News

ਰਿੱਖੀ ਪਰਿਵਾਰ ਦੇ ਜਠੇਰਿਆਂ ਦਾ ਸਾਲਾਨਾ ਮੇਲਾ ਮਨਾਇਆ ਗਿਆ

November 22, 2020 07:07 PM

 

ਰਈਆ,21 ਨਵੰਬਰ (ਕਮਲਜੀਤ ਸੋਨੂੰ)—ਰਿੱਖੀ ਪਰਿਵਾਰ ਜਮਾਲਪੁਰ ਨੇ ਅੱਜ ਬਲਵੰਤ ਰਾਏ ਰਿੱਖੀ (ਸੇਵਾਮੁਕਤ ਐਸ.ਡੀ.ਓ) ਪੀ.ਡਬਲਯੂ.ਡੀ ਅਤੇ ਚਮਨ ਲਾਲ ਰਿਖੀ ਦੀ ਅਗਵਾਈ ਹੇਠ ਆਪਣੇ ਜਠੇਰਿਆਂ ਦਾ ਸਲਾਨਾ ਮੇਲਾ ਪੂਰੀ ਸ਼ਰਧਾ ਅਤੇ ਸ਼ਾਨੋ-ਸ਼ੌਕਤ ਨਾਲ ਮਨਾਇਆ। ਇਸ ਮੌਕੇ ਰਿੱਖੀ ਪਰਿਵਾਰ ਵੱਲੋਂ ਪਹਿਲਾਂ ਜਠੇਰਿਆਂ ਦੀ ਪੂਜਾ ਕੀਤੀ ਗਈ ਅਤੇ ਜਠੇਰਿਆਂ ਨੂੰ ਚੁੰਨੀ ਚੜਾਉਣ ਦੀ ਰਸਮ ਅਦਾ ਕੀਤੀ ਗਈ। ਦੱਸ ਦੇਈਏ ਕਿ ਰਿੱਖੀ ਪਰਿਵਾਰ ਹਰ ਸਾਲ 21 ਨਵੰਬਰ ਨੂੰ ਆਪਣੇ ਜਠੇਰਿਆਂ ਦੇ ਮੇਲੇ ਵਿੱਚ ਸ਼ਾਮਲ ਹੋਣ ਲਈ ਦੇਸ਼ ਵਿਦੇਸ਼ ਤੋਂ ਪਹੁੰਚਦੇ ਹਨ। ਜਠੇਰਿਆਂ ਦੀ ਪੂਜਾ ਤੋਂ ਬਾਅਦ ਪੂਰੇ ਦਿਨ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਂਦਾ ਹੈ। ਇਸ ਮੌਕੇ ਬਲਵੰਤ ਰਾਏ ਰਿਖੀ, ਚਮਨ ਲਾਲ ਰਿਖੀ, ਲਕਸ਼ਮੀ ਨਾਰਾਇਣ ਰਿਖੀ, ਪੰਡਿਤ ਰਜਿੰਦਰ ਰਿਖੀ, ਸੰਦੀਪ ਰਿਖੀ ਛੇਹਰਟਾ, ਕਾਰਤਿਕ ਰਿਖੀ, ਧਰੁਵ ਰਿਖੀ, ਨਰਿੰਦਰ ਕੁਮਾਰ ਰਿਖੀ, ਅਜੈ ਰਿਖੀ, ਰਮਨ ਰਿਖੀ, ਜਸਵਿੰਦਰ ਪਾਲ ਰਿਖੀ, ਸੁਖਦੇਵ ਰਾਜ ਰਿਖੀ, ਰਮੇਸ਼ ਪਾਲ ਰਿਖੀ, ਅੰਕੁਸ਼ ਰਿਖੀ, ਸੰਜੀਵ ਕੁਮਾਰ ਰਿਖੀ, ਰਾਜ ਕੁਮਾਰ ਰਿਖੀ, ਸਾਜਨ ਰਿਖੀ, ਸ਼ੀਲਾ ਰਾਣੀ, ਪ੍ਰੇਮ ਵਤੀ, ਉਰਮਿਲਾ ਦੇਵੀ, ਆਸ਼ਾ ਰਾਣੀ, ਰਮਾ ਰਾਣੀ, ਵਿਜੇ ਰਿਖੀ, ਸਾਤਵਿਕ ਸ਼ਰਮਾ, ਆਰੀਅਨ ਸ਼ਰਮਾ, ਭਵੀ ਸ਼ਰਮਾ, ਸੁਸ਼ੀਲ ਕੁਮਾਰ ਰਿਖੀ, ਮੁਸਕਾਨ, ਰਾਧਿਕਾ, ਪਵਨ ਕੁਮਾਰ ਸ਼ਰਮਾ, ਸੋਨੀ ਰਿਖੀ, ਵਿਸ਼ਾਲ ਰਿਖੀ, ਭਵੰਸ਼ ਸ਼ਰਮਾ, ਦੇਵਾਂਸ਼ ਸ਼ਰਮਾ ਮੌਜੂਦ ਸਨ। ਇਸ ਮੌਕੇ ਬਾਲੀਵੁੱਡ ਅਭਿਨੇਤਾ ਅਰਵਿੰਦਰ ਭੱਟੀ, ਇਡੀਅਟ ਕਲੱਬ ਦੀ ਸੀਨੀਅਰ ਮੀਤ ਪ੍ਰਧਾਨ ਧਵਨੀ ਮਹਿਰਾ, ਸ਼ਿਵਰਾਜ ਸਿੰਘ, ਜਗਤਾਰ ਸਿੰਘ ਬਿੱਲਾ, ਡੀ ਕੇ ਰੈਡੀ ਅਤੇ ਸੁਮੀਤ ਕਾਲੀਆ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਚਮਨ ਲਾਲ ਰਿਖੀ ਨੇ ਦੱਸਿਆ ਕਿ ਜਠੇਰਿਆਂ ਦੀ ਜਗ੍ਹਾ ਦੀ ਬਾਉਂਡਰੀ ਕੰਧ ਅਤੇ ਲੈਂਟਰ ਦਾ ਕੰਮ ਪੂਰਾ ਹੋ ਗਿਆ ਹੈ।

