Monday, January 25, 2021
FOLLOW US ON

News

ਪੰਜਾਬ ਸਰਕਾਰ ਵਲੋਂ ਕੋਵਿਡ ਦਾ ਇਲਾਜ ਕਰਵਾਉਣ ਲਈ ਨਿੱਜੀ ਹਸਪਤਾਲਾਂ ਵਾਸਤੇ ਰੇਟ ਨਿਰਧਾਰਿਤ- ਡਿਪਟੀ ਕਮਿਸ਼ਨਰ

January 13, 2021 11:24 PM
ਪੰਜਾਬ ਸਰਕਾਰ ਵਲੋਂ ਕੋਵਿਡ ਦਾ ਇਲਾਜ ਕਰਵਾਉਣ ਲਈ ਨਿੱਜੀ ਹਸਪਤਾਲਾਂ ਵਾਸਤੇ ਰੇਟ ਨਿਰਧਾਰਿਤ- ਡਿਪਟੀ ਕਮਿਸ਼ਨਰ 
 
ਨਿਰਧਾਰਿਤ ਤੋਂ ਜਿਆਦਾ ਚਾਰਜ ਕਰਨ ਵਾਲੇ ਹਸਪਤਾਲਾਂ ਵਿਰੁੱਧ ਹੋਵੇਗੀ ਸਖਤੀ 
 
ਕਪੂਰਥਲਾ, 13 ਜਨਵਰੀ – ( ਸੰਜੀਵ ਗੋਗਨਾ )
 
ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਪ੍ਰਾਈਵੇਟ ਹਸਪਤਾਲਾਂ, ਨਰਸਿੰਗ ਹੋਮਜ, ਕਲੀਨਿਕਾਂ ਵਿਚ ਇਲਾਜ ਕਰਵਾਉਣ ਆਏ ਕੋਵਿਡ ਮਰੀਜਾਂ ਦੇ ਇਲਾਜ ਦੇ ਰੇਟ ਨਿਰਧਾਰਿਤ ਕੀਤੇ ਗਏ ਹਨ। 
 
ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਦੱਸਿਆ ਕਿ ਪ੍ਰਾਈਵੇਟ ਹਸਪਤਾਲਾਂ ਵੱਲੋਂ ਮਰੀਜਾਂ ਕੋਲੋਂ ਤੈਅ ਰੇਟ ਤੋਂ ਜਿਆਦਾ ਚਾਰਜ ਨਹੀਂ ਕੀਤਾ ਜਾ ਸਕਦਾ ਅਤੇ ਅਜਿਹਾ ਕਰਨ ਵਾਲੇ ਹਸਪਤਾਲਾਂ ਵਿਰੁੱਧ ਸਖਤ ਕਾਰਵਾਈ ਹੋਵੇਗੀ । 
 
ਉਨ੍ਹਾਂ ਦੱਸਿਆ ਕਿ ਇਹ ਰੇਟ ਕੇਵਲ ਆਈਸੋਲੇਸ਼ਨ ਫੈਸੀਲਿਟੀ ਤੇ ਲਾਗੂ ਹੋਣਗੇ। ਪ੍ਰਾਈਵੇਟ ਹਸਪਤਾਲਾਂ ਵਿਚ ਸਪੈਸ਼ਲ ਆਈਸੋਲੇਸ਼ਨ ਵਾਰਡ ਵਿਚ ਦਾਖਲ ਮਰੀਜ ਕੋਲੋਂ 4000 ਰੁਪਏ ਪ੍ਰਤੀ ਦਿਨ ਤੋਂ ਜਿਆਦਾ ਚਾਰਜ ਨਹੀਂ ਕੀਤੇ ਜਾ ਸਕਦੇ। 
 
