Monday, January 25, 2021
FOLLOW US ON

News

ਖੇਤੀ ਕਾਲ਼ੇ ਕਾਨੂੰਨਾਂ ਦੀਆਂ ਕਾਪੀਆਂ ਸਾੜਕੇ ਬਾਰ ਐਸੋਸੀਏਸ਼ਨ ਨੇ ਮਨਾਈ ਲੋਹੜੀ

January 13, 2021 11:22 PM

ਖੇਤੀ ਕਾਲ਼ੇ ਕਾਨੂੰਨਾਂ ਦੀਆਂ ਕਾਪੀਆਂ ਸਾੜਕੇ ਬਾਰ ਐਸੋਸੀਏਸ਼ਨ ਨੇ ਮਨਾਈ ਲੋਹੜੀ

ਮਾਨਸਾ ( ਤਰਸੇਮ ਸਿੰਘ ਫਰੰਡ ) ਲੋਹੜੀ ਮਨਾਵਾਂਗੇ ਕਾਲੇ ਕਾਨੂੰਨ ਮਚਾਵਾਂਗੇ” ਈਸ਼ਰ ਆਵੇ ਦਲਿੱਦਰ ਜਾਵੇ ਮੋਦੀ ਦੀ ਜੜ੍ਹ ਚੁਲ੍ਹੇ ਪਾਵੇ ,ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਕਿਸਾਨੋਂ ਅਸੀਂ ਤੁਹਾਡੇ ਨਾਲ ਹਾਂ” ਨਾਹਰੇ ਲਗਾਉਂਦੇ ਹੋਏ ਕਿਸਾਨ ਵਿਰੋਧੀ 3 ਬਿਲਾਂ ਦੀਆਂ ਕਾਪੀਆਂ ਸਾੜ ਕੇ ਮਨਾਈ ਬਾਰ ਐਸੋਸੀਏਸ਼ਨ ਨੇ ਲੋਹੜੀ। ਅੱਜ ਮਾਨਸਾ ਬਾਰ ਐਸੋਸੀਏਸ਼ਨ ਵੱਲੋਂ ਦਿੱਲੀ ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਵਿਰੋਧੀ ਬਿਲਾਂ ਦੇ ਖਿਲਾਫ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਦੀ ਅਪੀਲ *ਤੇ ਲੋਹੜੀ ਮੌਕੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਇੰਨ੍ਹਾਂ ਤਿੰਨਾਂ ਬਿਲਾਂ ਦੀਆਂ ਕਾਪੀਆਂ ਸਾੜ ਕੇ ਲੋਹੜੀ ਮਨਾਈ ਗਈ । ਇਸ ਸਮੇਂ ਮਾਨਸਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਕ੍ਰਿਸ਼ਨ ਚੰਦ ਗਰਗ ਅਤੇ ਸੈਕਟਰੀ ਹਰਪ੍ਰੀਤ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਤੋਂ ਮੰਗ ਕਰਦੇ  ਹਨ ਕਿ ਖੇਤੀ ਬਾੜੀ ਵਿਰੋਧੀ ਜਿਹੜੇ 3 ਕਾਨੂੰਨ ਲਿਆਂਦੇ ਗਏ ਹਨ, ਉਨ੍ਹਾਂ ਨੂੰ ਸਰਕਾਰ ਤੁਰੰਤ ਰੀਪੀਲ ਕਰੇ। ਇਸ ਸਮੇਂ ਸੰਵਿਧਾਨ ਬਚਾਓ ਮੰਚ ਦੇ ਆਗੂ ਗੁਰਲਾਭ ਸਿੰਘ ਮਾਹਲ ਐਡਵੋਕੇਟ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਬਲਵੀਰ ਕੌਰ ਐਡਵੋਕੇਟ ਅਤੇ ਹਰਿੰਦਰ ਸ਼ਰਮਾ ਐਡਵੋਕੇਟ ਪ੍ਰਧਾਨ ਬੈਡਮਿੰਟਨ ਐਸੋਸੀਏਸ਼ਨ ਮਾਨਸਾ ਨੇ ਕਿਹਾ ਕਿ ਜ਼ੋ ਤਿੰਨੇ ਖੇਤੀਬਾੜੀ ਵਿਰੋਧੀ ਬਿਲ ਲਿਆਂਦੇ ਗਏ ਹਨ, ਇਹ ਦੇਸ਼ ਦੇ ਸੰਵਿਧਾਨ ਦੇ ਉਲਟ ਹਨ। ਖੇਤੀਬਾੜੀ ਦਾ ਵਿਸ਼ਾ ਰਾਜਾਂ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ ਪਰ ਕੇਂਦਰ ਸਰਕਾਰ ਵੱਲੋਂ ਰਾਜਾਂ ਦੇ ਅਧਿਕਾਰ ਵਿੱਚ ਦਖਲ ਅੰਦਾਜ਼ੀ ਕਰਦੇ ਹੋਏ ਸੰਵਿਧਾਨ ਦੇ ਉਲਟ ਇਹ ਕਿਸਾਨ ਵਿਰੋਧੀ 3 ਕਾਨੂੰਨ ਲਿਆਂਦੇ ਗਏ ਹਨ। ਕੇਂਦਰ ਸਰਕਾਰ ਨੂੰ ਇਹ ਤਿੰੱਨੇ ਬਿਲ ਤੁਰੰਤ ਰੱਦ ਕਰ ਦੇਣੇ ਚਾਹੀਦੇ ਹਨ ਤਾਂ ਕਿ ਜਿਹੜੇ ਲੱਖਾਂ ਕਿਸਾਨ ਕੜਾਕੇ ਦੀ ਠੰਢ ਵਿੱਚ ਘਰ ਛੱਡ ਕੇ ਦਿੱਲੀ ਦੀਆਂ ਸੜਕਾਂ ਤੇ ਪ੍ਰਦਰਸ਼ਨ ਕਰ ਰਹੇ ਹਨ, ਉਹ ਆਪਣੇ ਘਰਾਂ ਨੂੰ ਪਰਤ ਸਕਣ। ਇਸ ਸਮੇਂ ਉਨ੍ਹਾਂ ਇਹ ਵੀ ਕਿਹਾ ਕਿ ਜ਼ੋ ਸੁਪਰੀਮ ਕੋਰਟ ਵੱਲੋਂ ਕੱਲ੍ਹ ਫੈਸਲਾ ਆਇਆ ਹੈ, ਉਸ ਫੈਸਲੇ ਵਿੱਚ ਜ਼ੋ ਕਮੇਟੀ ਬਣਾਈ ਗਈ  ਹੈ, ਉਸ ਕਮੇਟੀ ਤੇ ਵੀ ਕਿੰਤੂ ਪ੍ਰੰਤੂ ਹੋ ਰਿਹਾ  ਹੈ ਕਿਉਂਕਿ ਸੁਪਰੀਮ ਕੋਰਟ ਨੇ  ਜ਼ੋ ਚਾਰ ਮੈਂਬਰੀ ਕਮੇਟੀ ਬਣਾਈ ਹੈ, ਉਸ ਵਿਚੋਂ 3 ਮੈਂਬਰ ਪਹਿਲਾਂ ਹੀ ਕੇਂਦਰ ਸਰਕਾਰ ਦੇ ਇੰਨ੍ਹਾਂ ਕਾਨੂੰਨਾਂ ਦੇ ਹੱਕ ਵਿੱਚ ਆਪਣੀ ਬਿਆਨਬਾਜ਼ੀ ਕਰਦੇ ਰਹੇ ਹਨ, ਉਨ੍ਹਾਂ ਤੋਂ ਇਨਸਾਫ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਅਤੇ ਇਸ ਕਮੇਟੀ ਦੀ ਨਿਰਪੱਖਤਾ ਤੇ ਪ੍ਰਸ਼ਨ ਚਿੰਨ੍ਹ ਹੈ। ਇਸ ਲਈ ਸੁਪਰੀਮ ਕੋਰਟ ਨੂੰ ਕਿਸਾਨ ਵਿਰੋਧੀ ਤਿੰਨੇ ਬਿਲਾਂ ਨੂੰ ਤੁਰੰਤ ਰੱਦ ਕਰਨਾ ਚਾਹੀਦਾ ਹੈ ਅਤੇ ਜ਼ੋ ਕਮੇਟੀ ਬਣਾਈ ਹੈ, ਉਸਤੇ ਵੀ ਪੁਨਰਵਿਚਾਰ ਕਰਨਾ ਚਾਹੀਦਾ ਹੈ। ਇਸ ਸਮੇ਼ ਬਾਰ ਐਸੋਸੀਏਸ਼ਨ ਮਾਨਸਾ ਦੇ ਸਾਬਕਾ ਪ੍ਰਧਾਨ ਅਜੀਤ ਸਿੰਘ ਭੰਗੂ, ਵਿਜੈ ਸਿੰਗਲਾ, ਜੁਆਇੰਟ ਸੈਕਟਰੀ ਕਮਲਜੀਤ ਸਿੰਘ, ਗੁਰਇਕਬਾਲ ਸਿੰਘ ਮਾਨਸ਼ਾਹੀਆ ਚੇਅਰਮੈਨ ਲੀਗਲ ਸੈਲ ਅਕਾਲੀ ਦਲ, ਨਵਲ ਕੁਮਾਰ ਗੋਇਲ ਅਤੇ ਲਖਵਿੰਦਰ ਲਖਨਪਾਲ ਵਾਇਸ ਪ੍ਰਧਾਨ ਲੀਗਲ ਸੈਲ ਕਾਂਗਰਸ ਪੰਜਾਬ, ਪਰਮਿੰਦਰ ਸਿੰਘ ਬਹਿਣੀਵਾਲ ਚੇਅਰਮੈਨ ਲੀਗਲ ਸੈਲ ਕਾਂਗਰਸ ਮਾਨਸਾ, ਸਹਿਜਪਾਲ ਮੰਡੇਰ ਆਦਿ ਹਾਜ਼ਰ ਸਨ। ਇਸ ਸਮੇਂ “ਲੋਹੜੀ ਮਨਾਵਾਂਗੇ ਕਾਲੇ ਕਾਨੂੰਨ ਮਚਾਵਾਂਗੇ”, “ਈਸ਼ਰ ਆਵੇ ਦਲਿੱਦਰ ਜਾਵੇ ਮੋਦੀ ਦੀ ਜੜ੍ਹ ਚੁਲ੍ਹੇ ਪਾਵੇ”, “ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਕਿਸਾਨੋ - ਅਸੀਂ ਤੁਹਾਡੇ ਨਾਲ ਹਾਂ” ਆਦਿ ਨਾਹਰੇ ਲਗਾਏ ਗਏ। 

