Friday, February 26, 2021
FOLLOW US ON

News

ਕਮਿਊਨਿਟੀ ਹੈਲਥ ਸੈਂਟਰ ਲੋਹੀਆਂ ਖਾਸ ਵਿਖੇ ਇੰਟਰਲੌਕਿੰਗ ਟਾਈਲਾਂ ਲਗਾਈਆਂ

February 23, 2021 12:40 AM

ਕਮਿਊਨਿਟੀ ਹੈਲਥ ਸੈਂਟਰ ਲੋਹੀਆਂ ਖਾਸ ਵਿਖੇ ਇੰਟਰਲੌਕਿੰਗ ਟਾਈਲਾਂ ਲਗਾਈਆਂ
-----------------------
ਸ਼ਾਹਕੋਟ 22 ਫ਼ਰਵਰੀ ( ਲਖਵੀਰ ਵਾਲੀਆ ) :- ਕਮਿਊਨਿਟੀ ਹੈਲਥ ਸੈਂਟਰ ਲੋਹੀਆਂ ਖਾਸ ਵਿਖੇ ਆਉਣ ਵਾਲੇ ਮਰੀਜ਼ਾਂ ਦੀ ਸਹੂਲਤ ਲਈ ਹਸਪਤਾਲ ਦੇ ਅਹਾਤੇ ਅਤੇ ਪਾਰਕਿੰਗ ਵਿੱਚ ਇੰਟਰਲੌਕਿੰਗ ਟਾਈਲਾਂ ਲਗਾਈਆਂ ਗਈਆ, ਲੋਹੀਆਂ ਅਤੇ ਆਸ ਪਾਸ ਦੇ ਪਿੰਡਾਂ ਦੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਟਾਈਲਾਂ ਲਗਵਾਏ ਜਾਣ ਤੋਂ ਬਾਅਦ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਇਸ ਦੇ ਨੀਂਹ ਪੱਥਰ ਦਾ ਉਦਘਾਟਨ ਕੀਤਾ ਉਨ੍ਹਾਂ ਦੇ ਨਾਲ ਸੀਐਚਸੀ ਲੋਹੀਆਂ ਦੇ ਸੀਨੀਅਰ ਮੈਡੀਕਲ ਅਫਸਰ ਡਾ. ਵਿਜੇ ਕੁਮਾਰ ਵੀ ਸਨ
ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਹਰ ਸੰਭਵ ਸਹੂਲਤਾਂ ਦੇਣਾ ਚਾਹੁੰਦੀ ਹੈ, ਪਰ ਫੰਡਾਂ ਦੀ ਘਾਟ ਕਾਰਨ ਕੁਝ ਕੰਮ ਲਟਕ ਜਾਂਦੇ ਹਨ ਅਜਿਹੀ ਸਥਿਤੀ ਵਿੱਚ, ਜੇ ਐਨਆਰਆਈ ਅਤੇ ਦਾਨੀ ਸੱਜਣ ਸਰਕਾਰੀ ਅਦਾਰਿਆਂ ਜਿਵੇਂ ਹਸਪਤਾਲਾਂ ਅਤੇ ਸਕੂਲਾਂ ਵਿੱਚ ਵਿਕਾਸ ਲਈ ਆਪਣਾ ਯੋਗਦਾਨ ਪਾਉਂਦੇ ਹਨ, ਤਾਂ ਵਿਭਾਗ ਨੂੰ ਬਿਹਤਰ ਢੰਗ ਨਾਲ ਕੰਮ ਕਰਨ ਵਿੱਚ ਸਹਾਇਤਾ ਮਿਲੇਗੀ ਐਸਐਮਓ ਡਾ. ਵਿਜੇ ਕੁਮਾਰ ਨੇ ਇੰਟਰਲੌਕਿੰਗ ਟਾਈਲਾਂ ਲਗਾਉਣ ਲਈ ਸਾਰੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੱਸਿਆ ਕਿ ਸੀਐਚਸੀ ਲੋਹੀਆਂ ਤੋਂ ਸੇਵਾ ਮੁਕਤ ਹੋਣ ਵਾਲੇ ਨਰਸਿੰਗ ਸਿਸਟਰ ਇੰਦਰਾ ਦੇਵੀ ਨੇ ਇਹ ਸੁਪਣਾ ਦੇਖਿਆ ਸੀ ਅਤੇ ਪਰਵਾਸੀ ਭਾਰਤੀਆੰ ਦੇ ਪਰਿਵਾਰਾਂ ਦੀ ਸਹਾਇਤਾ ਨਾਲ ਇਸ ਨੂੰ ਸਾਕਾਰ ਕੀਤਾ ਗਿਆ ਉਨ੍ਹਾਂ ਕਿਹਾ ਕਿ ਸੀਐਚਸੀ ਇਲਾਕੇ ਦੇ ਲੋਕਾਂ ਨੂੰ ਮਿਆਰੀ ਇਲਾਜ਼ ਉਪਲਬਧ ਕਰਵਾਉਣ ਲਈ ਵਚਨਬੱਧ ਹੈ ਅਤੇ ਇਥੇ ‘ਜੋ ਜੀ ਆਵੇ, ਸੋ ਰਾਜੀ ਜਾਵੇ’ ਦੇ ਮੂਲ ਮੰਤਰ ‘ਤੇ ਕੰਮ ਕੀਤਾ ਜਾ ਰਿਹਾ ਹੈ
ਨਾਦਰ ਕਰਮ ਸੇਵਾ ਦਲ, ਲੋਹੀਆ, ਵਾਤਾਵਰਣ ਮਿੱਤਰਤਾ ਸੁਸਾਇਟੀ ਲੋਹੀਆਂ, ਮਰਹੂਮ ਜਥੇਦਾਰ ਸ਼ਿੰਗਾਰਾ ਸਿੰਘ ਲੋਹੀਆਂ ਦੇ ਪਤਨੀ ਮਾਤਾ ਗਿਆਨ ਕੌਰ ਅਤੇ ਉਨ੍ਹਾਂ ਦੇ ਪੁੱਤਰ ਸਤਵਿੰਦਰ ਸਿੰਘ ਸੱਤਾ, ਮਰਹੂਮ ਨੰਬਰਦਾਰ ਨਾਜਰ ਸਿੰਘ ਡੁਮਾਣਾ ਦੇ ਬੇਟੇ ਤਰਲੋਚਨ ਸਿੰਘ ਕੰਗ, ਮਾਸਟਰ ਮਲਕੀਤ ਸਿੰਘ ਕੰਗ, ਅਸ਼ਵਨੀ ਕੁਮਾਰ ਕੈਂਥ, ਤੇਗਾ ਸਿੰਘ, ਸੁਖਦੇਵ ਸਿੰਘ, ਅਮਰਿੰਦਰ ਸਿੰਘ ਅਤੇ ਹੋਰ ਪ੍ਰਵਾਸੀ ਭਾਰਤੀਆਂ ਨੇ ਇਸ ਕੰਮ ਵਿੱਚ ਯੋਗਦਾਨ ਪਾਇਆ ਅਤੇ ਇਸ ਸਮਾਗਮ ਵਿੱਚ ਮਾਣਕ ਪਿੰਡ ਦੀ ਸਰਪੰਚ ਸੁਰਿੰਦਰ ਕੌਰ, ਗਿਆਨ ਕੌਰ, ਦਿਲਬਾਗ ਸਿੰਘ, ਡਾ. ਰਜਿੰਦਰ ਕੁਮਾਰ, ਸਤਵਿੰਦਰ ਸਿੰਘ ਸੱਤਾ, ਪ੍ਰਿੰਸੀਪਲ ਕਰਮ ਚੰਦ ਸ਼ਰਮਾ, ਸੁਰਿੰਦਰ ਗੁਪਤਾ, ਯੋਗ ਗੁਰੂ ਧਰਮਪਾਲ, ਮਦਨ ਭਾਰਤੀ ਖੇੜਾ, ਸੰਤੋਸ਼ ਗੁਪਤਾ, ਦਿਲਬਾਗ ਸਿੰਘ ਦਿਓਲ, ਰਕਸ਼ਾ ਦੇਵੀ, ਡਾ. ਵਿਜੈ ਲਕਸ਼ਮੀ, ਅਮਨ ਪਨੇਸਰ ਆਦਿ ਮੌਜੂਦ ਸਨ।

