(ਤਾਂਘ )
ਇਹ ਤਾਂਘ ਮੁਹੱਬਤ ਦੀ, ਤੈਨੂੰ ਕਿਉਂ ਤੜਫਾਵੇ ।
ਜੇ ਉਹ ਸਮੁੰਦਰ ਦੀ ਗਹਿਰਾਈ ਵਾਂਗ ਸ਼ਾਂਤ ਆ, ਤਾਂ ਉਸਨੂੰ ਸ਼ਾਂਤ ਹੀ ਰਹਿਣ ਦੇ।
ਜਰੂਰੀ ਤਾਂ ਨਹੀਂ ਕੇ ਉਹ ਲਹਿਰਾਂ ਬਣ ਕੇ ਤੇਰੇ ਕੋਲ ਆਵੇ।
ਉਹ ਚਹਕਦੇ ਪੰਛੀਆਂ ਵਾਂਗ ਤੇਰੇ ਦਿਲ ਵਿੱਚ ਚੈਹਕੇ ,
ਜਰੂਰੀ ਵੀ ਨਹੀਂ ਤੈਨੂੰ ਕੋਇਲ ਵਾਂਗ ਗੀਤ ਸੁਣਾਵੇ।
ਉਹ ਜੇਠ ਹਾੜ ਦੀ ਧੁੱਪ ਵੀ ਬਣ ਸਕਦਾ,
ਜਰੂਰੀ ਤਾਂ ਨਹੀਂ ਉਹ ਸਾਵਣ ਦੀ ਬਦਲੀ ਬਣ ਕੇ ਹੀ ਆਵੇ।
ਜੇ ਮੁਹੱਬਤ ਤੇਰੀ ਹਸਰਤ ਆ ਤਾਂ ਇਹਨੂੰ ਹਸਰਤ ਹੀ ਰਹਿਣ ਦੇ,
ਜਰੂਰੀ ਵੀ ਨਹੀਂ ਕਿ ਇਹਨੂੰ ਤੂੰ ਮੁਲਾਕਾਤਾ ਦਾ ਸਿਲਸਿਲਾ ਬਣਾਵੇ।
ਕੁੱਝ ਜ਼ਜ਼ਬਾਤ ਅਣਕਹੇ ਹੀ ਮੁਕੰਮਲ ਹੁੰਦੇ ਨੇ,
ਜ਼ਰੂਰੀ ਇਹ ਵੀ ਨਹੀਂ ਕੇ ਤੂੰ ਉਹਨਾਂ ਨੂੰ ਸੁਣਾਵੇ।
ਤੂੰ ਇਬਾਦਤ ਕਰ ਉਸਦੀ ਖੁਦਾ ਦੀ ਤਰ੍ਹਾਂ,
ਇਹ ਜਰੂਰੀ ਵੀ ਨਹੀਂ ਕੇ ਉਹ ਤੈਨੂੰ ਖੁਦਾ ਬਣ ਕੇ ਹੀ ਦਿਖਾਵੇ।
ਤੂੰ ਕਰ ਉਸਨੂੰ ਮੁਹੱਬਤ ਬੇਇੰਤਹਾ,
ਜ਼ਰੂਰੀ ਨਹੀਂ ਕੇ ਉਹ ਵੀ ਤੈਨੂੰ ਧਿਆਵੇ।
ਤੂੰ ਤੁਰ ਹਾ ਆਪਣੇ ਮੁਕਾਮ ਦੇ ਲਈ,
ਜ਼ਰੂਰੀ ਤਾਂ ਨਹੀਂ ਤੂੰ ਮੰਜ਼ਿਲ ਹੀ ਪਾਵੇ।
ਰਵਨਜੋਤ ਕੌਰ ਸਿੱਧੂ ਰਾਵੀ