Monday, January 25, 2021
FOLLOW US ON

Poem

ਬਰੂਦ ਵਾਂਗ ਸੀ ਉੱਡਾਉਂਦੇ ਜਾਂਦੇ ਸ਼ੂਕਦੇ, ਪਰਮਜੀਤ ਸਿੰਘ ਮਾਂਗਟ

January 14, 2021 07:24 PM

. ⚔️ 🚩 ☬ 🚩 🏹
============
ਬਰੂਦ ਵਾਂਗ ਸੀ ਉੱਡਾਉਂਦੇ ਜਾਂਦੇ ਸ਼ੂਕਦੇ,
ਛੱਡੇ ਗੁਰਾਂ ਨੇ ਜੋ ਤੀਰ ਸੀ ਕਮਾਨ ਤੋਂ ।
ਖੰਡਾ ਲਿਸ਼ਕੇ ਮੈਦਾਨ-ਏ ਮਹਾਂ ਸਿੰਘ ਦਾ,
ਜਿਵੇਂ ਬਿਜ਼ਲੀ ਹੈ ਢਹਿੰਦੀ ਅਸਮਾਨ ਤੋਂ ।
ਤੇਗ਼ ਜਿਸ ਨੂੰ ਮਾਈ ਭਾਗ ਕੋਰ ਬਖ਼ਸ਼ੇ,
ਪਾਣੀ ਮੰਗੇ ਨਾ ਉਹ ਮੁੜਕੇ ਜ਼ੁਬਾਨ ਤੋਂ ।
ਇੱਕੋ ਵਾਰ ਹਿੱਸੇ ਦੋ ਸੀ ਗ਼ੁਲ ਖਾਨ ਦੇ,
ਮੁੜ ਉੱਠਿਆ ਗਿਆ ਨਾ ਬੇਈਮਾਨ ਤੋਂ ।
ਬਣੇ ਲਾਸ਼ਾਂ ਦੀਆਂ ਪਏ ਸੀ ਉਹ ਢੇਰੀਆਂ,
ਜਿਹੜੇ ਆਏ ਸੀ ਲੜਾਕੇ ਅਫਗਾਨ ਤੋਂ ।
ਖੰਡਾ ਮਰਿਆ ਘੁਮਾਕੇ ਤੇਗਾ ਸਿੰਘ ਨੇ,
ਮਸੂਦਸ਼ਾਹ ਸਣੇ ਘੋੜੇ ਗਿਆ ਜਾਨ ਤੋਂ ।
ਵਾਰ ਯੋਧਿਆਂ ਦੇ ਢਾਲਾਂ ਜਾਂਦੇ ਚੀਰਦੇ,
ਸੂਰੇ ਲੜਦੇ ਗਏ ਗੁਰਾਂ ਦੀ ਕਮਾਂਡ ਤੋਂ ।
ਯੋਧੇ ਆਖਰੀ ਸੁਆਸਾਂ ਤੱਕ ਜੂਝ ਗਏ,
ਹੋ ਗਏ ਕੁਰਬਾਨ ਖਾਲਸਾਈ ਸ਼ਾਨ ਤੋਂ ।
ਭਾਂਵੇ ਹੋਗੀਆਂ ਸਰੀਰਾਂ ਦੀਆਂ ਪੋਰੀਆਂ,
ਸਿੰਘ ਸੂਰਮੇ ਨਾ ਡੋਲੇ ਸੀ ਈਮਾਨ ਤੋਂ ।
ਚਾਲੀ ਮੁੱਕਤਿਆਂ ਨਾਲ ਮਾਤਾ ਭਾਗ ਕੋਰ,
ਜੋ ਲੱਖਾਂ ਨੂੰ ਭੱਜਾ ਗਏ ਸੀ ਮੈਦਾਨ ਚੋਂ ।
ਧੰਨ ਸਿੱਖੀ ਤੇਰੀ ਪਿਤਾ ਵਾਜ਼ਾਂ ਵਾਲਿਆ,
ਪੰਥ ਖਾਲਸਾ ਨਿਆਰਾ ਹੈ ਜਹਾਨ ਤੋਂ ।
———————-•———————-
✍️ ਪਰਮਜੀਤ ਸਿੰਘ ਮਾਂਗਟ

Have something to say? Post your comment