ਦਿੱਲੀ ਚੱਲੀਏ
ਛੱਬੀ ਜਨਵਰੀ ਨੂੰ ਚੱਲੀਏ ਵਹੀਰਾਂ ਘੱਤ ਕੇ,
ਖੜ੍ਹ ਜਾਈਏ ਸਾਰੇ ਆਪਾਂ ਡਟ ਕੇ ,
ਪਹਿਲੀ ਵਾਰ ਇਤਿਹਾਸ ਰਚਨਾ ਕਿਸਾਨਾਂ ਨੇ,
ਮੋਢੇ ਨਾਲ ਮੋਢਾ ਜੋੜ ਖੜਨਾ ਜਵਾਨਾਂ ਨੇ,
ਟਰੈਕਟਰਾਂ ਦੀ ਗੂੰਜ ਨਾਲ ਆਪਾਂ ਦਿੱਲੀ ਨੂੰ ਹਿਲਾਉਣਾ ਏ, ਕਿਸਾਨੀ ਵਾਲਾ ਝੰਡਾ ਲਾਲ ਕਿਲ੍ਹੇ ਤੇ ਲਹਿਰਾਉਣਾ ਏ,
ਦਿਖਾਉਣੀ ਏ ਏਕਤਾ ਆਪਾਂ ਨੇ ਸਰਕਾਰਾਂ ਨੂੰ,
ਆਏ ਅਸੀਂ ਇਕੱਲੇ, ਨਹੀਂ ਲੈ ਕੇ ਆਏ ਹਥਿਆਰਾਂ ਨੂੰ ,
ਸਾਡਾ ਹੱਕ ਏ ਕਿਸਾਨੀ ਸਾਡੀ ਮਾਂ ਏ ਕਿਸਾਨੀ,
ਖੇਤਾਂ ਵਿੱਚ ਹੀ ਰਹਿੰਦੀ ਸਾਡੀ ਹੱਸਦੀ ਜਵਾਨੀ,
ਦਿੱਲੀ ਵੱਲ ਚੱਲੋ ਵੀਰੋ ਛੱਡ ਸਾਰੇ ਕੰਮਕਾਰਾਂ ਨੂੰ,
ਦਿਖਾਉਣਾ ਏ ਅਸੀੰ ਸਾਡਾ ਜੋਸ਼ ਸਰਕਾਰਾਂ ਨੂੰ।
ਮਨਦੀਪ ਕੌਰ ਦਰਾਜ