Have something to say? Post your comment
 

More News News

ਮਹਾਰਾਸ਼ਟਰ ਹੋਸਟਲ ਵਿੱਚ ਸਕੂਲੀ 229 ਵਿਦਿਆਰਥੀ, ਅਧਿਆਪਕ ਕੋਵਿਡ -19 ਪਾਜ਼ੇਟਿਵ ਪਾਏ ਗਏ ਨਵਾਂ ਸ਼ਹਿਰ ਵਿੱਚ ਵੱਧ ਰਹੇ ਕੋਵਿਡ-19 ਕੇਸਾਂ ਵਿੱਚੋਂ 55% ਸਕੂਲਾਂ ਵਿੱਚ ਪਾਏ ਜਾ ਰਹੇ ਕੇਸਰੀ ਹਰਾਵੂ ,ਇੱਕ ਪ੍ਰਸਿੱਧ ਨਿਰਮਾਤਾ ਕਿਸਾਨ ਸੰਘਰਸ਼ ਉੱਪਰ ਬਣਾਉਣਗੇ ਫ਼ਿਲਮ ਜਿਉਂਦੀ ਹੈ ਇਮਾਨਦਾਰੀ ਅਜੇ ਮਰੀ ਨਹੀਂ भारी मतों से जीतकर आये आप पार्टी के सूरत के वार्ड १६ के सामाजिक कार्यकर्त्ता विपुलभाई डी मोवलीया ਸਕਾਟਲੈਂਡ ਵਿੱਚ ਗੈਰ ਕਾਨੂੰਨੀ ਢੰਗ ਨਾਲ ਵਾਹਨ ਚਲਾਉਣ ਲਈ ਡਰਾਈਵਰ ਕਰਦੇ ਹਨ, ਹਰ ਸਾਲ 5 ਮਿਲੀਅਨ ਪੌਂਡ ਦਾ ਭੁਗਤਾਨ ਪੰਜਾਬ ਸਰਕਾਰ ਦੀ ਅਧਿਆਪਕ ਤਬਾਦਲਾ ਨੀਤੀ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਬਣੀ ਜੀਅ ਦਾ ਜੰਜਾਲ - ਡੀ.ਟੀ.ਐੱਫ. ਸਿੱਖਿਆ ਸਕੱਤਰ ਵੱਲੋਂ ਆਨਲਾਈਨ ਤਬਾਦਲਾ ਨੀਤੀ ਦੀ ਆਡ਼ ਵਿਚ ਪੰਜਾਬ ਦੇ ਮਿਡਲ ਸਕੂਲਾਂ ਨੂੰ ਬੰਦ ਕਰਨ ਲਈ ਰਾਹ ਪੱਧਰਾ ਕਰਨ ਦੀ ਤਿਆਰੀ। ਸਕਾਟਲੈਂਡ ਵਿੱਚ 200 ਸਾਲਾਂ ਇਤਿਹਾਸਕ ਓਲਡ ਮਿੱਲ ਇਨ ਹੋਟਲ ਨੂੰ ਲੱਗੀ ਅੱਗ ਯੂਕੇ ਵਿੱਚ 18 ਮਿਲੀਅਨ ਤੋਂ ਵੱਧ ਲੋਕਾਂ ਨੂੰ ਮਿਲੀ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਰਈਆ ਵਿਖੇ ਚੋਰਾਂ ਦੁਆਰਾ ਘਰ ਦੇ ਤਾਲੇ ਤੌੜ ਕੇ ਤਿੰਨ ਤੋਲੇ ਗਹਿਣੇ ਚੋਰੀ
-
-
-