Article

ਸੇਵਾ ਦੇ ਨਾਂ ਤੇ ਲੁੱਟ ਰਹੇ ਨੇ ਬੁਹਮੰਜਿਲ ਇਮਾਰਤੀ ਹਸਪਤਾਲ - ਬਲਵੀਰ ਸਿੰਘ ਵਾਲੀਆ

November 20, 2020 09:40 PM

'ਜੋ ਜੀ ਆਵੇ ਸੋ ਰਾਜੀ ਹੋ ਜਾਵੇ ' ਗੁਰਬਾਣੀ ਦੀਆਂ ਇਹ ਪੰਕਤੀਆਂ ਡਾਕਟਰ ਪੇਸ਼ੇ ਤੇ ਚੰਗੀ ਤਰਾਂ ਢੁੱਕਦੀਆਂ ਹਨ | ਜਿਨ੍ਹਾਂ ਦਾ ਅਰਥ ਡੂੰਘਾ ਪਰ ਸਰਲ ਹੈ , ਕਿਉਂਕਿ ਡਾਕਟਰ ਇੱਕ ਮਰੀਜ਼ ਲਈ ਰੱਬ ਤੋਂ ਘੱਟ ਨਹੀਂ ਹੁੰਦਾ ਬਹੁਤ ਹੱਦ ਤੱਕ ਮਰੀਜ਼ ਦੀ ਜੰਦਗੀ ਡਾਕਟਰ ਦੇ ਹੱਥ ਹੁੰਦੀ ਹੈ |ਇਹ ਡਾਕਟਰ ਦਾ ਫੈਸ਼ਲਾ ਹੁੰਦਾ ਹੈ ਕਿ ਕਿਸ ਢੰਗ ਨਾਲ ਟ੍ਰੀਟ ਕਰ ਰਿਹਾ ਹੈ | ਇੱਕ ਡਾਕਟਰ ਕਿਸ ਨੀਅਤ ਨਾਲ ਮਰੀਜ਼ ਨੂੰ ਦੇਖਦਾ ਹੈ | ਲ਼ੋਕ ਡਾਕਟਰ ਨੂੰ ਰੱਬ ਸਮਾਨ ਸਮਝਦੇ ਵੀ ਹਨ | ਪਰ ਮਹਾਂਨਗਰਾਂ ਵਿੱਚ ਉਸਾਰੇ ਬਹੁਮੰਜਿਲ ਹਸਪਤਾਲਾ ਦੀ ਸਥਿਤੀ ਕੁਝ ਹੋਰ ਹੀ ਹੈ | ਇਹ ਹਸਪਤਾਲ ਇੰਨੇ ਮਹਿੰਗੇ ਹੋ ਗਏ ਹਨ |ਜਿੱਥੇ ਆਮ ਨਾਗਰਿਕ ਤਾ ਸ਼ਾਇਦ ਪਹੁੰਚ ਵੀ ਨਹੀਂ ਕਰ ਸਕਦਾ | ਜੇਕਰ ਕੋਈ ਪਹੁੰਚ ਵੀ ਜਾਂਦਾ ਤਾਂ ਉਹ ਠੀਕ ਹੋਣ ਤੱਕ ਆਰਥਿਕ ਤੌਰ ਤੇ ਅਪੰਗ ਹੋ ਜਾਂਦਾ ਹੈ | ਜੇਕਰ ਉਹ ਬਿਮਾਰੀ ਨਾਲ ਲੜ ਕੇ ਨੀ ਹਾਰਦਾ ਤਾਂ ਜਿੰਦਾ ਰਹਿ ਕੇ ਆਰਥਿਕ ਝਮੇਲਿਆਂ ਨਾ ਝੂਜਦਾ ਤੇ ਦਵਾਈਆਂ ਦੇ ਖਰਚੇ ਉਤਾਰਦਾ ਜਰੂਰ ਹਾਰ ਜਾਂਦਾ ਹੈ |
         ਇਹ ਬਹੁਮੰਜਿਲ ਇਮਾਰਤੀ ਹਸਪਤਾਲ ਆਧੁਨਿਕ ਸ਼ਮੇ ਵਿੱਚ ਗੁਰੂਆਂ, ਭਗਤਾਂ ਤੇ ਫ਼ਕੀਰਾਂ ਦੇ ਨਾਵਾਂ ਤੋਂ ਹੱਟ ਕੇ
ਡਾਕਟਰਾਂ ਦੇ ਨਾਂ ਅਤੇ ਓਹਨਾ ਦੀਆਂ ਡਿਗਰੀਆਂ ਨੂੰ ਪ੍ਰਮੋਟ ਕਰਦੇ ਹਨ | ਵੱਡੇ ਵੱਡੇ ਲੱਗੇ ਹੋਰਡਿੰਗ ਚਮਕਦਾਰ ਸੀਸ਼ਿਆਂ ਵਿੱਚ ਫਿੱਟ ਡਾਕਟਰ ਦੀ ਪੇਸ਼ੇਦਾਰ ਡਿਗਰੀ ਦੀ ਮੁਹਾਰਤ ਤਾਂ ਦਰਸਾਉਂਦੇ ਹੀ ਹਨ ਨਾਲ ਨਾਲ ਸੰਧੂ, ਬਾਂਸਲ, ਅਗਰਵਾਲ ਭੰਗੂ, ਸਿੱਧੂ, ਧਾਲੀਵਾਲ, ਜੈਨ, ਜਿੰਦਲ ਆਦਿ ਗੋਤਾਂ ਨੂੰ ਵੀ ਦਰਸ਼ਾਉਂਦੇ ਹਨ |ਬੇਸ਼ੱਕ ਹਸਪਤਾਲ ਆਧੁਨਿਕ ਸਹੂਲਤਾਂ ਨਾਲ ਲੈੱਸ ਹਨ ਪਰ ਹੱਦ ਪਾਰ ਦੀ ਮਹਿੰਗਾਈ ਦਵਾਈਆਂ ਦਾ ਖ਼ਰਚਾ ਹਸਪਤਾਲ ਦਾ ਖ਼ਰਚਾ ਗ਼ਰੀਬ ਆਦਮੀ ਦੀ ਪਹੁੰਚ ਤੋਂ ਬਾਹਰ ਦਾ ਹੁੰਦਾ ਹੈ | ਜਿਸ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਲ਼ੋਕ ਬਿਨਾਂ ਇਲਾਜ ਤੋਂ ਮਰ ਜਾਂਦੇ ਹਨ | ਅਕਸਰ ਹੀ ਸੁਨਣ ਨੂੰ ਮਿਲਦਾ ਰਹਿੰਦਾ ਹੈ ਕਿ ਮਰੀਜ਼ ਕੋਲ ਇਲਾਜ਼ ਲਈ ਪੈਸੇ ਨਹੀਂ ਸਨ ਤੇ ਉਸਦੀ ਮੌਤ ਹੋ ਗਈ | ਕਿਸੇ ਮਰੀਜ਼ ਕੋਲ ਪੈਸੇ ਪੂਰੇ ਨਾ ਹੋਣ ਕਰਨ ਹਸਪਤਾਲ ਨੇ ਉਸਨੂੰ ਦਾਖ਼ਲ ਕਰਨ ਤੋਂ ਮਨਾ ਕਰ ਦਿੱਤਾ | ਇਹੀ ਕਾਰਨ ਵੱਡੇ ਹਸਪਤਾਲ  ਤੇ ਚੰਗੇ ਡਾਕਟਰ ਹੋਣ ਦੇ ਬਾਵਜੂਦ ਵੀ ਬਹੁਤੇ ਲ਼ੋਕ ਇਲਾਜ਼ ਤੋਂ ਵਾਂਝੇ ਰਹਿ ਜਾਂਦੇ ਹਨ |
            ਭਾਵੇਂ ਸਰਕਾਰ ਨੇ ਸਰਕਾਰੀ ਹਸਪਤਾਲ ਅਤੇ ਡਿਸਪੈਂਸਰੀਆਂ ਉਸਾਰੇ ਹਨ ਪਰ ਪੂਰਾ ਸਟਾਫ਼ ਨਾ ਹੋਣ ਤੇ ਡਾਕਟਰਾਂ ਦੀ ਘਾਟ ਕਾਰਨ ਅਵਾਮ ਨੂੰ ਖੱਜਲ ਖੁਆਰ ਹੋਣਾ ਪੈਂਦਾ ਹੈ |ਜਿਸ ਕਾਰਨ ਪ੍ਰਈਵੇਟ ਹਸਪਤਾਲਾਂ ਦਾ ਰੁੱਖ ਕਰਨਾ ਪੈਂਦਾ ਹੈ | ਸਰਕਾਰਾਂ ਨੂੰ ਚਾਹੀਦਾ ਹੈ ਕੇ ਇਨ੍ਹਾਂ ਮਹਿੰਗੇ ਹਸਪਤਾਲਾਂ ਦੀ ਸਾਰ ਲੈਣੀ ਚਾਹੀਦੀ ਹੈ ਤਾਂ ਜੋ ਲੋਕਾਂ ਦੀ ਹੁੰਦੀ ਅੰਨ੍ਹੀ ਲੁੱਟ ਤੋਂ ਬਚਾਇਆ ਜਾ ਸਕੇ | ਸਰਕਾਰੀ ਹਸਪਤਾਲਾਂ ਤੇ ਡਿਸਪੈਂਸਰੀਆਂ  ਨੂੰ ਅਤਿ ਆਧੁਨਿਕ ਬਣਾਇਆ ਜਾਵੇ ਚੰਗੇ ਡਾਕਟਰ ਭਰਤੀ ਕੀਤੇ ਜਾਣ | ਹੋਰ ਸੁਧਾਰ ਵੀ ਕੀਤੇ ਜਾਣੇ ਜਰੂਰੀ ਹਨ | ਜਿਸ ਨਾਲ ਸਵਸਥ ਨਾਗਰਿਕ ਸਵਸਥ ਸਮਾਜ ਸਿਰਜਿਆ ਜਾ ਸਕੇ | ਅਵਾਮ ਤੇ ਆਰਥਿਕ ਮੰਦਹਾਲੀ ਦਾ ਬੋਝ ਘੱਟਾਇਆ ਜਾ ਸਕੇ |

