Friday, February 26, 2021
FOLLOW US ON

Poem

" ਕਿਸਾਨ ਅੰਦੋਲਨ " - ਹਾਕਮ ਸਿੰਘ‌‌‌ ਮੀਤ ਬੌਂਦਲੀ

January 24, 2021 01:30 AM
       " ਕਿਸਾਨ ਅੰਦੋਲਨ "
 
ਕਿਸਾਨ ਅੰਦੋਲਨ ਸਭਦਾ ਸਾਂਝਾ ਐ  ,,
ਨਾ ਇਹ  ਮਜ਼ਦੂਰ  ਕਿਸਾਨਾਂ ਦਾ ।।
 
ਅੰਦੋਲਨ ਨੂੰ ਵੇਖ ਵਜ਼ੀਰ ਡੋਲਦਾ ,,
ਅੰਦਰੋਂ ਪਾਪ  ਸਿਰ ਚੜ ਬੋਲਦਾ ।।
 
 ਨਜ਼ਾਰਾ ਦਿੱਲੀ ਦੀਆਂ ਸੜਕਾਂ ਤੇ ,,
 ਕੜਾਕੇ ਦੀ ਠੰਢ ਕਿਸਾਨ ਬੋਲਦਾ ।।
 
ਅਸੀਂ  ਨਿਉਂਦਾ  ਮੋੜਨ ਆਏ ਹਾਂ ,,
ਛੱਬੀ  ਨੂੰ  ਮੌੜਾਂਗੇ  ਕੱਤੀਆਂ  ਦਾ।।
 
ਨਾ ਸਮੱਰਥਨ ਦੇਣਾ ਸਰਕਾਰੇ ਨੀ ,,
ਇਹ ਕਿਸਾਨ ਵਿਰੋਧੀ ਸੌਗਾਤਾਂ ਦਾ ।।
 
ਨਾਂ ਕੀਤਾ  ਸਰਕਾਰੇ  ਤੂੰ  ਚੰਗਾ ਐ ,,
ਮਜ਼ਾਕ ਬਣਾ  ਦਿੱਤਾ ਕਿਸਾਨ ਦਾ ।।
 
ਤੂੰ ਵਜ਼ੀਰਾਂ ਭਾਰਤ ਨੂੰ ਹਿਲਾ ਦਿੱਤਾ ,,
ਸੁੱਤੀ ਪਈ ਅਵਾਮ ਨੂੰ ਜਗ੍ਹਾ ਦਿੱਤਾ ।।
 
ਸਾਡੇ ਹੌਂਸਲਾ  ਉਧਮ ਸਿੰਘ ਵਾਲਾ ,,
ਗ਼ੁਲਾਮੀ ਦੀਆਂ  ਜ਼ੰਜੀਰਾਂ ਤੋੜਦਾ ।।
 
ਗੁੜ੍ਹਤੀ  ਮਿਲੀ  ਭਗਤ ਸਿੰਘ ਦੀ ,,
ਜ਼ੋ ਫਾਂਸੀ ਮਿਲਣ ਤੋਂ  ਨਾ ਡੋਲਦਾ ।।
 
ਭਾਵੇਂ ਪੈ ਜਾਵੇ  ਸਾਨੂੰ ਮੌਤ ਲੜਨਾ ,,
ਕਿਸਾਨ ਮੂਲ ਨਹੀਂ ਘਬਰਾਉਂਦਾ ।।
 
ਕਿਸਾਨ ਮਜ਼ਦੂਰ ਨੂੰ ਯਾਦ ਰੱਖੇਗਾ ,,
ਇਤਿਹਾਸ ਸਾਡਾ ਲਿਖਿਆ ਜਾਂਦਾ ।।
 
ਵਜ਼ੀਰ  ਹੀ ਘਰ  ਦੀ  ਬੋਲੀ ਲਾਵੇ ,,
ਫਿਰ ਸਿਰ ਤੇ  ਛੱਤ ਕਿੱਥੋਂ  ਭਾਲ਼ਦਾ।।
 
ਏਕੇ  ਦੀ  ਤਾਕ਼ਤ  ਤੂੰ  ਭੁੱਲ ਗਿਆ ,,
ਬਲ  ਦੁਸ਼ਮਣ  ਨੂੰ ਹੈ  ਝੁਕਾਉਂਦਾ ।।
 
ਮੱਸੇ ਰੰਗੜ  ਵਾਲੀ ਆਦਤ ਛੱਡਦੇ ,,
ਨਹੀਂ ਤਾਂ ਧੌਣ ਵੀ ਵੱਢਣੀ ਜਾਣਦਾ।।
 
ਹਾਕਮ ਮੀਤ ਗੱਲ ਮੰਨਣੀ ਪੈਣੀ ਐਂ ,,
ਭੁਲਿਆ ਹੋਵੇ ਸਿੱਧੇ ਰਸਤੇ ਪਾਈਦਾ ।।
 
    ਹਾਕਮ ਸਿੰਘ‌‌‌ ਮੀਤ ਬੌਂਦਲੀ
Have something to say? Post your comment