Monday, January 25, 2021
FOLLOW US ON

News

ਅੰਤਰਰਾਸ਼ਟਰੀ ਇਨਕਲਾਬੀ ਮੰਚ ਵੱਲੋਂ ਗਿਆਨੀ ਜੰਗੀਰ ਸਿੰਘ ਰਤਨ ਦਾ ਵਿਸ਼ੇਸ਼ ਸਨਮਾਨ

January 13, 2021 11:31 PM
ਅੰਤਰਰਾਸ਼ਟਰੀ ਇਨਕਲਾਬੀ ਮੰਚ ਵੱਲੋਂ ਗਿਆਨੀ ਜੰਗੀਰ ਸਿੰਘ ਰਤਨ ਦਾ ਵਿਸ਼ੇਸ਼ ਸਨਮਾਨ
 
ਸੁਨਾਮ, 13 ਜਨਵਰੀ ਬੁੱਧਵਾਰ(ਰਮੇਸ਼ਵਰ ਸਿੰਘ) - ਆਪਣੀ ਇਨਕਲਾਬੀ ਵਿਚਾਰਧਾਰਾ ਅਤੇ ਕਾਰਜਾਂ ਲਈ ਪ੍ਰਸਿੱਧ ਅੰਤਰਰਾਸ਼ਟਰੀ ਇਨਕਲਾਬੀ ਮੰਚ ਵੱਲੋਂ ਅੱਜ ਸਾਹਿਤਕਾਰ ਗਿਆਨੀ ਜੰਗੀਰ ਸਿੰਘ ਰਤਨ ਦਾ ਸੁਨਾਮ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਜਿਕਰਯੋਗ ਹੈ ਕਿ ਬੀਤੇ ਐਤਵਾਰ ਮੰਚ ਵੱਲੋਂ ਪਿੰਡ ਘੜਾਮਾਂ (ਪਟਿਆਲਾ) ਵਿਖੇ ਸ਼ਹੀਦ ਊਧਮ ਸਿੰਘ ਜੀ ਅਤੇ ਬਾਬਾ ਸੋਹਣ ਸਿੰਘ ਭਕਨਾ ਜੀ ਦੇ ਜਨਮ ਦਿਹਾੜਿਆਂ ਨੂੰ ਸਮਰਪਿਤ ਇਨਕਲਾਬੀ ਸਮਾਗਮ ਕਰਵਾਇਆ ਗਿਆ ਸੀ। ਜਿਸ ਵਿੱਚ ਗਿਆਨੀ ਜੀ ਦੁਆਰਾ ਰਚਿਤ ਸ਼ਹੀਦ ਊਧਮ ਸਿੰਘ ਜੀ ਦੀ ਸੰਖੇਪ ਜੀਵਨੀ (ਕਿਤਾਬਚੇ) ਹਾਜ਼ਰ ਲੋਕਾਂ ਨੂੰ ਮੁਫ਼ਤ ਵੰਡੀ ਗਈ ਪਰ ਲੇਖਕ ਸਾਹਬ ਕਿਸੇ ਕਾਰਨ ਨਹੀਂ ਸਨ ਪਹੁੰਚ ਸਕੇ। ਸੋ ਅੱਜ ਮੰਚ ਵੱਲੋਂ ਵਿਸ਼ੇਸ਼ ਤੌਰ 'ਤੇ ਕੌਮਾਂਤਰੀ ਕੋਆਰਡੀਨੇਟਰ ਰੋਮੀ ਘੜਾਮੇਂ ਵਾਲ਼ਾ ਅਤੇ ਸਮਰਥਕ ਆਰਨਮ ਸਿੰਘ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਮੰਚ ਦੇ ਕੌਮਾਂਤਰੀ ਚੇਅਰਪਰਸਨ ਰਣਬੀਰ ਕੌਰ ਬੱਲ ਯੂ.ਐੱਸ.ਏ, ਕੌਮਾਂਤਰੀ ਪ੍ਰਧਾਨ ਰੁਪਿੰਦਰ ਜੋਧਾਂ ਜਾਪਾਨ, ਕੌਮਾਂਤਰੀ ਸਰਪ੍ਰਸਤ ਦਵਿੰਦਰ ਸਿੰਘ ਪੱਪੂ ਬੈਲਜ਼ੀਅਮ, ਕੌਮਾਂਤਰੀ ਜਰਨਲ ਸਕੱਤਰ ਬਲਿਹਾਰ ਸੰਧੂ ਅਸਟ੍ਰੇਲੀਆ, ਕੌਮਾਂਤਰੀ ਜਾਇੰਟ ਸਕੱਤਰ ਬਿੰਦਰ ਭੋਗਪੁਰੀ ਇੰਗਲੈਂਡ, ਕੌਮਾਂਤਰੀ ਬੁਲਾਰੇ ਨਵਦੀਪ ਜੋਧਾਂ ਕੈਨੇਡਾ ਅਤੇ ਕੌਮਾਂਤਰੀ ਮੀਤ ਪ੍ਰਧਾਨ ਬਿੰਦਰ ਜਾਨ-ਏ-ਸਾਹਿਤ ਇਟਲੀ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਮੁਬਾਰਕਾਬਾਦ ਦਿੱਤੀ।
 
