News

ਹਿੰਦੀ ਅਧਿਆਪਕਾ ਕਰਮਜੀਤ ਕੌਰ ਨੂੰ ਸੇਵਾ ਮੁਕਤੀ ਬਾਅਦ ਨਿੱਘੀ ਵਿਦਾਇਗੀ

November 21, 2020 09:59 PM

ਮਾਲੇਰ ਕੋਟਲਾ

 

ਇੱਥੇ ਨੇੜਲੇ ਪਿੰਡ ਮੁਬਾਰਿਕਪੁਰ ਦੇ ਸਰਕਾਰੀ ਹਾਈ ਸਕੂਲ ਵਿਖੇ ਬਤੌਰ
ਹਿੰਦੀ ਅਧਿਆਪਕਾ ਆਪਣੀ ਸੇਵਾਵਾਂ ਦੇ ਰਹੇ ਸ਼੍ਰੀਮਤੀ ਕਰਮਜੀਤ ਕੌਰ ਜੋ ਕਿ ੩੧ ਜੁਲਾਈ ੨੦੨੦ ਨੂੰ ਸੇਵਾ ਮੁਕਤ
ਹੋ ਗਏ ਸਨ ।ਉਨਾਂ ਨੂੰ ਬੀਤੇ ਦਿਨੀ ਮੁੱਖ ਅਧਿਆਪਕ ਸਕੂਲ ਸਟਾਫ ਅਤੇ ਐਸ.ਐਮ.ਸੀ ਕਮੇਟੀ ਮੈਂਬਰਾਂ
ਵਲੋਂ ਨਿਘੀ ਵਿਦਾਇਗੀ ਦਿੱਤੀ ਗਈ।ਇਸ ਤੋਂ ਪਹਿਲਾਂ ਮੁੱਖ ਅਧਿਆਪਕ ਸਮੇਤ ਸਕੂਲ਼ ਸਟਾਫ ਨੇ ਮੈਡਮ ਕਰਮਜੀਤ ਦਾ
ਨਿਹਾਇਤ ਗਰਮਜੋਸ਼ੀ ਸੁਆਗਤ ਕੀਤਾ। ਇਸ ਮੌਕੇ ਮੁਖ ਅਧਿਆਪਕ ਲਾਭ ਸਿੰਘ ਨੇ ਮੈਡਮ ਕਰਮਜੀਤ ਦੀ ਸ਼ਖਸੀਅਤ
ਅਤੇ ਉਨਾਂ ਦੇ ਸੇਵਾਕਾਲ ਸਮੇਂ ਉਨਾਂ ਵਲੋਂ ਵਿਦਿਆ ਦੇ ਖੇਤਰ ਵਿਚ ਨਿਭਾਈ ਉਨਾਂ ਦੀ ਭਰਪੂਰ ਸ਼ਲਾਘਾ
ਕੀਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਚਰਨਜੀਤ ਸਿੰਘ, ਸ਼੍ਰੀ ਅਸ਼ੋਕ ਗਰਗ ਮੁੱਖ ਅਧਿਆਪਕ ਸਰਕਾਰੀ ਹਾਈ
ਸਕੂਲ ਫਰਵਾਹੀ ,ਸ਼੍ਰੀ ਪ੍ਰਭਜੋਤ ਸਿੰਘ,ਸ਼੍ਰੀ ਅਸ਼ੋਕ ਇੰਦਰਜੀਤ ਸਿੰਘ, ਸ਼੍ਰੀ ਸਰਵਣ ਸਿੰਘ, ਸ੍ਰੀ ਬਾਰੂ ਸਿੰਘ (ਸਰਪੰਚ
ਅਤੇ ਚੈਅਰਮੇਨ ਐਸ.ਐਮ .ਸੀ) ਨੇ ਵੀ ਮੈਡਮ ਕਰਮਜੀਤ ਦੇ ਸੰਦਰਭ ਵਿਚ ਆਪਣੇ ਸਾਂਝੇ ਕਰਦਿਆਂ ਉਨਾਂ ਨੂੰ
ਆਪਣੇ ਵਲੋਂ ਸ਼ੁੱਭ ਇਛਾਵਾਂ ਦਿੱਤੀਆਂ।ਇਸ ਮੌਕੇ ਸਮੂਹ ਸਟਾਫ ਸਰਕਾਰੀ ਹਾਈ ਸਕੂਲ ਚੋਂ ਮੁਹੰਮਦ ਅੱਬਾਸ
ਧਾਲੀਵਾਲ, ਬਸ਼ੀਰ ਮੁਹੰਮਦ ,ਜਸਵਿੰਦਰ ਸਿੰਘ , ਅਮਰੀਕ ਸਿੰਘ ,ਹਰਪ੍ਰੀਤ ਸਿੰਘ ,ਕੁਲਦੀਪ ਸਿੰਘ ,ਮੈਡਮ ਮਨਪ੍ਰੀਤ
ਕੌਰ ,ਹਰਪ੍ਰੀਤ ਕੌਰ ਅਤੇ ਪਰਮਜੀਤ ਕੌਰ ਵਲੋਂ ਪ੍ਰਮਾਤਮਾ ਅੱਗੋਂ ਉਨਾਂ ਦੀ ਸੇਵਾ ਮੁਕਤੀ ਤੋਂ ਬਾਅਦ ਮੈਡਮ
