Friday, February 26, 2021
FOLLOW US ON

Article

ਪੰਜਾਬੀ ਗਾਇਕੀ ਦਾ ਦੀਵਾਨਾ…ਗੁਰਬਾਜ ਗਿੱਲ

January 24, 2021 12:30 AM

ਪੰਜਾਬੀ ਗਾਇਕੀ ਦਾ ਦੀਵਾਨਾ…
ਜਲਦੀ ਹੀ ਆਪਣੇ ਨਵੇਂ ਟਰੈਕ ਨਾਲ ਸਨਮੁੱਖ ਹੋਵੇਗਾ – ਪੂਰਵ ਗਾਂਧੀ
ਅਜੋਕੀ ਗਾਇਕੀ ਵਿੱਚ ਨਿੱਤ ਨਵੇਂ ਅਣਸਿੱਖੇ ਗਾਇਕਾਂ ਦੀ ਭਰਮਾਰ ਭਾਵੇਂ ਦਿਨੋਂ-ਦਿਨ ਵੱਧ ਰਹੀ ਹੈ, ਪਰ ਇਹਨਾਂ ਵਿੱਚੋਂ ਕੁਝ ਕੁ ਤਾਂ ‘ਦੁਪਹਿਰ ਖਿੜੀ’ ਦੇ ਫੁੱਲਾਂ ਵਾਂਗ ਕੁਝ ਦੇਰ ਪਿੱਛੋਂ ਹੀ ਕੁਮਲਾਅ/ਮੁਰਝਾ ਜਾਂਦੇ ਹਨ ਤੇ ਕੁਝ ਕੁ ਸ਼ਖਤ ਮਿਹਨਤ, ਦ੍ਰਿੜ-ਇਰਾਦੇ, ਅਟੁੱਟ ਲਗਨ ਤੇ ਆਪਣੀ ਦਮਦਾਰ ਕਲਾਂ ਦੀ ਮਹਿਕ ਨੂੰ ਹਮੇਸਾਂ ਬਰਕਰਾਰ ਰੱਖਣ ਲਈ ਦਿਨ-ਰਾਤ ਇੱਕ ਕਰ ਦਿੰਦੇ ਹਨ, ਉਹਨਾਂ ਵਿੱਚੋਂ ਈ ਇੱਕ ਐ ਪੰਜਾਬੀ ਗਾਇਕੀ ਦਾ ਦੀਵਾਨਾ, ਜੋ ਆਪਣੇ ਨਵੇਂ ਟਰੈਕ ਨਾਲ ਜਲਦੀ ਹੀ ਸਨਮੁੱਖ ਹੋਵੇਗਾ - ਪੂਰਵ ਗਾਂਧੀ
ਪਿਛਲੇ ਲੰਮੇ ਸਮੇਂ ਤੋਂ ਪੜ੍ਹਾਈ ਦੇ ਨਾਲ ਨਾਲ ਗਾਇਕੀ ਖੇਤਰ ਵਿੱਚ ਹੱਥ ਪੈਰ ਮਾਰ ਰਹੇ ਉੱਭਰਦੇ ਗਾਇਕ ਪੂਰਵ ਗਾਂਧੀ ਨੂੰ ਹੁਣ ਮੰਜ਼ਿਲ ਕੋਈ ਬਹੁਤੀ ਦੂਰ ਨਹੀਂ ਜਾਪਦੀ। ਤਨੇਜਾ ਸੰਗੀਤ ਕਲਾ ਕੇਂਦਰ ਫ਼ਾਜ਼ਿਲਕਾ ਵਿਖੇ ਸੰਗੀਤਕ ਬਰੀਕੀਆਂ ਦੀ ਜਾਣਕਾਰੀ ਹਾਸਿਲ ਕਰ ਰਿਹਾ ਕਰ ਰਹੇ ਗਾਇਕ ਪੂਰਵ ਗਾਂਧੀ ਨੇ ਦੱਸਿਆ ਕਿ ‘ਉਹ ਸੈਕਰਟ ਹਾਰਟ ਕਾਨਵੈਂਟ ਸਕੂਲ ਫਾਜ਼ਿਲਕਾ ਵਿਖੇ ਨੌਵੀਂ ਕਲਾਸ ਦਾ ਵਿਿਦਆਰਥੀ ਹੈ, ਪਰ ਇੱਕ ਚੰਗਾ ਗਾਇਕ ਬਣਨ ਦੇ ਸੁਪਨੇ ਸਾਕਾਰ ਕਰਨ ਵਿੱਚ ਉਸ ਦੇ ਪਿਤਾ ਲਵਲੀ ਗਾਂਧੀ, ਮਾਤਾ ਨੀਰੂ ਗਾਂਧੀ ਅਤੇ ਭੈਣ ਅਦਿੱਤੀ ਆਸਟਰੇਲੀਆ ਵੀ ਪੂਰਾ-ਪੂਰਾ ਸਹਿਯੋਗ ਕਰ ਰਹੇ ਹਨ ਅਤੇ ਉਸਤਾਦ ਰਾਜੇਸ਼ ਮੋਹਨ ਜੀ ਫਰੀਦਕੋਟ, ਐਡੀਟਰ ਸੰਜੇ ਕੂੰਮ, ਗੁਰਮੀਤ ਜੱਸਲ, ਰੂਬਲ ਬੇਦੀ ਅਤੇ ਗਾਇਕ ਹੈਪੀ ਡਿਲਾਈਟ ਵੀ ਉਸ ਦੀ ਪੂਰੀ ਪੂਰੀ ਹੌਂਸਲਾ ਅਫਜਾਈ ਕਰ ਰਹੇ ਹਨ। ਜਲਦ ਹੀ ਗਾਇਕ ਪੂਰਵ ਗਾਂਧੀ ਆਪਣੇ ਨਵੇਂ ਗੀਤ ਨਾਲ ਸਰੋਤਿਆਂ ਦੇ ਸਨਮੁੱਖ ਹੋਵੇਗਾ। ਜਿਸ ਦੇ ਲਈ ਉਹ ਉਸਤਾਦ ਮਨਜਿੰਦਰ ਤਨੇਜਾ ਜੀ ਕੋਲ ਦਿਨ ਰਾਤ ਸਖਤ ਮਿਹਨਤ ਕਰ ਰਿਹਾ ਹੈ।
ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ, ਗਾਇਕ ਸਤਿੰਦਰ ਸਰਤਾਜ, ਰਣਜੀਤ ਬਾਵਾ ਅਤੇ ਅਮਰਿੰਦਰ ਗਿੱਲ ਉਸ ਦੇ ਮਨ ਪਸੰਦ ਗਾਇਕ ਹਨ, ਜਿੰਨਾ ਤੋਂ ਉਹ ਵਿਸ਼ੇਸ਼ ਤੋਰ ਤੇ ਪ੍ਰਭਾਵਿਤ ਹੋਇਆ ਹੈ। ਨੌਜਵਾਨ ਉੱਭਰਦੇ ਗਾਇਕ ਪੂਰਵ ਗਾਂਧੀ ਅਨੁਸਾਰ ਉਸਦੇ ਮਿੱਤਰ ਸਨਵੀਰ, ਮੇਹੁਲ, ਵੰਸ਼, ਪਾਰਥ, ਕ੍ਰਿਸ਼, ਕਾਰਤਿਕ, ਸੁਧਾਸ਼ੂ ਅਤੇ ਕੁਨਾਲ ਸੇਠੀ ਵੀ ਉਸ ਨੂੰ ਗਾਇਕੀ ਵਿੱਚ ਅੱਗੇ ਵੱਧਣ ਲਈ ਪੂਰੀ ਤਰ੍ਹਾਂ ਉਤਸ਼ਾਹਿਤ ਕਰ ਰਹੇ ਹਨ। ਉਹ ਦਿਨ ਦੂਰ ਨਹੀਂ ਜਦ ਗਾਇਕ ਪੂਰਵ ਗਾਂਧੀ ਪੰਜਾਬੀ ਗਾਇਕੀ ਦੇ ਅੰਬਰ ਤੇ ਧੜੂ ਤਾਰੇ ਵਾਂਗ ਚਮਕੇਗਾ। ਸ਼ਾਲਾਂ! ਉਹਦੇ ਸਾਰੇ ਸੁਪਨੇ ਸਾਕਾਰ ਹੋਣ, ਉਹ ਢੇਰ ਸਾਰੀਆਂ ਬੁਲੰਦੀਆਂ ਨੂੰ ਛੂਹੇ ਅਤੇ ਸਾਰੀ ਦੁਨੀਆਂ ‘ਤੇ ਉਹਦਾ ਨਾਮ ਹੋਵੇ।
-ਗੁਰਬਾਜ ਗਿੱਲ

Have something to say? Post your comment