ਵਫਾਦਾਰੀਆਂ
ਪੰਜਾਬੀ ਕੌਮ ਨੇ ਸਦਾ ਹੱਕ ਸੱਚ ਦੀ ਗੱਲ ਕੀਤੀ
ਛੋਟੇ ਛੋਟੇ ਬੱਚਿਆਂ ਨੇ ਹੱਸ ਹੱਸ ਕੇ ਜਿੰਦੜੀਆਂ ਵਾਰੀਆਂ ਨੇ
ਜਾਲਮੋਂ ਜਿਹੜੇ ਤਖਤੋਂ ਤਾਜ ਤੇ ਬੈਠ ਰਾਜ ਕਰਦੇ
ਸਿੰਘਾਂ ਸਿਰ ਦੇ ਕੇ ਲਈਆਂ ਸਰਦਾਰੀਆਂ ਨੇ
ਤਿਲਕ ਜੰਝੂ ਤੇ ਜਦ ਭੀੜ ਪਈ ਗੁਰਾਂ ਸੀਸ ਕਟਾਇਆ ਚਾਂਦਨੀ ਚੌਂਕ ਅੰਦਰ
ਬਾਬੇ ਬਘੇਲ ਸਿੰਘ ਨੇ ਲਾਲ ਕਿਲ੍ਹੇ ਤੇ ਮੱਲਾ ਮਾਰੀਆਂ ਨੇ।
ਸਾਡਾ ਉਗਾਇਆ ਅੰਨ ਖਾ ਕੇ ਸਾਡੇ ਹੀ ਮਾਰੋ ਡਾਂਗਾਂ
ਇਹ ਕਿੱਧਰ ਦੀਆਂ ਬੁਰਜ ਵਾਲਿਆਂ ਵਫਾਦਾਰੀਆਂ ਨੇ।।
ਜਖ਼ਮੀ ਹੋਇਆ ਪੰਜਾਬ ਦਾ ਸੀਨਾ ਲੋਕੋ ਬਹੁਤ ਵਾਰੀ
ਪਰ ਹਰ ਵਾਰ ਪੰਜਾਬ ਨੇ ਅੱਗੇ ਹੋ ਬੜਕਾ ਮਾਰੀਆ ਨੇ
ਬਲਤੇਜ ਸੰਧੂ ਬੁਰਜ ਲੱਧਾ