ ਗਿਆ। ਦਰਸ਼ਨ ਸਿੰਘ ਰਿਆੜ ਅਤੇ ਡਾ: ਰਾਜਵਿੰਦਰ ਸਿੰਘ ਨੇ ਕਿਹਾ ਕਿ ਇਹ ਸਾਰੀਆਂ ਨੀਤੀਆਂ ਪੰਜਾਬ ਦੇ ਖ਼ਿਲਾਫ  ਸਨ ਪਰ  ਫਿਰ ਵੀ ਪੰਜਾਬ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ। ਗੁਰਚਰਨ ਸਿੰਘ ਨੂਰਪੁਰ ਨੇ ਕਿਹਾ ਕਿ ਕਿਸਾਨ ਦਾ ਜ਼ਮੀਨ ਨਾਲੋਂ ਰਿਸ਼ਤਾ ਟੁੱਟ ਰਿਹਾ ਹੈ। ਜ਼ਮੀਨ ਕਿਸਾਨ ਦੀ ਮਾਂ ਸੀ ਤੇ ਮਾਂ ਨਾਲੋਂ ਰਿਸ਼ਤਾ ਟੁੱਟਣਾ ਦੁੱਖਦਾਈ ਹੀ ਹੋਵੇਗਾ। ਪਾਣੀ ਖ਼ਤਮ ਹੋ ਰਿਹਾ ਹੈ। ਪ੍ਰਦੂਸ਼ਣ ਵੱਧ ਰਿਹਾ ਹੈ। ਕਿਰਤੀ ਕਿਰਤ ਨਾਲੋਂ ਟੁੱਟ ਰਹੇ ਹਨ। ਖੇਤੀ  ਮੁਨਾਫ਼ੇ ਦਾ ਸਾਧਨ ਨਹੀਂ ਬਣ ਸਕੀ। ਰਵਿੰਦਰ ਸਹਿਰਾਅ, ਰਵਿੰਦਰ ਚੋਟ ਅਤੇ ਡਾ: ਹਰਜਿੰਦਰ ਵਾਲੀਆ ਨੇ ਕਿਹਾ ਕਿ ਪੰਜਾਬ ਦੀ ਧਰਤੀਪਾਣੀ ਅਤੇ ਲੋਕ ਕੈਂਸਰ ਦਾ ਸ਼ਿਕਾਰ ਹੋ ਗਏ ਹਨ। ਲਾਲ ਬਹਾਦਰ ਸ਼ਾਸਤਰੀ ਵੇਲੇ ਦੇਸ਼ ਭੁੱਖਾ ਮਰ ਰਿਹਾ ਸੀ। ਹਰੀ ਕ੍ਰਾਂਤੀ ਦੌਰਾਨ ਪੰਜਾਬ ਨੇ ਦੇਸ਼ ਦੀ ਭੁੱਖ ਤਾਂ ਦੂਰ ਕਰ ਦਿੱਤੀ ਪਰ ਆਪ ਕੈਂਸਰ ਦਾ ਮਰੀਜ਼ ਹੋ ਗਿਆ। ਹੁਣ ਦੇ ਕਿਰਸਾਨੀ ਸੰਘਰਸ਼ ਨੇ ਸਾਰੀਆਂ ਰਾਜਸੀ ਪਾਰਟੀਆਂ ਦੀ ਸਾਰਥਿਕਤਾ ਖ਼ਤਮ ਕਰ ਦਿੱਤੀ ਹੈ। ਜਗਦੀਪ ਸਿੰਘ ਕਾਹਲੋਂ ਨੇ ਖ਼ਦਸਾ ਜ਼ਾਹਿਰ ਕੀਤਾ ਕਿ ਜੇਕਰ ਹੁਣ ਇਹ ਸੰਘਰਸ਼ ਫੇਲ੍ਹ ਹੋ ਗਿਆ ਤਾਂ ਪੰਜਾਬ ਕਦੇ ਵੀ ਉਠ ਨਹੀਂ ਸਕੇਗਾ। ਹੋਰ ਬੁਲਾਰਿਆਂ ਵਲੋਂ ਉਠਾਏ ਗਏ ਸਵਾਲਾਂ ਦੀ ਜੁਵਾਬ ਦਿੰਦਿਆਂ ਡਾ: ਲਖਵਿੰਦਰ ਸਿੰਘ ਜੌਹਲ ਨੇ ਕਿਰਸਾਨਾਂ ਨੂੰ ਸੁਝਾਅ ਦਿੱਤਾ ਕਿ ਉਹ ਰਾਜਸੀ ਪਾਰਟੀਆਂ ਨੂੰ ਨਾਲ ਲੈ ਕੇ ਤੁਰਨ। ਜਦੋਂ ਤੱਕ ਰਾਜ ਕਰਦੀ ਪਾਰਟੀ ਨੂੰ ਰਾਜਸੀ ਨੁਕਸਾਨ ਨਹੀਂ ਹੋਵੇਗਾ। ਉਨੀ ਦੇਰ ਉਹ ਮੰਗਾਂ ਨਹੀਂ ਮੰਨੇਗੀ।  ਉਹਨਾ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਰਾਜਸੀ ਅੰਦੋਲਨ ਵਾਂਗਰ ਵੇਖਣ ਦੀ ਲੋੜ ਹੈ। ਉਹਨਾ ਨੇ ਪੰਜਾਬ ਦੀ ਹਾਕਮ  ਧਿਰ ਕਾਂਗਰਸ ਅਤੇ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੂੰ ਕਿਹਾ ਕਿ ਉਹਨਾ ਨੂੰ ਆਪਣੀ ਇਤਿਹਾਸਕ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇਸ ਅੰਦੋਲਨ ਨੂੰ  ਸਮੁੱਚੇ ਪੰਜਾਬੀਆਂ ਦਾ ਅੰਦੋਲਨ ਬਨਾਉਣਾ ਚਾਹੀਦਾ ਹੈ। ਅੰਤ ਵਿੱਚ ਡਾ: ਗੁਰਚਰਨ ਨੂਰਪੁਰ ਨੇ ਸਾਰੇ ਬੁਲਾਰਿਆਂ ਦਾ ਧੰਨਵਾਦ ਕੀਤਾ।