ਦੇ ਖੁਸ਼ੀਆਂ ਨਾਲ ਭਰਪੂਰ ਜੀਵਨ ਦੀ ਕਾਮਨਾ ਕਰਦਿਆਂ ਉਨਾਂ ਨੂੰ ਸਕੂਲ ਚੋਂ ਨਿਘੀ ਵਿਦਾਇਗੀ ਦਿੱਤੀ ਗਈ।ਚੇਤੇ
ਰਹੇ ਕਿ ਮੈਡਮ ਕਰਮਜੀਤ ਜਿਨ੍ਹਾਂ ਦਾ ਜਨਮ ਮਿਤੀ : ੦੨.੦੭.੧੯੬੧ ਨੂੰ ਪਿਤਾ ਗੁਰਮੁੱਖ ਸਿੰਘ ਅਤੇ ਮਾਤਾ
ਸ਼੍ਰੀਮਤੀ ਅਜੀਤ ਕੌਰ ਦੇ ਘਰ ਪਿੰਡ ਪੜਾਓਮੈਹਣਾ ਜ਼ਿਲ੍ਹਾ ਮੋਗਾ ਵਿਖੇ ਹੋਇਆ ।ਜਦੋਂ ਲੜਕੀਆਂ ਨੂੰ
ਪੜ੍ਹਾਉਣ ਦਾ ਰੁਝਾਨ ਘੱਟ ਸੀ ਉਸ ਸਮੇਂ ਇਨਾਂ ਨੇ ਚੰਗੀ ਵਿੱਦਿਆ ਪ੍ਰਾਪਤ ਕੀਤੀ।ਓ.ਟੀ, ਪ੍ਰਭਾਕਰ ਕਰਨ ਉਪਰੰਤ
ਮਿਤੀ: ੨੫.੧੦.੧੯੮੦ ਨੂੰ ਬਤੌਰ ਹਿੰਦੀ ਟੀਚਰ ਸਰਕਾਰੀਮਿਡਲ ਸਕੂਲ ,ਬੂਹ (ਮੋਗਾ) ਵਿਖੇ ਐਡਹਾਕ ਸੇਵਾ ਜੁਆਇਨ
ਕੀਤੀ ਅਤੇ ਮਿਤੀ੦੧.੪.੧੯੮੫ ਨੂੰ ਰੈਗੂਲਰ ਹੋਏ।ਇਨ੍ਹਾਂ ਦਾ ਵਿਆਹ ਸ਼੍ਰੀ.ਚਰਨਜੀਤ ਸਿੰਘ(ਹਿਸਾਬ ਮਾਸਟਰ) ਨਾਲ
੧੯੯੨ ਵਿੱਚ ਪਿੰਡ ਮੁਬਾਰਿਕਪੁਰ ਵਿਖੇ ਹੋਇਆ ਅਤੇ ਮਿਤੀ: ੨੨.੦੭.੧੯੯੩ ਨੂੰ ਇਨ੍ਹਾਂ ਦੀ ਬਦਲੀ ਸਰਕਾਰੀ ਹਾਈ
ਸਕੂਲ ਮੁਬਾਰਿਕਪੁਰ ਜ਼ਿਲ੍ਹਾ ਸੰਗਰੂਰ ਵਿਖੇ ਹੋ ਗਈ।ਇਸ ਦੌਰਾਨ ਉਨਾਂ ਸ.ਹ.ਸ ਮੁਬਾਰਿਕਪੁਰ ਵਿਖੇ ਕਰੀਬ ੨੭ ਸਾਲ
ਤੱਕ ਹਿੰਦੀ ਵਿਸ਼ਾ ਪੜਾਇਆ ਬਤੌਰ ਅਧਿਆਪਕ ਆਪਣੇ ਕੰਮ ਨੂੰ ਬਹੁਤ ਹੀਇਮਾਨਦਾਰੀ ਅਤੇ ਸੁਹਿਰਦਤਾ ਨਾਲ
ਅੰਜਾਮ ਦਿੱਤਾ।ਸੇਵਾ ਦੌਰਾਨ ਮੈਡਮ ਕਰਮਜੀਤ ਦਾ ਰਵੱਈਆ ਬਹੁਤ ਹੀ ਸੁਚੱਜਾ ਅਤੇ ਸੁਹਿਰਦਤਾ ਭਰਪੂਰ
ਰਿਹਾ।ਮਿਤੀ : ੩੧.੦੭.੨੦੨੦ ਨੂੰ ਇੱਕ ਸਾਲ ਦਾ ਸੇਵਾ ਵਿਚ ਵਾਧਾ ਲੈਣ ਉਪਰੰਤ ਲੱਗਭਗ ੪੦ ਸਾਲ ਦੀ ਬੇਦਾਗ ਸੇਵਾ
ਕਰਕੇ ਸੇਵਾ ਮੁਕਤ ਹੋ ਗਏ ।ਸੇਵਾ ਮੁਕਤੀ ਦੇ ਮੌਕੇ ਮੈਡਮ ਕਰਮਜੀਤ ਵਲੋਂ ਸਕੂਲ ਨੂੰ ਇੱਕ ਸੌਫਾ ਸੈੱਟ ਅੱੇ
ਇੱਕ ਐਲ.ਈ.ਡੀ ਦਾਨ ਦਿੱਤੀ ਗਈ।
ਨੋਟ: ਵਿਦਾeਗੀ ਸਮੇਂ ਮੈਡਮ ਕਰਮਜੀਤ ਨੂੰ ਸਨਮਾਨਿਤ ਕਰਦੇ ਹੋਏ ਮੁੱਖ ਅਧਿਆਪਕ ਲਾਭ ਸਿੰਘ,ਸਕੂਲ ਸਟਾਫ
ਅਤੇ ਐਸ.ਐਮ.ਸੀ. ਮੈਨਬਰਾਨ।

