ਯੁਵਕ ਸੇਵਾਵਾਂ ਵਿਭਾਗ ਨੇ ਮਨਾਇਆ ਜਿਲਾ ਪੱਧਰੀ ਰਾਸ਼ਟਰੀ ਯੁਵਕ ਦਿਵਸ
ਕਪੂਰਥਲਾ, 13 ਜਨਵਰੀ ( ਸੰਜੀਵ ਗੋਗਨਾ )
ਯੁਵਕ ਸੇਵਾਵਾਂ ਵਿਭਾਗ ਵਲੋਂ ਸਵਾਮੀ ਵਿਵੇਕਾਨੰਦ ਦੇ ਜਨਮ ਦਿਵਸ ਮੌਕੇ ਜਿਲਾ ਪੱਧਰੀ ਰਾਸ਼ਟਰੀ ਯੁਵਕ ਦਿਵਸ ਮਨਾਇਆ ਗਿਆ । ਹਿੰਦੂ ਕੰਨਿਆ ਕਾਲਜ ਦੇ ਯੂਥ ਸਰਵਿਸ ਕਲੱਬ ਅਤੇ ਰੈੱਡ ਰੀਬਨ ਕਲੱਬ ਵਲੋਂ ਸਾਂਝੇ ਤੌਰ ਇਹ ਸਮਾਗਮ ਕਰਵਾਇਆ ਗਿਆ ।
ਸ . ਪ੍ਰੀਤ ਕੋਹਲੀ ਸਹਾਇਕ ਡਾਇਰੈਕਟਰ ਯੁਵਕ
ਸੇਵਾਵਾਂ ਕਪੂਰਥਲਾ ਨੇ ਸਵਾਮੀ ਵਿਵੇਕਾਨੰਦ ਦੇ ਜੀਵਨ ਅਤੇ ਉਹਨਾਂ ਦੀ ਫਿਲਾਸਫੀ ਤੇ ਚਾਨਣਾ ਪਾਇਆ।
ਡਾ ਅਰਚਨਾ ਗਰਗ ਪ੍ਰਿੰਸੀਪਲ ਹਿੰਦੂ ਕੰਨਿਆ ਕਾਲਜ ਕਪੂਰਥਲਾ ਨੇ ਕਿਹਾ ਕਿ ਅਜਿਹੇ ਸਮਾਗਮ ਯੁਵਾ ਵਰਗ ਨੂੰ ਨਵੀਂ ਸੇਧ ਪ੍ਰਦਾਨ ਕਰਦੇ ਹਨ।
ਇਸ ਮੌਕੇ ਵਿਦਿਆਰਥੀਆਂ ਦਾ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਅਤੇ ਵਿਦਿਆਰਥੀਆ ਵਲੋਂ ਸਵਾਮੀ ਵਿਵੇਕਾਨੰਦ ਅਤੇ ਯੁਵਾ ਵਰਗ ਨਾਲ ਸੰਬਧਤ ਵਿਸ਼ੇ ਉਪਰ ਆਪਣੇ ਵਿਚਾਰ ਰੱਖੇ ਗਏ ।
ਭਾਸ਼ਣ ਮੁਕਾਬਲੇ ਵਿੱਚ ਜਜਮੈਂਟ ਦੀ ਭੂਮੀਕਾ ਡਾ
ਕੁਲਵਿੰਦਰ ਕੌਰ ਮੁਖੀ ਹਿੰਦੀ ਵਿਭਾਗ , ਡਾ ਰਿਤੂ ਗੁਪਤਾ ਮੁਖੀ ਅੰਗਰੇਜੀ ਵਿਭਾਗ ਅਤੇ ਪ੍ਰੋ ਜਸਦੀਪ ਕੌਰ ਪੰਜਾਬੀ ਵਿਭਾਗ ਵਲੋਂ ਨਿਭਾਈ ਗਈ।
ਸਟੇਜ ਸੰਚਾਲਨ ਦੀ ਭੂਮੀਕਾ ਪ੍ਰੋਫੈਸਰ ਪਰਮਜੀਤ ਕੌਰ ਸੰਗੀਤ ਵਿਭਾਗ ਵਲੋਂ ਨਿਭਾਈ ਗਈ । ਭਾਸ਼ਣ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਸੁਖਮਨਜੋਤ ਕੌਰ ਦੂਜੇ ਸਥਾਨ ਤੇ ਨੀਤੀਕਾ ਅਤੇ ਤੀਸਰੇ
ਸਥਾਨ ਤੇ ਭਾਰਤੀ ਰਹੀ।
ਇਸ ਮੌਕੇ ਪ੍ਰੋ ਜਸਵੰਤ ਕੌਰ , ਡਾ ਭੁਪਿੰਦਰ
ਕੌਰ ਹਾਜਰ ਸਨ ।