"ਨਵੇਂ ਸੂਰਜ ਦਾ ਆਗਾਜ਼ ਹੋਇਆ"
ਅਣਖੀ ਯੋਧਿਓ ਜਿਹੜੀ ਜਿੱਤ ਆਪਣੇ ਹੁਣ ਤੱਕ ਪਈ ਪੱਲੇ,
ਤੁਹਾਡੇ ਅਣਖੀ ਸਿਰੜੀ ਤੇ ਸਾਹਸੀ ਸੁਭਾਅ ਕਰਕੇ।
ਹੈਂਕੜਬਾਜ਼ ਸਰਕਾਰ ਤੇ ਪੁਲਿਸ ਝੁੱਕੀ ਹੈ ਜੀ,
ਪੰਜਾਬੀਆਂ ਦੇ ਤੇ ਦੇਸ਼ ਵਾਸੀਆਂ ਦੇ ਦਬਾਅ ਕਰਕੇ।
ਲੱਖਾਂ ਇਨਸਾਨਾਂ ਲਈ ਲੰਗਰ ਦੀ ਘਾਟ ਨਾ ਰਹੀ,
ਸਤਿਗੁਰਾਂ ਦੀ ਓਟ ਤੇ ਸਿਰ ਤੇ ਛਾਂ ਕਰਕੇ।
ਜਿਨ੍ਹਾਂ ਕੋਲ ਜ਼ਮੀਨ ਨਹੀਂ ਜ਼ਮੀਰ ਜਾਗੀ ਹੋਈ ਐ,
ਲੱਖਾਂ ਦਾ ਇਕੱਠ ਹੋਇਆ ਹੈ ਸਿਰਫ਼ ਤਾਂ ਕਰਕੇ।
ਜਿਹੜੀ ਜਿੱਤ ਚ ਥੋੜ੍ਹੀ ਕਸਰ ਹੈ ਵਾਹਿਗੁਰੂ ਕਰੂ ਪੂਰੀ,
ਓਹਦੇ ਦਰੋਂ ਨਾ ਕਦੇ ਕੋਈ ਨਰਾਜ਼ ਹੋਇਆ।
ਪੰਜਾਬੀਆਂ ਮੁੱਢ ਬੰਨ੍ਹਿਆ ਤੇ ਮੋਢਾ ਲਾਇਆ ਦੇਸ਼ ਸਾਰੇ,
ਨਵਾਂ ਸੂਰਜ ਉਦੈ ਹੋਣ ਦਾ ਹੈ ਆਗਾਜ਼ ਹੋਇਆ।
ਜਸਵੀਰ ਸ਼ਰਮਾਂ ਦੱਦਾਹੂਰ