ਹੋਰਾਂ ਤੋਂ ਇਲਾਵਾਂ ਵੈਬੀਨਾਰ ਵਿੱਚ ਗੁਰਦੀਪ ਬੰਗੜ ਯੂ.ਕੇ.ਮਹਿੰਦਰ ਸਿੰਘ ਦਿਲਬਰ ਯੂ.ਕੇ.ਸੁਰਿੰਦਰ ਮਚਾਕੀਪ੍ਰੋ: ਰਣਜੀਤ ਧੀਰਰਵਿੰਦਰ ਚੋਟਬੰਸੋ ਦੇਵੀਸੰਤੋਖ ਲਾਲ ਵਿਰਦੀ, ਐਡਵੋਕੇਟ ਦਰਸ਼ਨ ਸਿੰਘ ਰਿਆੜ,ਡਾ: ਹਰਜਿੰਦਰ ਵਾਲੀਆਡਾ: ਸੁਖਪਾਲ ਸਿੰਘਮਲਕੀਤ ਸਿੰਘ ਅੱਪਰਾਜਗਦੀਪ ਸਿੰਘ ਕਾਹਲੋਂਡਾ: ਨਿਰਮਲ ਸਿੰਘ ਖੁਬੈਰਰਵਿੰਦਰ ਸਹਿਰਾਅਵਰਿੰਦਰ ਸ਼ਰਮਾ ਐਮ.ਪੀ. ਯੂਕੇ.,ਡਾ: ਰਾਜਵਿੰਦਰ ਸਿੰਘਬਿੰਦਰ ਕੋਲੀਆਂਵਾਲ ਇਟਲੀਗੁਰਚਰਨ  ਨੂਰਪੁਰਗੁਰਦੀਪ ਬੰਗੜਗਿਆਨ ਸਿੰਘ ਡੀਪੀਆਰਓਕੇਹਰ ਸ਼ਰੀਫ਼ ਜਰਮਨੀ ,ਬੇਅੰਤ ਕੌਰ ਗਿੱਲ, ਸੀਤਲ ਰਾਮ ਬੰਗਾਸੁਖਦੇਵ ਸਿੰਘ ਗੰਡਵਾਂਡਾ: ਕੋਮਲ ਸਿੰਘਜੀ.ਐਸ. ਗੁਰਦਿੱਤ ਆਦਿ ਨੇ ਭਾਗ ਲਿਆ।

