ਭਾਰਤੀ ਸੰਵਿਧਾਨ… … … …
26 ਜਨਵਰੀ 1950 ਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਬਹੁਤ ਹੀ ਮੱਹਤਵਪੂਰਨ ਅਤੇ ਮਾਣ ਵਾਲਾ ਦਿਨ ਹੈ। ਇਸ ਦਿਨ ਭਾਰਤ ਦੇ ਲੋਕਾਂ ਦੇ ਪ੍ਰਤੀਨਿਧਾਂ ਦੁਆਰਾ ਬਣਾਇਆ ਗਿਆ ਸੰਵਿਧਾਨ ਲਾਗੂ ਕੀਤਾ ਕੀਤਾ ਗਿਆ ਸੀ ਅਤੇ ਭਾਰਤ ਦਾ ਇੱਕ ਪੂਰਨ ਪ੍ਭੁੱਸਤਾ ਸੰਪੰਨ ਗਣਰਾਜ ਦੇ ਰੂਪ ਵਿੱਚ ਜਨਮ ਹੋਇਆ।
ਭਾਰਤ ਦਾ ਸੰਵਿਧਾਨ ਸੰਸਾਰ ਦੇ ਸਾਰੇ ਦੇਸਾਂ ਦੀ ਤਰਾਂ ਦੀ ਤਰਾਂ ਲਿਖਤੀ ਸੰਵਿਧਾਨ ਹੈ ਅੱਜ ਭਾਰਤ ਦੇ ਸੰਵਿਧਾਨ ਵਿੱਚ 395ਧਾਰਾਵਾਂ ਅਤੇ 12ਅਨਸੂਚੀਆਂ ਹਨ ਅਤੇ ਇਸਨੂੰ 22ਭਾਗਾਂ ਵਿੱਚ ਵੰਡਿਆ ਗਿਆ ਹੈ। ਅੱਜ ਤੱਕ ਭਾਰਤ ਦੇ ਸੰਵਿਧਾਨ ਵਿੱਚ 104 ਸੋਧਾਂ ਹੋ ਚੁੱਕੀਆ ਹਨ ਜੋ ਕਿ ਗਤੀਸ਼ੀਲ ਤਾ ਦਾ ਪ੍ਰਤੀਕ ਹੈ।
ਸੰਸਾਰ ਦੇ ਬਾਕੀ ਦੇਸ਼ਾਂ ਦੀ ਤਰਾਂ ਹੀ ਭਾਰਤੀ ਸੰਵਿਧਾਨ ਵੀ ਪ੍ਰਸਤਾਵਨਾ ਨਾਲ ਆਰੰਭ ਹੁੰਦਾ ਹੈ। ਪ੍ਰਸਤਾਵਨਾ ਸੰਵਿਧਾਨ ਦਾ ਅੰਗ ਨਹੀ ਸੀ। ਪ੍ਰਤੂੰ 1976 ਵਿੱਚ ਸੰਵਿਧਾਨ ਵਿਚ ਕੀਤੀ ਗਈ 42ਵੀਂ ਸੋਧ ਅਧੀਨ ਪ੍ਰਸਤਾਵਨਾ ਵਿੱਚ ਸੋਧ ਕਰਕੇ ਸੰਸਦ ਦੁਆਰਾ ਅੰਗ ਮੰਨਿਆ ਗਿਆ ਹੈ। ਸੰਵਿਧਾਨ ਵਿੱਚ 42ਵੀਂ ਸੋਧ ਅਧੀਨ ਪ੍ਰਸਤਾਵਨਾ ਵਿੱਚ ਤਿੰਨ ਨਵੇਂ ਸ਼ਬਦ ਸ਼ਾਮਿਲ ਕੀਤੇ ਗਏ ਸਨ ਅਤੇ ਉਹ ਸਨ “ਸਮਾਜਵਾਦੀ, ਧਰਮ ਨਿਰਪੇਖ, ਅਤੇ ਅਖੰਡਤਾ। ਭਾਰਤ ਦੇ ਸੰਵਿਧਾਨ ਵਿੱਚ 12ਤੋਂ 35ਤੱਕ ਮੌਲਿਕ ਅਧਿਕਾਰਾਂ ਦਾ ਅੱਲਗ ਤੋਂ ਵਰਣਨ ਕੀਤਾ ਗਿਆ ਹੈ। ਇਸ ਤੋਂ ਇਲਾਵਾ 86ਵੀਂ ਸੋਧ ਦੁਆਰਾ 21A ਸ਼ਾਮਿਲ ਕਰਕੇ 14 ਸਾਲ ਤੱਕ ਦੀ ਉਮਰ ਦੇ ਬੱਚਿਆਂ ਲਈ ਵਿੱਦਿਆ ਦੇ ਅਧਿਕਾਰਾਂ ਦੀ ਵਿਵਸਥਾ ਕੀਤੀ ਗਈ ਹੈ।
