Article

ਜਿਨਕੀ ਨੀਅਤ ਖਰਾਬ ਹੋਤੀ ਹੈ - ਸੁਖਪਾਲ ਸਿੰਘ ਗਿੱਲ

November 21, 2020 09:40 PM

 

ਸਮਾਜ ਵਿੱਚ ਰਹਿੰਦਿਆਂ ਸੰਤੁਲਨ ਬਣਾਈ ਰੱਖਣ ਲਈ ਨੇਕ ਨੀਅਤ ਬਹੁਤ ਜ਼ਰੂਰੀ ਹੈ। ਅੱਜ-ਕੱਲ੍ਹ ਨੇਕ ਨੀਅਤ ਘੱਟ ਖੋਟੀ
ਨੀਅਤ ਅਤੇ ਅਲਸੇਟੀ ਸੁਭਾਅ ਬਹੁਤ ਦੁਨੀਆਂ ਚੱਕੀ ਫਿਰਦੀ ਹੈ। ਇਸ ਸਭ ਕਾਸੇ ਦੇ ਪਿੱਛੇ ਈਰਖਾ ਦਾ ਸੁਭਾਅ ਛੁਪਿਆ ਹੋਇਆ
ਹੈ। ਗਿਆਨ ਤੋਂ ਵਿਹੂਣੇ ਲੋਕ ਜਿਨ੍ਹਾਂ ਦੀ ਨੀਅਤ ਆਪਣੇ ਆਪ ਖਰਾਬ ਹੋ ਜਾਂਦੀ ਹੈ। ਅਜਿਹੇ ਲੋਕ ਧਰਤੀ ਉੱਤੇ ਬੋਝ ਹੁੰਦੇ ਹਨ।
ਨੇਕ ਨੀਅਤ ਔਰਤ ਜਾਤ ਲਈ ਬੇਹੱਦ ਜ਼ਰੂਰੀ ਹੈ। ਕਿਉਂਕਿ ਸਮਾਜੀਕਰਨ ਦੀ ਬੁਨਿਆਦ ਇਸ ਉੱਤੇ ਹੀ ਟਿਕੀ ਹੋਈ ਹੈ। ਜੋ
ਸੰਸਕਾਰ ਬੱਚਿਆਂ ਨੂੰ ਘਰ ਵਿੱਚ ਮਿਲਦੇ ਹਨ ਉਹ ਸਾਰੀ ਉਮਰ ਚਰਿੱਤਰ ਨਿਰਮਾਣ ਵਿੱਚ ਕੰਮ ਆਉਂਦੇ ਹਨ। ਸ਼ੈਕਸਪੀਅਰ ਨੇ
ਵੀ ਕਿਹਾ ਸੀ ਕਿ ਮੈਨੂੰ ਇੱਕ ਵਧੀਆ ਔਰਤ ਦਿਉ ਮੈਂ ਤੁਹਾਨੂੰ ਵਧੀਆ ਸਮਾਜ ਦੇਵਾਂਗਾ।
ਪਿੰਡਾਂ ਦੀਆਂ ਸੱਥਾਂ ਜੂਹਾਂ ਵਿੱਚ ਖਰਾਬ ਨੀਅਤ ਦਾ ਬੋਲਬਾਲਾ ਆਪਣੇ ਆਪ ਪੁੰਗਰ ਪੈਂਦਾ ਹੈ। ਕਿਸੇ ਦੇ ਮੁੰਡੇ ਨੂੰ ਦੇਖਣ
ਲਈ ਰਿਸ਼ਤਾ ਲੈ ਕੇ ਆ ਗਏ। ਗੁਆਂਢੀ ਤੋਂ ਜ਼ਰਿਆ ਨਾ ਗਿਆ। ਮੱਲੋ-ਮੱਲੀ ਮੁੰਡੇ ਵਾਲਿਆ ਦੇ ਘਰ ਘੁੱਸਪੈਠ ਕਰ ਗਿਆ। ਗੱਲਾਂ
ਚੱਲਦੀਆਂ ਰਹੀਆਂ। ਆਖਰ ਖੋਟੀ ਨੀਅਤ ਦਾ ਪਰਛਾਵਾਂ ਪਾ ਹੀ ਦਿੱਤਾ। ਕਹਿਣ ਲੱਗਿਆ,”ਦੇਖੋ ਜੀ ਦੋ ਸਾਲ ਤੋਂ ਮੁੰਡੇ ਨੂੰ ਦੌਰਾ
ਜਿਹਾ ਵੀ ਪੈਣਾ ਬੰਦ ਹੋ ਗਿਆ ਹੈ”। ਇਸ ਤੋਂ ਇਲਾਵਾ ਪਿੰਡ ਵਿੱਚ ਕੋਈ ਨਿਸ਼ਾਨਦੇਹੀ ਹੋਵੇ ਖੋਟੀ ਨੀਅਤ ਉੱਥੇ ਵੀ ਝਲਕ ਪੈਂਦੀ
ਹੈ,”ਸੱਦੀ ਨਾ ਸੱਦਾਈ ਮੈਂ ਲਾੜੇ ਦੀ ਤਾਈ” ਦੇ ਸਿਧਾਂਤ ਤੇ ਪਹਿਰਾ ਦੇ ਕੇ ਉਂਗਲ ਲਾ ਦਿੰਦੇ ਹਨ। ਚਲਦੇ ਘਰਾਟ ਵਿੱਚ ਗਟਾ ਫਸਾ
ਦਿੰਦੇ ਹਨ। ਪਿੰਡ ਵਿੱਚ ਸਾਂਝੇ ਕੰਮਾਂ ਲਈ ਢਾਲ ਇਕੱਠੀ ਕਰਦੇ ਹੋਣ ਸਮੇਂ ਵੀ ਖੋਟੀ ਨੀਅਤ ਕਹਿੰਦੀ ਰਹਿੰਦੀ ਹੈ ਪਹਿਲਾ ਫਲਾਣੇ
ਤੋਂ ਲਵੋ,ਫੇਰ ਪਿਛਲਾ ਹਿਸਾਬ ਕਿਤਾਬ ਦੱਸੋਂ ਇਹ ਕੰਮ ਵੀ ਕਰ ਲਿਆ ਜਾਂਦਾ ਹੈ। ਪਰ ਪਰਨਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਹੈ।
ਡਾ. ਮੋਹਣ ਸਿੰਘ ਦੀਵਾਨਾ ਨੇ ਅਜਿਹੇ ਲੋਕਾਂ ਵੱਲੋਂ ਸਮਾਜ ਵਿੱਚ ਮੁਸੀਬਤਾਂ ਖੜ੍ਹੀਆਂ ਕਰਨ ਲਈ ਦੁੱਖੀ ਹੋਣ ਨਾਲੋਂ
ਅਜਿਹੇ ਲੋਕਾਂ ਨਾਲ ਵਰਤਣ ਦੀ ਬਜਾਏ ਚੁੱਪ ਰਹਿਣ ਨੂੰ ਭਲੀ ਦੱਸਿਆ ਹੈ:-

