Monday, January 25, 2021
FOLLOW US ON

News

ਮੈਡਮ ਅਮਰਪ੍ਰੀਤ ਸੰਧੂ ਆਈ.ਏ.ਐਸ. ਨੇ ਜਿਲ੍ਹਾ ਪ੍ਰੀਸ਼ਦ ਵਿਖੇ ਕਰਮਚਾਰੀਆਂ ਨਾਲ ਮਿਲਕੇ ਮਨਾਈ ਲੋਹੜੀ

January 13, 2021 11:19 PM

ਮੈਡਮ ਅਮਰਪ੍ਰੀਤ ਸੰਧੂ ਆਈ.ਏ.ਐਸ. ਨੇ ਜਿਲ੍ਹਾ ਪ੍ਰੀਸ਼ਦ ਵਿਖੇ ਕਰਮਚਾਰੀਆਂ ਨਾਲ ਮਿਲਕੇ ਮਨਾਈ ਲੋਹੜੀ

ਮਾਨਸਾ 13 ਜਨਵਰੀ ( ਤਰਸੇਮ ਸਿੰਘ ਫਰੰਡ ) ਅੱਜ ਪੰਜਾਬ ਰਾਜ ਦਿਹਾਤੀ ਆਜਿਵੀਕਾ ਮਿਸ਼ਨ ਮਾਨਸਾ ਜਿਲ੍ਹਾ ਪ੍ਰੀਸ਼ਦ ਦਫਤਰ ਮਾਨਸਾ ਵਿਖੇ ਅਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ (ਆਈ.ਏ.ਐਸ) ਦੀ ਰਹਿਨੁਮਾਈ ਹੇਠ ਲੋਹੜੀ ਦਾ ਜਸ਼ਨ ਮਨਾਇਆ ਗਿਆ। ਮੈਡਮ ਸੰਧੂ (ਆਈ.ਏ.ਐਸ) ਨੇ ਨੈਸ਼ਨਲ ਰੂਰਲ ਲਾਈਵਲੀਹੁੱਡ ਮਿਸ਼ਨ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਜੋ ਕਿ ਗਰੀਬ ਪੇਂਡੂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਹਨ। ਮੌਕੇ ਤੇ ਮੌਜੂਦ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਹਨਾਂ ਸਕੀਮਾਂ ਨੂੰ ਸੁਚਾਰੂ ਰੂਪ ਨਾਲ ਲਾਗੂ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਤਾਂ ਕਿ ਕੋਈ ਵੀ ਗਰੀਬ ਪੇਂਡੂ ਔਰਤਾਂ ਇਸ ਸਕੀਮ ਤੋਂ ਵਾਂਝੇ ਨਾ ਰਹਿ ਸਕਣ।
ਇਸ ਮੌਕੇ  ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਦੇ ਜਿਲ੍ਹਾ ਪ੍ਰੋਗਰਾਮ ਮੈਨੇਜਰ ਸ੍ਰੀਮਤੀ ਰਾਜਵਿੰਦਰ ਕੌਰ ਨੇ ਹਾਜਰ ਸਾਰੇ ਕਰਮਚਾਰੀਆਂ ਨੂੰ ਮੈਡਮ ਸੰਧੂ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਨੂੰ ਸਖਤੀ ਨਾਲ ਲਾਗੂ ਕਰਨ ਦੀ ਹਦਾਇਤ ਜਾਰੀ ਕੀਤੀ। ਇਸ ਮੌਕੇ ਅਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ, ਜਿਲ੍ਹਾ ਏ.ਪੀ.ਓ. ਮਲਕੀਤ ਸਿੰਘ, ਜਿਲ੍ਹਾ ਪ੍ਰੋਗਰਾਮ ਮੈਨੇਜਰ ਸ੍ਰੀਮਤੀ ਰਾਜਵਿੰਦਰ ਕੌਰ, ਬਲਾਕ ਪ੍ਰੋਗਰਾਮ ਮੈਨੇਜਰ ਸ੍ਰੀਮਤੀ ਸਰਬਜੀਤ ਕੌਰ ਝੁਨੀਰ, ਜਿਲ੍ਹਾ ਲੇਖਾਕਾਰ ਮਨਦੀਪ ਕੌਰ, ਕਲਸਟਰ ਕੁਆਰਡੀਨੇਟਰ ਹਰਪ੍ਰੀਤ ਕੌਰ, ਕਲਸਟਰ ਕੁਆਰਡੀਨੇਟਰ ਲਲਿਤ ਜਿੰਦਲ ਮਾਨਸਾ, ਐਮ.ਆਈ.ਐਸ. ਭੀਖੀ ਪ੍ਰਦੀਪ ਕੁਮਾਰ, ਐਮ.ਆਈ.ਐਸ. ਝੁਨੀਰ ਵੀਰਪਾਲ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੀ.ਐਸ.ਆਰ.ਐਲ.ਐਮ. ਦੇ ਕੇਡਰ ਦੀਆਂ ਸੀ.ਆਰ.ਪੀਜ, ਬੈਂਕ ਸਖੀਆਂ ਤੋਂ ਇਲਾਵਾ ਏ.ਡੀ.ਸੀ.ਡੀ. ਸਟਾਫ ਦੇ ਕਰਮਚਾਰੀ ਹਾਜਰ ਸਨ।

