Article

ਮਾਸਟਰ ਕਿਹੜਾ ਡੀ.ਸੀ ਹੁੰਦੈ!

November 21, 2020 10:01 PM

 

ਜਲੰਧਰ ਦੇ ਰਵਿਦਾਸ ਚੌਂਕ ਵਿੱਚ ਟਰੈਫਿਕ ਪੁਲਿਸ ਨੇ ਰੋਕ ਲਿਆ। ਮੇਰੇ ਸੀਟ -ਬੈਲਟ ਲੱਗੀ ਹੋਈ ਸੀ। ਮਾਸਕ ਵੀ ਪਾਇਆ ਹੋਇਆ ਸੀ। ਮੇਰੀ ਪਤਨੀ ਅਤੇ ਮੇਰੇ ਬੇਟੇ ਨੇ ਵੀ ਮਾਸਕ ਪਾਇਆ ਹੋਇਆ ਸੀ । ਗੱਡੀ ਦੇ ਕਾਗਜ਼ ਵੀ ਪੂਰੇ ਸਨ। ਮੇਰਾ ਬੇਟਾ ਮੇਰੀ ਪਤਨੀ ਦੀ ਗੋਦ ਵਿੱਚ ਬੈਠਾ ਸੀ ਜਿਸ ਕਾਰਨ ਓਸ ਨੇ ਸ਼ਾਇਦ ਸੀਟ ਬੈਲਟ ਨਹੀਂ ਲਗਾਈ ਹੋਵੇਗੀ। ਪੁਲਿਸ ਕਰਮੀ ਨੇ ਸੀਟੀ ਮਾਰੀ ਸੀ ਤਾਂ ਮੈਂ ਕੁਝ ਅੱਗੇ ਜਾ ਕੇ ਕਾਰ ਰੋਕ ਲਈ ਸੀ । ਕਾਗਜ ਚੈੱਕ ਕਰਦਿਆਂ ਉਸ ਕਿਹਾ , "ਤੁਹਾਡਾ ਚਲਾਨ 1500 ਦਾ ਬਣਦਾ ਹੈ।"

"ਕਿਉਂ ?" ਮੈਂ ਪੁਛਿਆ ਸੀ।

"ਮੈਡਮ ਨੇ ਸੀਟ ਬੈਲਟ ਨਹੀਂ ਲਾਈ ਹੈ। "

ਮੈਂ ਕਿਹਾ , " ਮੈਂ ਵੀ ਮੁਲਾਜਮ ਹਾਂ।"

"ਕਿਸ ਮਹਿਕਮੇ ਵਿੱਚ ਹੋ?"

"ਮੈਂ ਇਕ ਅਧਿਆਪਕ ਹਾਂ।"

"ਇੰਝ ਕਰੋ ਫਿਰ 500 ਕੁ ਸੌ ਰੁਪਏ ਦਿਓ ਤੇ ਨਿੱਕਲੋ ਜਲਦੀ ",ਕਿਸੇ ਹੋਰ ਟਰੈਫਿਕ ਵਾਲੇ ਨੇ ਕਿਹਾ ਸੀ।

ਤੇ ਫਿਰ ਮੈਂ ਵੀ ਸੋਚਿਆ ਬਈ ਚਲੋ ਨਿੱਕਲੀਏ ਜਲਦੀ। ਮਾਸਟਰ ਕਿਹੜਾ ਡੀ.ਸੀ ਹੁੰਦੈ ? ਪਰ ਮਨ ਹੀ ਮਨ ਇਹ ਵੀ ਸੋਚ ਰਿਹਾ ਸੀ ਕਿ ਅੱਜ ਮੇਰੀ ਥਾਵੇਂ ਜੇਕਰ ਇਸਦਾ ਕੋਈ ਗੁਰੂ ਦੇਵ ਹੁੰਦਾ ਤਾਂ ਫਿਰ ਵੀ ਇਹ ਇਸ ਤਰ੍ਹਾਂ ਹੀ ਕਰਦੇ? ਪਤਾ ਨਹੀਂ, ਮਾਸਟਰ ਕਿਹੜਾ ਡੀ.ਸੀ ਹੁੰਦਾ ? ਮੈਂ 500 ਰੁਪਏ ਟਰੈਫਿਕ ਪੁਲਿਸ ਨੂੰ ਫੜਾਏ ਤੇ ਉਸਨੇ ਆਸਾ-ਪਾਸਾ ਵੇਖ ਕੇ ਆਪਣੀ ਜੇਬ ਵਿਚ ਪਾ ਲਏ ਸਨ। ਤੇ ਮੈਂ ਗੱਡੀ ਸਟਾਰਟ ਕਰ ਕੇ ਆਪਣੀ ਮੰਜ਼ਿਲ ਵੱਲ ਤੁਰ ਪਿਆ ਸਾਂ।

ਹੀਰਾ ਸਿੰਘ ਤੂਤ

Have something to say? Post your comment
 

More Article News

 ਸਾਝੇ ਕਿਸਾਨੀ ਅੰਦੋਲਨ ਨੇ ਭਾਜਪਾ ਦੀ ਫਿਰਕੂ ਸੋਚ ਨੂੰ ਨਕਾਰਿਆ,ਪੰਜਾਬ ਦੀ ਜੁਆਨੀ ਨੇ ਸਿੱਖੀ ਸੋਚ ਨੂੰ ਬਣਾਇਆ ਅਦਰਸ਼ - ਬਘੇਲ ਸਿੰਘ ਧਾਲੀਵਾਲ ਅਜੋਕੀ ਪੀੜ੍ਹੀ ਨੂੰ ਸਾਡੇ ਅਤੀਤ ਦੀ ਯਾਦ ਕਰਾਉਣੀ ਸ਼ਲਾਘਾਯੋਗ ਉਪਰਾਲਾ:ਸੋਨੀ ਬਾਬਾ ਜੀ ਅਲਵਿਦਾ : ਫ਼ਾਈਬਰ ਆਪਟਿਕ ਵਾਇਰ ਦੇ ਪਿਤਾਮਾ ਨਰਿੰਦਰ ਸਿੰਘ ਕੰਪਾਨੀ ਉਜਾਗਰ ਸਿੰਘ । ਪਿਆਰ ਦੀ ਤਾਂਘ (ਇੱਕ ਲਵ ਸਟੋਰੀ ) - ਜਗਮੀਤ ਸਿੰਘ ਬਰਾੜ ਅੰਮ੍ਰਿਤਾ ਪ੍ਰੀਤਮ ਦਾ ਜੀਵਨ,,,,,,,, - ਰਵਨਜੋਤ ਕੌਰ ਸਿੱਧੂ “ਰਾਵੀ” ਓ ਰੱਬ ਵਰਗੀ ਸਖਸ਼ੀਅਤ ਕਿਸਾਨਾਂ ਦੀ ਪੰਜਾਬ ਸਰਕਾਰ ਨੂੰ ਅਪੀਲ - ਬਲਤੇਜ ਸੰਧੂ ਬੁਰਜ ਲੱਧਾ ਮਰਦਾ ਕੀ ਨਾ ਕਰਦਾ - ਡਾ: ਰਿਪੁਦਮਨ ਸਿੰਘ ਤੇ ਅਰਿਹੰਦ ਕੌਰ ਭੱਲਾ          ਭਾਈ ਵੀਰ ਸਿੰਘ ਦੀ ਗੱਦ-ਰਚਨਾ                                    ~  ਪ੍ਰੋ. ਨਵ ਸੰਗੀਤ ਸਿੰਘ  ਮੋਦੀ ਜੀ ਹੁਣ ਬਾਹਰ ਆਓ, ਕਿਸਾਨਾਂ ਦੇ ਭਰਮ ਮਿਟਾਓ
-
-
-