 
 
 
Have something to say? Post your comment
 

More News News

ਨੀਦਰਲੈਂਡ ਪੁਲਿਸ ਵੱਲੋਂ ਇੱਕ ਵੱਡੇ ਡਰੱਗ ਡੀਲਰ ਜੋਕਿ ਚੀਨੀ ਮੂਲ ਦਾ ਕੈਨੇਡੀਅਨ ਨਾਗਰਿਕ ਹੈ ਨੂੰ ਕੀਤਾ ਗਿਆ ਗ੍ਰਿਫਤਾਰ ਵਾਸ਼ਿੰਗਟਨ ਵਿੱਚ ਬਿਡੇਨ ਦੀ ਰਾਸ਼ਟਰਪਤੀ ਬਣਨ ਦੀ ਰਸਮ ਦੌਰਾਨ ਮੌਜੂਦ 150 ਤੋਂ ਵੱਧ ਨੈਸ਼ਨਲ ਗਾਰਡ ਕੋਰੋਨਵਾਇਰਸ ਲਈ ਪਾਏ ਗਏ ਪਾਜ਼ੇਟਿਵ ਅਮਰੀਕਾ ਦੇ ਪ੍ਸਿੱਦ ਟੈਲੀਵਿਜ਼ਨ ਹੋਸਟ ਲੈਰੀ ਕਿੰਗ ਦੀ 87 ਸਾਲ ਦੀ ਉਮਰ ਵਿੱਚ ਮੌਤ ਗਣਤੰਤਰ ਦਿਵਸ ਦੀ ਟਰੈਕਟਰ ਪਰੇਡ ਦੀਆਂ ਤਿਆਰੀਆਂ ਵਿੱਚ ਜੁਟੇ ਕਿਸਾਨ ਯੂਕੇ ਦੇ ਪ੍ਰਧਾਨ ਮੰਤਰੀ ਨੇ ਫੋਨ 'ਤੇ ਕੀਤੀ ਅਮਰੀਕੀ ਰਾਸ਼ਟਰਪਤੀ ਨਾਲ ਵਪਾਰਿਕ ਮੁੱਦਿਆਂ 'ਤੇ ਚਰਚਾ ਲੰਡਨ: ਗੈਰਕਾਨੂੰਨੀ ਪਾਰਟੀ ਬੰਦ ਕਰਵਾਉਂਦਿਆਂ ਦੋ ਪੁਲਿਸ ਅਧਿਕਾਰੀ ਹੋਏ ਜਖਮੀ ਯੂਕੇ ਵਾਸੀਆਂ ਨੇ ਕੋਰੋਨਾਂ ਪਾਬੰਦੀਆਂ ਦੇ ਬਾਵਜੂਦ ਪਾਰਕਾਂ ਵਿੱਚ ਕੀਤੀ ਭੀੜ ਭਰੀ ਸ਼ਮੂਲੀਅਤ ਪ੍ਰੈੱਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਵੱਲੋਂ ਨਵੇਂ ਸਾਲ ਦੇ ਕਾਰਡ ਬਨਾਉਣ ਲਈ ਰਜਿਸ਼ਟ੍ਰੇਸ਼ਨ ਸ਼ੁਰੂ ਸ਼ਾਮਲ ਹੋਏ ਨਵੇਂ ਸਾਥੀਆਂ ਨੂੰ ਕੀਤਾ ਗਿਆ ਸਨਮਾਨਿਤ ਯੂਕੇ: ਕੈਂਟ ਸ਼ਰਨਾਰਥੀ ਪਨਾਹਘਰ ਨੂੰ ਬੰਦ ਕਰਨ ਦਾ ਗ੍ਰਹਿ ਸਕੱਤਰ ਪ੍ਰੀਤੀ ਪਟੇਲ 'ਤੇ ਵਧ ਰਿਹਾ ਹੈ ਦਬਾਅ ਟੌਲ ਪਲਾਜ਼ਾ ਨਿੱਜਰਪੁਰਾ ਮਾਨਾਂਵਾਲਾ ਅੰਮ੍ਰਿਤਸਰ ਵਿੱਚ ਅੱਜ ਭੁੱਖ ਹਡ਼ਤਾਲ 28 ਦਿਨ ਵਿੱਚ ਅਤੇ ਧਰਨਾ ਲਗਾਤਾਰ 114ਵੇ ਦਿਨ ਵਿਚ ਦਾਖਲ ।
-
-
-