Have something to say? Post your comment
 

More News News

ਨੀਦਰਲੈਂਡ ਪੁਲਿਸ ਵੱਲੋਂ ਇੱਕ ਵੱਡੇ ਡਰੱਗ ਡੀਲਰ ਜੋਕਿ ਚੀਨੀ ਮੂਲ ਦਾ ਕੈਨੇਡੀਅਨ ਨਾਗਰਿਕ ਹੈ ਨੂੰ ਕੀਤਾ ਗਿਆ ਗ੍ਰਿਫਤਾਰ ਵਾਸ਼ਿੰਗਟਨ ਵਿੱਚ ਬਿਡੇਨ ਦੀ ਰਾਸ਼ਟਰਪਤੀ ਬਣਨ ਦੀ ਰਸਮ ਦੌਰਾਨ ਮੌਜੂਦ 150 ਤੋਂ ਵੱਧ ਨੈਸ਼ਨਲ ਗਾਰਡ ਕੋਰੋਨਵਾਇਰਸ ਲਈ ਪਾਏ ਗਏ ਪਾਜ਼ੇਟਿਵ ਅਮਰੀਕਾ ਦੇ ਪ੍ਸਿੱਦ ਟੈਲੀਵਿਜ਼ਨ ਹੋਸਟ ਲੈਰੀ ਕਿੰਗ ਦੀ 87 ਸਾਲ ਦੀ ਉਮਰ ਵਿੱਚ ਮੌਤ ਗਣਤੰਤਰ ਦਿਵਸ ਦੀ ਟਰੈਕਟਰ ਪਰੇਡ ਦੀਆਂ ਤਿਆਰੀਆਂ ਵਿੱਚ ਜੁਟੇ ਕਿਸਾਨ ਯੂਕੇ ਦੇ ਪ੍ਰਧਾਨ ਮੰਤਰੀ ਨੇ ਫੋਨ 'ਤੇ ਕੀਤੀ ਅਮਰੀਕੀ ਰਾਸ਼ਟਰਪਤੀ ਨਾਲ ਵਪਾਰਿਕ ਮੁੱਦਿਆਂ 'ਤੇ ਚਰਚਾ ਲੰਡਨ: ਗੈਰਕਾਨੂੰਨੀ ਪਾਰਟੀ ਬੰਦ ਕਰਵਾਉਂਦਿਆਂ ਦੋ ਪੁਲਿਸ ਅਧਿਕਾਰੀ ਹੋਏ ਜਖਮੀ ਯੂਕੇ ਵਾਸੀਆਂ ਨੇ ਕੋਰੋਨਾਂ ਪਾਬੰਦੀਆਂ ਦੇ ਬਾਵਜੂਦ ਪਾਰਕਾਂ ਵਿੱਚ ਕੀਤੀ ਭੀੜ ਭਰੀ ਸ਼ਮੂਲੀਅਤ ਪ੍ਰੈੱਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਵੱਲੋਂ ਨਵੇਂ ਸਾਲ ਦੇ ਕਾਰਡ ਬਨਾਉਣ ਲਈ ਰਜਿਸ਼ਟ੍ਰੇਸ਼ਨ ਸ਼ੁਰੂ ਸ਼ਾਮਲ ਹੋਏ ਨਵੇਂ ਸਾਥੀਆਂ ਨੂੰ ਕੀਤਾ ਗਿਆ ਸਨਮਾਨਿਤ ਯੂਕੇ: ਕੈਂਟ ਸ਼ਰਨਾਰਥੀ ਪਨਾਹਘਰ ਨੂੰ ਬੰਦ ਕਰਨ ਦਾ ਗ੍ਰਹਿ ਸਕੱਤਰ ਪ੍ਰੀਤੀ ਪਟੇਲ 'ਤੇ ਵਧ ਰਿਹਾ ਹੈ ਦਬਾਅ ਟੌਲ ਪਲਾਜ਼ਾ ਨਿੱਜਰਪੁਰਾ ਮਾਨਾਂਵਾਲਾ ਅੰਮ੍ਰਿਤਸਰ ਵਿੱਚ ਅੱਜ ਭੁੱਖ ਹਡ਼ਤਾਲ 28 ਦਿਨ ਵਿੱਚ ਅਤੇ ਧਰਨਾ ਲਗਾਤਾਰ 114ਵੇ ਦਿਨ ਵਿਚ ਦਾਖਲ ।
-
-
-