ਬੁਲੰਦ ਹੌਂਸਲੇ
ਹੌਂਸਲੇ ਇੰਨੇ ਬੁਲੰਦ ਰੱਖੀਂ,
ਭਾਵੇਂ ਦੂਰ ਹੋਵੇ ਮੁਕਾਮ।
ਬਣ ਕੇ ਸਿਤਾਰਾ ਐਸਾ ਚਮਕੀ,
ਤੈਨੂੰ ਦੁਨੀਆਂ ਕਰੇ ਸਲਾਮ।
ਹੁਣ ਤਾਂ ਕੁੱਝ ਯਾਦ ਨਹੀਂ,
ਦੁਨੀਆਂ ਇੱਕ ਨਾਗ ਜਿਹੀ,
ਸ਼ੋਹਰਤ ਐਸੀ ਨਾਗਮਣੀ,
ਇਸ ਨੂੰ ਪਾਉਣ ਲਈ,
ਸਾਹਾਂ ਦੀ ਮੋਹਲਤ ਮੰਗੇਂਗਾ।
ਖ਼ੁਦ ਨੂੰ ਜ਼ਿੱਦੀ ਬਣਾ ਜ਼ਿੱਦੀ,
ਫਿਰ ਵੇਖਦੇ ਆ।
ਤੈਨੂੰ ਕੀ ਚੀਜ਼ ਨਹੀਂ ਮਿਲਦੀ।
ਫਿਰ ਉਹ ਭਾਵੇਂ ਤੇਰਾ,
ਮੁਕਾਮ ਹੀ ਕਿਉਂ ਨਾ ਹੋਵੇ।
ਕੋਸ਼ਿਸ਼ ਕਰਨੀ ਸ਼ੁਰੂ ਕਰਦੇ,
ਕਮਜ਼ੋਰੀਆਂ ਸੰਗ ਦੇਖੀ ਹੌਂਸਲੇ ਲੜਦੇ।
ਸੋਚ ਬਦਲ ਕੇ ਮੁਕਾਮ ਤੱਕੀ,
ਆਪਣੇ ਤੇ ਪੂਰਾ ਵਿਸ਼ਵਾਸ ਰੱਖੀ,
ਖ਼ੁਦ ਚੁੰਮਦੀ ਪੈਰ ਤੇਰੇ ਤਰੱਕੀ।
ਦੁਨੀਆਂ ਦੇ ਦੁੱਖ ਨੂੰ ਸਮਝਣ ਲਈ,
ਦੋ ਪਲ ਮਨ ਨੂੰ ਟਿਕਾ ਕੇ ਰੱਖੀ।
ਫਿਰ ਵੀ ਜੇ ਤੈਨੂੰ ਸਮਝ ਨਾ ਆਈ,
ਖ਼ੁਦ ਨੂੰ ਉਸ ਥਾਂ ਖੜ੍ਹਾ ਕੇ ਦੇਖੀ।
ਗ਼ਮ ਦੇ ਭੇਤ ਨੂੰ,ਜੇ ਤੂੰ ਜਾਣ ਲਿਆ,
ਸਤਨਾਮ ਹਮਦਰਦੀ ਤਾਂ ਜਿੱਤਾ ਕੇ ਦੇਖੀ।