 
 
 
Have something to say? Post your comment
 

More News News

ਨੀਦਰਲੈਂਡ ਪੁਲਿਸ ਵੱਲੋਂ ਇੱਕ ਵੱਡੇ ਡਰੱਗ ਡੀਲਰ ਜੋਕਿ ਚੀਨੀ ਮੂਲ ਦਾ ਕੈਨੇਡੀਅਨ ਨਾਗਰਿਕ ਹੈ ਨੂੰ ਕੀਤਾ ਗਿਆ ਗ੍ਰਿਫਤਾਰ ਵਾਸ਼ਿੰਗਟਨ ਵਿੱਚ ਬਿਡੇਨ ਦੀ ਰਾਸ਼ਟਰਪਤੀ ਬਣਨ ਦੀ ਰਸਮ ਦੌਰਾਨ ਮੌਜੂਦ 150 ਤੋਂ ਵੱਧ ਨੈਸ਼ਨਲ ਗਾਰਡ ਕੋਰੋਨਵਾਇਰਸ ਲਈ ਪਾਏ ਗਏ ਪਾਜ਼ੇਟਿਵ ਅਮਰੀਕਾ ਦੇ ਪ੍ਸਿੱਦ ਟੈਲੀਵਿਜ਼ਨ ਹੋਸਟ ਲੈਰੀ ਕਿੰਗ ਦੀ 87 ਸਾਲ ਦੀ ਉਮਰ ਵਿੱਚ ਮੌਤ ਗਣਤੰਤਰ ਦਿਵਸ ਦੀ ਟਰੈਕਟਰ ਪਰੇਡ ਦੀਆਂ ਤਿਆਰੀਆਂ ਵਿੱਚ ਜੁਟੇ ਕਿਸਾਨ ਯੂਕੇ ਦੇ ਪ੍ਰਧਾਨ ਮੰਤਰੀ ਨੇ ਫੋਨ 'ਤੇ ਕੀਤੀ ਅਮਰੀਕੀ ਰਾਸ਼ਟਰਪਤੀ ਨਾਲ ਵਪਾਰਿਕ ਮੁੱਦਿਆਂ 'ਤੇ ਚਰਚਾ ਲੰਡਨ: ਗੈਰਕਾਨੂੰਨੀ ਪਾਰਟੀ ਬੰਦ ਕਰਵਾਉਂਦਿਆਂ ਦੋ ਪੁਲਿਸ ਅਧਿਕਾਰੀ ਹੋਏ ਜਖਮੀ ਯੂਕੇ ਵਾਸੀਆਂ ਨੇ ਕੋਰੋਨਾਂ ਪਾਬੰਦੀਆਂ ਦੇ ਬਾਵਜੂਦ ਪਾਰਕਾਂ ਵਿੱਚ ਕੀਤੀ ਭੀੜ ਭਰੀ ਸ਼ਮੂਲੀਅਤ ਪ੍ਰੈੱਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਵੱਲੋਂ ਨਵੇਂ ਸਾਲ ਦੇ ਕਾਰਡ ਬਨਾਉਣ ਲਈ ਰਜਿਸ਼ਟ੍ਰੇਸ਼ਨ ਸ਼ੁਰੂ ਸ਼ਾਮਲ ਹੋਏ ਨਵੇਂ ਸਾਥੀਆਂ ਨੂੰ ਕੀਤਾ ਗਿਆ ਸਨਮਾਨਿਤ ਯੂਕੇ: ਕੈਂਟ ਸ਼ਰਨਾਰਥੀ ਪਨਾਹਘਰ ਨੂੰ ਬੰਦ ਕਰਨ ਦਾ ਗ੍ਰਹਿ ਸਕੱਤਰ ਪ੍ਰੀਤੀ ਪਟੇਲ 'ਤੇ ਵਧ ਰਿਹਾ ਹੈ ਦਬਾਅ ਟੌਲ ਪਲਾਜ਼ਾ ਨਿੱਜਰਪੁਰਾ ਮਾਨਾਂਵਾਲਾ ਅੰਮ੍ਰਿਤਸਰ ਵਿੱਚ ਅੱਜ ਭੁੱਖ ਹਡ਼ਤਾਲ 28 ਦਿਨ ਵਿੱਚ ਅਤੇ ਧਰਨਾ ਲਗਾਤਾਰ 114ਵੇ ਦਿਨ ਵਿਚ ਦਾਖਲ ।
-
-
-