ਕਿਸਾਨ ਤੇ ਮਜ਼ਦੂਰ "
ਦੇਸ਼ ਦਾ ਮਜ਼ਦੂਰ ਕਿਸਾਨ ਸਾਡੀ ਸ਼ਾਨ ,,
ਝੰਡਾ ਝੂਲਦਾ ਹੈ ਇਹਨਾਂ ਦੀ ਸਾਨਦਾ ।।
ਕਿਸਾਨ ਦਾ ਹਲ ਸਦਾ ਸੁੱਤੀ ਧਰਤ ਜਗਾਵੇ ,,
ਮਜ਼ਦੂਰ ਵੀ ਉਚੀਆਂ ਮੰਜ਼ਲਾਂ ਉਸਾਰ ਦਾ ।।
ਹਾੜ ਦੀ ਗਰਮੀਂ ਪੋਹ ਮਾਘ ਦੀਆਂ ਰਾਤਾਂ ,
ਕਿਸਾਨ ਸਿਰੀਂ ਕੋਲੋਂ ਪੁੱਛੋ ਕਿਵੇਂ ਗੁਜਾਰ ਦਾ ।।
ਆਪਣੇ ਖੂਨ ਪਸੀਨੇ ਨਾਲ ਧਰਤੀ ਸਿੰਜਦਾ ,,
ਬੰਜ਼ਰ ਪਈ ਧਰਤੀ ਤੇ ਫਸਲ ਬੀਜ਼ ਦਾ ।।
ਮਜ਼ਦੂਰ ਕਦੇ ਗਰਮੀ ਨਾ ਪਾਲਾ ਦੇਖਦਾ ,,
ਇਹ ਉੱਚੀ ਭਾਰਤ ਮਾਂ ਦੀ ਸਦਕਾ ਸ਼ਾਨਦਾ ।।
ਇਹ ਸਾਡੇ ਦੇਸ਼ ਦੇ ਵਫਾਦਾਰ ਸਿਪਾਹੀ ,,
ਸਰਹੱਦਾਂ ਤੇ ਖੂਨ ਦੀ ਹੋਲੀ ਖੇਡਣ ਜਾਣਦਾ ।।
ਕਦੇ ਜੰਗ ਦੇ ਵਿੱਚ ਪਿੱਠ ਦਿਖਾਉਂਦੇ ਨਾ ,,
ਦੁਸ਼ਮਣਾਂ ਮੂੰਹ ਤੋੜ ਜਵਾਬ ਮੋੜਣ ਜਾਣਦਾ ।।
ਭੁੱਖਾ ਰਹਿ ਕੇ ਘਰ ਘਰ ਅੰਨ ਪੁਚਾਵੇ ,,
ਆਪ ਛੋਲਿਆਂ ਦੀ ਮੁੱਠ ਖ਼ਾਕੇ ਗੁਜ਼ਾਰਦਾ ।।
ਹਾਕਮ ਮੀਤ ਇਹ ਆਪਣੀ ਜਾਨ ਗੁਵਾਕੇ ,,
ਦੇਸ਼ ਦੀ ਸ਼ਾਨ ਵੀ ਉੱਚੀ ਕਰਨ ਜਾਣਦਾ ।।
ਹਾਕਮ ਸਿੰਘ ਮੀਤ ਬੌਂਦਲੀ