" ਭੈਣ ਦਾ ਤਰਲਾ "
23 ਮਾਰਚ 1931 ਵਾਲਾ ਦਿਨ ਸੀ ,,
ਨਾ ਭੁੱਲਣਾ ਸੂਰਮਾ ਗਿਆ ਵਿਛੋੜਾ ਪਾ।।
ਭਗਤ ਸਿੰਘ ਫੜਕੇ ਫਾਂਸੀ ਵਾਲਾ ਰੱਸਾ ,,
ਹੱਸਕੇ ਲਿਆ ਸੀ ਸੂਰਮੇ ਗਲ ਵਿੱਚ ਪਾ ।।
ਖਲ੍ਹੋ ਗਿਆ ਮਾਂ ਪਿਆਰੀ ਦੇ ਸਾਹਮਣੇ ,,
ਭੈਣ ਵੀ ਰਹੀ ਸੀ ਅੱਥਰੂ ਵਹਾਅ ।।
ਦੇਖ ਭੈਣ ਭਾਈ ਦੇ ਅਨੌਖੇ ਪਿਆਰ ਨੂੰ ,,
ਭੈਣ ਕਹਿੰਦੀ ਵੀਰਾ ਛੱਡ ਕੇ ਨਾ ਜਾਅ ।।
ਤੂੰ ਲਾੜੀ ਮੌਤ ਨਾਲ ਪਿਆਰ ਪਾ ਲਿਆ ,,
ਤੂੰ ਦਿੱਤੀ ਅੱਜ ਵੀਰਾ ਆਪਣੀ ਭੈਣ ਭੁਲਾ ।।
ਅੱਧ ਵਿਚਕਾਰੇ ਛੱਡ ਵੀਰਾ ਤੁਰ ਗਿਆ ,,
ਭੈਣ ਨੂੰ ਸੀ ਬਾਂਗਾ ਫੜਣ ਦਾ ਚਾਅ ।।
ਵੀਰਾ ਤੂੰ ਆਪਣੀ ਲਾੜੀ ਮੌਤ ਨੂੰ ਆਖਦੇ ,,
ਵੈਰਨੇ ਨਾ ਐਨੀ ਜਲਦੀ ਨਾ ਕੰਮ ਮੁਕਾ ।।
ਤੇਰੇ ਵਿਆਹ ਦੀਆਂ ਘੋੜੀਆਂ ਗਾਉਂਣੀਆ ,,
ਮੇਰੇ ਦਿਲ ਦਾ ਸੀ ਬਹੁਤ ਇਹ ਚਾਅ ।।
ਵੀਰਾ ਮੇਰੇ ਦਿਲ ਦੀਆਂ ਰੀਝਾਂ ਨੂੰ ਪਤਾ ਨੀ ,,
ਕਿਹੜੇ ਵੈਰੀ ਨੇ ਦਿੱਤੀ ਇਹ ਅੱਗ ਲਗਾ ।।
ਤੁਰ ਗਿਆ ਵੀਰਾ ਲਾੜੀ ਮੌਤ ਵਿਆਹਕੇ ,,
ਆਪਣੀ ਭੈਣ ਨੂੰ ਤੂੰ ਜਿਉਂਦੀ ਮਾਰ ਮੁਕਾ ।।
ਹਾਕਮ ਮੀਤ ਤੇਰੀ ਸੂਰਤ ਕਿੱਥੋਂ ਲੱਭ ਲਵਾਂ ,,
ਦੱਸਦੇ ਭੈਣ ਨਿਵਾਣੀ ਨੂੰ ਅੱਜ ਕੋਈ ਰਾਹ ।।
ਹਾਕਮ ਸਿੰਘ ਮੀਤ ਬੌਂਦਲੀ