News

ਮਹੰਤ ਨਰੈਣੂ ਦੇ ਵਾਰਸ ਅੱਜ ਵੀ ਅਕਾਲ ਤਖਤ ਅਤੇ ਸ਼੍ਰੋਮਣੀ ਕਮੇਟੀ ਤੇ ਕਾਬਜ਼ - ਬੱਬਰ ਖਾਲਸਾ ਜਰਮਨੀ

November 21, 2020 07:48 PM

ਮਹੰਤ ਨਰੈਣੂ ਦੇ ਵਾਰਸ ਅੱਜ ਵੀ ਅਕਾਲ ਤਖਤ ਅਤੇ ਸ਼੍ਰੋਮਣੀ ਕਮੇਟੀ ਤੇ ਕਾਬਜ਼ - ਬੱਬਰ ਖਾਲਸਾ ਜਰਮਨੀ

ਆਲਮ, ਸੈਣੀ ਬੁੱਚੜ ਸਮੇਤ ਬਾਦਲਾਂ ਦਾ ਕੋਈ ਗੁਨਾਹ ਜਥੇਦਾਰ ਨੂੰ ਨਜ਼ਰ ਨਾ ਆਇਆ

ਕਲੋਨ- ਜਰਮਨ- ਸਰਬਜੀਤ ਸਿੰਘ ਬਨੂੜ -

ਮਹੰਤ ਨਰੈਣੂ ਦੇ ਵਾਰਸ ਅੱਜ ਵੀ ਅਕਾਲ ਤਖਤ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਹਨ। ਇੰਨਾਂ ਵਿਚਾਰਾ ਦਾ ਪ੍ਰਗਟਾਵਾ ਬੱਬਰ ਖਾਲਸਾ ਜਰਮਨੀ ਦੇ ਸਿੰਘਾਂ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਸਤਨਾਮ ਸਿੰਘ ਬੱਬਰ , ਭਾਈ ਅਵਤਾਰ ਸਿੰਘ ਬੱਬਰ, ਭਾਈ ਹਰਜੋਤ ਸਿੰਘ ਬੱਬਰ, ਭਾਈ ਅਮਰਜੀਤ ਸਿੰਘ ਬੱਬਰ, ਭਾਈ ਬਲਜਿੰਦਰ ਸਿੰਘ ਬੱਬਰ ਅਤੇ ਭਾਈ ਰਜਿੰਦਰ ਸਿੰਘ ਬੱਬਰ ਆਦਿ ਸਿੰਘਾਂ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਗਿਆ। ਪੰਥਕ ਆਗੂਆਂ ਨੇ ਕਿਹਾ ਹੈ ਕਿ ਸ਼੍ਰੌਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ 100 ਸਾਲਾ ਸਥਾਪਨਾ ਦਿਵਸ ਤੇ ਕੌਮ ਨੂੰ ਅੱਜ ਦੇ ਹਾਲਾਤਾਂ ਮੁਤਾਬਿਕ ਇੱਕਜੁਟ ਕਰਨ ਦੀ ਬਜਾਏ ਡਾਂਗਾਂ ਸੋਟੇ ਚੱਕਣ ਵਾਲੇ ਬਿਆਨ ਦੇ ਕੇ ਬਾਦਲਾਂ ਵਲੋਂ ਥਾਪੇ ਜਥੇਦਾਰ ਨੇ ਜਿਥੇ ਬਾਦਲਾਂ ਦੀ ਅਤਿ ਦਰਜੇ ਦੀ ਵਫਾਦਾਰੀ ਪਾਲੀ ਹੈ ਉਥੇ ਕੌਮ ਨੂੰ ਇਹ ਵੀ ਦੱਸ ਦਿੱਤਾ ਹੈ ਕਿ ਤਖ਼ਤਾਂ ਤੇ ਗੁਰਦਵਾਰਿਆਂ ਦੇ ਪ੍ਰਬੰਧ ਤੇ ਮਹੰਤ ਨਰੈਣੂ ਦੇ ਵਾਰਸ ਅੱਜ ਵੀ ਕਾਬਜ਼ ਹਨ।

