"ਨੀਤੀਆਂ ਘੜਕੇ ਰੱਖੀਏ ਗੁਪਤ ਸੱਭੇ"
ਸ਼ੰਘਰਸ਼ ਲਈ ਹੈ ਏਕੇ ਦੀ ਲੋੜ ਡਾਢੀ,
ਸਾਹਮਣੇ ਵਾਲੇ ਨੂੰ ਨਾ ਸਮਝੋ ਕਮਜ਼ੋਰ ਵੀਰੋ।
ਤੁਹਾਨੂੰ ਤਾਰਪੀਡੋ ਕਰਨ ਦੀ ਘੜੇ ਨੀਤੀ,
ਇਸੇ ਗੱਲ ਤੇ ਲਾਉਂਦਾ ਹੈ ਜੋਰ ਵੀਰੋ।
ਨੀਤੀਆਂ ਘੜਕੇ ਰੱਖੀਏ ਗੁਪਤ ਸੱਭੇ,
ਕਦੇ ਮਚਾਈਏ ਨਾ ਬਿਲਕੁਲ ਸ਼ੋਰ ਵੀਰੋ।
ਸੰਘਰਸ਼ੀ ਯੋਧਿਓ ਹਾਸਲ ਜੇ ਜਿੱਤ ਕਰਨੀ,
ਕਰਨਾ ਪਊਗਾ ਇਸ ਤੇ ਗੌਰ ਵੀਰੋ।
ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾਈ ਓਨਾਂ,
ਕਾਮਯਾਬ ਨਾ ਇਸ ਨੂੰ ਹੋਣ ਦੇਈਏ।
ਹਿੱਕ ਗੋਡਾ ਦੇ ਹੱਕੀ ਮੰਗਾਂ ਲੈਣੀਆਂ ਨੇ,
ਆਪਣੇ ਹੱਕ ਨਾ ਕਿਸੇ ਨੂੰ ਖੋਹਣ ਦੇਈਏ।
ਜਸਵੀਰ ਸ਼ਰਮਾਂ ਦੱਦਾਹੂਰ