Friday, February 26, 2021
FOLLOW US ON

Article

ਕਿਸਾਨਾਂ ਦੀ 26 ਦੀ ਟਰੈਕਟਰ ਰੈਲੀ - ਰਾਜਨਦੀਪ ਕੌਰ ਮਾਨ

January 24, 2021 11:42 PM

ਕਿਸਾਨਾਂ ਦੀ 26 ਦੀ ਟਰੈਕਟਰ ਰੈਲੀ

ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੈ ਕਿ 26 ਜਨਵਰੀ ਗਣਤੰਤਰ ਪਰੇਡ ਵਿੱਚ ਟਰੈਕਟਰ ਵੀ ਸ਼ਾਮਲ ਹੋ ਰਹੇ ਨੇ। ਤਾਰੀਖ਼ ਤੇ ਤਾਰੀਖ਼ ਦੇ ਸਿਲਸਿਲੇ ਤੋਂ ਅੱਕੇ ਕਿਸਾਨ ਇਹ ਕਦਮ ਚੁੱਕਣ ਲਈ ਮਜਬੂਰ ਹੋਏ ਹਨ। ਪਿਛਲੇ ਲੱਗਭੱਗ 70 ਸਾਲਾਂ ਤੋਂ ਪੰਜਾਬ ਨਾਲ ਚੱਲ ਰਹੇ ਕੇਂਦਰ ਦੇ ਵਿਤਕਰੇ ਅਤੇ ਦੋਹਰਾ ਮਾਪਦੰਡ ਤੋਂ ਤੰਗ ਆ ਕੇ ਅੱਜ ਪੰਜਾਬ ਦਾ ਕਿਸਾਨ ਸੜਕਾਂ ਤੇ ਹੈ। ਅੱਜ ਪੰਜਾਬ ਦਾ ਬੱਚਾ ਬੱਚਾ ਇਸ ਕਿਸਾਨੀ ਸੰਘਰਸ਼ ਭੇਂਟ ਵੱਧ ਚੜ੍ਹ ਕੇ ਹਿੱਸਾ ਪਾ ਰਿਹਾ ਹੈ। ਹਾਲਾਂਕਿ ਕੇਂਦਰ ਸਰਕਾਰ ਵੱਲੋਂ ਟਰੈਕਟਰ ਮਾਰਚ ਨੂੰ ਰੋਕਣ ਲਈ ਸੁਪ੍ਰੀਮ ਕੋਰਟ ਵਿਚ ਅਰਜ਼ੀ ਦਾਖਲ ਕਰ ਦਿੱਤੀ ਗਈ ਹੈ । ਦਿੱਲੀ ਪੁਲਿਸ ਦੁਆਰਾ ਦਾਖਲ ਇਸ ਅਰਜ਼ੀ ਵਿਚ ਕੇਂਦਰ ਨੇ ਕਿਸਾਨਾਂ ਉਤੇ ਗਣਤੰਤਰ ਦਿਵਸ ਦੇ ਸਮਾਗਮਾਂ ਵਿੱਚ ਅੜਿੱਕਾ ਪਾਉਣ ਦੀ ਯੋਜਨਾ ਦੇ ਦੋਸ਼ ਲਗਾਏ ਹਨ।ਉਨ੍ਹਾਂ ਨੇ ਸੁਪਰੀਮ ਕੋਰਟ ਨੂੰ ਇਹ ਵੀ ਕਿਹਾ ਹੈ ਕਿ ਰਾਜਧਾਨੀ ਦੇ ਖੇਤਰ ਵਿੱਚ ਟਰੈਕਟਰ ਟਰਾਲੀਆਂ ਰਾਹੀਂ ਮਾਰਚ ਕਰਨ ਤੋਂ ਰੋਕਣ ਲਈ ਸਖਤ ਆਦੇਸ਼ ਦਿੱਤੇ ਜਾਣ। ਜਦ ਕਿ ਦੂਜੇ ਪਾਸੇ ਪੰਜਾਬ ਭਰ ਤੋਂ ਟਰੈਕਟਰ ਟਰਾਲੀ ਲੈ ਕੇ ਕਿਸਾਨ ਦਿੱਲੀ ਪੁੱਜਣੇ ਸ਼ੁਰੂ ਹੋ ਗਏ ਹਨ।ਪੰਜਾਬ ਤੇ ਦਿੱਲੀ ਦੇ ਗੁਆਂਢੀ ਹੋਰ ਰਾਜਾਂ ਵਿਚ ਵੀ ਇਸ ਟਰੈਕਟਰ ਮਾਰਚ ਨੂੰ ਲੈ ਕੇ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਹੈ। ਅੱਜ ਦੀ ਤਸਵੀਰ ਇਹ ਹੈ ਕਿ ਪੰਜਾਬ ਦੇ ਹਰ ਘਰ ਵਿੱਚੋਂ ਟਰੈਕਟਰ ਰੈਲੀ ਲਈ ਰਵਾਨਾ ਹੋ ਰਿਹਾ ਹੈ। ਇਹ ਗਿਣਤੀ ਹਜ਼ਾਰਾਂ ਨਹੀਂ ਲੱਖਾਂ ਵਿੱਚ ਹੈ।ਤੋਂ ਇਲਾਵਾ ਪੰਜਾਬ ਦੇ ਗੁਆਂਢੀ ਸੂਬੇ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਤਿਆਰੀ ਕਰ ਚੁੱਕੇ ਹਨ।
