News

ਗੀਤ  ਆਉਣ ਵਾਲੀ  - ਕਰਨੈਲ ਅਟਵਾਲ

November 22, 2020 06:57 PM
 
 
ਆਉਣ ਵਾਲੀ ਤਾਰੀਖ਼ ਹੈ ਸਤਾਈ ਮਿੱਤਰੋ।
ਦਿੱਲੀ ਜਾ ਕੇ ਪਾਉਣੀ ਹੈ ਦੁਹਾਈ ਮਿੱਤਰੋ ।
ਬੱਚਾ ਬੁੱਢਾ ਸਾਰੇ ਅਸੀਂ ਇੱਕ ਹੋ ਗਏ ।
ਹੌਸਲੇ ਨੇ ਸਾਡੇ ਬੜੇ ਟਿੱਕ ਹੋ ਗਏ ।
ਸੁਣ ਲਓ ਸਾਰੇ ਮਾਈ ਭਾਈ ਮਿੱਤਰੋ।
ਆਉਣ ਵਾਲੀ ਤਾਰੀਖ਼.....।
 
ਅਸੀਂ ਸਿੰਘ ਸੂਰਮੇ ਨਾ ਪਿੱਛੇ ਹੱਟਦੇ ।
ਸਦੀਆਂ ਤੋਂ ਆਉਂਦੇ ਇਤਿਹਾਸ ਰੱਚਦੇ ।
ਸਾਨੂੰ ਗੁਰਾਂ ਦਿੱਤੀ ਸਿਖਲਾਈ ਮਿੱਤਰੋ।
ਆਉਣ ਵਾਲੀ ਤਾਰੀਖ਼......।
 
ਹੱਕ ਕਦੇ ਛੱਡੀਏ ਨਾ ਅਸੀਂ ਆਪਣੇ। 
ਨਾਪ ਲਵੋ ਜਿੰਨ੍ਹਾਂ ਸਾਡੇ ਹੌਸਲੇ ਨੇ ਨਾਪਣੇ।
ਫੋਕੀ ਕਦੇ ਮਾਰੀ ਨਾਂ ਭਕਾਈ ਮਿੱਤਰੋ।
ਆਉਣ ਵਾਲੀ ਤਾਰੀਖ਼.....।
 
ਅੰਨਦਾਤਾ ਐਵੇਂ ਨਹੀਂ ਲੋਕ ਆਖਦੇ ।
ਤੈਨੂੰ ਕਿਹੜੀ ਗੱਲੋਂ ਕਮਜ਼ੋਰ ਜਾਪਦੇ ।
ਇਤਿਹਾਸ ਦਿੰਦਾ ਸਾਡੀ ਅਗਵਾਈ ਮਿੱਤਰੋ। 
ਆਉਣ ਵਾਲੀ ਤਾਰੀਖ਼......।
 
ਧੱਕੇ ਸ਼ਾਹੀ ਕਦੇ ਨਾ ਬਰਦਾਸ਼ਤ ਕਰਦੇ । 
ਵੱਡੇ ਵੱਡੇ ਰਹਿਣ ਸਾਡਾ ਪਾਣੀ ਭਰਦੇ ।
ਨੇਤਾ ਗਿਰੀ ਮਾਰਦਾ ਭਕਾਈ ਮਿੱਤਰੋ।
ਆਉਣ ਵਾਲੀ ਤਾਰੀਖ਼.....।
 
ਸਦਾ ਰਹੇ ਦਿੱਲੀਏ ਤੂੰ ਧੱਕੇ ਕਰਦੀ। 
ਹੁਣ ਵੇਖੀਂ ਕਿਵੇਂ ਹੈ ਤੂੰ ਪਾਣੀ ਭਰਦੀ ।
'ਅਟਵਾਲ' ਨੇ ਹੈ ਕੀਤੀ ਸੁਣਵਾਈ ਮਿੱਤਰੋ।
ਆਉਣ ਵਾਲੀ ਤਾਰੀਖ਼.......।
 