ਉਨਾ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਬਾਦਲ ਦੌਰ ਦਾ ਸਭ ਤੋਂ ਵੱਧ ਪੜ੍ਹਿਆ ਲਿਖਿਆ ਅਖਵਾਉਣ ਵਾਲਾ ਜਥੇਦਾਰ ਚਾਪਲੂਸੀ ਦੀਆਂ ਹੱਦਾਂ ਪਾਰ ਕਰ ਇਨੀ ਘਟੀਆ ਸੋਚ ਦਾ ਪ੍ਰਗਟਾਵਾ ਕਰ ਗਿਆ ਜੋ ਕੇ ਅਕਾਲੀ ਫੂਲਾ ਸਿੰਘ ਦੇ ਨਕਸ਼ੇ ਕਦਮਾਂ ਤੇ ਚੱਲਣ ਦੇ ਸੁਪਨੇ ਵਿਖਾਉਂਦਾ ਸੀ। ਬਾਦਲਾਂ ਦੀ ਡਿੱਗੀ ਸ਼ਾਖ ਨੂੰ ਬਚਾਉਣ ਲਈ 1978 ਦੇ ਨਿਰੰਕਾਰੀ ਕਾਂਡ ਤੋਂ ਲੈ ਕਿ 1984 ਦੇ ਦਰਬਾਰ ਸਾਹਿਬ ਦੇ ਅਟੈਕ ਫਿਰ1995 ਤੀਕ ਸਿੱਖ ਨੌਜਵਾਨਾਂ ਦੇ ਹੋਏ ਘਾਣ 1996 ਵਿੱਚ ਮੋਗਾ ਕਾਨਫਰੰਸ ਵਿਚ ਅਕਾਲੀ ਦਲ ਦਾ ਭੋਗ ਪਾ ਕਿ ਪੰਜਾਬੀ ਪਾਰਟੀ ਐਲਾਣਾ ਆਲਮ ਵਰਗੇ ਬੁੱਚੜਾਂ ਨੂੰ ਮੀਤ ਪ੍ਰਧਾਨ ਬਣਾਉਣਾ ਸਮੇਧ ਸੈਣੀ ਵਰਗੇ ਬੁੱਚੜਾਂ ਨੂੰ ਉਚ ਅਹੁਦਿਆਂ ਤੇ ਲਾਉਣਾ ਸ਼ਰੇਆਮ ਲਲਕਾਰ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਕਰਨ ਵਾਲਿਆਂ ਦਾ ਸਾਥ ਦੇਣਾ ਅਤੇ ਬਰਗਾੜੀ ਕਾਂਡ ਤੀਕ ਬਾਦਲਾਂ ਦਾ ਇਕ ਵੀ ਗੁਨਾਹ ਇਸ ਜਥੇਦਾਰ ਨੂੰ ਨਜ਼ਰ ਨਹੀਂ ਆਇਆ। ਇਥੇ ਹੀ ਬੱਸ ਨਹੀ ਹੁਣੇ ਇਸ ਦੇ ਮੁਤਾਬਿਕ ਹੀ ਇਨਕੁਆਰੀ ਵਿਚ ਸਾਹਮਣੇ ਆਏ 328 ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਮਾਮਲਾ ਭਾਵੇਂ ਕਿ ਇਸ ਅਨੁਸਾਰ ਉਨ੍ਹਾਂ ਵਿਅਕਤੀਆਂ ਨੂੰ ਸਸਪੈਡ ਕਰ ਦਿੱਤਾ ਹੈ ਪਰ ਉਨ੍ਹਾਂ ਤੇ ਐਫ ਆਈ ਆਰ ਦਰਜ ਨਾ ਕਰਵਾਉਣਾ ਜਿਸ ਨਾਲ ਅਸਲੀਅਤ ਸਾਹਮਣੇ ਆਉਂਦੀ ਸੀ ਅਤੇ 1984 ਵੇਲੇ ਸਿੱਖ ਰਾਇਫਰੈਸ ਲਾਇਬ੍ਰੇਰੀ ਵਿਚੋਂ ਗਾਇਬ ਹੋਈ ਸਮੱਗਰੀ ਵਿਚੋਂ ਕੁਝ ਹੱਥ ਲਿਖਤ ਬੀੜਾਂ ਸਮੇਤ ਜੋ ਸਮੱਗਰੀ ਵਾਪਸ ਆਈ ਉਹ ਕਿੱਥੇ ਗਾਇਬ ਹੈ, ਨੂੰ ਵੀ ਅੱਖੋ ਪਰੋਖੇ ਕਰਨਾ ਅੱਤ ਦਰਜੇ ਦੀ ਘਟੀਆ ਹਰਕਤ ਹੈ।