ਸਰਕਾਰ ਵੱਲੋਂ ਨਿਰਧਾਰਿਤ ਰੇਟਾਂ ਅਨੁਸਾਰ ਪ੍ਰਾਈਵੇਟ ਮੈਡੀਕਲ ਕਾਲੇਜਾਂ ਵਿਚ ਸਾਰੇ ਕੋਵਿਡ ਦੇ ਮਾਡਰੇਟ ਮਰੀਜਾਂ ਕੋਲੋਂ ਆਈਸੋਲੇਸ਼ਨ ਬੈੱਡ ਜਿਸ ਵਿਚ ਆਕਸੀਜਨ ਅਤੇ ਸਪੋਟਿਵ ਕੇਅਰ ਦੀ ਸਹੂਲਤ ਹੈ 10,000 ਰੁਪਏ ਪ੍ਰਤੀ ਦਿਨ (ਸਮੇਤ 1200 ਰੁਪਏ ਪੀ.ਪੀ.ਈ ਕਿੱਟ) ਐਨ.ਏ.ਬੀ.ਐਚ ਪ੍ਰਮਾਨਿਤ ਹਸਪਤਾਲ, ਪ੍ਰਾਈਵੇਟ ਮੈਡੀਕਲ ਕਾਲੇਜ ਜਿਸ ਵਿਚ ਪੋਸਟ ਗ੍ਰੈਜੁਏਸ਼ਨ ਕੋਰਸ ਚੱਲ ਰਹੇ ਹਨ ਵਿਤ 9000 ਰੁਪਏ ਅਤੇ ਨਾਨ ਐਨ.ਏ.ਬੀ.ਐਚ ਵਾਲੇ ਪ੍ਰਾਈਵੇਟ ਹਸਪਤਾਲਾਂ ਲਈ 8000 ਰੁਪਏ ਪ੍ਰਤੀਦਿਨ ਚਾਰਜ ਫਿਕਸ ਕੀਤੇ ਗਏ ਹਨ ਜਿਸ ਵਿਚ ਪੀ.ਪੀ.ਈ. ਕਿੱਟ ਦਾ ਖਰਚਾ ਵੀ ਸ਼ਾਮਲ ਹੈ।
 
ਇਸੇ ਤਰ੍ਹਾਂ ਕੋਵਿਡ ਦੇ ਗੰਭੀਰ ਮਰੀਜਾਂ ਲਈ ਉਕਤ ਹਸਪਤਾਲਾਂ ਵਿਚ ਰੱਖਣ ਲਈ ਬਿਨ੍ਹਾਂ ਵੈਂਟੀਲੇਟਰ ਤੋਂ ਆਈ.ਸੀ.ਯੂ. ਲਈ ਪ੍ਰਾਈਵੇਟ ਮੈਡੀਕਲ ਕਾਲੇਜਾਂ ਵਿਚ ਵਿਚ 15,000, ਐਨ.ਏ.ਬੀ.ਐਚ ਮਨਜੂਰਸ਼ੁਦਾ ਪ੍ਰਾਈਵੇਟ ਮੈਡੀਕਲ ਕਾਲਜ ਜਿਸ ਵਿਚ ਪੋਸਟ ਗ੍ਰੈਜੁਏਸ਼ਨ ਕੋਰਸ ਚੱਲ ਰਹੇ ਹਨ ਵਿਚ 14,000 ਅਤੇ ਨਾਨ ਐਨ.ਏ.ਬੀ.ਐਚ ਵਾਲੇ ਪ੍ਰਾਈਵੇਟ ਹਸਪਤਾਲਾਂ ਲਈ 13000 ਰੁਪਏ ਪ੍ਰਤੀਦਿਨ ਚਾਰਜ ਫਿਕਸ ਕੀਤੇ ਗਏ ਹਨ ਜਿਸ ਵਿਚ ਪੀ.ਪੀ.ਈ. ਕਿੱਟ ਦਾ ਖਰਚਾ ਵੀ ਸ਼ਾਮਲ ਹੈ।
 
ਇਸੇ ਤਰ੍ਹਾਂ ਕੋਵਿਡ ਦੇ ਬਹੁਤ ਜਿਆਦਾ ਗੰਭੀਰ ਮਰੀਜਾਂ ਲਈ ਆਈ.ਸੀ.ਯੂ. ਸਮੇਤ ਵੈਂਟੀਲੇਟਰ ਲਈ ਪ੍ਰਾਈਵੇਟ ਮੈਡੀਕਲ ਕਾਲੇਜਾਂ ਵਿਚ ਵਿਚ 18,000, ਐਨ.ਏ.ਬੀ.ਐਚ ਮਨਜੂਰਸ਼ੁਦਾ ਪ੍ਰਾਈਵੇਟ ਮੈਡੀਕਲ ਕਾਲੇਜ ਜਿਸ ਵਿਚ ਪੋਸਟ ਗ੍ਰੈਜੁਏਸ਼ਨ ਕੋਰਸ ਚੱਲ ਰਹੇ ਹਨ ਵਿਚ 16,500 ਅਤੇ ਨਾਨ ਐਨ.ਏ.ਬੀ.ਐਚ ਵਾਲੇ ਪ੍ਰਾਈਵੇਟ ਹਸਪਤਾਲਾਂ ਲਈ 15000 ਰੁਪਏ ਪ੍ਰਤੀਦਿਨ ਚਾਰਜ ਫਿਕਸ ਕੀਤੇ ਗਏ ਹਨ ਜਿਸ ਵਿਚ ਪੀ.ਪੀ.ਈ. ਕਿੱਟ ਦਾ ਖਰਚਾ ਵੀ ਸ਼ਾਮਲ ਹੈ।
 
ਇਸ ਤੋਂ ਇਲਾਵਾ ਲੈਵਲ ਵਨ ਦੇ ਮਰੀਜ ਜਿਹੜੇ ਕਿ ਹੋਮ ਆਈਸੋਲੇਸ਼ਨ ਵਿਚ ਨਹੀਂ ਰਹਿਣਾ ਚਾਹੁੰਦੇ ਲਈ ਸਾਰੇ ਪ੍ਰਾਈਵੇਟ ਮੈਡੀਕਲ ਕਾਲੇਜਾਂ ਅਤੇ ਪ੍ਰਾਈਵੇਟ ਹਸਪਾਲਾਂ ਲਈ ਆਈਸੋਲੇਸ਼ਨ ਵਾਰਡ ਜਿਸ ਵਿਚ ਆਕਸੀਜਨ ਦੀ ਸੁਪੋਰਟਿਵ ਸਹੂਲਤ ਉਪਲੱਬਧ ਹੈ ਦਾ ਖਰਚਾ 6500 ਰੁਪਏ ਪ੍ਰਤੀਦਿਨ ਨਿਸ਼ਚਿਤ ਕੀਤਾ ਗਿਆ ਹੈ। ਐਨ.ਏ.ਬੀ.ਐਚ ਮਾਨਤਾ ਪ੍ਰਾਪਤ ਹਸਪਤਾਲ ਵਿ ਮਰੀਜ ਕੋਲੋਂ 5500 ਰੁਪਏ ਅਤੇ ਨਾਨ ਐਨ.ਏ.ਬੀ.ਐਚ ਮਾਨਤਾ ਪ੍ਰਾਪਤ ਵਾਲੇ ਹਸਪਤਾਲ ਤੋਂ 4500 ਰੁਪਏ ਪ੍ਰਤੀਦਿਨ ਦੇ ਹਿਸਾਬ ਨਾਲ ਚਾਰਜ ਕੀਤੇ ਜਾਣਗੇ।
 
ਇਸੇ ਤਰ੍ਹਾਂ ਸਰਕਾਰ ਦੇ ਹੁਕਮਾਂ ਅਨੁਸਾਰ ਸੀ.ਟੀ. ਸਕੈਨ/ਐਚ.ਆਰ.ਸੀ.ਟੀ. ਚੈਸਟ ਲਈ ਡਾੀਗਨੌਸਟਿਕ ਸੈਂਟਰਾਂ ਵਿਚ ਮਰੀਜ ਕੋਲੋਂ 2000 ਰੁਪਏ ਫੀਸ ਨਿਰਧਾਰਿਤ ਕੀਤੀ ਗਈ ਹੈ।
 