“ਹੋਲੇ-ਹੋਲੇ ਸਿੱਖਿਆ,ਮੈਂ ਵੀ ਦੁੱਖ ਮੁਸੀਬਤ ਸਹਿਣਾ,
ਹੋਲੇ-ਹੋਲੇ ਆ ਗਿਆ,ਮੈਨੂੰ ਜਰਣਾ ਤੇ ਚੁੱਪ ਰਹਿਣਾ”

ਸਮਾਜ ਵਿੱਚ ਸੂਝਵਾਨ ਲੋਕਾਂ ਵੱਲੋਂ ਖੋਟੀ ਨੀਅਤ ਵਾਲਿਆ ਦਾ ਆਮ ਤੌਰ ਤੇ ਵਰਕਾ ਪਾੜ੍ਹਿਆ ਜਾਂਦਾ ਹੈ। ਕਿਉਂਕਿ ਇਨ੍ਹਾਂ ਨੂੰ
ਵਾਰਤਿਕ, ਦਲੀਲਬਾਜੀ ਅਤੇ ਮਿੱਠੀ ਭਾਸ਼ਾਂ ਸਮਝ ਨਹੀਂ ਆਉਂਦੀ। ਵੱਖ-ਵੱਖ ਤਰ੍ਹਾਂ ਦੇ ਤਖੱਲਸ ਆਪਣੇ ਨਾਂ ਨਾਲ ਜੁੜਵਾ ਲੈਂਦੇ
ਹਨ। ਅਜਿਹੇ ਲੋਕਾਂ ਲਈ ਬਹੁਤ ਹੀ ਖੂਬਸੂਰਤ ਸੱਤਰਾਂ ਇਉਂ ਪੇਸ਼ ਕੀਤੀਆਂ ਗਈਆ ਹਨ:-
“ਬਖਸ਼ ਦੇਤਾ ਹੈ ਖੁਦਾ ਉਨਕੋ ਜਿਨ ਕੀ ਕਿਸਮਤ ਖਰਾਬ ਹੋਤੀ ਹੈ,
ਬੋ ਹਰਗਿਜ ਨਹੀਂ ਬਖਸ਼ੇ ਜਾਤੇ ਜਿਨਕੀ ਨੀਅਤ ਖਰਾਬ ਹੋਤੀ ਹੈ”

