Friday, February 26, 2021
FOLLOW US ON

Poem

ਗੀਤ---ਤੂਫ਼ਾਨਾਂ ਨੂੰ ਮੋੜਨ ਚੱਲੇ - ਬਲਜਿੰਦਰ ਸਿੰਘ ਬਾਲੀ ਰੇਤਗੜੵ

January 24, 2021 11:06 PM
ਗੀਤ---ਤੂਫ਼ਾਨਾਂ ਨੂੰ ਮੋੜਨ ਚੱਲੇ
 
ਤੂਫ਼ਾਨਾਂ ਨੂੰ ਮੋੜਨ ਚੱਲੇ  , ਮਾਵਾਂ ਦੇ ਰਾਜ ਦੁਲਾਰੇ
ਭਾਗਾਂ ਨੂੰ ਸੰਵਾਰਨ ਚੱਲੇ , ਮਿੱਟੀ ਦੇ ਲਾਲ ਪਿਆਰੇ
ਤੂਫ਼ਾਨਾਂ ਨੂੰ ਮੋੜਨ ਚੱਲੇ-------------
 
ਖੇਤਾਂ ਦੇ ਏ ਪੁੱਤਰ ਭੋਲ਼ੇ , ਸ਼ੈਤਾਨਾਂ ਦੇ ਨਾਲ਼ ਜੂਝਣ
ਧੀਆਂ ਛੱਡੇ ਚੁੱਲ੍ਹੇ -ਚੌਕੇਂ, ਰੌਹ ਚ ਵਾਂਗ ਜਵਾਲਾ  ਸ਼ੂਕਣ
ਖ਼ੈਰ ਕਰੀਂ ਮੇਰੇ ਮੌਲਾ-! ! !
ਲਾਲ ਤੇਰੇ ਜਾਬਰ ਨੇ ਲਲ਼ਕਾਰੇ
ਤੂਫ਼ਾਨਾਂ ਨੂੰ  ਮੋੜਨ ਚੱਲੇ--------
 
ਸਿਦਕ ਅਸਾਡੇ ਪੈਰੀਂ ਰੋਲ਼ੇ, ਹਾਕਿਮ ਦੇ ਕਪਟੀ ਲੱਛੇ
ਸ਼ਕਤੀ ਬਖਸ਼ੀਂ ਮਾਲਿਕ ਮੇਰੇ, ਸਭ ਤੁਰ ਪਏ ਲੜਨ ਨਿਹੱਥੇ
ਰਣੀਂ- ਨਗਾਰੇ ਧੌਸਾਂ ਪਈਆਂ--!!!
ਜਿੱਤਾਂ ਬਖਸ਼ੀਂ ਪੱਤਾਂ ਰੱਖੀਂ, ਹੁਣ ਐ ਮੇਰੇ ਕਰਤਾਰੇ
ਤੂਫ਼ਾਨਾਂ ਦੇ ਮੂੰਹ ਮੋੜਨ---------------
 
ਜੱਦੋ-ਜਹਿਦ ਹੈ ਹੱਕ ਸੱਚ ਦੀ, ਹੋਏ ਇਕੋ ਤਰਫ਼ ਲੁਟੇਰੇ
ਮੂੰਹ ਦੀ ਬੁਰਕੀ ਖੋਹਣ ਲੱਗੇ, ਢਾਹੁਣ ਲੱਗੇ ਕਾਂ ਬਨੇਰੇ
ਅਣਖ ਅਸਾਡੀ ਵਿੱਚ ਬਜ਼ਾਰੀਂ-!!!
ਨਾ ਨਿਆਂ ਸਰਕਾਰੇ ਨਾ ਦਰਬਾਰੇ 
ਤੂਫ਼ਾਨਾਂ ਨੂੰ ਮੋੜਨ ਚੱਲੇ-------
 
ਬੁੱਢੀਆਂ ਮਾਵਾਂ-ਬੁੱਢੇ ਬਾਪੂ,  ਰੋਹੀਆਂ ਦੇ ਵਿਚ ਰੋਲ਼ੇ
"ਰੇਤਗੜੵ ਬਾਲੀ '" ਜਾਬਰ ਹਾਕਿਮ, ਕਰ ਰਿਹਾ ਅਣਗੌਲ਼ੇ
ਵਿਕਾਊ ਮੀਡੀਆ ਚੋਰਾਂ ਦੇ ਸੰਗ !!
ਬੋਟੀ ਖਾਹ ਰਿਹਾ ਲਾ-ਲਾ ਚਟਕਾਰੇ
ਤੂਫ਼ਾਨਾਂ ਨੂੰ ਮੋੜਨ ਚੱਲੇ----
 
  ਬਲਜਿੰਦਰ ਸਿੰਘ ਬਾਲੀ ਰੇਤਗੜੵ 
Have something to say? Post your comment