Have something to say? Post your comment
 

More News News

ਜਥੇਦਡਰ ਭੂਰਡ ਬਣੇ ਦਡਦਡ, ਵਡਹਿਗੁਰੂ ਵਾਲੋਂ ਪੋਤਰੀ ਦੀ ਦਡਤ ਅਡਗੂਅਢ ਵਾਲੋਂ ਵਧਡਈaਢ ਦਡ ਸਿਲਸਿਲਡ ਜਡਰੀ ਭਡਈ ਹਰਬੰਸ ਸਿੰਘ ਜੋਸ਼ ਦੇ ਕਡਲ ਚਲਡਣੇ ਤੇ ਪੰਥਕ ਡਗੂਢ ਵਾਲੋਂ ਅਫਸੋਸ਼ ਦਡ ਪ੍ਰਗਟਡਵਡ ਪਿੰਡ ਮੰਗੂਵਾਲ ਤੋਂ ਰਸਦ ਲੈ ਕੇ ਜਥਾ ਦਿੱਲੀ ਨੂੰ ਰਵਾਨਾ 3 ਸਾਬਕਾ ਅਮਰੀਕੀ ਰਾਸ਼ਟਰਪਤੀ ਜਨਤਕ ਤੌਰ 'ਤੇ ਆਤਮ ਵਿਸ਼ਵਾਸ ਵਧਾਉਣ ਲਈ ਜਨਤਕ ਤੌਰ 'ਤੇ ਕੋਵਿਡ -19 ਟੀਕਾ ਲੈਣ ਲਈ ਤਿਆਰ ਹਨ । ਟਾਈਮ ਕਿਡ ਆਫ ਦਿ ਈਅਰ ਗੀਤਾਂਜਲੀ ਰਾਓ ਦਾ ਉਦੇਸ਼ ਦੁਨੀਆ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ। ਕਿਸਾਨਾਂ ਨੇ 8 ਦਸੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ। ਖਹਿਰਾ ਨੇ ਕੇਜਰੀਵਾਲ ਨੂੰ ਕਿਹਾ ਕਿ ਉਹ 23 ਨਵੰਬਰ ਦੀ ਖੇਤੀ ਕਾਨੂੰਨਾਂ ਬਾਰੇ ਗਲਤ ਨੋਟੀਫਿਕੇਸ਼ਨ ਵਾਪਸ ਲੈਣ ਅਤੇ ਦਿੱਲੀ ਵਿਧਾਨ ਸਭਾ ਵਿੱਚ ਇਨ੍ਹਾਂ ਦਾ ਵਿਰੋਧ ਕਰਨ , ਜੇਕਰ ਉਹ ਸੱਚੀਂ ਕਿਸਾਨੀ ਮਸਲਿਆਂ ਦੀ ਹਮਾਇਤ ਕਰਦਾ ਹੈ ਸ: ਬਰਜਿੰਦਰ ਸਿੰਘ ਹਮਦਰਦ ਨੂੰ ਪੰਜਾਬੀ ਸਾਹਿੱਤ ਰਤਨ ਪੁਰਸਕਾਰ ਮਿਲਣ 'ਤੇ ਲੇਖਕਾਂ ਨੇ ਹਾਰਦਿਕ ਵਧਾਈ ਦਿੱਤੀ ਅਮਰੀਕਾ ਦੇ ਉੱਘੇ ਸਿੱਖ ਵਿਗਿਆਨੀ ਅਤੇ ਫਾਈਬਰ ਆਪਟਿਕਸ ਦੇ ਪਿਤਾਮਾ ਡਾ: ਨਰਿੰਦਰ ਸਿੰਘ ਕੰਪਾਨੀ ਦਾ ਅਮਰੀਕਾ ਚ’ ਦਿਹਾਂਤ  ਸਰੀ ਵਿੱਚ ਗਾਇਕ ਗੋਗੀ ਧਾਲੀਵਾਲ ਕਨੈਡਾ ਵੱਲੋਂ ਕਿਸਾਨਾਂ ਦੀ ਹਮਾਇਤ ਕਰਨ ਦਾ ਕੀਤਾ ਐਲਾਨ 
-
-
-