Poem

" ਸਖ਼ੀਓ "

March 21, 2021 04:01 PM
 " ਸਖ਼ੀਓ "
 
ਮੇਰੀ ਗੱਲ ਸੁਣਿਓ ਮੇਰੀ ਸਖੀਓ ਨੀ ,,
ਪਤੀ  ਮੇਰੇ  ਨੂੰ  ਤੁਸੀਂ  ਸਮਝਾਵੋਂ  ਨੀ ।।
 
ਮੈਨੂੰ ਰੱਤੀ  ਸਮਝ ਨਾ  ਆਉਂਦੀ ਨੀ ,,
ਜਦ ਉਹ ਸ਼ਾਮ ਨੂੰ ਕੰਮ ਤੋਂ ਆਵੇ ਨੀ ।।
 
ਇਕੱਲਾ ਪਰੇ  ਹੋ ਕੇ ਬਹਿ ਜਾਂਦਾ ਨੀ ,, 
ਮੈਨੂੰ ਨਾਘੂਰੇ ਨਾ ਕਦੇ ਫਿਟਕਾਰੇ ਨੀ ।।
 
ਵੇਖਾਂ ਕਾਪੀ ਦੀ ਹਿੱਕ ਤੇ ਲਿਖਦਾ ਨੀ ,,
ਲਿਖਤ ਪੜਤ ਜਾਨੋਂ ਪਿਆਰੀ ਰੱਖੇ ਨੀ ।।
 
ਹੌਸਲਾ ਕਰਕੇ ਕੋਲ ਜਾ ਬਹਿੰਦੀ ਨੀ ,,
ਦਰਦ ਸੁਣਾਵਾਂ  ਜ਼ਬਾਨ ਕੰਬਦੀ ਨੀ ।।
 
ਤੱਕਾਂ ਪੜੇ ਕਹਾਣੀਆਂ ਦੀ ਕਿਤਾਬਨੀ ,,
ਮੇਰੇ ਤਾਂ ਮੁੱਖ ਤਰੇਲੀਆਂ ਆਵਣ ਨੀ ।।
 
ਪੜਨੋਂ ਹਟੇ ਕਲਮ  ਕਰਲਾਉਂਦੀ ਨੀ ,,
ਹਾਕਮ ਤਾਂ ਪੈਨ ਘਸਾਈ ਕਰਦਾ ਨੀ ।।
 
ਮੈ ਡਰਦੀ ਕਦੇ ਨਾ ਮੀਤ ਨੂੰ ਬੋਲਾਂ ਨੀ ,,
ਕਹਿੰਦੀ ਨੂੰ ਸ਼ਰਮ ਜਿਹੀ ਆਉਂਦੀ ਨੀ।।
 
ਉਹ  ਨਾ  ਮੇਰੇ  ਦਰਦਾਂ  ਨੂੰ  ਬੁੱਝੇ  ਨੀ ,,
ਧੂਏਂ ਬਹਾਨੇ ਮੈਂ ਰੋਵਾਂ  ਨਾ ਸਮਝੇ ਨੀ ।।
 
ਫੜ ਬਾਂਹੋਂ  ਕਹਿੰਦਾ ਵੈਦ ਬੁਲਾਵਾਂ ਨੀ ,,
ਮੈਂ ਸੋਚੀਂ ਪੈ ਗਈ ਕੀ ਦੁੱਖ ਦੱਸਾਂ ਨੀ ।।
 
ਮੇਰੀ ਗੱਲ ਸੁਣਿਓ ਮੇਰੀ ਸਖੀਓ ਨੀ ,,
ਪਤੀ  ਮੇਰੇ  ਨੂੰ  ਤੁਸੀਂ  ਸਮਝਾਵੋਂ  ਨੀ ।।
 
         ਹਾਕਮ ਸਿੰਘ ਮੀਤ ਬੌਂਦਲੀ
Have something to say? Post your comment