ਕਿਸਾਨਾਂ ਦੀ ਜਿੱਤ:
ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਕਾਰਨ ਜੋ ਦਿੱਲੀ ਵਿੱਚ ਬੈਠੇ ਕਿਸਾਨ ਵਿਰੋਧ ਕਰ ਰਹੇ ਹਨ, ਤਕਰੀਬਨ 11ਵੇ ਗੇੜ ਦੀ ਮੀਟਿੰਗ ਕਿਸਾਨਾਂ ਅਤੇ ਸਰਕਾਰ ਵਿਚਾਲੇ ਕਿਸੇ ਤਣ ਪੱਤਣ ਨਾ ਲਗ ਸਕਦੀ। ਇਸ ਤੇ ਸਰਕਾਰ ਨੇ ਸਖ਼ਤ ਰਵਈਏ ਅਪਣਾਉਂਦੇ ਹੋਏ ਕਿਸਾਨਾਂ ਨੂੰ ਕਿਹਾ ਕਿ ਕਾਨੂੰਨ ਰੱਦ ਨਹੀਂ ਹੋਣਗੇ।ਸਰਕਾਰ ਨੇ ਖੇਤੀ ਕਾਨੂੰਨ ਮੁਅੱਤਲ ਕਰਨ ਦੀ ਤਜ਼ਵੀਜ਼ ਤੇ ਮੁੱੜ ਕਿਸਾਨਾਂ ਨੂੰ ਵਿਚਾਰਨ ਲਈ ਕਿਹਾ ਹੈ। ਪਰ ਕਿਸਾਨ ਵੀ ਅੜੇ ਹੋਏ ਹਨ।ਜਦੋਂ ਕਿਸਾਨ ਪਹਿਲਾਂ ਹੀ ਇਹਨਾਂ ਬਿੱਲਾਂ ਵਿੱਚ ਬਹੁਤ ਗਲਤੀਆਂ ਕੱਢ ਚੁੱਕੇ ਹਨ, ਤਾਂ ਸਰਕਾਰ ਇਨ੍ਹਾਂ ਨੂੰ ਰੱਦ ਕਿਉਂ ਨਹੀਂ ਕਰ ਰਹੀ। ਕਿਉਂ ਸਰਕਾਰ ਸੋਧ ਕਰਨ ਤੇ ਅੜੀ ਹੋਈ ਹੈ ?
ਕਿਸਾਨਾਂ ਤੇ ਸਰਕਾਰ ਵਿਚਾਲੇ ਹੁਣ ਗੱਲਬਾਤ ਟੁੱਟ ਗਈ ਹੈ ।ਕੋਈ ਨਵੀਂ ਤਰੀਕ ਦਾ ਵੀ ਐਲਾਨ ਨਹੀ ਹੋਇਆ ਹੈ।ਕਿਸਾਨਾਂ ਨੇ ਹੁਣ ਸੰਘਰਸ਼ ਹੋਰ ਤੇਜ਼ ਕਰਨ ਦਾ ਐਲਾਨ ਕਰ ਦਿੱਤਾ ਹੈ। ਪਹਿਲਾਂ ਤਾਂ ਦਿੱਲੀ ਪੁਲਿਸ ਨੇ ਟਰੈਕਟਰ ਗਣਤੰਤਰ ਪਰੇਡ ਕਰਨ ਲਈ ਮੰਜੂਰੀ ਨਹੀਂ ਦਿੱਤੀ ਸੀ ।ਫਿਰ ਪੁਲਿਸ ਪ੍ਰਸ਼ਾਸਨ ਤੇ ਕਿਸਾਨਾਂ ਦਰਮਿਆਨ ਮੀਟਿੰਗਾਂ ਦਾ ਦੌਰ ਚੱਲਿਆ।ਹੁਣ ਦਿੱਲੀ ਪੁਲੀਸ ਵੱਲੋਂ ਟਰੈਕਟਰ ਗਣਤੰਤਰ ਪਰੇਡ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਪਰੇਡ ਵਿਚ ਕਿਸਾਨਾਂ ਦੀ ਹਾਲਤ ਤੇ ਜੋ ਸਰਕਾਰ ਦੀਆਂ ਗ਼ਲਤ ਨੀਤੀਆਂ ਹਨ, ਉਨ੍ਹਾਂ ਬਾਰੇ ਝਲਕੀਆਂ ਪੇਸ਼ ਕੀਤੀਆਂ ਜਾਣਗੀਆਂ। ਜ਼ੋ ਇਹ ਮਾਰੂ ਬਿੱਲਾਂ ਦਾ ਕਿਸਾਨਾਂ ਤੇ ਅਸਰ ਪਵੇਗਾ, ਵੱਖ ਵੱਖ ਝਾਕੀਆਂ ਪੇਸ਼ ਕੀਤੀਆਂ ਜਾਣਗੀਆਂ ।ਵੈਸੇ ਵੀ ਹੁਣ ਤੱਕ ਇਹ ਅੰਦੋਲਨ ਬਹੁਤ ਹੀ ਸ਼ਾਂਤਮਈ ਤੇ ਅਨੁਸ਼ਾਸਿਤ ਚੱਲ ਰਿਹਾ ਹੈ।