Friday, February 26, 2021
FOLLOW US ON

Poem

ਮਾਂ - ਕੰਵਲਜੀਤ ਕੌਰ

January 24, 2021 11:38 PM
ਮਾਂ
ਮੌਜ ਨੀ ਲਭਦੀ ਮਾਵਾਂ ਵਰਗੀ
ਕੜਕਦੀ ਧੁੱਪੇ ਛਾਂਵਾਂ ਵਰਗੀ
ਮਾਂ ਵਗਦੇ ਦਰਿਆਵਾਂ ਵਰਗੀ
ਜਾਂ ਫਿਰ ਸੱਜਰੇ ਚਾਵਾਂ ਵਰਗੀ
ਠੰਢੀ ਪੌਣ ਦੇ ਬੁੱਲਿਆਂ ਵਰਗੀ
ਪੋਹ ਵਿਚ ਮਘਦੇ ਚੁਲ੍ਹਿਆਂ ਵਰਗੀ
ਮਾਰੂਥਲ ਵਿੱਚ ਕਮਲਾਂ ਵਰਗੀ
ਮਾਂ ਤਾਂ ਸੁੱਚੇ ਅਮਲਾਂ ਵਰਗੀ
ਮਾਂ ਹੀਰੇ ਅਣਮੁੱਲਿਆਂ ਵਰਗੀ
ਜਾਂ ਫਿਰ ਵਿਹੜੇ ਖੁਲਿਆਂ ਵਰਗੀ
ਮਾਂ ਤਾਂ ਟਹਿਕਦੇ ਬਾਗਾਂ ਵਰਗੀ
ਜੋਬਨ ਰੁੱਤੇ ਖ਼ਾਬਾਂ ਵਰਗੀ
ਹਾੜ 'ਚ ਪੈਂਦੇ ਮੀਹਾਂ ਵਰਗੀ
ਮਾਂ ਤਾਂ ਪੱਕੀਆਂ ਨੀਹਾਂ ਵਰਗੀ
ਘਰ ਦੇ ਖੁੱਲ੍ਹੇ ਬਰੂਹਾਂ ਵਰਗੀ
ਜਾਂ ਫਿਰ ਪਿੰਡ ਦੀਆਂ ਜੂਹਾਂ ਵਰਗੀ
ਮਾਂ ਤਾਂ ਘਰ ਦੇ ਪੜਦੇ ਵਰਗੀ
ਜਾਪੇ ਸੂਰਜ ਚੜ੍ਹਦੇ ਵਰਗੀ
ਮਾਂ ਰੁੱਖਾਂ ਦੇ ਸਬਰਾਂ ਵਰਗੀ
 ਜਾਂ ਖ਼ੁਸ਼ੀਆਂ ਦੀਆਂ ਖਬਰਾਂ ਵਰਗੀ
ਵਗਦੀਆਂ ਠੰਡੀਆਂ ਪੌਣਾਂ ਵਰਗੀ
ਮਾਂ ਤੀਆਂ ਤੇ ਸਾਉਣਾ ਵਰਗੀ
ਮਾਂ ਤਾਂ ਮੇਰੇ ਸਾਹਵਾਂ ਵਰਗੀ
ਅਰਸ਼ੀਂ ਜਾਂਦੇ ਰਾਹਵਾਂ ਵਰਗੀ
ਹਰ ਘਰ ਦੇ ਸਿਰਨਾਵੇਂ ਵਰਗੀ
 ਮਾਂ ਰੱਬ ਦੇ ਪਰਛਾਵੇਂ ਵਰਗੀ
ਕੰਵਲ ਬੋਹੜ ਦੀਆਂ ਛਾਵਾਂ ਵਰਗੀ
ਮਾਂ ਤਾਂ ਬਸ ਹੈ ਮਾਵਾਂ ਵਰਗੀ
 
ਕੰਵਲਜੀਤ ਕੌਰ
Have something to say? Post your comment