ਇੰਗਲੈਂਡ, ਅਮਰੀਕਾ, ਯੂਰਪ ਦੇ ਪੰਥਕ ਆਗੂਆਂ ਵਲੋਂ ਭਾਈ ਸੁਖਦੇਵ ਸਿੰਘ ਸੁੱਖਾ ਦੇ ਪਿਤਾ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਲੰਡਨ 8/01/2021 (ਹਰਿੰਦਰ ਸਿੰਘ)
ਜੂਨ ਉਨੀਂ ਸੌ ਚੁਰਾਸੀ ਵਿੱਚ ਦਰਬਾਰ ਸਾਹਿਬ 'ਤੇ ਹਮਲਾ ਕਰਨ ਵਾਲੀ ਭਾਰਤੀ ਫੌਜ ਦੇ ਮੁਖੀ ਦੁਸ਼ਟ ਜਨਰਲ ਵੈਦਿਆ ਨੂੰ ਉਹਦੇ ਘਰ ਪੂਨੇ ਵਿੱਚ ਜਾ ਕੇ ਗੱਡੀ ਝੜਾਉਣ ਵਾਲੇ ਅਤੇ ਹੋਰ ਬਹੁਤ ਸਾਰੇ ਪੰਥਕ ਦੋਖੀਆਂ ਨੂੰ ਖਾਲਸਈ ਰਵਾਇਤਾਂ ਅਨੁਸਾਰ ਸੋਧਾ ਲਾਉਣ ਵਾਲੇ ਅਮਰ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਜੀ ਦੇ ਸਤਿਕਾਰਯੋਗ ਪਿਤਾ ਜਥੇਦਾਰ ਬਾਪੂ ਮਹਿੰਗਾ ਸਿੰਘ ਜੀ ਦੇ ਅਕਾਲ ਚਲਾਣੇ ਤੇ ਇੰਗਲੈਂਡ ਯੌਰਪ ਅਮਰੀਕਾ ਦੇ ਪੰਥਕ ਆਗੂਆਂ ਵਲੋ ਡੂੰਘਾ ਅਫਸੋਸ ਪ੍ਰਗਟ ਕੀਤਾ ਗਿਆ ਪਹਿਰੇਦਾਰ ਨੂੰ ਭੇਜੇ ਪ੍ਰੈੱਸ ਬਿਆਨ ਵਿੱਚ ਇੰਗਲੈਂਡ ਤੋਂ ਸਿੱਖ ਸਟੂਡੈਂਟਸ ਫੈਡਰੇਸ਼ਨ ਜਿਲਾ ਜਲੰਧਰ ਦੇ ਸਾਬਕਾ ਪ੍ਰਧਾਨ ਭਾਈ ਕੁਲਵੰਤ ਸਿੰਘ ਮੁਠੱਡਾ, ਬਲਵਿੰਦਰ ਸਿੰਘ ਢਿੱਲੋਂ, ਬੈਲਜੀਅਮ ਤੋਂ ਗੁਰਦਿਆਲ ਸਿੰਘ ਢਕਾਨਸੂ, ਅਮਰੀਕਾ ਤੋਂ ਗੁਰਮੇਲ ਸਿੰਘ ਢੇਸੀ, ਜਰਮਨੀ ਤੋਂ ਗੁਰਵਿੰਦਰ ਸਿੰਘ ਨਡਾਲੋਂ, ਜਤਿੰਦਰਵੀਰ ਸਿੰਘ ਪਧਿਆਣਾ ਨੇ ਕਿਹਾ ਕਿ ਭਾਈ ਸੁਖਦੇਵ ਸਿੰਘ ਸੁੱਖਾ ਦੀ ਸਿੱਖ ਕੌਮ ਵਾਸਤੇ ਬਹੁਤ ਵੱਡੀ ਮਹਾਨ ਕੁਰਬਾਨੀ ਹੈ ਜਿਨਾਂ ਨੇ ਹੱਸ ਹੱਸ ਫਾਂਸੀ ਦੇ ਰੱਸੇ ਚੁੰਮ ਕੇ ਸ਼ਹਾਦਤ ਦਾ ਜਾਮ ਪੀਤਾ ਧੰਨ ਨੇ ਉਹ ਮਾਤਾ ਪਿਤਾ ਜਿਨਾਂ ਨੇ ਅਜਿਹੇ ਮਹਾਨ ਸੂਰਬੀਰ ਯੋਧਿਆਂ ਨੂੰ ਜਨਮ ਦਿੱਤਾ ਸਿੱਖ ਕੌਮ ਹਮੇਸ਼ਾ ਉਨਾ ਦੀਆਂ ਕੁਰਬਾਨੀਆਂ ਨੂੰ ਯਾਦ ਰੱਖੇਗੀ ਇਸ ਦੁੱਖ ਦੀ ਘੜੀ ਵਿੱਚ ਉਪਰੋਕਤ ਪੰਥਕ ਆਗੂਆਂ ਨੇ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦਿਆਂ ਕਿਹਾ ਕਿ ਵਾਹਿਗੁਰੂ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਣ ਅਤੇ ਪ੍ਰੀਵਾਰ ਨੂੰ ਭਾਣਾ ਮਿੱਠਾ ਮੰਨਣ ਦਾ ਬਲ ਬਖਸ਼ਣ