ਖਰਾਬ ਨੀਅਤ ਵਾਲਿਆ ਦਾ ਰੱਬ ਹੀ ਰਾਖਾ,ਅਜਿਹੇ ਲੋਕਾਂ ਨੂੰ ਸਵੈ-ਪਛਾਣ ਅਤੇ ਸਵੈ-ਮੁਲਾਂਕਣ ਕਰਕੇ ਆਪਣੇ ਅੰਦਰੋਂ ਖੋਟੀ
ਆਦਤ ਖਰਾਬ ਨੀਅਤ ਨੂੰ ਬਾਹਰ ਸੁੱਟਣ ਦੀ ਲੋੜ ਹੈ ਤਾਂ ਜੋ ਸਮਾਜ ਵਿੱਚੋਂ ਮੁਸੀਬਤਾਂ ਖਤਮ ਹੋ ਸਕਣ।

ਸੁਖਪਾਲ ਸਿੰਘ ਗਿੱਲ

Have something to say? Post your comment
 

More Article News

 ਸਾਝੇ ਕਿਸਾਨੀ ਅੰਦੋਲਨ ਨੇ ਭਾਜਪਾ ਦੀ ਫਿਰਕੂ ਸੋਚ ਨੂੰ ਨਕਾਰਿਆ,ਪੰਜਾਬ ਦੀ ਜੁਆਨੀ ਨੇ ਸਿੱਖੀ ਸੋਚ ਨੂੰ ਬਣਾਇਆ ਅਦਰਸ਼ - ਬਘੇਲ ਸਿੰਘ ਧਾਲੀਵਾਲ ਅਜੋਕੀ ਪੀੜ੍ਹੀ ਨੂੰ ਸਾਡੇ ਅਤੀਤ ਦੀ ਯਾਦ ਕਰਾਉਣੀ ਸ਼ਲਾਘਾਯੋਗ ਉਪਰਾਲਾ:ਸੋਨੀ ਬਾਬਾ ਜੀ ਅਲਵਿਦਾ : ਫ਼ਾਈਬਰ ਆਪਟਿਕ ਵਾਇਰ ਦੇ ਪਿਤਾਮਾ ਨਰਿੰਦਰ ਸਿੰਘ ਕੰਪਾਨੀ ਉਜਾਗਰ ਸਿੰਘ । ਪਿਆਰ ਦੀ ਤਾਂਘ (ਇੱਕ ਲਵ ਸਟੋਰੀ ) - ਜਗਮੀਤ ਸਿੰਘ ਬਰਾੜ ਅੰਮ੍ਰਿਤਾ ਪ੍ਰੀਤਮ ਦਾ ਜੀਵਨ,,,,,,,, - ਰਵਨਜੋਤ ਕੌਰ ਸਿੱਧੂ “ਰਾਵੀ” ਓ ਰੱਬ ਵਰਗੀ ਸਖਸ਼ੀਅਤ ਕਿਸਾਨਾਂ ਦੀ ਪੰਜਾਬ ਸਰਕਾਰ ਨੂੰ ਅਪੀਲ - ਬਲਤੇਜ ਸੰਧੂ ਬੁਰਜ ਲੱਧਾ ਮਰਦਾ ਕੀ ਨਾ ਕਰਦਾ - ਡਾ: ਰਿਪੁਦਮਨ ਸਿੰਘ ਤੇ ਅਰਿਹੰਦ ਕੌਰ ਭੱਲਾ          ਭਾਈ ਵੀਰ ਸਿੰਘ ਦੀ ਗੱਦ-ਰਚਨਾ                                    ~  ਪ੍ਰੋ. ਨਵ ਸੰਗੀਤ ਸਿੰਘ  ਮੋਦੀ ਜੀ ਹੁਣ ਬਾਹਰ ਆਓ, ਕਿਸਾਨਾਂ ਦੇ ਭਰਮ ਮਿਟਾਓ
-
-
-