ਕਰਨੈਲ ਅਟਵਾਲ 
Have something to say? Post your comment
 

More News News

ਜਥੇਦਡਰ ਭੂਰਡ ਬਣੇ ਦਡਦਡ, ਵਡਹਿਗੁਰੂ ਵਾਲੋਂ ਪੋਤਰੀ ਦੀ ਦਡਤ ਅਡਗੂਅਢ ਵਾਲੋਂ ਵਧਡਈaਢ ਦਡ ਸਿਲਸਿਲਡ ਜਡਰੀ ਭਡਈ ਹਰਬੰਸ ਸਿੰਘ ਜੋਸ਼ ਦੇ ਕਡਲ ਚਲਡਣੇ ਤੇ ਪੰਥਕ ਡਗੂਢ ਵਾਲੋਂ ਅਫਸੋਸ਼ ਦਡ ਪ੍ਰਗਟਡਵਡ ਪਿੰਡ ਮੰਗੂਵਾਲ ਤੋਂ ਰਸਦ ਲੈ ਕੇ ਜਥਾ ਦਿੱਲੀ ਨੂੰ ਰਵਾਨਾ 3 ਸਾਬਕਾ ਅਮਰੀਕੀ ਰਾਸ਼ਟਰਪਤੀ ਜਨਤਕ ਤੌਰ 'ਤੇ ਆਤਮ ਵਿਸ਼ਵਾਸ ਵਧਾਉਣ ਲਈ ਜਨਤਕ ਤੌਰ 'ਤੇ ਕੋਵਿਡ -19 ਟੀਕਾ ਲੈਣ ਲਈ ਤਿਆਰ ਹਨ । ਟਾਈਮ ਕਿਡ ਆਫ ਦਿ ਈਅਰ ਗੀਤਾਂਜਲੀ ਰਾਓ ਦਾ ਉਦੇਸ਼ ਦੁਨੀਆ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ। ਕਿਸਾਨਾਂ ਨੇ 8 ਦਸੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ। ਖਹਿਰਾ ਨੇ ਕੇਜਰੀਵਾਲ ਨੂੰ ਕਿਹਾ ਕਿ ਉਹ 23 ਨਵੰਬਰ ਦੀ ਖੇਤੀ ਕਾਨੂੰਨਾਂ ਬਾਰੇ ਗਲਤ ਨੋਟੀਫਿਕੇਸ਼ਨ ਵਾਪਸ ਲੈਣ ਅਤੇ ਦਿੱਲੀ ਵਿਧਾਨ ਸਭਾ ਵਿੱਚ ਇਨ੍ਹਾਂ ਦਾ ਵਿਰੋਧ ਕਰਨ , ਜੇਕਰ ਉਹ ਸੱਚੀਂ ਕਿਸਾਨੀ ਮਸਲਿਆਂ ਦੀ ਹਮਾਇਤ ਕਰਦਾ ਹੈ ਸ: ਬਰਜਿੰਦਰ ਸਿੰਘ ਹਮਦਰਦ ਨੂੰ ਪੰਜਾਬੀ ਸਾਹਿੱਤ ਰਤਨ ਪੁਰਸਕਾਰ ਮਿਲਣ 'ਤੇ ਲੇਖਕਾਂ ਨੇ ਹਾਰਦਿਕ ਵਧਾਈ ਦਿੱਤੀ ਅਮਰੀਕਾ ਦੇ ਉੱਘੇ ਸਿੱਖ ਵਿਗਿਆਨੀ ਅਤੇ ਫਾਈਬਰ ਆਪਟਿਕਸ ਦੇ ਪਿਤਾਮਾ ਡਾ: ਨਰਿੰਦਰ ਸਿੰਘ ਕੰਪਾਨੀ ਦਾ ਅਮਰੀਕਾ ਚ’ ਦਿਹਾਂਤ  ਸਰੀ ਵਿੱਚ ਗਾਇਕ ਗੋਗੀ ਧਾਲੀਵਾਲ ਕਨੈਡਾ ਵੱਲੋਂ ਕਿਸਾਨਾਂ ਦੀ ਹਮਾਇਤ ਕਰਨ ਦਾ ਕੀਤਾ ਐਲਾਨ 
-
-
-