Have something to say? Post your comment
 

More News News

ਨੀਦਰਲੈਂਡ ਪੁਲਿਸ ਵੱਲੋਂ ਇੱਕ ਵੱਡੇ ਡਰੱਗ ਡੀਲਰ ਜੋਕਿ ਚੀਨੀ ਮੂਲ ਦਾ ਕੈਨੇਡੀਅਨ ਨਾਗਰਿਕ ਹੈ ਨੂੰ ਕੀਤਾ ਗਿਆ ਗ੍ਰਿਫਤਾਰ ਵਾਸ਼ਿੰਗਟਨ ਵਿੱਚ ਬਿਡੇਨ ਦੀ ਰਾਸ਼ਟਰਪਤੀ ਬਣਨ ਦੀ ਰਸਮ ਦੌਰਾਨ ਮੌਜੂਦ 150 ਤੋਂ ਵੱਧ ਨੈਸ਼ਨਲ ਗਾਰਡ ਕੋਰੋਨਵਾਇਰਸ ਲਈ ਪਾਏ ਗਏ ਪਾਜ਼ੇਟਿਵ ਅਮਰੀਕਾ ਦੇ ਪ੍ਸਿੱਦ ਟੈਲੀਵਿਜ਼ਨ ਹੋਸਟ ਲੈਰੀ ਕਿੰਗ ਦੀ 87 ਸਾਲ ਦੀ ਉਮਰ ਵਿੱਚ ਮੌਤ ਗਣਤੰਤਰ ਦਿਵਸ ਦੀ ਟਰੈਕਟਰ ਪਰੇਡ ਦੀਆਂ ਤਿਆਰੀਆਂ ਵਿੱਚ ਜੁਟੇ ਕਿਸਾਨ ਯੂਕੇ ਦੇ ਪ੍ਰਧਾਨ ਮੰਤਰੀ ਨੇ ਫੋਨ 'ਤੇ ਕੀਤੀ ਅਮਰੀਕੀ ਰਾਸ਼ਟਰਪਤੀ ਨਾਲ ਵਪਾਰਿਕ ਮੁੱਦਿਆਂ 'ਤੇ ਚਰਚਾ ਲੰਡਨ: ਗੈਰਕਾਨੂੰਨੀ ਪਾਰਟੀ ਬੰਦ ਕਰਵਾਉਂਦਿਆਂ ਦੋ ਪੁਲਿਸ ਅਧਿਕਾਰੀ ਹੋਏ ਜਖਮੀ ਯੂਕੇ ਵਾਸੀਆਂ ਨੇ ਕੋਰੋਨਾਂ ਪਾਬੰਦੀਆਂ ਦੇ ਬਾਵਜੂਦ ਪਾਰਕਾਂ ਵਿੱਚ ਕੀਤੀ ਭੀੜ ਭਰੀ ਸ਼ਮੂਲੀਅਤ ਪ੍ਰੈੱਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਵੱਲੋਂ ਨਵੇਂ ਸਾਲ ਦੇ ਕਾਰਡ ਬਨਾਉਣ ਲਈ ਰਜਿਸ਼ਟ੍ਰੇਸ਼ਨ ਸ਼ੁਰੂ ਸ਼ਾਮਲ ਹੋਏ ਨਵੇਂ ਸਾਥੀਆਂ ਨੂੰ ਕੀਤਾ ਗਿਆ ਸਨਮਾਨਿਤ ਯੂਕੇ: ਕੈਂਟ ਸ਼ਰਨਾਰਥੀ ਪਨਾਹਘਰ ਨੂੰ ਬੰਦ ਕਰਨ ਦਾ ਗ੍ਰਹਿ ਸਕੱਤਰ ਪ੍ਰੀਤੀ ਪਟੇਲ 'ਤੇ ਵਧ ਰਿਹਾ ਹੈ ਦਬਾਅ ਟੌਲ ਪਲਾਜ਼ਾ ਨਿੱਜਰਪੁਰਾ ਮਾਨਾਂਵਾਲਾ ਅੰਮ੍ਰਿਤਸਰ ਵਿੱਚ ਅੱਜ ਭੁੱਖ ਹਡ਼ਤਾਲ 28 ਦਿਨ ਵਿੱਚ ਅਤੇ ਧਰਨਾ ਲਗਾਤਾਰ 114ਵੇ ਦਿਨ ਵਿਚ ਦਾਖਲ ।
-
-
-