Friday, February 26, 2021
FOLLOW US ON

Poem

"ਛੱਬੀ ਜਨਵਰੀ ਲਈ ਅਪੀਲ" - ਜਸਵੀਰ ਸ਼ਰਮਾਂ ਦੱਦਾਹੂਰ

January 24, 2021 01:29 AM
"ਛੱਬੀ ਜਨਵਰੀ ਲਈ ਅਪੀਲ"
ਸਬੂਤ ਏਕੇ ਦਾ ਦਿਓ ਛੱਬੀ ਜਨਵਰੀ ਨੂੰ,
ਦੇਸ਼ ਵਾਸੀਆਂ ਨੂੰ ਰਾਜੇਵਾਲ ਦੀ ਇਹੇ ਅਪੀਲ ਹੈ ਜੀ।
ਮੇਰੇ ਦੇਸ਼ ਵਾਸੀਓ ਨਵਾਂ ਇਤਿਹਾਸ ਰਚਣਾ,
ਵਹੀਰਾਂ ਘੱਤ ਆਓ ਦਿੱਲੀ,ਦਿਲੀ ਦਲੀਲ ਹੈ ਜੀ।
ਜਿਹੜੇ ਨਹੀਂ ਆ ਸਕਦੇ ਰਾਜਾਂ ਦੇ ਵਿੱਚ ਛਾ ਜਾਓ,
ਵੈਸੇ ਦਿੱਲੀ ਦੂਰ ਨਹੀਂ ਚਾਰ ਸੌ ਮੀਲ ਹੈ ਜੀ।
ਘਰੇਲੂ ਧੰਦਿਆਂ ਨੂੰ ਓਟ ਆਸਰਾ ਵਾਹਿਗੁਰੂ ਦਾ ਹੈ,
ਵਸਾ ਲਓ ਦਿਮਾਗ ਚ ਇਹੀ ਇੱਕ ਰੀਲ੍ਹ ਹੈ ਜੀ।
ਤੁਹਾਡੇ ਏਕੇ ਨੇ ਰੰਗ ਵਿਖਾਇਆ ਹੈ ਤੇ ਵਿਖਾ ਦੇਣਾ,
ਸਰਕਾਰ ਦੀ ਜਾਣੀ ਨਹੀਂ ਹੈ ਫਿਰ ਪੇਸ਼ ਕੋਈ।
ਬਰਕਤ ਹੁੰਦੀ ਹੈ ਏਕੇ ਦੇ ਵਿੱਚ ਸੱਜਣੋਂ,
ਰਹਿਣੀ ਮੁਸ਼ਕਿਲ ਨਾ ਫਿਰ ਆਪਣੇ ਦਰਪੇਸ਼ ਕੋਈ।
 
ਜਸਵੀਰ ਸ਼ਰਮਾਂ ਦੱਦਾਹੂਰ
Have something to say? Post your comment