Friday, February 26, 2021
FOLLOW US ON

News

ਕਰੋਨਾ ਅੱਪਡੇਟ ਔਕਲੈਂਡ ਖੇਤਰ ਦੇ ਵਿਚ ਅੱਜ ਰਾਤ ਤੋਂ ਕਰੋਨਾ ਤਾਲਾਬੰਦੀ ਦਾ ਪੱਧਰ ਹੇਠਾਂ ਖਿਸਕੇ ਪੱਧਰ-1 ਉਤੇ ਕੀਤਾ ਜਾਵੇਗਾ

February 23, 2021 12:43 AM

ਕਰੋਨਾ ਅੱਪਡੇਟ
ਔਕਲੈਂਡ ਖੇਤਰ ਦੇ ਵਿਚ ਅੱਜ ਰਾਤ ਤੋਂ ਕਰੋਨਾ ਤਾਲਾਬੰਦੀ ਦਾ ਪੱਧਰ ਹੇਠਾਂ ਖਿਸਕੇ ਪੱਧਰ-1 ਉਤੇ ਕੀਤਾ ਜਾਵੇਗਾ
-ਹਰਜਿੰਦਰ ਸਿੰਘ ਬਸਿਆਲਾ-
ਆਕਲੈਂਡ, 22 ਫਰਵਰੀ, 2021:-ਨਿਊਜ਼ੀਲੈਂਡ ਦੇ ਵਿਚ ਕਮਿਊਨਿਟੀ ਕਰੋਨਾ ਕੇਸਾਂ ਦੇ ਆਉਣ ਬਾਅਦ 14 ਫਰਵਰੀ ਰਾਤ ਤੋਂ ਔਕਲੈਂਡ ਕਰੋਨਾ ਤਾਲਾਬੰਦੀ ਦੇ ਵੱਖ-ਵੱਖ ਪੱਧਰਾਂ ਵਿਚੋਂ ਲੰਘ ਰਿਹਾ ਸੀ ਅਤੇ ਅੱਜ ਹਾਲਾਤ ਕਾਬੂ ਵਿਚ ਹੋਣ ’ਤੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਐਲਾਨ ਕੀਤਾ ਹੈ ਕਿ ਅੱਜ ਐਕਲੈਂਡ ਖੇਤਰ ਦੇ ਵਿਚ ਅੱਧੀ ਰਾਤ ਯਾਨੀ 11.59 ਵਜੇ ਤੋਂ ਅਲਰਟ ਲੈਵਲ 1 ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਬਾਕੀ ਦੇਸ਼ ਪਹਿਲਾਂ ਹੀ ਲੈਵਲ-1 ਉਤੇ ਚੱਲ ਰਿਹਾ ਹੈ। ਇਸ ਤੋਂ ਬਾਅਦ ਇਕੱਠ ਕਰਨ ਉਤੇ ਕੋਈ ਪਾਬੰਦੀ ਨਹੀਂ ਹੋਵੇਗੀ ਪਰ  ਪਬਲਿਕ ਟਰਾਂਸਪੋਰਟ ਵਰਤਣ ਵੇਲੇ  ਫੇਸ ਮਾਸਕ ਲਾਉਣਾ ਹਾਲੇ ਵੀ ਪੂਰੇ ਦੇਸ਼ ਵਿੱਚ ਲਾਜ਼ਮੀ ਬਣਿਆ ਰਹੇਗਾ। ਉਬਰ ਅਤੇ ਟੈਕਸੀ ਡਰਾਈਵਰਾਂ ਨੂੰ ਮਾਸਕ ਪਹਿਨਣੇ ਪੈਣਗੇ ਜਦੋਂ ਕਿ ਉਨ੍ਹਾਂ ਦੇ ਯਾਤਰੀਆਂ ਨੂੰ ਮਾਸਕ ਪਹਿਨਣ ਲਈ ਉਤਸ਼ਾਹਿਤ ਕੀਤਾ ਜਾਵੇਗਾ। ਬੱਸ ਡਰਾਈਵਰਾਂ ਨੂੰ ਆਪਣੇ ਯਾਤਰੀਆਂ ਨੂੰ ਮਾਸਕ ਪਹਿਨਣ ਦੀ ਜ਼ਰੂਰਤ ਨਹੀਂ ਪੁੱਛੀ ਜਾਏਗੀ ਪਰ ਉਹ ਚਾਹੁਣ ਤਾਂ ਉਨ੍ਹਾਂ ਨੂੰ ਉਤਸ਼ਾਹਿਤ ਕਰ ਸਕਦੇ ਹਨ। 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਛੋਟ ਦਿੱਤੀ ਜਾਂਦੀ ਹੈ ਅਤੇ ਮਾਸਕ ਖਾਣ-ਪੀਣ ਲਈ ਹਟਾਏ ਜਾ ਸਕਦੇ ਹਨ।
ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ ਉਹ ਚਿਹਰੇ ਦੇ ਮਾਸਕ ਨੂੰ “ਆਮ ਜ਼ਿੰਦਗੀ ਦਾ ਹਿੱਸਾ” ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕੋਵਿਡ ਟਰੇਸਰ ਐਪ ਦੀ ਵਰਤੋਂ ਕਰੋ, ਇਸ ਦੀ ਵਰਤੋਂ ਨਾਲ ਪ੍ਰਕੋਪ ਫੈਲਣ ਤੋਂ ਬਚਾਅ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਲੈਵਲ 1 ’ਤੇ ਬਣੇ ਰਹਿਣ ਲਈ ਸਾਰੇ ਨਿਊਜ਼ੀਲੈਂਡ ਦੇ ਲੋਕਾਂ ਨੂੰ ਚੌਕਸ ਰਹਿਣ ਅਤੇ ਆਪਣੀ ਭੂਮਿਕਾ ਨਿਭਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੋਵਿਡ ਹਾਲੇ ਵੀ ਸਾਡੇ ਨਾਲ ਹੈ। ਗੌਰਤਲਬ ਹੈ ਕਿ ਬੀਤੇ ਐਤਵਾਰ ਤੋਂ 72,000 ਟੈੱਸਟਾਂ ਦੇ ਬਾਅਦ ਅਲਰਟ ਲੈਵਲ ਨੂੰ ਘਟਾਉਣ ਦਾ ਫ਼ੈਸਲਾ ਆਇਆ ਹੈ, ਸਾਰੇ 8 ਕਮਿਊਨਿਟੀ ਕੇਸਾਂ ਆਪਸ ਵਿੱਚ ਜੁੜੇ ਹੋਏ ਹਨ ਅਤੇ ਉਨ੍ਹਾਂ ਦੇ ਸਾਰੇ ਨੇੜਲੇ ਸੰਪਰਕਾਂ ਦੀ ਟੈਸਟਿੰਗ ਦੇ ਨਤੀਜੇ ਨੈਗੇਟਿਵ ਆ ਰਹੇ ਹਨ। ਅਜੇ ਵੀ ਕੋਵਿਡ ਦੇ ਕਮਿਊਨਿਟੀ ਵਿੱਚ ਫੈਲਣ ਦੇ ਸਰੋਤ ਦੀ ਪੁਸ਼ਟੀ ਨਹੀਂ ਹੋਈ ਹੈ। ਸਾਰੀ ਥਿਊਰੀ ਅਸੰਭਾਵਿਤ ਰਹੇ ਪਰ ਇਹ ਸਿਹਤ ਮੁਖੀ ਐਸ਼ਲੇ ਬਲੂਮਫੀਲਡ ਨੂੰ ਅਲਰਟ ਲੈਵਲ 1 ਉੱਤੇ ਜਾਣ ਦੀ ਸਿਫ਼ਾਰਸ਼ ਕਰਨ ਤੋਂ ਨਹੀਂ ਰੋਕ ਸਕਿਆ। ਆਕਲੈਂਡ ਦੇ ਮੇਅਰ ਫਿੱਲ ਗੌਫ ਨੇ ਅਲਰਟ ਲੈਵਲ 1 ਉੱਤੇ ਜਾਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਆਕਲੈਂਡਰਾਂ ਨੇ ਕੋਵਿਡ -19 ਦੇ ਕਮਿਊਨਿਟੀ ਟਰਾਂਸਮਿਸ਼ਨ ਨੂੰ ਕੰਟਰੋਲ ਕਰਨ ਅਤੇ ਸ਼ਹਿਰ ਤੇ ਬਾਕੀ ਨਿਊਜ਼ੀਲੈਂਡ ਦੇ ਹਿੱਸਿਆਂ ਨੂੰ ਸੁਰੱਖਿਅਤ ਰੱਖਣ ਵਿੱਚ ਸਹਾਇਤਾ ਕੀਤੀ ਹੈ।

