Poem

ਮੇਰੀ ਕਲ਼ਮ - ਬਲਤੇਜ ਸੰਧੂ ਬੁਰਜ ਲੱਧਾ

November 21, 2020 09:47 PM


ਮੈਂ ਕੋਈ ਖਾਸ ਐਡਾ ਵੀ ਲਿਖਾਰੀ ਨਹੀਂ ਹਾਂ
ਕਿ ਮੇਰੇ ਹਰ ਸ਼ਬਦ ਤੇ ਵਾਹ ਵਾਹ ਹੋ ਜਾਵੇ

ਐਨਾ ਵੀ ਸਤਿਕਾਰ ਨਾ ਦੇਈ ਮੇਰੇ ਅਜ਼ੀਜ਼
ਕਿ ਕਲਮ ਮੇਰੀ ਫਰਜ਼ ਭੁੱਲ ਬੇਪਰਵਾਹ ਹੋ ਜਾਵੇ

ਜੋ ਵੀ ਲਿਖਾ ਸੱਚ ਲਿਖਾ ਏਨਾ ਹੀ ਸਕੂਨ ਬਹੁਤ ਏ
ਮੇਰੇ ਖੂਨ ਦਾ ਹਰ ਕਤਰਾਂ ਛਿਆਹੀ ਦੀ ਜਗ੍ਹਾ ਹੋ ਜਾਵੇ

ਬੜੇ ਸੁਨੇਹੇ ਮਿਲਦੇ ਨੇ ਹੌਸਲਾ ਅਫਜ਼ਾਈ ਦੇ
ਕੁੱਝ ਕੁੜੱਤਣ ਬੋਲ ਨੇ ਕੇ ਤੈਨੂੰ ਸਜ਼ਾ ਹੋ ਜਾਵੇ

ਕਿਰਪਾਨਾਂ ਤੋਂ ਤਿੱਖੇ ਵਾਰ ਨੇ ਕਲਮਾਂ ਦੇ
ਜੇਕਰ ਕਲ਼ਮ ਨੂੰ ਸੱਚ ਦੀ ਰਜ਼ਾ ਹੋ ਜਾਵੇ

ਸੱਜਣਾਂ ਦੇ ਦਿੱਤੇ ਫੁੱਲ ਵੀ ਜਾਪਣ ਕੰਡੇ
ਜਦ ਦਿਲ ਦਾ ਮਹਿਰਮ ਹੀ ਬੇਵਫਾ ਹੋ ਜਾਵੇ

ਦਿਲ ਦੇ ਚਾਅ ਸੰਧੂਆਂ ਕੌਡੀਆਂ ਦੇ ਭਾਅ ਵਿਕਦੇ
ਜਦ ਟੁੱਟੇ ਸੁਪਨਿਆਂ ਦੀ ਮੁਰਝਾਏ ਫੁੱਲ ਜਿਹੀ ਦਸਾ ਹੋ ਜਾਵੇ।।

ਬਲਤੇਜ ਸੰਧੂ ਬੁਰਜ ਲੱਧਾ

Have something to say? Post your comment