Poem

     ਹੁੰਦੀ ਏ ਲੜਾਈ ਮਾੜੀ - ਬਲਤੇਜ ਸੰਧੂ ਬੁਰਜ ਲੱਧਾ

November 21, 2020 09:56 PMਦਾਤੇ ਨੇ ਦਿੱਤਾ ਰਿਜ਼ਕ ਸੁ਼ਕਰ ਮਨਾਈ ਦਾ
ਮੂੰਹ ਦੇ ਸੁਆਦ ਛੱਡ ਖਾਣਾ ਸਾਦਾ ਖਾਈਂਦਾ

ਬਹੁਤਾ ਤਲਿਆਂ ਨਾ ਖਾਈਏ ਕਰਦਾ ਖ਼ਰਾਬ ਹੈ
ਏਸੇ ਕਰਕੇ ਹੀ ਬਹੁਤਿਆਂ ਦੇ ਬਣਦਾ ਤੇਜ਼ਾਬ ਹੈ

ਹੁੰਦੀ ਏ ਲੜਾਈ ਮਾੜੀ ਰੰਗ ਵਿੱਚ ਪਾਉਂਦੀ ਭੰਗ ਜੀ
ਚੜੀ ਹੋਈ ਦਿਮਾਗ ਨੂੰ ਸ਼ਰਾਬ ਕਰਦੀ ਹੈ ਤੰਗ ਜੀ

ਘਰ ਚੋ ਕਲੇਸ਼ ਮਾੜਾ ਬਤੰਗੜ ਨਾ ਬਣਾਈਏ ਬਾਤ ਦਾ
ਹੁੰਦਾ ਏ ਭੁੱਲਾਉਣਾ ਚੰਗਾ ਵੇਲਾ ਮਾੜਾ ਲੰਘਿਆ ਜੋ ਰਾਤ ਦਾ

ਜੱਚਦਾ ਨਾ ਪਹਿਰਾਵਾ ਰਿਵਾਜ਼ ਬਿਨਾਂ ਪਾਈਏ ਨਾ
ਲੰਮਾ ਸਮਾਂ ਨਿਭਦੇ ਨਾ ਸਾਕ ਉੱਚਿਆਂ ਨਾ ਲਾਈਏ ਨਾ

ਬਣੀਏ ਪਾਤਰ ਸਦਾ ਸੰਧੂਆਂ ਚੰਗੀ ਜਿਹੀ ਕਹਾਣੀ ਦਾ
ਐਵੇਂ ਕਹਾਈਏ ਨਾ ਸਰਦਾਰ ਕਦੇ ਮੂਰਖਾ ਦੀ ਢਾਣੀ ਦਾ

ਬਲਤੇਜ ਸੰਧੂ ਬੁਰਜ ਲੱਧਾ

Have something to say? Post your comment