ਬਲਵੀਰ ਸਿੰਘ ਵਾਲੀਆ

Have something to say? Post your comment
 

More Article News

 ਸਾਝੇ ਕਿਸਾਨੀ ਅੰਦੋਲਨ ਨੇ ਭਾਜਪਾ ਦੀ ਫਿਰਕੂ ਸੋਚ ਨੂੰ ਨਕਾਰਿਆ,ਪੰਜਾਬ ਦੀ ਜੁਆਨੀ ਨੇ ਸਿੱਖੀ ਸੋਚ ਨੂੰ ਬਣਾਇਆ ਅਦਰਸ਼ - ਬਘੇਲ ਸਿੰਘ ਧਾਲੀਵਾਲ ਅਜੋਕੀ ਪੀੜ੍ਹੀ ਨੂੰ ਸਾਡੇ ਅਤੀਤ ਦੀ ਯਾਦ ਕਰਾਉਣੀ ਸ਼ਲਾਘਾਯੋਗ ਉਪਰਾਲਾ:ਸੋਨੀ ਬਾਬਾ ਜੀ ਅਲਵਿਦਾ : ਫ਼ਾਈਬਰ ਆਪਟਿਕ ਵਾਇਰ ਦੇ ਪਿਤਾਮਾ ਨਰਿੰਦਰ ਸਿੰਘ ਕੰਪਾਨੀ ਉਜਾਗਰ ਸਿੰਘ । ਪਿਆਰ ਦੀ ਤਾਂਘ (ਇੱਕ ਲਵ ਸਟੋਰੀ ) - ਜਗਮੀਤ ਸਿੰਘ ਬਰਾੜ ਅੰਮ੍ਰਿਤਾ ਪ੍ਰੀਤਮ ਦਾ ਜੀਵਨ,,,,,,,, - ਰਵਨਜੋਤ ਕੌਰ ਸਿੱਧੂ “ਰਾਵੀ” ਓ ਰੱਬ ਵਰਗੀ ਸਖਸ਼ੀਅਤ ਕਿਸਾਨਾਂ ਦੀ ਪੰਜਾਬ ਸਰਕਾਰ ਨੂੰ ਅਪੀਲ - ਬਲਤੇਜ ਸੰਧੂ ਬੁਰਜ ਲੱਧਾ ਮਰਦਾ ਕੀ ਨਾ ਕਰਦਾ - ਡਾ: ਰਿਪੁਦਮਨ ਸਿੰਘ ਤੇ ਅਰਿਹੰਦ ਕੌਰ ਭੱਲਾ          ਭਾਈ ਵੀਰ ਸਿੰਘ ਦੀ ਗੱਦ-ਰਚਨਾ                                    ~  ਪ੍ਰੋ. ਨਵ ਸੰਗੀਤ ਸਿੰਘ  ਮੋਦੀ ਜੀ ਹੁਣ ਬਾਹਰ ਆਓ, ਕਿਸਾਨਾਂ ਦੇ ਭਰਮ ਮਿਟਾਓ
-
-
-