Have something to say? Post your comment
 

More News News

ਜਥੇਦਡਰ ਭੂਰਡ ਬਣੇ ਦਡਦਡ, ਵਡਹਿਗੁਰੂ ਵਾਲੋਂ ਪੋਤਰੀ ਦੀ ਦਡਤ ਅਡਗੂਅਢ ਵਾਲੋਂ ਵਧਡਈaਢ ਦਡ ਸਿਲਸਿਲਡ ਜਡਰੀ ਭਡਈ ਹਰਬੰਸ ਸਿੰਘ ਜੋਸ਼ ਦੇ ਕਡਲ ਚਲਡਣੇ ਤੇ ਪੰਥਕ ਡਗੂਢ ਵਾਲੋਂ ਅਫਸੋਸ਼ ਦਡ ਪ੍ਰਗਟਡਵਡ ਪਿੰਡ ਮੰਗੂਵਾਲ ਤੋਂ ਰਸਦ ਲੈ ਕੇ ਜਥਾ ਦਿੱਲੀ ਨੂੰ ਰਵਾਨਾ 3 ਸਾਬਕਾ ਅਮਰੀਕੀ ਰਾਸ਼ਟਰਪਤੀ ਜਨਤਕ ਤੌਰ 'ਤੇ ਆਤਮ ਵਿਸ਼ਵਾਸ ਵਧਾਉਣ ਲਈ ਜਨਤਕ ਤੌਰ 'ਤੇ ਕੋਵਿਡ -19 ਟੀਕਾ ਲੈਣ ਲਈ ਤਿਆਰ ਹਨ । ਟਾਈਮ ਕਿਡ ਆਫ ਦਿ ਈਅਰ ਗੀਤਾਂਜਲੀ ਰਾਓ ਦਾ ਉਦੇਸ਼ ਦੁਨੀਆ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ। ਕਿਸਾਨਾਂ ਨੇ 8 ਦਸੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ। ਖਹਿਰਾ ਨੇ ਕੇਜਰੀਵਾਲ ਨੂੰ ਕਿਹਾ ਕਿ ਉਹ 23 ਨਵੰਬਰ ਦੀ ਖੇਤੀ ਕਾਨੂੰਨਾਂ ਬਾਰੇ ਗਲਤ ਨੋਟੀਫਿਕੇਸ਼ਨ ਵਾਪਸ ਲੈਣ ਅਤੇ ਦਿੱਲੀ ਵਿਧਾਨ ਸਭਾ ਵਿੱਚ ਇਨ੍ਹਾਂ ਦਾ ਵਿਰੋਧ ਕਰਨ , ਜੇਕਰ ਉਹ ਸੱਚੀਂ ਕਿਸਾਨੀ ਮਸਲਿਆਂ ਦੀ ਹਮਾਇਤ ਕਰਦਾ ਹੈ ਸ: ਬਰਜਿੰਦਰ ਸਿੰਘ ਹਮਦਰਦ ਨੂੰ ਪੰਜਾਬੀ ਸਾਹਿੱਤ ਰਤਨ ਪੁਰਸਕਾਰ ਮਿਲਣ 'ਤੇ ਲੇਖਕਾਂ ਨੇ ਹਾਰਦਿਕ ਵਧਾਈ ਦਿੱਤੀ ਅਮਰੀਕਾ ਦੇ ਉੱਘੇ ਸਿੱਖ ਵਿਗਿਆਨੀ ਅਤੇ ਫਾਈਬਰ ਆਪਟਿਕਸ ਦੇ ਪਿਤਾਮਾ ਡਾ: ਨਰਿੰਦਰ ਸਿੰਘ ਕੰਪਾਨੀ ਦਾ ਅਮਰੀਕਾ ਚ’ ਦਿਹਾਂਤ  ਸਰੀ ਵਿੱਚ ਗਾਇਕ ਗੋਗੀ ਧਾਲੀਵਾਲ ਕਨੈਡਾ ਵੱਲੋਂ ਕਿਸਾਨਾਂ ਦੀ ਹਮਾਇਤ ਕਰਨ ਦਾ ਕੀਤਾ ਐਲਾਨ 
-
-
-