Monday, January 25, 2021
FOLLOW US ON

News

ਐਸ.ਡੀ.ਐਮ. ਨੇ ਝੁੱਗੀ ਝੋਪੜੀ ’ਚ ਰਹਿਣ ਵਾਲਿਆਂ ਨੂੰ ਕੀਤੀ ਗਰਮ ਕੰਬਲਾਂ ਦੀ ਵੰਡ

January 13, 2021 11:18 PM
ਐਸ.ਡੀ.ਐਮ. ਨੇ ਝੁੱਗੀ ਝੋਪੜੀ ’ਚ ਰਹਿਣ ਵਾਲਿਆਂ ਨੂੰ ਕੀਤੀ ਗਰਮ ਕੰਬਲਾਂ ਦੀ ਵੰਡ
 
ਮਾਨਸਾ, 13 ਜਨਵਰੀ ( ਬਿਕਰਮ ਸਿੰਘ ਵਿੱਕੀ) ਲੋੜਵੰਦਾਂ ਨੂੰ ਰੈਡ ਕਰਾਸ ਵੱਲੋਂ ਗਰਮ ਕੰਬਲ ਵੰਡਣ ਦੀ ਮੁਹਿੰਮ ਤਹਿਤ ਐਸ.ਡੀ.ਐਮ. ਮਾਨਸਾ ਡਾ. ਸ਼ਿਖਾ ਭਗਤ ਨੇ ਠੂਠਿਆਂ ਵਾਲੀ ਰੋਡ ’ਤੇ ਝੁੱਗੀ ਝੋਪੜੀਆਂ ਵਾਲਿਆਂ ਨੂੰ ਗਰਮ ਕੰਬਲਾਂ ਦੀ ਵੰਡ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਠੰਡ ਲਗਾਤਾਰ ਵੱਧ ਰਹੀ ਹੈ ਜਿਸ ਕਾਰਨ ਰੈਡ ਕਰਾਸ ਵੱਲੋਂ ਇਨ੍ਹਾਂ ਲੋਕਾਂ ਨੂੰ ਕੰਬਲਾਂ ਦੀ ਵੰਡ ਕੀਤੀ ਗਈ ਹੈ ਤਾਂ ਜੋ ਉਹ ਠੰਡ ਤੋਂ ਆਪਣਾ ਬਚਾਅ ਕਰ ਸਕਣ।
ਐਸ.ਡੀ.ਐਮ. ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਕੁੱਲ 100 ਦੇ ਕਰੀਬ ਗਰਮ ਕੰਬਲਾਂ ਦੀ ਵੰਡ ਕੀਤੀ ਜਾਣੀ ਹੈ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਅਤੇ ਉਨ੍ਹਾਂ ਦੀ ਧਰਮ ਪਤਨੀ ਅਤੇ ਚੇਅਰਪਰਸਨ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਸ਼੍ਰੀਮਤੀ ਕਵਿਤਾ ਗੁਪਤਾ ਵੱਲੋਂ ਰੇਲਵੇ ਸਟੇਸ਼ਨ ਵਿਖੇ ਲੋੜਵੰਦਾਂ ਨੂੰ ਕੰਬਲਾਂ ਦੀ ਵੰਡ ਕੀਤੀ ਗਈ ਸੀ। 
ਉਨ੍ਹਾਂ ਦੱਸਿਆ ਕਿ ਰੈਡ ਕਰਾਸ ਵੱਲੋਂ ਸਮੇਂ-ਸਮੇਂ ’ਤੇ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਰੈਡ ਕਰਾਸ ਵੱਲੋਂ ਕੰਪਿਊਟਰ ਟ੍ਰੇਨਿੰਗ, ਫਸਟ ਏਡ ਟ੍ਰੇਨਿੰਗ, ਲੋੜਵੰਦਾਂ ਨੂੰ ਵੀਲ੍ਹ ਚੇਅਰ, ਕੰਨਾਂ ਦੀਆਂ ਮਸ਼ੀਨਾਂ ਅਤੇ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਰੈਡ ਕਰਾਸ ਵੱਲੋਂ ਇਹ ਲੋਕ ਭਲਾਈ ਦੇ ਕੰਮ ਨਿਰੰਤਰ ਜਾਰੀ ਰਹਿਣਗੇ। 
Have something to say? Post your comment
 

