Poem

ਗੀਤ - ਗੀਤਕਾਰ ਜਸਕਰਨ ਲੰਡੇ

March 25, 2021 12:03 AM

ਗੀਤ
ਅਸੀਂ ਜੱਟ ਹੁੰਨੇ ਆ ਜੀ ਅਸੀਂ ਜੱਟ ਹੁੰਨੇ ਆ
1-ਲੜਨੇ ਨੂੰ ਰਹੀਏ ਜਿਹੜੇ ਸਦਾ ਹੁਸ਼ਿਆਰ ਨੀ,
ਹੱਥ ਵਿੱਚ ਰੱਖਦਿਆਂ ਕੋਈ ਹਥਿਆਰ ਨੀ।
ਕਈ ਵੇਰੀ ਪਏ ਸਾਡੇ ਆਟੇ ਵਾਂਗੂੰ ਘੁੰਨੇ ਆ।
ਅਸੀਂ ਜੱਟ...…...
2-ਜੱਟ ਵਾਲਾ ਕਿੱਲਾ ਅਸੀਂ ਧੌਣ ਚ ਫਸਾਇਆ ਏ,
ਤਾਂ ਹੀ ਵਿਆਹ ਦੇ ਉੱਤੇ ਚਾਲੀ ਲੱਖ ਲਾਇਆ ਏ।
ਲਾ ਲਾ ਵਿਆਜ਼ ਹੁਣ ਆੜਤੀਆਂ ਨੇ ਤੂੰਨੇ ਆ।
ਅਸੀਂ ਜੱਟ ਹੁੰਨੇ.........
3-ਫੁਕਰੀ ਚ ਰਹਿਣਾ ਅਸੀਂ ਕਿਸੇ ਨਾਲੋਂ ਘੱਟ ਨੀ,
ਆਜੇ ਕੋਈ ਮਿਲਣ ਲਈਏ ਝੱਟ ਪੱਟ ਡੱਟ ਨੀ।
ਲਾ ਕੇ ਚਾਰ ਪੈੱਗ ਅਸੀਂ ਬਣ ਜਾਂਦੇ ਸੁੰਨੇ ਆ।
ਅਸੀਂ ਜੱਟ ਹੁੰਨੇ ਆ ਜੀ......…
4-ਲਾਲੇ ਆੜਤੀਏ ਸਾਡੇ ਸਿਰਾਂ ਉੱਤੋਂ ਬਣੇ ਐ,
ਪਰ ਸਾਡੇ ਡੰਗਰਾਂ ਤੇ ਹਲੇ ਕਾਨੇ ਤਣੇ ਐ।
ਸਰਕਾਰਾਂ ਨੇ ਵੀ ਅਸੀਂ ਰੱਜ ਰੱਜ ਮੁੰਨੇ ਆ
ਅਸੀਂ ਜੱਟ ਹੁੰਨੇ ਆ ਜੀ.........
5-ਲੰਡਿਆਂ ਚ ਬੈਠਾ 'ਜਸ'ਲਿਖੇ ਸਾਡੇ ਗੀਤਾਂ ਨੂੰ
ਛੱਡੀਏ ਬੁਲਟ ਅਸੀਂ ਫੁੱਲ ਸਪੀਟਾ ਨੂੰ।
ਮੋਦੀ ਵੱਲੋਂ ਪਏ ਅਸੀਂ ਅੱਜ ਕੱਲ ਭੁੰਨੇ ਆ
ਅਸੀਂ ਜੱਟ ਹੁੰਨੇ ਆ ਜੀ ਅਸੀਂ ਜੱਟ ਹੁੰਨੇ ਆ।
ਗੀਤਕਾਰ ਜਸਕਰਨ ਲੰਡੇ
ਪਿੰਡ ਤੇ ਡਾਕ ਲੰਡੇ ਜ਼ਿਲ੍ਹਾ ਮੋਗਾ

Have something to say? Post your comment