           ਦੂਜੇ ਪਾਸੇ ਮੌਕੇ ਦੀ ਸਰਕਾਰ ਵੱਲੋਂ ਕਿਸਾਨੀ ਅੰਦੋਲਨ ਨੂੰ ਤਾਰਪੀਡੋ ਕਰਨ ਲਈ ਬਹੁਤ ਸਾਰੇ ਸ਼ਰਾਰਤੀ ਅਨਸਰ ਵੀ ਇਸ ਅੰਦੋਲਨ ਵਿੱਚ ਸ਼ਾਮਲ ਕਰ ਦਿੱਤੇ ਗਏ ਹਨ, ਜੋ ਕਿ ਕਿਸੇ ਸਮੇਂ ਵੀ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇਣ ਦੀ ਤਾਕ ਵਿਚ ਹਨ।
          ਇਹ ਵੀ ਇਕ ਨਵੇਕਲੀ ਪਹਿਲ ਹੈ ਕਿ ਅੱਜ ਹਰ ਪੰਜਾਬੀ ਆਪਣੀ ਨਿੱਜੀ ਰੰਜਸ਼ਾਂ, ਧੜੇਬੰਦੀਆਂ ਭੁੱਲਕੇ, ਇੱਕ ਮੁੱਠ ਹੋ ਕੇ ਕੇਂਦਰ ਦੇ ਮਾਰੂ ਖਿਲਾਫ ਡੱਟਕੇ ਖੜ੍ਹੇ ਹੋ ਗਏ ਹਨ। ਕਿਉਂਕਿ ਖੇਤੀ ਹੈ ਤਾਂ ਪੰਜਾਬ ਹੈ। ਖੇਤੀ ਪੰਜਾਬ ਦੀ ਰੀੜ੍ਹ ਦੀ ਹੱਡੀ ਹੈ ਜੇਕਰ ਛੇਤੀ ਹੀ ਨਹੀਂ ਰਹੇਗੀ ਤਾਂ ਪੰਜਾਬ ਦਾ ਸੱਭਿਆਚਾਰ ,ਪੰਜਾਬ ਦੀ ਹੋਂਦ ਵੀ ਨਹੀਂ ਬਚੇਗੀ।ਸੋ ਇਸ ਸਭ ਨੂੰ ਦੇਖਦੇ ਹੋਏ ਹੀ ਅੱਜ ਪੰਜਾਬ ਦਾ ਅੰਨਦਾਤਾ ਹੈ ਜੋ ਕਿ ਸਦਾ ਮਿੱਟੀ ਨਾਲ ਮਿੱਟੀ ਹੋ ਕੇ ਰਹਿੰਦਾ ਹੈ ਕਿ ਆਪਣੇ ਸਾਥੀ ਟਰੈਕਟਰਾਂ ਦੀ ਘੂਕਰ  ਦਿੱਲੀ ਦੀ ਹਿੱਕ ਤੇ ਪਾਉਣ ਚਲ ਪਿਆ ਹੈ। ਮੇਰੀ ਤਾਂ ਰੱਬ ਅੱਗੇ ਇਹੀ ਅਰਦਾਸ ਹੈ ਕਿ ਕਿਸਾਨੀ ਦੀ ਇਹ ਟਰੈਕਟਰ ਰੈਲੀ ਖ਼ੂਬ ਕਾਮਯਾਬ ਹੋਵੇ ਤੇ ਸਾਡੇ ਕਿਸਾਨ ਵੀਰਾਂ ਲਈ ਕੇਂਦਰ ਦਾ ਰਵਈਆ ਨਰਮ ਹੋਵੇ। ਮਾਰੂਬਲ ਰੱਦ ਹੋਣ ਤੇ ਅੰਨਦਾਤਾ ਖੁਸ਼ੀ-ਖੁਸ਼ੀ ਜਿੱਤ ਕੇ ਘਰਾਂ ਨੂੰ ਵਾਪਸ ਆਉਣ।ਕਿਸਾਨ ਵੀਰਾਂ ਨੂੰ ਵੀ ਬੇਨਤੀ ਹੈ ਕਿ ਜੋਸ਼ ਨਾਲ ਹੋਸ਼ ਤੇ ਸੰਜਮ ਤੋਂ ਕੰਮ ਲਿਆ ਜਾਵੇ, ਕਿਉਂਕਿ ਕੋਈ ਵੀ ਗੈਰ ਜਿੰਮੇਵਾਰਾਨਾ ਹਰਕਤ ਸੰਘਰਸ਼ ਨੂੰ ਮਿੱਟੀ ਵਿਚ ਮਿਲਾ ਸਕਦੀ ਹੈ।ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

ਰਾਜਨਦੀਪ ਕੌਰ ਮਾਨ

Have something to say? Post your comment