ਭਾਰਤ ਸੰਵਿਧਾਨ ਵਿਚ ਧਾਰਾ51 A ਵਿੱਚ 11ਮੌਲਿਕ ਕਰਤੱਬਾਂ ਦਾ ਵਰਣਨ ਕੀਤਾ ਗਿਆ ਹੈ। ਭਾਰਤ ਦਾ ਸੰਵਿਧਾਨ ਕੋਠਰ ਅਤੇ ਲਚਕਦਾਰ ਹੈ। ਭਾਰਤ ਦਾ ਸੰਵਿਧਾਨ ਧਰਮ ਨਿਰਪੇਖ ਰਾਜ ਦੀ ਸਥਾਪਨਾ ਕਰਦਾ ਹੈ। ਪ੍ਰਤੂੰ ਰਾਜ ਵਿਅਕਤੀ ਨੂੰ ਆਪਣੀ ਸੁਤੰਤਰਤਾ ਦੇ ਅਧਿਕਾਰ ਨੂੰ ਦੁਰਉਪਯੋਗ ਕਰਨ ਦਾ ਅਧਿਕਾਰ ਨਹੀਂ ਦਿੰਦਾ ਹੈ।
ਭਾਰਤ ਸੰਵਿਧਾਨ ਵਿੱਚ ਦੋ ਸਦਨੀ ਵਿਧਾਨ ਪਾਲਿਕਾ ਪਈ ਜਾਂਦੀ ਹੈ। ਹੇਠਲਾ ਸਦਨ ਲੋਕ ਸਭਾ ਅਕੇ ਉਪਰਲਾ ਸਦਨ ਰਾਜ ਸਭਾ। ਅੱਜ ਕੇਵਲ 5ਰਾਜਾਂ ਵਿੱਚ ਮਹਾਂਰਾਸਟਰ, ਆਂਧਰਾਪਰਦੇਸ਼, ਕਰਨਾਟਕਾ, ਉੱਤਰ ਪ੍ਰਦੇਸ਼ ਅਤੇ ਜੰਮੂ -ਕਸ਼ਮੀਰ ਵਿੱਚ ਦੋ ਸਦਨੀ ਵਿਧਾਨ ਪਾਲਿਕਾ ਪਾਈ ਜਾਂਦੀ ਹੈ।
ਭਾਰਤੀ ਸੰਵਿਧਾਨ ਵਿੱਚ ਇਕਹਿਰੀ ਨਿਆਂ ਪਾਲਿਕਾ ਪਈ ਜਾਂਦੀ ਹੈ। ਭਾਰਤ ਵਿੱਚ ਸੰਸਾਰ ਦੇ ਬਾਕੀ ਰਾਜਾਂ ਦੀ ਤਰਾਂ ਕੇਂਦਰ ਅਤੇ ਰਾਜਾਂ ਦੀਆਂ ਵੱਖਰੀਆਂ -ਵੱਖਰੀਆਂ ਅਦਾਲਤਾਂ ਨਹੀਂ ਹਨ ਸਗੋਂ ਭਾਰਤ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਰਾਜ ਪੱਧਰ ਤੇ ਹਾਈਕਰੋਟ ਅਤੇ ਜਿਲਾ ਪੱਧਰ ਤੇ ਜਿਲਾ ਅਦਾਲਤ ਹਨ।
ਭਾਰਤ ਸੰਵਿਧਾਨ ਵਿੱਚ ਸੰਕਟਕਾਲੀ ਸਕਤੀਆਂ ਦੀ ਵਿਵਸਥਾ ਕੀਤੀ ਗਈ ਹੈ। ਭਾਰਤ ਦੇ ਸੰਵਿਧਾਨ ਅਨੁਸਾਰ 22 ਖੇਤਰੀ ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ। ਧਾਰਾ 343 ਅਧੀਨ ਹਿੰਦੀ ਨੂੰ ਦੇਵਨਾਗਰੀ ਲਿਪੀ ਵਿੱਚ ਭਾਰਤ ਦੀ ਸਰਕਾਰੀ ਭਾਸ਼ਾ ਦੇ ਤੌਰ ਤੇ ਮਾਨਤਾ ਪ੍ਰਦਾਨ ਕੀਤੀ ਗਈ ਹੈ।
ਭਾਰਤ ਦਾ ਸੰਵਿਧਾਨ ਸੰਸਾਰ ਦੇ ਸਾਰੇ ਸੰਵਿਧਾਨ ਦੀਆਂ ਚੰਗੀਆਂ ਵਿਵਸਥਾਵਾਂ ਦਾ ਨਿਚੋੜ ਅਤੇ ਸੰਵਿਧਾਨ ਨਿਰਮਾਤਾਵਾਂ ਦੀ ਦੂਰਦਰਸ਼ਨ ਦਾ ਪਰਤੀਕ ਹੈ ਅਤੇ ਇਹ ਹੀ ਕਾਰਨ ਹੈ ਕਿ ਇਹ ਅੱਜ ਤੱਕ ਸਫਲਤਾ ਪੂਰਵਕ ਚਲ ਰਿਹਾ ਹੈ।
ਰਵਜੋਤ ਕੌਰ ਸਿੱਧੂ