ਬੱਬਰ ਖਾਲਸਾ ਆਗੂਆਂ ਨੇ ਕਿਹਾ ਕਿ ਅਸੀਂ ਪੰਥ ਦੀਆਂ ਸਿਰਮੌਰ ਸੰਸਥਾਵਾਂ ਸੰਪਰਦਾਵਾਂ ਜੱਥੇਬੰਦੀਆਂ ਸਮੂਹ ਪੰਥ ਅਤੇ ਪੰਜਾਬ ਦਾ ਦਰਦ ਰੱਖਣ ਵਾਲੇ ਸਿੱਖਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਦਾ ਇੱਕੋ ਇੱਕ ਹੱਲ ਸ਼੍ਰੌਮਣੀ ਕਮੇਟੀ ਨੂੰ ਬਾਦਲ ਦੇ ਚੂੰਗਲ ਚੌਂ ਆਜ਼ਾਦ ਕਰਵਾਉਣਾ ਹੈ। ਸੋ ਆਉਣ ਵਾਲੇ ਸਮੇਂ ਸੋ੍ਂਮਣੀ ਕਮੇਟੀ ਦੀਆਂ ਚੌਣਾਂ ਵਿੱਚ ਸਾਰੀਆਂ ਧਿਰਾਂ ਆਪਸੀ ਮਤਭੇਦ ਭੁਲਾ ਕੇ ਇੱਕ ਮੰਚ ਤੇ ਇਕੱਠੇ ਹੋ ਕੇ ਹਰ ਇਕ ਸੀਟ ਤੇ ਆਪਣਾ ਸੱਚੀ ਸੁੱਚੀ ਜਮੀਰ ਵਾਲਾ ਸਾਂਝਾ ਉਮੀਦਵਾਰ ਖੜਾ ਕਰਨਾ ਤਾਂ ਕੇ ਬਾਦਲਾਂ ਦੇ ਉਮੀਦਵਾਰ ਨੂੰ ਹਰਾਇਆ ਜਾ ਸਕੇ। ਬੇਸ਼ੱਕ ਸਾਰੀਆਂ ਧਿਰਾਂ ਸੀਟਾਂ ਦੀ ਵੰਡ ਕਰ ਲੈਣ। ਸਿੱਖ ਕੌਮ ਨੂੰ ਬੇਨਤੀ ਕਰਦੇ ਹਾਂ ਕਿ ਸਮਝੋਤਾ ਨਾਂ ਕਰਨ ਵਾਲੀ ਧਿਰ ਨੂੰ ਦੁਰਕਾਰਿਆ ਜਾਵੇ ਭਾਵੇਂ ਉਹ ਕਿੰਨੀ ਹੀ ਚੰਗੀ ਕਿਉਂ ਨਾ ਹੋਵੇ, ਕਿਉਂ ਕਿ ਉਹ ਸਮਝੋਤਾ ਨਾਂ ਕਰਕੇ ਬਾਦਲ ਦੀ ਹੀ ਪਿੱਠ ਪੂਰ ਰਹੇ ਹੋਣਗੇ। ਅਸੀਂ ਸ. ਸਿਮਰਨਜੀਤ ਸਿੰਘ ਮਾਨ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪਣੀਆਂ ਕੌਮ ਪ੍ਰਤੀ ਕੀਤਿਆਂ ਸੇਵਾਵਾਂ ਨੂੰ ਦੇਖ ਦੇ ਹੋਏ ਅਤੇ ਜ਼ਿੰਦਗੀ ਦੇ ਇਸ ਮੁੰਕਾਮ ਤੇ ਪਹੂੰਚਦੇ ਹੋਏ ਤੰਨੋ ਮੰਨੋ ਧਨੋ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਵਿੱਚ ਆਪਣਾ ਯੋਗਦਾਨ ਪਾਉਣ, ਤਾਂ ਕੇ ਆਉਣ ਵਾਲੀਆਂ ਪੀੜ੍ਹੀਆਂ ਵੀ ਮਾਣ ਮਹਿਸੂਸ ਕਰ ਸਕਣ। ਕੌਮ ਦੇ ਦਿਲਾਂ ਵਿਚ ਹਮੇਸ਼ਾ ਇਕ ਮੀਲ ਪੱਥਰ ਸਾਬਤ ਹੋਣ।

