Poem

"ਸੁਪਰੀਮ ਕੋਰਟ ਦੀ ਜਵਾਬਤਲਬੀ"

March 19, 2021 01:44 AM
"ਸੁਪਰੀਮ ਕੋਰਟ ਦੀ ਜਵਾਬਤਲਬੀ"
 
ਆਧਾਰ ਕਾਰਡ ਦੇ ਨਾਲ ਲਿੰਕ ਨਾ ਹੋਣ ਕਰਕੇ,
ਰਾਸ਼ਨ ਕਾਰਡ ਗਰੀਬਾਂ ਦੇ ਬਹੁਤੇ ਗੲੇ ਕੱਟੇ।
ਪਹਿਲਾਂ ਮਹਿੰਗਾਈ ਨੇ ਕਚੂੰਬਰ ਕੱਢ ਦਿੱਤਾ,
ਹੁਣ ਮਿਲਣੋਂ ਹਟਣਗੇ ਦੋ ਰੁਪਏ ਵਾਲੇ ਕਣਕ ਗੱਟੇ।
ਸੁਪਰੀਮ ਕੋਰਟ ਨੇ ਸੂਬਿਆਂ ਨੂੰ ਹੁਕਮ ਚਾੜ੍ਹੇ,
ਜਿੰਦਗੀ ਗਰੀਬਾਂ ਦੀ ਦੱਸੋ ਕਿਉਂ ਮਿਲਾਓਂ ਘੱਟੇ?
ਸਮਾਂ ਰਹਿੰਦੇ ਕਰੋ ਹੱਲ ਨਾਲੇ ਦਿਓ ਜਵਾਬ ਤਲਬੀ,
ਇਸ ਜ਼ਰੂਰੀ ਕਾਰਜ ਲਈ ਕਦੇ ਨਾ ਪਓ ਮੱਠੇ।
ਸੂਬਾ ਤਰੱਕੀ ਦੀਆਂ ਮੰਜ਼ਿਲਾਂ ਨੂੰ ਓਹ ਛੋਂਹਦੈ,
ਮੁਸ਼ਕਿਲਾਂ ਗਰੀਬਾਂ ਦੀਆਂ ਦੀ ਜਿਹੜਾ ਕੋਈ ਗੱਲ ਕਰਦਾ।
ਝੁੱਗੀਆਂ ਝੌਂਪੜੀਆਂ ਵਿਚ ਓਨਾਂ ਕੋਲ ਪਹੁੰਚ ਕੇ ਤੇ,
ਸਮੱਸਿਆਵਾਂ ਹੋਣ ਜੋ ਓਹਨਾਂ ਦਾ ਹੱਲ ਕਰਦਾ।
 
ਜਸਵੀਰ ਸ਼ਰਮਾਂ ਦੱਦਾਹੂਰ
Have something to say? Post your comment