Have something to say? Post your comment
 

More News News

ਮਹਾਰਾਸ਼ਟਰ ਹੋਸਟਲ ਵਿੱਚ ਸਕੂਲੀ 229 ਵਿਦਿਆਰਥੀ, ਅਧਿਆਪਕ ਕੋਵਿਡ -19 ਪਾਜ਼ੇਟਿਵ ਪਾਏ ਗਏ ਨਵਾਂ ਸ਼ਹਿਰ ਵਿੱਚ ਵੱਧ ਰਹੇ ਕੋਵਿਡ-19 ਕੇਸਾਂ ਵਿੱਚੋਂ 55% ਸਕੂਲਾਂ ਵਿੱਚ ਪਾਏ ਜਾ ਰਹੇ ਕੇਸਰੀ ਹਰਾਵੂ ,ਇੱਕ ਪ੍ਰਸਿੱਧ ਨਿਰਮਾਤਾ ਕਿਸਾਨ ਸੰਘਰਸ਼ ਉੱਪਰ ਬਣਾਉਣਗੇ ਫ਼ਿਲਮ ਜਿਉਂਦੀ ਹੈ ਇਮਾਨਦਾਰੀ ਅਜੇ ਮਰੀ ਨਹੀਂ भारी मतों से जीतकर आये आप पार्टी के सूरत के वार्ड १६ के सामाजिक कार्यकर्त्ता विपुलभाई डी मोवलीया ਸਕਾਟਲੈਂਡ ਵਿੱਚ ਗੈਰ ਕਾਨੂੰਨੀ ਢੰਗ ਨਾਲ ਵਾਹਨ ਚਲਾਉਣ ਲਈ ਡਰਾਈਵਰ ਕਰਦੇ ਹਨ, ਹਰ ਸਾਲ 5 ਮਿਲੀਅਨ ਪੌਂਡ ਦਾ ਭੁਗਤਾਨ ਪੰਜਾਬ ਸਰਕਾਰ ਦੀ ਅਧਿਆਪਕ ਤਬਾਦਲਾ ਨੀਤੀ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਬਣੀ ਜੀਅ ਦਾ ਜੰਜਾਲ - ਡੀ.ਟੀ.ਐੱਫ. ਸਿੱਖਿਆ ਸਕੱਤਰ ਵੱਲੋਂ ਆਨਲਾਈਨ ਤਬਾਦਲਾ ਨੀਤੀ ਦੀ ਆਡ਼ ਵਿਚ ਪੰਜਾਬ ਦੇ ਮਿਡਲ ਸਕੂਲਾਂ ਨੂੰ ਬੰਦ ਕਰਨ ਲਈ ਰਾਹ ਪੱਧਰਾ ਕਰਨ ਦੀ ਤਿਆਰੀ। ਸਕਾਟਲੈਂਡ ਵਿੱਚ 200 ਸਾਲਾਂ ਇਤਿਹਾਸਕ ਓਲਡ ਮਿੱਲ ਇਨ ਹੋਟਲ ਨੂੰ ਲੱਗੀ ਅੱਗ ਯੂਕੇ ਵਿੱਚ 18 ਮਿਲੀਅਨ ਤੋਂ ਵੱਧ ਲੋਕਾਂ ਨੂੰ ਮਿਲੀ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਰਈਆ ਵਿਖੇ ਚੋਰਾਂ ਦੁਆਰਾ ਘਰ ਦੇ ਤਾਲੇ ਤੌੜ ਕੇ ਤਿੰਨ ਤੋਲੇ ਗਹਿਣੇ ਚੋਰੀ
-
-
-