Monday, January 25, 2021
FOLLOW US ON

Article

26 ਜਨਵਰੀ ਲਿਖੇਗੀ ਨਵੇਂ ਇਤਹਾਸ ਦੇ ਪੰਨੇ --- ਗੁਰਮੀਤ ਸਿੰਘ ਖਨਿਆਣ ( ਜਰਮਨੀ)

ਗੁਰਮੀਤ ਸਿੰਘ ਖਨਿਆਣ ( ਜਰਮਨੀ) | January 14, 2021 02:15 AM

26 ਜਨਵਰੀ ਲਿਖੇਗੀ ਨਵੇਂ ਇਤਹਾਸ ਦੇ ਪੰਨੇ

ਅਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ ਕੀਤੇ ਜਾਂਦੇ ਹਨ। ਹਰ ਇੱਕ ਸੰਘਰਸ ਦੀ ਰੂਪ ਰੇਖਾ ਉਸ ਸੰਘਰਸ ਚਲਾਉਣ ਵਾਲ਼ਿਆਂ ਤੇ ਨਿਰਭਰ ਕਰਦੀ ਹੈ। ਉਹ ਸੰਘਰਸ ਮੈਦਾਨ ਦੇ ਜੰਗ ਚ ਦੋ ਦੋ ਹੱਥ ਕਰ ਜਿੱਤਣਾ ਜਾ ਸ਼ਾਂਤੀ ਪੁਰਵਕ ਸੰਘਰਸ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਨੂੰ ਝੱਲਣ ਦਾ ਜਿਗਰਾ ਰੱਖ ਅਪਣੇ ਨਿਸ਼ਾਨੇ ਵੱਲ ਵਧਣਾ। ਜੇ ਕਰ ਮੌਜੂਦਾ ਹਾਲਤਾਂ ਚ ਕਿਸਾਨਾਂ ਦੇ ਚੱਲਦੇ ਸੰਘਰਸ ਦੀ ਦਿਸ਼ਾ ਵਾਰੇ ਵਿਚਾਰ ਕਰੀਏ ਤਾਂ ਇਸ ਸੰਘਰਸ ਦੇ ਬਹੁਤ ਲੁਕਵੇ ਪਹਿਲੂ ਜੋ ਸਾਨੂੰ ਮਹਿਸੂਸ ਹੁੰਦੇ ਹਨ। ਜੇ ਕਰ ਇਹ ਸੰਘਰਸ ਸ਼ਾਂਤੀ ਪੂਰਵਕ ਹੀ ਹੁੰਦਾ ਜਿਸ ਤਰਾਂ ਸੰਘਰਸ ਦੀਆ ਜਥੇਬੰਦੀਆਂ ਨੇ ਕਿਹਾ ਸੀ ਕਿ ਅਸੀਂ ਦਿੱਲੀ ਵੱਲ ਕੂਚ ਕਰਨਾ ਹੈ ਜਿੱਥੇ ਵੀ ਸਾਨੂੰ ਪਲੀਸ ਰੋਕਾਂ ਲਾਅ ਦੇਵੇਗੀ ਅਸੀਂ ਉਸ ਜਗਾ ਤੇ ਹੀ ਬੈਠ ਅਪਣਾ ਰੋਸ ਜ਼ਾਹਰ ਕਰਾਂਗੇ। ਕੁੱਝ ਕ ਜਥੇਬੰਦੀਆਂ ਨੇ ਇਸ ਤੇ ਪਹਿਰਾ ਦਿੱਤਾ ਵੀ। ਪਰ ਇਹ ਜ਼ਾਬਤਾ ਅਮਲੀ ਰੂਪ ਚ ਸਿਰੇ ਨਾਂ ਚੜ ਸਕਿਆ। ਜੇ ਕਰ ਅਸੀਂ ਇਸ ਜ਼ਾਬਤੇ ਦੀ ਪਹਿਰੇਦਾਰੀ ਕਰਨ ਦੇ ਬਚਨਵੰਧ ਹੀ ਰਹਿੰਦੇ ਤਾਂ ਜਿਸ ਮੁਕਾਮ ਤੇ ਸੰਘਰਸ ਪਹੁੱਚ ਗਿਆ ਹੈ ਇਹ ਨਹੀਂ ਸੀ ਹੋਣਾ। ਇੱਕ ਸਵਾਲ ਵੱਡਾ ਇਹ ਖੜਾ ਹੁੰਦਾ ਹੈ ਕਿ ਜਦੋਂ ਸੰਘਰਸਸ਼ੀਲ ਲੋਕ ਪੁਲਿਸ ਦੀਆ ਰੋਕਾਂ ਤੋੜ ਅੱਗੇ ਵੱਧ ਰਹੇ ਸਨ ਤਾਂ ਉਸੇ ਸਮੇਂ ਹੀ ਸੰਘਰਸ ਦੇ ਕੁੱਝ ਆਗੂ ਸਾਡਾ ਇਹਨਾਂ ਲੋਕਾਂ ਨਾਲ ਕੋਈ ਸੰਬੰਧ ਨਹੀਂ ਦੀ ਬਿਆਨਬਾਜੀ ਕਰ ਅਪਣੇ ਆਪ ਨੂੰ ਸੁਰਖ਼ਰੂ ਕਰ ਰਹੇ ਵੀ ਨਜ਼ਰ ਆਏ। ਜਦੋਂ ਇਹ ਕਾਫ਼ਲੇ ਅਪਣੀ ਦਲੇਰੀ ਨਾਲ ਉਸ ਮਿੱਥੀ ਮੰਜ਼ਲ ਦੇ ਨੇੜੇ ਤੇੜੇ ਆ ਪਹੁੱਚੇ ਗਏ ਰਸਤੇ ਦੀਆ ਸਾਰੀਆਂ ਰੁਕਾਵਟਾਂ ਹਟ ਗਈਆ ਤਾਂ ਉਹਨਾਂ ਨਾਲ ਸਾਡਾ ਕੋਈ ਸੰਬੰਧ ਨਹੀਂ ਕਹਿਣੇ ਵਾਲ਼ੀਆਂ ਵੀ ਉਹਨਾਂ ਹਿੱਕ ਦੇ ਜ਼ੋਰ ਨਾਲ ਪਾਈਆ ਲੀਹਾਂ ਤੇ ਅਪਣੇ ਕਾਫ਼ਲੇ ਲੈਅ ਤੁਰੇ। ਦਿੱਲੀ ਤਾਂ ਜਾਣ ਦਾ ਐਲਾਨ ਕਰ ਦਿੱਤਾ, ਪਰ ਐਲਾਨ ਕਰਨੇ ਵਾਲੇ ਪਿੱਛੇ ਹੀ ਰਹਿ ਗਏ। ਸਿਰਲੱਥ ਯੋਧੇ ਬਿਨਾ ਕਿਸੇ ਆਗੂ ਤੋ ਦਿੱਲ਼ੀ ਦੀਆ ਬਰੂਹਾ ਤੇ ਜਾਅ ਉਪੜੇ। ਦਿੱਲੀ ਦੀਆਂ ਅਲੱਗ ਅਲੱਗ ਦਿਸ਼ਾਵਾਂ ਤੇ ਮੋਰਚੇ ਲਾਈ ਬੈਠੇ ਕਿਸਾਨਾਂ ਦੀਆ ਨੀਲੇ ਅਸਮਾਨ , ਭਾਰੀ ਬਰਸਾਤ ਅਤੇ ਕੜਦੀ ਹੱਥ ਚੀਰਵੀ ਠੰਡ ਅਪਣੇ ਘਰਾਂ ਤੋ ਬੇਘਰ ਟ੍ਰਾਲੀਆਂ ਦੇ ਰੈਣ-ਬਸੇਰੇ ਬਣਾ ਸੰਘਰਸ ਕਰਦੇ ਕਿਸਾਨਾਂ ਦੀਆ ਰੋਜ਼ ਮਾਰਾ ਦੀਆ ਬਹੁਤ ਲੋੜਾਂ ਹਨ ਜਿਹਨਾਂ ਲੋੜਾਂ ਦੀ ਪੂਰਤੀ ਲਈ ਹਰ ਵਰਗ ਦੇ ਲੋਕ ਆਪੋ ਅਪਣਾ ਯੋਗਦਾਨ ਬਾਅਖੂਬੀ ਫਰਜ ਸਮਝ ਪਾਅ ਰਹੇ ਹਨ। ੳੇਹਨਾਂ ਦਾਨੀ ਸੱਜਣਾਂ ਚ ਬਹੁਤ ਸਾਰੀਆਂ ਸੰਸ਼ਥਾਵਾ ਦੇਸ਼ਾਂ ਵਿਦੇਸ਼ਾਂ ਚੋ ਵਿੱਚੋਂ ਵੀ ਹਨ। ਸਮੁੱਚੇ ਸੰਸ਼ਾਰ ਚ ਬੈਠਾ ਸਿੱਖ ਭਾਵੇਂ ਉਸ ਦਾ ਕਿਸਾਨੀ ਕਿੱਤੇ ਨਾਲ ਸੰਬੰਧ ਹੈ ਜਾਂ ਨਹੀਂ ਉਹ ਅਪਣੇ ਦਸਬੰਧ ਨੂੰ ਕਿਸਾਨੀ ਸੰਘਰਸ ਚ ਦੇਣਾ ਸਹੀ ਫੈਸਲਾ ਸਮਝ ਦੇ ਰਿਹਾ ਹੈ। ਸਰਕਾਰੀ ਮੀਡੀਆਂ ਜਾਂ ਸਰਕਾਰ ਦੇ ਨਮਾਇਦੇ ਇੱਕ ਤੋ ਬਾਅਦ ਇੱਕ ਨਵੀ ਦੂਸਣਵਾਜੀ ਖਾਲਿਸਤਾਨੀ, ਮਾਓਵਾਦੀ, ਟੁਕੜੇ ਟੁਕੜੇ ਗੈਂਗ, ਚੀਨ, ਪਾਕਿ ਦੀ ਘੁੱਸਪੈਠ ਵਰਗੀ ਕਰ ਰਹੇ ਹਨ। ਪਰ ਸਾਡੀ ਕਿਸਾਨੀ ਲੀਡਰ ਸਿੱਪ ਉਹਨਾਂ ਦੀ ਸੰਤੁਸ਼ਟੀ ਕਰਾਉਣ ਲਈ ਸਾਡਾ ਇਹਨਾਂ ਨਾਲ ਕੋਈ ਸਬੰਧ ਨਹੀ ਦਾ ਹਰ ਰੋਜ ਸਪਸਟੀ ਕਰਨ ਦੇ ਰਹੀ ਹੈ।

         ਸਰਕਾਰ ਦੀ ਅਦਾਲਤੀ ਕਾਰਵਾਈ ਦਾ ਨਵਾਂ ਪੈਂਤੜਾ ਜੋ ਖੇਡਿਆਂ ਜਾ ਰਿਹਾ ਹੈ ਉਸ ਦੀ ਦਖਲਅੰਦਾਜੀ ਨਾਲ ਨਵੀਂਆਂ ਸਥਿਤੀਆਂ ਬਨਣ ਜਾ ਰਹੀਆਂ ਹਨ ਉਹ ਬਹੁਤ ਹੀ ਚਿੰਤਾਜਨਕ ਤੇ ਲੀਡਸਿੱਪ ਲਈ ਚਣੌਤੀ ਭਰੀਆਂ ਹਨ। 