Monday, January 25, 2021
FOLLOW US ON

Poem

*ਢਾਈ ਆਨੇ* - ਰੋਮੀ ਘੜਾਮੇਂ ਵਾਲ਼ਾ

January 12, 2021 11:17 PM
*ਢਾਈ ਆਨੇ* 
1.
ਭਾਈ ਲੱਗ ਗਈ ਸੇਲ - ਢਾਈ ਆਨੇ
ਕੁਝ ਮੇਲ ਫਿਮੇਲ - ਢਾਈ ਆਨੇ
 
ਗਮਛੇ ਤੇ ਗਮਛੀਆਂ - ਢਾਈ ਆਨੇ
ਚਮਚੇ ਤੇ ਚਮਚੀਆਂ - ਢਾਈ ਆਨੇ
 
ਇੱਕ ਖੰਗਣਾ ਖੜੋਤ - ਢਾਈ ਆਨੇ
ਭਾਈ ਭੌਂਕਦੀ ਬਹੁਤ - ਢਾਈ ਆਨੇ
 
ਆਜੋ ਚੱਕਲੋ ਚੱਕਲੋ - ਢਾਈ ਆਨੇ
ਥੱਲੇ ਗੋਡਿਆਂ ਦੇ ਰੱਖਲੋ - ਢਾਈ ਆਨੇ
2.
ਇੱਕ ਚੌਂਕੀਦਾਰ ਵੀ - ਢਾਈ ਆਨੇ
ਨਾਲ਼ ਤੜੀਪਾਰ ਵੀ - ਢਾਈ ਆਨੇ
 
ਨਾਗਾਂ ਦਾ ਜੋੜਾ - ਢਾਈ ਆਨੇ
ਇਹ ਤਰੱਕੀਆਂ 'ਚ ਰੋੜਾ - ਢਾਈ ਆਨੇ
 
ਆਜੋ ਚੱਕਲੋ ਚੱਕਲੋ - ਢਾਈ ਆਨੇ
ਥੱਲੇ ਗੋਡਿਆਂ ਦੇ ਰੱਖਲੋ - ਢਾਈ ਆਨੇ
3.
ਇੱਕ ਥੱਟੜ ਛੜਾ ਏ - ਢਾਈ ਆਨੇ
ਬੇਸ਼ਰਮ ਬੜਾ ਏ - ਢਾਈ ਆਨੇ
 
ਇਹ ਪੱਟਦਾ ਸੜਕਾਂ - ਢਾਈ ਆਨੇp
ਮਾਰੇ ਫੋਕੀਆਂ ਬੜ੍ਹਕਾਂ - ਢਾਈ ਆਨੇ
 
ਆਜੋ ਚੱਕਲੋ ਚੱਕਲੋ - ਢਾਈ ਆਨੇ
ਥੱਲੇ ਗੋਡਿਆਂ ਦੇ ਰੱਖਲੋ - ਢਾਈ ਆਨੇ
4.
ਗੋਦੀ ਮੀਡੀਆ ਵਿਕਾਊ- ਢਾਈ ਆਨੇ
ਬਾਹਲਾ ਅੱਗ ਲਾਊ - ਢਾਈ ਆਨੇ
 
ਇਹ ਬਾਈਕਾਟ ਕਰਨਾ - ਢਾਈ ਆਨੇ 
ਇੱਦਾਂ ਨਹੀਂ ਸਰਨਾ - ਢਾਈ ਆਨੇ
 
ਆਜੋ ਚੱਕਲੋ ਚੱਕਲੋ - ਢਾਈ ਆਨੇ
ਥੱਲੇ ਗੋਡਿਆਂ ਦੇ ਰੱਖਲੋ - ਢਾਈ ਆਨੇ
5. 
ਰੋਮੀਆਂ ਇਹ ਸਿਸਟਮ -
ਇਹਦੇ ਘਸ ਗਏ ਪਿਸਟਮ -
 
ਸਭ ਗੇਅਰ, ਬਰੇਕਾਂ - ਢਾਈ ਆਨੇ
ਬਈ ਕਲੱਚ - ਪਲੇਟਾਂ - ਢਾਈ ਆਨੇ
 
ਆਜੋ ਚੱਕਲੋ ਚੱਕਲੋ - ਢਾਈ ਆਨੇ
ਥੱਲੇ ਗੋਡਿਆਂ ਦੇ ਰੱਖਲੋ - ਢਾਈ ਆ
 
ਰੋਮੀ ਘੜਾਮੇਂ ਵਾਲ਼ਾ
Have something to say? Post your comment