"ਆਓ ਰਲਮਿਲ ਬਣੀਏਂ ਸੱਭ ਸਿਆਣੇ"
ਸਿੱਖ ਕੌਮ ਨਾਲ ਉੱਤੋਂ ਉੱਤੋਂ ਹੀ ਪਿਆਰ ਰੱਖੇ,
ਦਿਲੋਂ ਹਰ ਵੇਲੇ ਹੀ ਰੱਖਦਾ ਖੋਰ ਮੋਦੀ।
ਗੁਰਧਾਮਾਂ ਦੇ ਦਰਸ਼ਨ ਕਰਨੋਂ ਰੋਕਿਆ ਹੈ,
ਰੱਖਿਆ ਮਨ ਚ ਛੁਪਾ ਕੇ ਚੋਰ ਮੋਦੀ।
ਗੁਰਦੁਆਰੇ ਜਾ ਦਸਤਾਰ ਸਜਾਂਵਦਾ ਹੈ,
ਉੱਤੋਂ ਹੋਰ ਤੇ ਵਿਚੋਂ ਦਿਸਦਾ ਹੋਰ ਮੋਦੀ।
ਆਓ ਰਲਮਿਲ ਬਣੀਏਂ ਸੱਭ ਸਿਆਣੇ,
ਆਪ ਸਿਆਣਾ ਤੇ ਆਪਾਂ ਨੂੰ ਸਮਝੇ ਢੋਰ ਮੋਦੀ।
ਮੋਦੀ ਸਾਹਿਬ ਬੇਈਮਾਨੀ ਦਾ ਦੌਰ ਹੁਣ ਖਤਮ ਹੋਇਆ,
ਜਾਗ ਪਈ ਲੁਕਾਈ ਹੁਣ ਕੁੱਲ ਹੈ ਜੀ।
ਚਲਾ ਲਈਆਂ ਚੰਮ ਦੀਆਂ ਬਹੁਤ ਚਿਰ ਤੂੰ,
ਅੱਗੇ ਬਿਲਕੁਲ ਨਾ ਮਿਲਣੀ ਖੁਲ੍ਹ ਹੈ ਜੀ।
ਜਸਵੀਰ ਸ਼ਰਮਾਂ ਦੱਦਾਹੂਰ