ਬਤਮੀਜ਼
ਪਰਿੰਦਾ ਮੇਰੇ ਹਰਫ਼ਾਂ ਦਾ,ਦਰਿੰਦਾ ਹੋ ਗਿਆ।
ਮੇਰੇ ਕਰਕੇ ਯਾਰਾ ਤੂੰ,ਸ਼ਰਮਿੰਦਾ ਹੋ ਗਿਆ।
ਓ ਗੱਲ ਇਤਰਾਜ਼ ਦੀ ਨਹੀਂ।
ਗੱਲ ਤੇ ਇਤਬਾਰ ਦੀ ਐ।
ਤੂੰ ਤਾਂ ਸਾਰੀ ਗੱਲ,ਸੋਚ-ਸਮਝ ਕੁੱਝ ਪਲ।
ਕਹਿ ਛੱਡ ਯਾਰ,ਹਮੇਸ਼ਾ ਲਈ ਮੁੱਕਾ ਦਿੱਤੀ।
ਪਰ ਖਾਮੋਸ਼ੀ ਤੇਰੀ ਖਿੱਚ ਕੇੇ,ਚਪੇੜ ਮੇਰੇ ਮਾਰਦੀ ਐ।
ਗੈਰਾਂ ਨਾਲ ਗੈਰ,ਕੁੱਝ ਜ਼ਿਆਦਾ ਹੀ ਖੁੱਲ੍ਹ ਗਿਆ।
ਅੱਜ ਦੂਜੀ ਵਾਰ ਸਤਨਾਮ,ਆਪਣੀ ਔਕਾਤ ਭੁੱਲ ਗਿਆ।
ਗੱਲ ਉਹ ਨਹੀਂ,ਮੈਂ ਤੈਨੂੰ ਸਮਝਿਆ ਕਿਉਂ ਨਹੀਂ।
ਗੱਲ ਔਕਾਤ ਤੋਂ ਵੱਧਕੇ,ਮਿਲੇ ਪਿਆਰ ਦੀ ਐ।
ਮੇਰੇ ਸਭ ਗੁਨਾਹ ਤੇਰੇ ਅੱਗੇ।
ਰੱਬ ਦੇ ਮੂੰਹੋਂ ਮਾਫ਼ੀ,ਚੰਗੀ ਨਾ ਲੱਗੇ।
ਤੇਰੀ ਗਹਿਰੀ ਸੋਚ,ਮੇਰੇ ਸਮਝੋਂ ਬਾਹਰ ਦੀ ਐ।
ਮੈਂ ਡਰਦਾ ਸੀ ਪਹਿਲਾਂ,ਤਾਂਹੀ ਪੁੱਛਿਆ ਨਹੀਂ।
ਕਿਉਂ ਮੇਰੇ ਤੋਂ ਯਕੀਨ,ਤੇਰਾ ਉੱਠਿਆ ਨਹੀਂ।
ਤੇਰੇ ਜਵਾਬ ਨੇ,ਮੇਰੀ ਜ਼ਿੰਦਗੀ ਸੁੱਲਝਾਂ ਦਿੱਤੀ।
ਕਦੇ ਲੱਗਦੈ ਸੁੱਲਝਾਂ ਕੇ,ਵੱਧ ਉੱਲਝਾਂ ਦਿੱਤੀ।
ਲਿਖਦੇ-ਲਿਖਦੇ ਹੁਣ ਕਲਮ ਦੀ ਨੋਕ,
ਕਾਪੀ ਦੇ ਮੁਲਾਇਮ,ਪੰਨੇ ਪਾੜ ਦੀ ਐ।
ਅੱਗ ਚੁੱਲ੍ਹੇ ਦੀ ਕੱਲੇ,ਅੱਖਰ ਸਾੜ ਦੀ ਐ।
ਗੱਲ ਯਾਰੀ ਵਿੱਚ ਹੋਈ,ਤਕਰਾਰ ਦੀ ਨਹੀਂ।
ਗੱਲ ਹੁਣ ਤੱਕ,ਤੈਂਥੋਂ ਮਿਲ ਰਹੇ ਸਤਿਕਾਰ ਦੀ ਐ।
"ਮਾਫ਼ ਕਰਕੇ ਹਰ ਵਾਰ,ਬਤਮੀਜ਼ ਯਾਰ ਨੂੰ।
ਕੌਣ ਤੇਰੇ ਵਾਂਗ,ਗਲ ਨਾਲ ਲਾਉਂਦਾ।
ਸ਼ਾਇਦ ਜੇ ਤੇਰੀ ਜਗ੍ਹਾ,ਕੋਈ ਹੋਰ ਹੁੰਦਾ।
ਕਦੇ ਵੀ ਵਾਪਸ ਨਾ ਆਉਂਦਾ।"
ਸਤਨਾਮ ਸਿੰਘ