ਹਰਜਾਈ
ਇੱਕ ਮਹਿਰਮ ਹਰਜਾਈ, ਉੱਤੋਂ ਦਗਾ ਕਮਾਈ।
ਤੇਰੇ ਸ਼ਹਿਰ ਦੀ ਇਹ ਭੀੜ , ਸਾਨੂੰ ਰਾਸ ਨਹੀਓ ਆਈ।
ਤੇਰੇ ਸ਼ਹਿਰ ਦਿਆ ਕੱਖਾਂ ਨੇ ਵੀ ਕਰੀ ਬੇਵਫ਼ਾਈ।
ਮੇਰੇ ਚਾਵਾਂ ਦੀ ਕੁੱਲੀ ਨੂੰ ਅੱਗ ਕਿਸੇ ਲਾਈ।
ਸਾਥ ਮੰਗਿਆ ਸੀ ਤੇਰਾ, ਤੂੰ ਦੇ ਗਿਆ ਤਨਹਾਈ।
ਤੂੰ ਕਰੀ ਰੁਸਵਾਈ ,ਪੀੜੵ ਮੇਰੇ ਹਿੱਸੇ ਆਈ।
ਉਹ ਨਜ਼ਰੀ ਨਾ ਆਵੇ ਜੋ ਹੋਈ ਏ ਤਬਾਹੀ।
ਬੇ ਰਹਮ , ਬੇ ਦਰਦ ਤੂੰ ਹੋਇਆ ਹਰਜਾਈ,
ਮੇਰੇ ਹੰਝੂਆਂ ਦੀ ਬਰਸਾਤ ਤੈਨੂੰ ਨਜ਼ਰ ਨਾ ਆਈ।
ਜਿੱਤ ਕੇ ਜ਼ਿੰਦਗੀ ਦੀ ਬਾਜ਼ੀ ਨੂੰ, ਅਸੀਂ ਫਿਰ ਤੋਂ ਹਰਿਆ।
ਨਾ ਲਫਜ਼ਾਂ ਵਿੱਚ ਕਹਿ ਹੁੰਦਾ , ਜੋ ਹਸ਼ਰ ਮੁਹੱਬਤ ਨੇ ਕਰਿਆ।
ਜ਼ਿਉਦਾ ਸਭ ਨੂੰ ਦਿਸਦਾ ਏ, ਪਰ ਇਹ ਇਨਸਾਨ ਅਰਸੇ ਤੋਂ ਮਰਿਆ।
ਇੱਕ ਸਾਵਣ ਐਸਾ ਦਰਦਾਂ ਦਾ, ਸਾਡੇ ਤੇ ਵਰੵਿਆ।
ਮੇਰੇ ਦਿਲ ਦੀ ਧਰਤੀ ਨੂੰ ਇਹਨੇ ਬੰਜ਼ਰ ਕਰਿਆ।
ਰਵਨਜੋਤ ਕੌਰ ਸਿੱਧੂ 'ਰਾਵੀ'