 

Have something to say? Post your comment
 

More News News

ਜਥੇਦਡਰ ਭੂਰਡ ਬਣੇ ਦਡਦਡ, ਵਡਹਿਗੁਰੂ ਵਾਲੋਂ ਪੋਤਰੀ ਦੀ ਦਡਤ ਅਡਗੂਅਢ ਵਾਲੋਂ ਵਧਡਈaਢ ਦਡ ਸਿਲਸਿਲਡ ਜਡਰੀ ਭਡਈ ਹਰਬੰਸ ਸਿੰਘ ਜੋਸ਼ ਦੇ ਕਡਲ ਚਲਡਣੇ ਤੇ ਪੰਥਕ ਡਗੂਢ ਵਾਲੋਂ ਅਫਸੋਸ਼ ਦਡ ਪ੍ਰਗਟਡਵਡ ਪਿੰਡ ਮੰਗੂਵਾਲ ਤੋਂ ਰਸਦ ਲੈ ਕੇ ਜਥਾ ਦਿੱਲੀ ਨੂੰ ਰਵਾਨਾ 3 ਸਾਬਕਾ ਅਮਰੀਕੀ ਰਾਸ਼ਟਰਪਤੀ ਜਨਤਕ ਤੌਰ 'ਤੇ ਆਤਮ ਵਿਸ਼ਵਾਸ ਵਧਾਉਣ ਲਈ ਜਨਤਕ ਤੌਰ 'ਤੇ ਕੋਵਿਡ -19 ਟੀਕਾ ਲੈਣ ਲਈ ਤਿਆਰ ਹਨ । ਟਾਈਮ ਕਿਡ ਆਫ ਦਿ ਈਅਰ ਗੀਤਾਂਜਲੀ ਰਾਓ ਦਾ ਉਦੇਸ਼ ਦੁਨੀਆ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ। ਕਿਸਾਨਾਂ ਨੇ 8 ਦਸੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ। ਖਹਿਰਾ ਨੇ ਕੇਜਰੀਵਾਲ ਨੂੰ ਕਿਹਾ ਕਿ ਉਹ 23 ਨਵੰਬਰ ਦੀ ਖੇਤੀ ਕਾਨੂੰਨਾਂ ਬਾਰੇ ਗਲਤ ਨੋਟੀਫਿਕੇਸ਼ਨ ਵਾਪਸ ਲੈਣ ਅਤੇ ਦਿੱਲੀ ਵਿਧਾਨ ਸਭਾ ਵਿੱਚ ਇਨ੍ਹਾਂ ਦਾ ਵਿਰੋਧ ਕਰਨ , ਜੇਕਰ ਉਹ ਸੱਚੀਂ ਕਿਸਾਨੀ ਮਸਲਿਆਂ ਦੀ ਹਮਾਇਤ ਕਰਦਾ ਹੈ ਸ: ਬਰਜਿੰਦਰ ਸਿੰਘ ਹਮਦਰਦ ਨੂੰ ਪੰਜਾਬੀ ਸਾਹਿੱਤ ਰਤਨ ਪੁਰਸਕਾਰ ਮਿਲਣ 'ਤੇ ਲੇਖਕਾਂ ਨੇ ਹਾਰਦਿਕ ਵਧਾਈ ਦਿੱਤੀ ਅਮਰੀਕਾ ਦੇ ਉੱਘੇ ਸਿੱਖ ਵਿਗਿਆਨੀ ਅਤੇ ਫਾਈਬਰ ਆਪਟਿਕਸ ਦੇ ਪਿਤਾਮਾ ਡਾ: ਨਰਿੰਦਰ ਸਿੰਘ ਕੰਪਾਨੀ ਦਾ ਅਮਰੀਕਾ ਚ’ ਦਿਹਾਂਤ  ਸਰੀ ਵਿੱਚ ਗਾਇਕ ਗੋਗੀ ਧਾਲੀਵਾਲ ਕਨੈਡਾ ਵੱਲੋਂ ਕਿਸਾਨਾਂ ਦੀ ਹਮਾਇਤ ਕਰਨ ਦਾ ਕੀਤਾ ਐਲਾਨ 
-
-
-