ਟਰੈਕਟਰ ਪਰੇਡ ਨੂੰ ਲੈ ਕੇ ਨੌਜਵਾਨਾਂ ਕਿਸਾਨਾਂ ਵਿੱਚ ਬਹੁਤ ਉਤਸ਼ਾਹ ਹੈ।ਪਰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਤੋਹਮਤਾਂ ਲਾਉਣ ਤੋਂ ਫਿਰ ਵੀ ਗੁਰੇਜ਼ ਨਹੀਂ ਕੀਤਾ ਗਿਆ।ਕਿਸਾਨਾਂ ਨੇ ਪੁਲੀਸ ਪ੍ਰਸ਼ਾਸ਼ਨ ਨੂੰ ਭਰੋਸਾ ਵੀ ਦਿੱਤਾ ਹੈ ਕਿ ਇਹ ਟਰੈਕਟਰ ਗਣਤੰਤਰ ਪਰੇਡ ਸ਼ਾਂਤਮਈ ਹੋਵੇਗੀ।ਪਰ ਉੱਧਰ ਪੁਲਿਸ ਪ੍ਰਸ਼ਾਸਨ ਨੇ ਕਿਸਾਨ ਜਥੇਬੰਦੀਆਂ ਨੂੰ ਕਿਹਾ ਹੈ ਕਿ ਸੀਮਤ ਮਾਤਰਾ ਵਿੱਚ ਟਰੈਕਟਰਾਂ ਨੂੰ ਦਿੱਲੀ ਵੜਨ ਦਿੱਤਾ ਜਾਵੇਗਾ,ਪਰ ਕਿਸਾਨਾਂ ਨੇ ਇਸ ਮੰਗ ਨੂੰ ਠੁਕਰਾ ਦਿੱਤਾ ਹੈ। ਕਿਸਾਨਾਂ ਨੇ ਪੂਰਾ ਭਰੋਸਾ ਦਿੱਤਾ ਹੈ ਕਿ ਕੌਮੀ ਗਣਤੰਤਰ ਪਰੇਡ ਤੇ ਕਿਸਾਨ ਪਰੇਡ ਦਾ ਕੋਈ ਵੀ ਅਸਰ ਨਹੀਂ ਹੋਵੇਗਾ।ਵੇਖ ਵੀ ਰਹੇ ਹਨ ਕਿ ਦੋ ਤਿੰਨ ਦਿਨ ਤੋਂ ਲਗਾਤਾਰ ਪੰਜਾਬ ਤੋਂ ਦਿੱਲੀ ਵੱਲ ਕਿਸਾਨਾਂ ਨੇ ਟਰੈਕਟਰਾਂ ਨਾਲ ਚਾਲੇ ਪਾਏ ਹੋਏ ਹਨ। ਦਿੱਲੀ ਦੀ ਬਰੂਹਾਂ ਤੇ ਟਰੈਕਟਰਾਂ ਦਾ ਹੜ੍ਹ ਆ ਗਿਆ ਹੈ। ਹੋਰ ਸੂਬਿਆਂ ਨੇ ਵੀ ਟ੍ਰੈਕਟਰਾਂ ਤੇ ਹੀ ਦਿੱਲੀ ਵੱਲ ਚਾਲੇ ਪਾਏ ਹਨ ।ਹਰਿਆਣਾ ਤੋਂ ਵੀ ਹਜ਼ਾਰਾਂ ਟ੍ਰੈਕਟਰ ਪਰੇਡ ਵਿੱਚ ਸ਼ਾਮਿਲ ਹੋਣ ਲਈ ਪੁੱਜ ਗਿਆ ਹੈ। ਦਿੱਲੀ ਕੂਚ ਕਰਨ ਵਾਲੇ ਟਰੈਕਟਰਾਂ ਦੇ ਕਾਫ਼ਲੇ ਵਿਚ ਔਰਤਾਂ ਦੀ ਸ਼ਮੂਲੀਅਤ ਵੀ ਵੱਡੇ ਪੱਧਰ ਤੇ ਹੈ। ਹਰਿਆਣਵੀ ਔਰਤਾਂ ਨੇ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਕੂਚ ਕਰਨ ਲਈ ਪਹਿਲਾਂ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਦੇ ਰਸਤੇ ਵਿੱਚ ਰੋੜੇ ਅਟਕਾਏ ਗਏ ਫਿਰ ਵੀ ਉਹ ਦਿੱਲੀ ਪਹੁੰਚ ਗਏ । ਉਸੇ ਤਰ੍ਹਾਂ ਹੁਣ ਇਹ ਟਰੈਕਟਰ ਪਰੇਡ ਵੀ ਕੱਢ ਕੇ ਰਹਾਂਗੇ।ਚੇਤੇ ਰੱਖੀਏ ਜੇ ਕਿਸਾਨ ਖੁਸ਼ਹਾਲ ਹੈ, ਤਾਂ ਦੇਸ਼ ਖੁਸ਼ਹਾਲ ਹੈ। ਇਹ ਕਿਸਾਨਾਂਂ ਦੀ ਨੈਤਿਕ ਜਿੱਤ ਹੈ।
ਸੰਜੀਵ ਸਿੰਘ ਸੈਣੀ, ਮੋਹਾਲੀ