Friday, February 26, 2021
FOLLOW US ON

Poem

ਪੰਜਾਬ ਦਿਵਸ ਤੇ ਵਿਸ਼ੇਸ਼ ਸ਼ਹਿਦ ਨਾਲੋਂ ਮਿੱਠੀ ਪੰਜਾਬੀ ਬੋਲੀ

February 21, 2021 11:09 PM

ਪੰਜਾਬ ਦਿਵਸ ਤੇ ਵਿਸ਼ੇਸ਼
ਸ਼ਹਿਦ ਨਾਲੋਂ ਮਿੱਠੀ ਪੰਜਾਬੀ ਬੋਲੀ

1.ਬਣਿਆ ਪੰਜਾਬ ਪੰਜ ਆਬ ਜੋੜ ਕੇ,
ਸੋਹਣਾ ਗੁਲਦਸਤਾ ਗੁਲਾਬ ਜੋੜ ਕੇ,,
ਇੱਥੇ ਸਤਲੁਜ ਰਾਵੀ ਤੇ ਬਿਆਸ ਵਗਦੇ
ਨਾਲੇ ਵਗਦੇ ਨੇ ਜਿਹਲਮ ਝਨਾਬ ਬਈ ....
ਸ਼ਹਿਦ ਨਾਲੋਂ ਮਿੱਠੀ ਬੋਲੀ ਜਿਸਦੀ
ਉਹਨੂੰ ਆਖਦੇ ਨੇ ਰੰਗਲਾ ਪੰਜਾਬ ਬਈ..

2. ਦਸਾਂ ਗੁਰੂਆਂ ਦੀ ਛੋਹ ਇਸਨੂੰ
ਮਿੱਠੀ ਗੁਰਬਾਣੀ ਤਨ ਮਨ ਠਾਰਦੀ,
ਕਬੀਰ ਬਾਹੂ ਬੁੱਲ੍ਹੇ ਤੇ ਫਰੀਦ ਦੀ
ਬਾਣੀ ਰੱਬੀ ਇਸ਼ਕ ਦਾ ਨਸ਼ਾ ਚਾੜ੍ਹਦੀ,
ਭੰਡ ਤੇ ਕਵਾਲ ਯੋਗੀ ਰਮਤੇ
ਸਾਨੂੰ ਦਿੰਦੇ ਨੇ ਸਕੂਨ ਬੇਹਿਸਾਬ ਬਈ
ਸ਼ਹਿਦ ਨਾਲੋਂ ਮਿੱਠੀ ....

3.ਭਗਤ ਸਰਾਭੇ ਅਤੇ ਊਧਮ
ਖੜ੍ਹੀ ਕਰਤੀ ਮਿਸਾਲ ਬਈ ਜਹਾਨ ਤੇ,
ਹਰੀ ਸਿੰਘ ਨਲੂਏ ਪੰਜਾਬ ਦਾ
ਜਾਕੇ ਝੰਡਾ ਲਹਿਰਾਇਆ ਅਫਗਾਨ ਤੇ,
ਬੀਂਬੜ੍ਹ ਦੇ ਸਤਨਾਮ ਮੱਟੂਆ
ਕੋਈ ਸਿੱਖ ਇਤਿਹਾਸ ਦਾ ਜਵਾਬ ਨਈ
ਸ਼ਹਿਦ ਨਾਲੋਂ ਮਿੱਠੀ ....

4.ਫਸਲਾਂ ਨੂੰ ਚੜ੍ਹੇ ਰੂਪ ਅੱਥਰਾ
ਖੇਤ ਸੋਨੇ ਜਿਹੇ ਰੰਗ ਨਾਲ ਭਰਜੇ,
ਝੂਮੇ ਕਣਕ ਸੁਹਾਗਣਾ ਦੇ ਨਖਰੇ
ਰੋਹਬ ਚੋਬਰਾਂ ਦੇ ਮੂਹਰੇ ਕਿਹੜਾ ਖੜ੍ਹਜੇ,
ਥੂੜਾਂ ਪੱਟਦੀਆਂ ਗਿੱਧੇ ਵਿੱਚ ਅੱਲੜ੍ਹਾਂ
ਪਾਉਣ ਬੋਲੀਆਂ ਤੇ ਭੰਗੜੇ ਨਵਾਬ ਬਈ
ਸਹਿਦ ਨਾਲੋਂ ਮਿੱਠੀ.....

5.ਵੈਣ ਪੈਣੇ ਕਹਿਰਵਾਨ ਮੌਤ ਤੇ
ਛੰਦ, ਖੁਸ਼ੀ ਤੇ ਸੁਹਾਗ ਦੀਆਂ ਘੋੜੀਆਂ,
ਸਿੱਠਣੀਆਂ, ਹੇਰੇ ,ਜੰਝ ਬੰਨਣੀ
ਰੂਪ ਇਹਦੇ ਸਣੇ ਮਾਂ ਦੀਆਂ ਲੋਰੀਆਂ,
ਹਾਸ਼ਮ ਦੀ ਸੱਸੀ,ਵਾਰਿਸ ਦੀ ਹੀਰ ਦੇ
ਮਿੱਠੇ ਮਿੱਠੇ ਧੁਨ ਛੇੜਦੀ ਰਬਾਬ ਬਈ
ਸ਼ਹਿਦ ਨਾਲੋਂ ਮਿੱਠੀ ਬੋਲੀ ਜਿਸਦੀ
ਉਹਨੂੰ ਆਖਦੇ ਨੇ ਰੰਗਲਾ ਪੰਜਾਬ ਬਈ
-----/////------/////-----
ਇੰਜੀ.ਸਤਨਾਮ ਸਿੰਘ ਮੱਟੂ

Have something to say? Post your comment