More News News

ਨੀਦਰਲੈਂਡ ਪੁਲਿਸ ਵੱਲੋਂ ਇੱਕ ਵੱਡੇ ਡਰੱਗ ਡੀਲਰ ਜੋਕਿ ਚੀਨੀ ਮੂਲ ਦਾ ਕੈਨੇਡੀਅਨ ਨਾਗਰਿਕ ਹੈ ਨੂੰ ਕੀਤਾ ਗਿਆ ਗ੍ਰਿਫਤਾਰ ਵਾਸ਼ਿੰਗਟਨ ਵਿੱਚ ਬਿਡੇਨ ਦੀ ਰਾਸ਼ਟਰਪਤੀ ਬਣਨ ਦੀ ਰਸਮ ਦੌਰਾਨ ਮੌਜੂਦ 150 ਤੋਂ ਵੱਧ ਨੈਸ਼ਨਲ ਗਾਰਡ ਕੋਰੋਨਵਾਇਰਸ ਲਈ ਪਾਏ ਗਏ ਪਾਜ਼ੇਟਿਵ ਅਮਰੀਕਾ ਦੇ ਪ੍ਸਿੱਦ ਟੈਲੀਵਿਜ਼ਨ ਹੋਸਟ ਲੈਰੀ ਕਿੰਗ ਦੀ 87 ਸਾਲ ਦੀ ਉਮਰ ਵਿੱਚ ਮੌਤ ਗਣਤੰਤਰ ਦਿਵਸ ਦੀ ਟਰੈਕਟਰ ਪਰੇਡ ਦੀਆਂ ਤਿਆਰੀਆਂ ਵਿੱਚ ਜੁਟੇ ਕਿਸਾਨ ਯੂਕੇ ਦੇ ਪ੍ਰਧਾਨ ਮੰਤਰੀ ਨੇ ਫੋਨ 'ਤੇ ਕੀਤੀ ਅਮਰੀਕੀ ਰਾਸ਼ਟਰਪਤੀ ਨਾਲ ਵਪਾਰਿਕ ਮੁੱਦਿਆਂ 'ਤੇ ਚਰਚਾ ਲੰਡਨ: ਗੈਰਕਾਨੂੰਨੀ ਪਾਰਟੀ ਬੰਦ ਕਰਵਾਉਂਦਿਆਂ ਦੋ ਪੁਲਿਸ ਅਧਿਕਾਰੀ ਹੋਏ ਜਖਮੀ ਯੂਕੇ ਵਾਸੀਆਂ ਨੇ ਕੋਰੋਨਾਂ ਪਾਬੰਦੀਆਂ ਦੇ ਬਾਵਜੂਦ ਪਾਰਕਾਂ ਵਿੱਚ ਕੀਤੀ ਭੀੜ ਭਰੀ ਸ਼ਮੂਲੀਅਤ ਪ੍ਰੈੱਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਵੱਲੋਂ ਨਵੇਂ ਸਾਲ ਦੇ ਕਾਰਡ ਬਨਾਉਣ ਲਈ ਰਜਿਸ਼ਟ੍ਰੇਸ਼ਨ ਸ਼ੁਰੂ ਸ਼ਾਮਲ ਹੋਏ ਨਵੇਂ ਸਾਥੀਆਂ ਨੂੰ ਕੀਤਾ ਗਿਆ ਸਨਮਾਨਿਤ ਯੂਕੇ: ਕੈਂਟ ਸ਼ਰਨਾਰਥੀ ਪਨਾਹਘਰ ਨੂੰ ਬੰਦ ਕਰਨ ਦਾ ਗ੍ਰਹਿ ਸਕੱਤਰ ਪ੍ਰੀਤੀ ਪਟੇਲ 'ਤੇ ਵਧ ਰਿਹਾ ਹੈ ਦਬਾਅ ਟੌਲ ਪਲਾਜ਼ਾ ਨਿੱਜਰਪੁਰਾ ਮਾਨਾਂਵਾਲਾ ਅੰਮ੍ਰਿਤਸਰ ਵਿੱਚ ਅੱਜ ਭੁੱਖ ਹਡ਼ਤਾਲ 28 ਦਿਨ ਵਿੱਚ ਅਤੇ ਧਰਨਾ ਲਗਾਤਾਰ 114ਵੇ ਦਿਨ ਵਿਚ ਦਾਖਲ ।
-
-
-