Have something to say? Post your comment
 

More News News

ਜਥੇਦਡਰ ਭੂਰਡ ਬਣੇ ਦਡਦਡ, ਵਡਹਿਗੁਰੂ ਵਾਲੋਂ ਪੋਤਰੀ ਦੀ ਦਡਤ ਅਡਗੂਅਢ ਵਾਲੋਂ ਵਧਡਈaਢ ਦਡ ਸਿਲਸਿਲਡ ਜਡਰੀ ਭਡਈ ਹਰਬੰਸ ਸਿੰਘ ਜੋਸ਼ ਦੇ ਕਡਲ ਚਲਡਣੇ ਤੇ ਪੰਥਕ ਡਗੂਢ ਵਾਲੋਂ ਅਫਸੋਸ਼ ਦਡ ਪ੍ਰਗਟਡਵਡ ਪਿੰਡ ਮੰਗੂਵਾਲ ਤੋਂ ਰਸਦ ਲੈ ਕੇ ਜਥਾ ਦਿੱਲੀ ਨੂੰ ਰਵਾਨਾ 3 ਸਾਬਕਾ ਅਮਰੀਕੀ ਰਾਸ਼ਟਰਪਤੀ ਜਨਤਕ ਤੌਰ 'ਤੇ ਆਤਮ ਵਿਸ਼ਵਾਸ ਵਧਾਉਣ ਲਈ ਜਨਤਕ ਤੌਰ 'ਤੇ ਕੋਵਿਡ -19 ਟੀਕਾ ਲੈਣ ਲਈ ਤਿਆਰ ਹਨ । ਟਾਈਮ ਕਿਡ ਆਫ ਦਿ ਈਅਰ ਗੀਤਾਂਜਲੀ ਰਾਓ ਦਾ ਉਦੇਸ਼ ਦੁਨੀਆ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ। ਕਿਸਾਨਾਂ ਨੇ 8 ਦਸੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ। ਖਹਿਰਾ ਨੇ ਕੇਜਰੀਵਾਲ ਨੂੰ ਕਿਹਾ ਕਿ ਉਹ 23 ਨਵੰਬਰ ਦੀ ਖੇਤੀ ਕਾਨੂੰਨਾਂ ਬਾਰੇ ਗਲਤ ਨੋਟੀਫਿਕੇਸ਼ਨ ਵਾਪਸ ਲੈਣ ਅਤੇ ਦਿੱਲੀ ਵਿਧਾਨ ਸਭਾ ਵਿੱਚ ਇਨ੍ਹਾਂ ਦਾ ਵਿਰੋਧ ਕਰਨ , ਜੇਕਰ ਉਹ ਸੱਚੀਂ ਕਿਸਾਨੀ ਮਸਲਿਆਂ ਦੀ ਹਮਾਇਤ ਕਰਦਾ ਹੈ ਸ: ਬਰਜਿੰਦਰ ਸਿੰਘ ਹਮਦਰਦ ਨੂੰ ਪੰਜਾਬੀ ਸਾਹਿੱਤ ਰਤਨ ਪੁਰਸਕਾਰ ਮਿਲਣ 'ਤੇ ਲੇਖਕਾਂ ਨੇ ਹਾਰਦਿਕ ਵਧਾਈ ਦਿੱਤੀ ਅਮਰੀਕਾ ਦੇ ਉੱਘੇ ਸਿੱਖ ਵਿਗਿਆਨੀ ਅਤੇ ਫਾਈਬਰ ਆਪਟਿਕਸ ਦੇ ਪਿਤਾਮਾ ਡਾ: ਨਰਿੰਦਰ ਸਿੰਘ ਕੰਪਾਨੀ ਦਾ ਅਮਰੀਕਾ ਚ’ ਦਿਹਾਂਤ  ਸਰੀ ਵਿੱਚ ਗਾਇਕ ਗੋਗੀ ਧਾਲੀਵਾਲ ਕਨੈਡਾ ਵੱਲੋਂ ਕਿਸਾਨਾਂ ਦੀ ਹਮਾਇਤ ਕਰਨ ਦਾ ਕੀਤਾ ਐਲਾਨ 
-
-
-