26 ਜਨਵਰੀ ਨੂੰ ਦਿੱਲੀ ਚ ਟ੍ਰੈਕਟਰ ਰੈਲੀ ਦਾ ਐਲਾਨ ਹੋ ਚੁੱਕਾ ਹੈ। ਸਘੰਰਸ ਦੀ ਵੱਡੇ ਪੱਧਰ ਤੇ ਚਰਚਾ ਹੋਣ ਕਰਕੇ ਲੋਕਾਂ ਚ ਕਾਫ਼ੀ ਉਤਸਾਹ ਹੈ। ਕਈ ਕਿਸਾਨਾਂ ਨੇ ਅਪਣੇ ਟਰੈਕਟਰਾਂ ਨੂੰ ਸਪੈਸਲ ਤੌਰ ਤੇ ਤਿਆਰ ਕਰਾਉਣ ਦੀ ਦੌੜ ਲਗਾ ਦਿੱਤੀ ਹੈ। ਜਿੱਥੇ ਦਿੱਲੀ ਟਰੈਕਟਰ ਮਾਰਚ ਵਿੱਚ ਸਾਮਲ ਹੋਣ ਦੀ ਅਪਣੀ ਵੱਖਰੀ ਪਹਿਚਾਣ ਦਿਖਾਉਣੀ ਵੀ ਝਲਕਦੀ ਹੈ , ਉੱਥੇ ਨੌਜਵਾਨਾਂ ਵੱਲੋਂ ਦਿੱਲੀ ਦੇ ਹਲਕ ਚ ਫ਼ਾਅਨਾਂ ਦੇਣ ਦੇ ਹੌਸਲੇ ਵੀ ਬੁਲੰਦ ਹਨ। ਸਭ ਤੋ ਵੱਡਾ ਜੋ ਚਿੰਤਾ ਦਾ ਵਿਸ਼ਾ ਹੈ ਜਿਸ ਲਈ ਹਰ ਹਿਰਦਾ ਹੀ ਫਿਕਰਮੰਦ ਹੈ, ਉਹ ਇਹ ਹੈ ਕਿ ਮੋਰਚੇ ਦੋਰਾਨ ਠੰਢ, ਦਿਲ ਦੇ ਦੋਰੇ ਜਾਂ ਜ਼ਹਿਰੀਲੀ ਦਵਾਈ ਨਾਲ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਜਿਹੜਾ 26 ਜਨਵਰੀ ਦਾ ਦਿੱਲੀ ਟਰੈਕਟਰ ਮਾਰਚ ਹੈ ਉਸ ਦਾ ਦਿੱਲੀ ਚ ਦਾਖਲ ਹੋਣਾ ਬਹੁਤ ਵੱਡਾ ਸਾਵਲ ਹੈ। ਕਿਸਾਨਾਂ ਵੱਲੋਂ ਹਰ ਹਾਲਤ ਸ਼ਾਂਤੀ ਬਣਾਈ ਰੱਖਣ ਦੀ ਬੇਨਤੀ ਕੀਤੀ ਜਾ ਰਹੀ ਹੈ। ਬਾਰਡਰ ਸਾਰੇ ਪੁਲੀਸ ਨੇ ਰੋਕੇ ਹੋਏ ਹਨ। ਇਹਨਾਂ ਹਾਲਾਤਾਂ ਕੀ ਤੁਸੀ ਸ਼ਾਂਤੀ ਪੂਰਵਕ ਦਿੱਲੀ ਚ ਦਾਖਲ ਹੋ ਸਕੋਗੇ? ਕੀ ਪਲੀਸ ਤੁਹਾਨੂੰ ਇਜਾਜਾਤ ਦੇਵੇਗੀ ਕਿ ਤੁਸੀ ਦਿੱਲੀ ਸ਼ਹਿਰ ਚ ਜਾਅ ਪ੍ਰਦਰਸਨ ਕਰੋ? ਕੀ ਇੰਨੀ ਵੱਡੀ ਭੀੜ ਚ ਕਿਸਾਨੀ ਸੰਘਰਸ ਦੀ ਲੀਡਰ ਸਿੱਪ ਕਾਬੂ ਕਰ ਸਕੇਗੀ ? ਕੀ ਵੱਖੋ ਵੱਖਰੇ ਰਾਜਾਂ ਤੋ ਲੰਮਾ ਪੈਡਾਂ ਤਹਿ ਕਰਕੇ ਆਏ ਕਿਸਾਨ ਦਿੱਲੀ ਦੇ ਬਾਡਰ ਤੋ ਆ ਕੇ ਬਿਨਾ ਦਾਖਲੇ ਤੋ ਵਾਪਸ ਚਲੇ ਜਾਣਗੇ? ਕੀ ਨਿਹੱਥੀ ਨੌਜਵਾਨੀ ਨੂੰ ਭਾਰਤੀ ਬੁੱਚੜ ਹੁਕਮਰਾਨ ਦੀ ਫੌਜ ਅੱਗੇ ਸੁੱਟ ਕੋਈ ਨੁਕਸਾਨ ਕਰਾਉਣਾ ਬਾਜਵ ਹੋਵੇਗਾ ? ਉਸ ਨੁਕਸਾਨ ਦੀ ਜ਼ੁੰਮੇਵਾਰੀ ਕਿਸ ਦੀ ਹੋਵੇਗੀ ਜਾਂ ਉਸ ਨੁਕਸਾਨ ਨੂੰ ਮੰਨ ਅਸੀਂ ਉਹ ਝੱਲਣ ਲਈ ਤਿਆਰ ਹਾਂ ? ਕਿਸਾਨੀ ਸੰਘਰਸ ਦੀ ਲੀਡਰ ਸਿੱਪ ਤਾਂ ਤੁਹਾਡੇ ਵੱਲੋਂ ਟਰੈਕਟਰਾ ਦੀ ਤਿਆਰੀ ਤੇ ਵੀ ਸਵਾਲ ਖੜੇ ਕਰ ਰਹੀ ਹੈ ਕਿ ਕਿਸਨੇ ਕਿਹਾ ਤੁਹਾਨੂੰ ਕਿ ਤੁਸੀ ਅਪਣੇ ਟਰੈਕਟਰਾਂ ਨੂੰ ਅਪਣੇ ਬਚਾਓ ਲਈ ਕੋਈ ਵਿਸ਼ੇਸ਼ ਇੰਤਜਾਮ ਕਰੋਂ ? ਕਿਸੇ ਤਰਾਂ ਦਾ ਵੀ ਹਥਿਆਰ ਅਪਣੀ ਸੁਰੱਖਿਆ ਲਈ ਨਾਲ ਹੋਣਾ ਵੀ ਜੁਰਮ ਬਨਣ ਵਾਲੀ ਸਥਿਤੀ ਚ ਕੀ ਕਰੋਗੇ ? ਜਿਹੜੇ ਕਿਸਾਨ ਆਗੂ ਹਰਿਆਣੇ ਵਾਲੇ ਬੈਰੀਅਰ ਤੋੜਨ ਵਾਲ਼ਿਆਂ ਨਾਲ਼ੋਂ ਸੰਬੰਧ ਤੋੜ ਸਕਦੇ ਹਨ ਕੀ ਤੁਹਾਨੂੰ ਦਿੱਲੀ ਦੇ ਬੈਰੀਅਰ ਨੂੰ ਹਟਾਉਣ ਲਈ ਸ਼ਕਤੀ ਦਾ ਇਸਤੇਮਾਲ ਕਰਨ ਦਾ ਸਹਿਯੋਗ ਕਰਨਗੇ ? ਸਥਿਤੀ ਬਹੁਤ ਹੀ ਨਾਜਿਕ ਹੈ। ਸਰਕਾਰ ਕੋਈ ਵੀ ਹੱਲ ਨਹੀਂ ਕਰਨਾਂ ਚਾਹੁੱਦੀ। ਕਿਸਾਨ ਲੀਡਰਾਂ ਦਾ ਬਿੱਲ ਰੱਦ ਕਰਾਉਣ ਤੋ ਘੱਟ ਸਮਝੌਤਾ ਲੋਕਾਂ ਨੂੰ ਮਨਜ਼ੂਰ ਨਹੀਂ। ਕਿਓਕਿ ਲੀਡਰਾਂ ਦਾ ਵਾਰ ਵਾਰ ਇਹ ਹੀ ਵਾਅਦਾ ਰਿਹਾ ਕਿ ਇਸ ਤੋ ਘੱਟ ਸਾਡਾ ਕੋਈ ਹੱਲ ਨਹੀਂ। ਇਸੇ ਸੰਘਰਸ ਚ ਅਪਣਾ ਯੋਗਦਾਨ ਪਾਉਣ ਵਾਲ਼ੀਆਂ ਸ਼ਖ਼ਸੀਅਤਾਂ ਪ੍ਰਚਾਰਕ, ਬੁੱਧੀਜੀਵੀ ਵਰਗ, ਕਲਾਕਾਰ, ਸਮਾਜਿਕ ਸੇਵੀ ਸਮੇਤ ਬਹੁਤ ਵੱਖੋ ਵੱਖਰੀਆਂ ਸ਼ੰਸਥਾਵਾ ਵੀ ਹਨ। ਇਹਨਾਂ ਬਹੁਤਿਆਂ ਦੀ ਕਿਸਾਨ ਸੰਘਰਸ ਦੇ ਆਗੂਆ ਨਾਲ ਸੁਰ ਠੀਕ ਨਹੀਂ ਬੈਠਦੀ। ਮੋਰਚੇ ਚ ਹੁੰਦੀ ਕੋਈ ਵੀ ਗਰਮ ਸਰਗਰਮੀ ਦਾ ਭਾਂਡਾ ਕਿਸਾਨ ਆਗੂਆਂ ਵੱਲੋਂ ਇਹਨਾਂ ਸੰਸ਼ਥਾਵਾ ਵੱਲ ਇਸਾਰਾ ਕਰ ਭੰਨਿਆ ਜਾਂਦਾ ਹੈ। ਇਸਦੇ ਨਾਲ ਇਹ ਵੀ ਕਿਹਾ ਜਾਂਦਾ ਕਿ ਇਹ ਲੋਕ ਹੈ ਕੌਣ ਜੋ ਸਾਡੇ ਸੰਘਰਸ ਨੂੰ ਲੀਹਾਂ ਤੋ ਲਾਹੁਣ ਚਾਹੁੱਦੇ ਹਨ? ਸਾਡੀ ਨੌਜਵਾਨੀ ਨੂੰ ਭੜਕਾ ਕੇ ਉਕਸਾ ਕੇ ਕੋਈ ਨਾਂ ਕੋਈ ਇਸ ਤਰਾਂ ਦੀ ਗੱਲ ਹੋਵੇ ਜਿਸ ਨਾਲ ਸ਼ਾਂਤੀ ਭੰਗ ਹੋਵੇ ਅਤੇ ਸਘੰਰਸ ਦਾ ਅੰਤ ਹੋ ਜਾਵੇ। ਮੈ ਇਹਂਨਾਂ ਹਾਲਤਾਂ ਚ ਇਹ ਮਹਿਸੂਸ ਕਰਦਾ ਹਾਂ ਕਿ ਹੁਣ ਕਿਸਾਨ ਲੀਡਰਸਿੱਪ ਨਾਲ਼ੋਂ ਉਹਨਾਂ ਸੰਘਰਸ ਚ ਸਹਿਯੋਗ ਕਰਨੇ ਵਾਲ਼ਿਆਂ ਦੀ ਜਿੰਮੇਵਾਰੀ ਵਧੇਰੇ ਬਣ ਜਾਂਦੀ ਹੈ ਜਿਹਨਾਂ ਵੱਲ ਨੂੰ ਇਸਾਰਾ ਕਰ ਸੰਘਰਸ ਨੂੰ ਤਾਰਪੀਡੋ ਕਰਨ ਦੇ ਯਤਨ ਦਾ ਜ਼ਿਕਰ ਹੁੰਦਾ। ਸਹਿਰਦ ਪੰਥਕ ਸੋਚ ਰੱਖਣ ਵਾਲਿਓ ਯੋਧਿਓ ਦੇਖਿਓ ਕਿਤੇ ਇਹ ਕਲੰਕ ਕਿਤੇ ਅਪਣੇ ਮੱਥੇ ਤੇ ਨਾਂ ਲਗਾ ਲਿਓ, ਸਾਰੀ ੳਮਰ ਤੁਹਾਡੇ ਕੋਲੋ ਧੋਤਾ ਨਹੀਂ ਜਾਣਾ। ਤੁਸੀ 26 ਜਨਵਰੀ ਨੂੰ ਸਬਰ ਦਾ ਘੁੱਟ ਭਰ ਕਿਸਾਨ ਆਗੂਆ ਵੱਲੋਂ ਦਿੱਤੇ ਪੁਰੋਗਰਾਮ ਨੂੰ ਹੀ ਲਾਗੂ ਕਰਾਉਣ ਚ ਸਹਿਯੋਗ ਕਰਿਓ । ਮਾਰਚ ਦਿੱਲੀ ਚ ਦਾਖਲ ਹੋਵੇ ਭਾਵੇਂ ਨਾਂ ਕਿਸੇ ਕਿਸਮ ਦਾ ਭੜਕਾਹਟ ਜਾਂ ਜੋਸ਼ ਚ ਆ ਕਿਤੇ ਜਾਨੀ ਨੁਕਸਾਨ ਨਾ ਹੋ ਜਾਵੇ ਜਿਸ ਦਾ ਕਲੰਕ ਤੁਹਾਡੇ ਮੱਥੇ ਲੱਗੇ। ਯਾਦ ਰੱਖਿਓ ਇਹ ਸੰਘਰਸ ਜਿੱਥੇ ਸਾਡੇ ਪੁਰਾਤਨ ਇਤਜਾਸ ਦੀਆਂ ਪਰੰਪਰਾਵਾਂ ਨੂੰ ਸੁਰਜੀਤ ਕਰ ਰਿਹਾ ਉੱਥੇ ਨਵੀਂਆਂ ਪੈੜਾ ਵੀ ਛੱਡ ਰਿਹਾ। ਤੁਹਾਡਾ ਹਰ ਇੱਕ ਇੱਕ ਸੈਕਿੰਡ ਇਤਹਾਸ ਦੀਆ ਘੜੀਆਂ ਬਣ ਕਾਗ਼ਜ਼ ਦੀ ਹਿੱਕ ਤੇ ਉਕਰਿਆ ਹੀ ਨਹੀਂ ਜਾ ਰਿਹਾ ਸਗੋਂ ਅਪਣੇ ਹੱਕਾਂ ਦੀ ਪ੍ਰਾਪਤੀ ਲਈ ਕਿਵੇਂ ਸੰਘਰਸ ਕਰਨਾ ਦਾ ਮਾਰਗ ਦਰਸ਼ਨ ਬਣ ਨਵੇਂ ਇਤਜਾਸ ਦੇ ਪੰਨੇ ਬਣ ਰਿਹਾ। ਜਾਂ ਮਰਾਂਗੇ ਜਾਂ ਜਿੱਤਾਂਗੇ ਦਾ ਨਾਹਰਾ ਅਸੀਂ ਅਰਦਾਸ ਕਰਦੇ ਹਾਂ ਕਿ ਜਿੱਤਾਂਗੇ ਚ ਹੀ ਬਦਲੇ ਤੇ ਮੋਰਚਾ ਫ਼ਤਿਹ ਹੋਵੇ।

ਗੁਰੂ ਪੰਥ ਦਾ ਦਾਸ
ਗੁਰਮੀਤ ਸਿੰਘ ਖਨਿਆਣ ( ਜਰਮਨੀ)

Have something to say? Post your comment