"ਕਾਵਿ-ਹਕੀਕੀ"
ਧਰਨੇ ਲਾ ਲਾ ਪੁਤਲੇ ਫੂਕਣ ਵਾਲਾ,
ਭਾਰਤੀ ਸਿਆਸਤ ਦਾ ਅਨਿੱਖੜਵਾਂ ਅੰਗ ਹੈ ਜੀ।
ਜਿਨ੍ਹਾਂ ਸਿਆਸੀਆਂ ਦੇ ਪੁਤਲੇ ਜਾਣ ਫੂਕੇ,
ਆਉਂਦੀ ਭੋਰਾ ਨਾ ਓਹਨਾਂ ਨੂੰ ਸੰਗ ਹੈ ਜੀ।
ਜਿਸ ਕਰਕੇ ਇਹ ਕਦਮ ਪੈਣ ਚੱਕਣੇ,
ਹੁੰਦੀ ਲੁਕਾਈ ਦੀ ਜਾਇਜ਼ ਓਹ ਮੰਗ ਹੈ ਜੀ।
ਸਿਆਸਤਦਾਨਾਂ ਸੁਰਖੀਆਂ ਚ ਰਹਿਣ ਦੇ ਲਈ,
ਇਹ ਨਿਵੇਕਲਾ ਅਪਣਾਇਆ ਢੰਗ ਹੈ ਜੀ।
ਇਤਿਹਾਸ ਗਵਾਹ ਹੈ ਲੋਕ ਲਹਿਰ ਅੱਗੇ,
ਟੇਕਣੇ ਪੈਂਦੇ ਨੇ ਗੋਡੇ ਸਰਕਾਰ ਤਾਈਂ।
ਮੰਗਾਂ ਮੰਨਣ ਲਈ ਮਜਬੂਰ ਨਿਜ਼ਾਮ ਹੋਇਆ,
ਬਿਨਾਂ ਲਾਏ ਤੋਂ ਹੱਥ ਹਥਿਆਰ ਤਾਈਂ।
ਜਸਵੀਰ ਸ਼ਰਮਾਂ ਦੱਦਾਹੂਰ